ਦੇਸ਼ ’ਚ ਹੋ ਰਹੀਆਂ ਸਿਆਸੀ ਹੱਤਿਆਵਾਂ ਦਿਖਾ ਰਹੀਆਂ ਵੱਖ-ਵੱਖ ਪਾਰਟੀਆਂ ਦਾ ਜ਼ਾਲਮਾਨਾ ਚਿਹਰਾ

12/23/2021 3:28:51 AM

ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ ਕੁਝ ਸਮੇਂ ਤੋਂ ਸਿਆਸੀ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਇਸ ਸਾਲ ਮਾਰਚ-ਅਪ੍ਰੈਲ ’ਚ ਹੋਈਆਂ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਹੋਰ ਵੀ ਤੇਜ਼ ਹੋ ਗਿਆ ਹੈ। ਸਥਿਤੀ ਦੀ ਗੰਭੀਰਤਾ ਸਿਰਫ ਸਵਾ ਮਹੀਨੇ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 14 ਨਵੰਬਰ ਨੂੰ ਬੰਗਾਲ ਦੇ ਪੂਰਬੀ ਮਿਦਨਾਪੁਰ ’ਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਭਾਸਕਰ ਬੇਰਾ ਨੂੰ ਜੰਗਲ ’ਚ ਲਿਜਾ ਕੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ।

* 19 ਨਵੰਬਰ ਨੂੰ ਕੇਰਲ ਦੇ ਪਲੱਕੜ ਜ਼ਿਲੇ ’ਚ ਇਕ ਆਰ.ਐੱਸ.ਐੱਸ. ਨੇਤਾ ਦੀ ਪਤਨੀ ਏ. ਸੰਜੀਤ ਦੀ ਉਨ੍ਹਾਂ ਦੇ ਘਰ ’ਚ ਵੜ ਕੇ ਹੱਤਿਆ ਕਰ ਦਿੱਤੀ ਗਈ। ਭਾਜਪਾ ਅਤੇ ਸੰਘ ਪਰਿਵਾਰ ਨੇ ‘ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ’ (ਐੱਸ.ਡੀ.ਪੀ.ਆਈ.) ਅਤੇ ਇਸਲਾਮਿਕ ਸੰਗਠਨ ਪੀ.ਐੱਫ.ਆਈ. ’ਤੇ ਇਸ ਹੱਤਿਆ ਦਾ ਦੋਸ਼ ਲਗਾਇਅਾ ਹੈ।

* 16 ਦਸੰਬਰ ਨੂੰ ਬਿਹਾਰ ਦੇ ਸਮਸਤੀਪੁਰ ਜ਼ਿਲੇ ’ਚ ਰਾਜਦ ਨੇਤਾ ਵਿਜੇ ਮਹਤੋ ਦੀ ਕੁਝ ਬਦਮਾਸ਼ਾਂ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ।

* 18 ਦਸੰਬਰ ਨੂੰ ਕੇਰਲ ਦੇ ਤਿਰੁਵਨੰਤਪੁਰਮ ’ਚ ‘ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ’ (ਐੱਸ.ਡੀ.ਪੀ.ਆਈ.) ਦੇ ਪ੍ਰਦੇਸ਼ ਸਕੱਤਰ ਐੱਸ. ਸ਼ਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

* ਇਸ ਦੇ ਅਗਲੇ ਹੀ ਦਿਨ 19 ਦਸੰਬਰ ਨੂੰ ਸਵੇਰੇ ਭਾਜਪਾ ਦੇ ਹੋਰ ਪਛੜਾ ਵਰਗ (ਓ.ਬੀ.ਸੀ.) ਮੋਰਚੇ ਦੇ ਪ੍ਰਦੇਸ਼ ਸਕੱਤਰ ਰਣਜੀਤ ਸ਼੍ਰੀਨਿਵਾਸ ਦੀ ਉਨ੍ਹਾਂ ਦੇ ਘਰ ’ਚ ਵੜ ਕੇ ਹੱਤਿਆ ਕਰ ਦਿੱਤੀ ਗਈ। ਉਕਤ ਦੋਵਾਂ ਹੱਤਿਆਵਾਂ ਦੇ ਸਬੰਧ ’ਚ 50 ਦੇ ਲਗਭਗ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 3 ਅਗਸਤ ਨੂੰ ਲੋਕ ਸਭਾ ’ਚ ਦੱਸਿਆ ਸੀ ਕਿ ਪਿਛਲੇ 3 ਸਾਲਾਂ ’ਚ (2017 ਤੋਂ ਲੈ ਕੇ 2019) ਦੇ ਮੱਧ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 230 ਲੋਕਾਂ ਦੀਆਂ ਰਾਜਨੀਤੀ ਤੋਂ ਪ੍ਰੇਰਿਤ ਹੱਤਿਆਵਾਂ ਹੋਈਆਂ ਹਨ।

ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਨਾ ਸਿਰਫ ਸਿਆਸੀ ਹਿੰਸਾ ਜਾਰੀ ਹੈ, ਸਗੋਂ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਵਿਰੋਧੀਆਂ ਨਾਲ ਨਜਿੱਠਣ ਲਈ ਜ਼ਾਲਮਾਨਾ ਢੰਗ ਵਰਤੇ ਜਾ ਰਹੇ ਹਨ।

ਯਕੀਨਨ ਹੀ ਇਹ ਸੱਚੇ ਲੋਕਤੰਤਰ ਦਾ ਚਿਹਰਾ ਨਹੀਂ ਹੈ ਅਤੇ ਇਸ ਤੋਂ ਲੱਗਦਾ ਹੈ ਕਿ ਸਮਾਂ ਬੀਤਣ ਦੇ ਨਾਲ-ਨਾਲ ਸਾਡੇ ਲੋਕਤੰਤਰ ’ਚ ਭਾਈਵਾਲ ਵੱਖ-ਵੱਖ ਸਿਆਸੀ ਪਾਰਟੀਆਂ ਪਰਿਪੱਕ ਹੋਣ ਦੀ ਬਜਾਏ ਮੁਕਾਬਲੇਬਾਜ਼ੀ ਕਾਰਨ ਅਸਹਿਣਸ਼ੀਲ ਅਤੇ ਜ਼ਾਲਮ ਹੁੰਦੀਆਂ ਜਾ ਰਹੀਆਂ ਹਨ।

ਵਿਜੇ ਕੁਮਾਰ


Bharat Thapa

Content Editor

Related News