ਕੀ ਇਹੀ ਹੈ-ਭਾਰਤ ਦੇਸ਼ ਸਾਡਾ! ਆਪਣੇ ਹੀ ਹੋ ਰਹੇ ਆਪਣਿਆਂ ਦੇ ਹੱਥੋਂ ਜਬਰ-ਜ਼ਨਾਹ ਅਤੇ ਹਿੰਸਾ ਦੇ ਸ਼ਿਕਾਰ

01/13/2024 6:20:08 AM

ਕਦੀ ਆਪਣੇ ਉੱਚ ਆਦਰਸ਼ਾਂ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਕਾਰਨ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਅਜਿਹੇ ਲੋਕਾਂ ਦੀਆਂ ਨਵੇਂ ਸਾਲ ਦੇ ਪਹਿਲੇ 12 ਦਿਨਾਂ ਦੀਆਂ ਕਰਤੂਤਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 1 ਜਨਵਰੀ ਨੂੰ ਕੋਲਕਾਤਾ (ਪੱਛਮੀ ਬੰਗਾਲ) ਦੇ ‘ਬੋਹਾਲਾ’ ਪੁਲਸ ਥਾਣੇ ’ਚ ਤਾਇਨਾਤ ਇਕ ਸਿਪਾਹੀ ਨੂੰ ਆਪਣੀ ਪਤਨੀ ਦੀ ਗੈਰ-ਹਾਜ਼ਰੀ ’ਚ 13 ਸਾਲਾ ਧੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 1 ਜਨਵਰੀ ਨੂੰ ਹੀ ਮੁੰਬਈ (ਮਹਾਰਾਸ਼ਟਰ) ’ਚ 2 ਸਕੇ ਭਰਾਵਾਂ ਨੂੰ ਆਪਣੀ 13 ਸਾਲਾ ਚਚੇਰੀ ਭੈਣ ਨਾਲ ਵਾਰ-ਵਾਰ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਪੁਲਸ ਨੇ ਗ੍ਰਿਫਤਾਰ ਕੀਤਾ।

* 4 ਜਨਵਰੀ ਨੂੰ ਕੌਸ਼ੰਬੀ (ਉੱਤਰ ਪ੍ਰਦੇਸ਼) ’ਚ 13 ਸਾਲਾ 2 ਲੜਕਿਆਂ ਨੇ ਆਪਣੀ ਗੁਆਂਢਣ 8 ਸਾਲਾ ਬੱਚੀ ਨਾਲ ਗੈਂਗਰੇਪ ਕਰ ਦਿੱਤਾ।

* 6 ਜਨਵਰੀ ਨੂੰ ਮੋਗਾ (ਪੰਜਾਬ) ਦੇ ਪਿੰਡ ‘ਬਹੋਨਾ’ ’ਚ ਘਰੇਲੂ ਵਿਵਾਦ ਕਾਰਨ ਗੁੱਸੇ ’ਚ ਆਏ ਪਤੀ ਨੇ ‘ਕਾਪੇ’ ਨਾਲ ਵਾਰ ਕਰ ਕੇ ਆਪਣੀ ਪਤਨੀ ਨੂੰ ਮਾਰ ਦਿੱਤਾ।

* 6 ਜਨਵਰੀ ਨੂੰ ਅਨੂਪਪੁਰ (ਮੱਧ ਪ੍ਰਦੇਸ਼) ਜ਼ਿਲੇ ਦੇ ‘ਚਚਾਈ’ ਥਾਣੇ ਦੇ ਅਧੀਨ ਇਕ ਲੜਕੀ ਨੇ ਪੁਲਸ ਕੋਲ ਆਪਣੇ ਚਚੇਰੇ ਭਰਾ ਵਿਰੁੱਧ ਉਸ ਨੂੰ ਕਿਤੇ ਛੱਡਣ ਜਾਣ ਸਮੇਂ ਪਹਿਲਾਂ ਬੋਲੈਰੋ ਗੱਡੀ ’ਚ ਅਤੇ ਫਿਰ ਘਰ ’ਚ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।

* 7 ਜਨਵਰੀ ਨੂੰ ਰਣਜੀਤ ਨਗਰ (ਨਵੀਂ ਦਿੱਲੀ) ’ਚ ਗੁਆਂਢੀ ਨੌਜਵਾਨ ਨੇ ਇਕ 5 ਸਾਲਾ ਬੱਚੀ ਨੂੰ ਸੰਤਰੇ ਦਾ ਲਾਲਚ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 7 ਜਨਵਰੀ ਨੂੰ ਹੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ‘ਮੁਰਾਦਨਗਰ’ ’ਚ 500 ਰੁਪਏ ਦਾ ਉਧਾਰ ਨਾ ਅਦਾ ਕਰਨ ਕਾਰਨ ਇਕ ਲੜਕੇ ਨੇ ਪੇਪਰ ਕਟਰ ਨਾਲ ਦੂਜੇ ਨੌਜਵਾਨ ਦੇ ਗਲ਼ ’ਤੇ ਵਾਰ ਕਰ ਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਿਦੱਤਾ।

* 7 ਜਨਵਰੀ ਨੂੰ ਹੀ ਬੇਗੂਸਰਾਏ (ਬਿਹਾਰ) ’ਚ ‘ਰੀਲਜ਼’ ਬਣਾਉਣ ਤੋਂ ਮਨ੍ਹਾ ਕਰਨ ’ਤੇ ਇਕ ਮਹਿਲਾ ਨੇ ਆਪਣੇ ਪਤੀ ਨੂੰ ਮਾਰ ਦਿੱਤਾ।

* 8 ਜਨਵਰੀ ਨੂੰ ਕਾਨਪੁਰ (ਉੱਤਰ ਪ੍ਰਦੇਸ਼) ’ਚ ਪੁਰਾਣੇ ਵਿਵਾਦ ਕਾਰਨ ਇਕ ਸਿਪਾਹੀ ਦੇ ਬੇਟੇ ਨੇ ਇਕ ਨੌਜਵਾਨ ਨੂੰ ਬੰਧਕ ਬਣਾ ਕੇ ਕੁੱਟ-ਮਾਰ ਕਰ ਕੇ ਬੇਹੋਸ਼ ਕਰਨ ਪਿੱਛੋਂ ਉਸ ਦੇ ਮੂੰਹ ’ਤੇ ਪਿਸ਼ਾਬ ਕਰ ਦਿੱਤਾ।

* 9 ਜਨਵਰੀ ਨੂੰ ਪਲਵਲ (ਹਰਿਆਣਾ) ਦੇ ਇਕ ਪਿੰਡ ’ਚ ਅਲਾਵ ਸਾੜਨ ਲਈ ਖੇਤਾਂ ’ਚ ਲੱਕੜੀ ਲੈਣ ਗਏ ਪਤੀ-ਪਤਨੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ’ਤੇ ਪਤੀ ਨੇ ਗੁੱਸੇ ’ਚ ਆ ਕੇ ਕੁੱਟ-ਕੁੱਟ ਕੇ ਪਤਨੀ ਦੀ ਹੱਤਿਆ ਕਰ ਦਿੱਤੀ।

* 9 ਜਨਵਰੀ ਨੂੰ ਹੀ ਪੂਰਨੀਆ (ਬਿਹਾਰ) ਦੇ ‘ਕਲਾਮਬਾਗ’ ’ਚ ਇਕ ਵਿਅਕਤੀ ਨੇ ਜੱਦੀ ਜਾਇਦਾਦ ਦੀ ਵੰਡ ਦੇ ਵਿਵਾਦ ’ਚ ਆਪਣੇ ਪਿਤਾ ਅਤੇ ਭਤੀਜੇ ਨੂੰ ਮਾਰ ਦਿੱਤਾ।

* 11 ਜਨਵਰੀ ਨੂੰ ਚਿਕਾਬਲਪੁਰਾ (ਕਰਨਾਟਕ) ਦੇ ਇਕ ਸਕੂਲ ਦੇ ਹੋਸਟਲ ’ਚ ਰਹਿਣ ਵਾਲੀ 9ਵੀਂ ਕਲਾਸ ਦੀ 14 ਸਾਲਾ ਵਿਦਿਆਰਥਣ ਨੇ ਇਕ ਬੱਚੇ ਨੂੰ ਜਨਮ ਦਿੱਤਾ।

* 11 ਜਨਵਰੀ ਨੂੰ ਹੀ ਨੋਇਡਾ (ਉੱਤਰ ਪ੍ਰਦੇਸ਼) ’ਚ ਇਕ ਮਹਿਲਾ ਆਪਣੇ ਹੀ ਘਰ ’ਚ ਚੋਰੀ ਕਰਨ ਲਈ ਪਹਿਲਾਂ ਆਪਣੀ ਸੱਸ ਨੂੰ ਬੜੇ ਪਿਆਰ ਨਾਲ ਇਕ ਰੇਸਤਰਾਂ ’ਚ ਲੈ ਕੇ ਗਈ ਅਤੇ ਉਸ ਲਈ ਖਾਣੇ ਦਾ ਆਰਡਰ ਦੇ ਕੇ ਉੱਥੋਂ ਫਰਾਰ ਹੋ ਗਈ।

ਘਰ ਪਹੁੰਚ ਕੇ 3 ਲੱਖ ਰੁਪਏ ਅਤੇ ਗਹਿਣੇ ਉਡਾਉਣ ਪਿੱਛੋਂ ਉਹ ਵਾਪਸ ਆ ਕੇ ਆਪਣੀ ਸੱਸ ਕੋਲ ਬੈਠ ਕੇ ਮਜ਼ੇ ਨਾਲ ਭੋਜਨ ਕਰਨ ਲੱਗੀ ਪਰ ਘਰ ਵਾਲਿਆਂ ਨੂੰ ਜਦੋਂ ਚੋਰੀ ਦਾ ਪਤਾ ਲੱਗਾ ਤਾਂ ਸੀ. ਸੀ. ਟੀ. ਵੀ. ਖੰਗਾਲਣ ’ਤੇ ਉਹ ਫੜੀ ਗਈ।

* 11 ਜਨਵਰੀ ਨੂੰ ਹੀ ਵਸੰਤ ਕੁੰਜ ਨਾਰਥ (ਨਵੀਂ ਦਿੱਲੀ) ਇਲਾਕੇ ’ਚ ਵਿਸ਼ਵਨਾਥ ਰਾਏ ਨਾਂ ਦੇ ਵਿਅਕਤੀ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਆਪਣੀ ਪਤਨੀ ਰੇਖਾ ਰਾਏ ਦੀ ਕੁੱਟਮਾਰ ਅਤੇ ਫਿਰ ਗਲ਼ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 12 ਜਨਵਰੀ ਨੂੰ ਜੈਪੁਰ (ਰਾਜਸਥਾਨ) ’ਚ ਇਕ ਵਿਅਕਤੀ ਵਿਰੁੱਧ ਪੁਲਸ ਨੇ ਆਪਣੀ 18 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਅਤੇ ਆਪਣਾ ਕਰਜ਼ਾ ਮੋੜਨ ਲਈ ਆਪਣੀ ਧੀ ਨੂੰ ਆਪਣੇ ਲੈਣਦਾਰਾਂ ਦੇ ਹਵਾਲੇ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।

ਲੜਕੀ ਦਾ ਦੋਸ਼ ਹੈ ਕਿ ਉਸ ਦਾ ਪਿਤਾ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਆ ਕੇ ਆਪਣੇ ਲੈਣਦਾਰਾਂ ਹਵਾਲੇ ਕਰ ਦਿੰਦਾ ਸੀ। ਉਨ੍ਹਾਂ ’ਚੋਂ ਕੋਈ ਸ਼ਰਾਬ ਪੀ ਕੇ ਅਤੇ ਕੋਈ ਹੋਰ ਨਸ਼ੇ ਦੀ ਵਰਤੋਂ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਦਾ। ਲੜਕੀ ਅਨੁਸਾਰ ਉਸ ਦੇ ਨਾਲ ਹੁਣ ਤੱਕ 15 ਲੋਕਾਂ ਨੇ ਜਬਰ-ਜ਼ਨਾਹ ਕੀਤਾ ਹੈ।

ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਕੁਝ ਨੈਤਿਕਤਾ ਤੋਂ ਗਿਰੇ ਹੋਏ ਲੋਕ ਕਿਸ ਤਰ੍ਹਾਂ ਆਪਣੀਆਂ ਹੀ ਔਲਾਦਾਂ ਨਾਲ ਜਬਰ-ਜ਼ਨਾਹ ਅਤੇ ਉਨ੍ਹਾਂ ’ਤੇ ਹਿੰਸਾ ਕਰ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਤੁਰੰਤ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਦੂਜਿਆਂ ਨੂੰ ਵੀ ਨਸੀਹਤ ਮਿਲੇ, ਤਾਂ ਕਿ ਉਹ ਇਸ ਤਰ੍ਹਾਂ ਦੇ ਘਿਨੌਣੇ ਅਪਰਾਧ ਕਰਨ ਬਾਰੇ ਸੋਚ ਵੀ ਨਾ ਸਕਣ। 

- ਵਿਜੇ ਕੁਮਾਰ


Anmol Tagra

Content Editor

Related News