ਲਗਾਤਾਰ ਅੱਤਵਾਦੀ ਹਮਲਿਆਂ ਦੀ ਲਪੇਟ ’ਚ ਪਾਕਿਸਤਾਨ

Wednesday, Jul 01, 2020 - 02:05 AM (IST)

ਲਗਾਤਾਰ ਅੱਤਵਾਦੀ ਹਮਲਿਆਂ ਦੀ ਲਪੇਟ ’ਚ ਪਾਕਿਸਤਾਨ

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਤਜ਼ ਅਨੁਸਾਰ ਪਾਕਿਸਤਾਨ ਦੁਨੀਆ ’ਚ ਸਭ ਤੋਂ ਖਤਰਨਾਕ ਇਲਾਕਾ ਹੈ। ਇਕ ਪਾਸੇ ਤਾਂ ਪਾਕਿਸਤਾਨ ਸਰਕਾਰ ਲਗਾਤਾਰ ਭਾਰਤ ਵਿਰੋਧੀ ਕਾਰਵਾਈਅਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਦੂਜੇ ਪਾਸੇ ਉਸ ਦੇ ਆਪਣੇ ਹੀ ਦੇਸ਼ ’ਚ ਉਸ ਦੇ ਆਪਣੇ ਹੀ ਪਾਲੇ ਹੋਏ ਅਤੇ ਬੇਕਾਬੂ ਹੋ ਚੁੱਕੇ ਅੱਤਵਾਦੀ ਲਗਾਤਾਰ ਹਿੰਸਕ ਕਾਰਵਾਈਅਾਂ ਕਰ ਰਹੇ ਹਨ।

ਪਾਕਿਸਤਾਨੀ ਫੌਜ ਵੀ ਮੰਨ ਚੁੱਕੀ ਹੈ ਕਿ ਪਾਕਿਸਤਾਨ ਨੂੰ ਭਾਰਤ ਤੋਂ ਓਨਾ ਖਤਰਾ ਨਹੀਂ ਜਿੰਨਾ ਆਪਣੇ ਦੇਸ਼ ਦੇ ਅੰਦਰੋਂ ਹੈ। ਇਥੋਂ ਤਕ ਕਿ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਿਆਨੀ ਤੱਕ ਨੂੰ ਹੱਤਿਆ ਦੀਅਾਂ ਧਮਕੀਅਾਂ ਮਿਲ ਚੁੱਕੀਅਾਂ ਹਨ। ਅੱਤਵਾਦੀਅਾਂ ਦਾ ਹੌਸਲਾ ਇੰਨਾ ਵਧ ਚੁੱਕਾ ਹੈ ਕਿ ਉਨ੍ਹਾਂ ਦੇ ਸਾਹਮਣੇ ਪਾਕਿਸਤਾਨ ਸਰਕਾਰ ਮਜਬੂਰ ਦਿਖਾਈ ਦੇਣ ਲੱਗੀ ਹੈ ਜਿਸ ਦੀਅਾਂ ਇਸੇ ਮਹੀਨੇ ਦੀਅਾਂ ਉਦਾਹਰਣਾ ਹੇਠਾਂ ਦਰਜ ਹਨ :

* 11 ਜੂਨ ਨੂੰ ਉੱਤਰੀ ਵਜੀਰਿਸਤਾਨ ਜ਼ਿਲੇ ’ਚ ਮਿਰਾਨ ਸ਼ਾਹ ਦੇ ਨੇੜੇ ਬੰਬ ਧਮਾਕੇ ’ਚ 2 ਪਾਕਿਸਤਾਨੀ ਫੌਜੀਅਾਂ ਦੀ ਮੌਤ ਅਤੇ 2 ਹੋਰ ਜ਼ਖਮੀ ਹੋ ਗਏ।

* 12 ਜੂਨ ਨੂੰ ਰਾਵਲਪਿੰਡੀ ਦੇ ਸਦਰ ਇਲਾਕੇ ’ਚ ਹੋਏ ਬੰਬ ਧਮਾਕੇ ’ਚ 1 ਵਿਅਕਤੀ ਦੀ ਮੌਤ ਅਤੇ 10 ਲੋਕ ਜ਼ਖਮੀ ਹੋ ਗਏ।

* 20 ਜੂਨ ਨੂੰ ਸਿੰਧ ’ਚ ਹੋਏ 2 ਬੰਬ ਧਮਾਕਿਅਾਂ ’ਚ 2 ਪਾਕਿਸਤਾਨੀ ਫੌਜੀਅਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ ਅਤੇ ਹੁਣ :

* 29 ਜੂਨ ਨੂੰ ਪਾਕਿਸਤਾਨ ਸਟਾਕ ਐਕਸਚੇਂਜ ’ਤੇ ਭਾਰੀ ਹਥਿਆਰਾਂ ਨਾਲ ਲੈਸ 4 ਅੱਤਵਾਦੀਅਾਂ ਨੇ ਹਮਲਾ ਕਰ ਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 5 ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਇਸ ਹਮਲੇ ’ਚ ਭਾਰਤ ਵਲੋਂ ਸਰਗਰਮ ਸਲੀਪਰ ਸੈੱਲਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ ਜਿਸ ਨੂੰ ਭਾਰਤ ਸਰਕਾਰ ਨੇ ਬਕਵਾਸ ਦੱਸਿਅਾ ਹੈ ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨਾਲ ਜੁੜੀ ਮਾਜਿਦ ਬ੍ਰਿਗੇਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਵੀ ਲਈ ਹੈ।

ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਆਰਥਿਕ ਸੰਕਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਪਾਕਿਸਤਾਨੀ ਨੇਤਾ ਆਪਣੇ ਦੇਸ਼ ’ਚ ਵਧ ਰਹੇ ਵੱਖਵਾਦ ਅਤੇ ਵਧ ਰਹੇ ਅੱਤਵਾਦ ਨੂੰ ਰੋਕਣ ਵੱਲ ਧਿਆਨ ਨਾ ਦੇ ਕੇ ਭਾਰਤ ’ਚ ਹਿੰਸਾ ਕਰਵਾ ਰਹੇ ਹਨ।

ਇਸ ਲਈ ਜੇ ਉਹ ਭਾਰਤ ’ਚ ਹਿੰਸਕ ਕਾਰਵਾਈਅਾਂ ਨੂੰ ਬੜ੍ਹਾਵਾ ਦੇਣ ਦੀ ਜਗ੍ਹਾ ਆਪਣੇ ਦੇਸ਼ ’ਚ ਵਧ ਰਹੀ ਅੱਤਵਾਦੀ ਹਿੰਸਾ ਨੂੰ ਰੋਕਣ ਵੱਲ ਧਿਆਨ ਦੇਣਗੇ ਤਾਂ ਹੀ ਉਥੇ ਹਾਲਾਤ ਸੁਧਰ ਸਕਣਗੇ ਅਤੇ ਉਥੋਂ ਦੇ ਲੋਕ ਸੁੱਖ ਦਾ ਸਾਹ ਲੈ ਸਕਣਗੇ।

–ਵਿਜੇ ਕੁਮਾਰ


author

Bharat Thapa

Content Editor

Related News