ਵਿਸ਼ਵ ਪੱਧਰੀ ਸਿਆਸਤ ’ਚ ਵੀ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ

12/07/2020 2:59:17 AM

126 ਸਾਲਾਂ ’ਚ ਪਹਿਲੀ ਵਾਰ ਜੁੱਤੀਆਂ ਬਣਾਉਣ ਵਾਲੀ ਸਵਿਸ ਕੰਪਨੀ ਬਾਟਾ ਨੇ ਇਕ ਭਾਰਤੀ ਸੰਦੀਪ ਕਟਾਰੀਆ ਨੂੰ ਆਪਣਾ ਵਿਸ਼ਵ ਪੱਧਰੀ ਸੀ.ਈ.ਓ. ਨਿਯੁਕਤ ਕੀਤਾ ਹੈ ਜੋ ਆਈ. ਆਈ. ਟੀ. ਦਿੱਲੀ ਦੇ ਵਿਦਿਆਰਥੀ ਰਹਿ ਚੁੱਕੇ ਹਨ। ਤੁਸੀਂ ਇਹ ਜਾਣਦੇ ਹੋ ਤਾਂ ਇਹ ਵੀ ਜਾਣਦੇ ਹੋਵੋਗੇ ਕਿ ਇਸੇ ਸਾਲ ਉਦਯੋਗਿਕ ਖੇਤਰ ਦੇ ਕੰਮ ਕਰਨ ਦੇ ਤਰੀਕਿਆਂਨੂੰ ਬਦਲਣ ’ਚ ਭਾਰਤੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ- ਹਾਲ ਹੀ ’ਚ ਗੀਤਾ ਗੋਪੀਨਾਥ ਨੇ ਆਈ.ਐੱਮ.ਐੱਫ. ਦੇ ਮੁੱਖ ਅਰਥਸ਼ਾਸਤਰੀ ਦੇ ਰੂਪ ’ਚ ਇਕ ਸਾਲ ਪੂਰਾ ਕੀਤਾ ਹੈ, ਅਰਵਿੰਦ ਕ੍ਰਿਸ਼ਣਾ ਆਈ.ਬੀ.ਐੱਮ. ਦੇ ਸੀ.ਈ.ਓ. ਹਨ, ਨਾਲ ਹੀ ‘ਵੀ ਵਰਕ’ ਕੰਪਨੀ ਨੇ ਸੀ.ਈ.ਓ. ਦੇ ਰੂਪ ’ਚ ਸੰਦੀਪ ਮਾਤ੍ਰਿਨੀ ਨੂੰ ਬੋਰਡ ’ਚ ਲਿਆਉਣ ਦੀ ਪੁਸ਼ਟੀ ਕੀਤੀ ਹੈ।

ਯਕੀਨੀ ਤੌਰ ’ਤੇ ਇਹ ਸਾਰੇ ਜਾਣਦੇ ਹਨ ਕਿ ਗੂਗਲ ਦੇ ਸੀ.ਈ. ਓ. ਸੁੰਦਰ ਪਿਚਾਈ ਪਿਛਲੇ ਸਾਲ ਅਮਰੀਕਾ ’ਚ ਸਭ ਤੋਂ ਵਧ ਤਨਖਾਹ ਪਾਉਮ ਵਾਲੇ ਸੀ.ਈ.ਓ. ਬਣ ਗਏ (ਪਿਛਲੇ ਸਾਲ ਉਨ੍ਹਾਂ ਨੂੰ 2144.53 ਕਰੋੜ ਰੁਪਏ ਸੈਲਰੀ ਦਿੱਤੀ ਗਈ)। ਅਜਿਹੇ ’ਚ ਕੁਝ ਹੋਰ ਨਾਂ ਸਾਰਿਅਾਂ ਦੀ ਜੁਬਾਂ ’ਤੇ ਹੈ ਜਿਵੇਂ ਕਿ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ, ਪੈਪਸੀਕੋ ਦੀ ਸੀ.ਈ.ਓ. ਇੰਦਰਾ ਨੂਈ, ਐਡੋਬ ਸਿਸਟਮਸ ਦੇ ਸੀ.ਈ.ਓ. ਸ਼ਾਂਤਨੂ ਨਾਰਾਇਣ। ਕਿਉਂਕਿ ਦਹਾਕਿਅਾਂ ਤੋਂ ਵਿਸ਼ਵ ਪੱਧਰੀ ਪਰਿਦ੍ਰਿਸ਼ ’ਤੇ ਭਾਰਤੀ ਮੋਰਹੀ ਰਹੇ ਹਨ ਤਾਂ ਇਹ ਇਕ ਪੁਰਾਣੀ ਖਬਰ ਹੈ ਅਤੇ ਜੇਕਰ ਤੁਸੀਂ ਇਹ ਜਾਣਦੇ ਹੋ ਕਿ ਭਾਰਤੀ ਮੂਲ ਦੇ 128 ਵਿਗਿਆਨੀ ਵਿਸ਼ਵ ਭਰ ’ਚ ਭਾਰਤ ਦਾ ਨਾਂ ਉੱਜਵਲ ਕਰ ਰਹੇ ਹਨ ਤਾਂ ਇਹ ਵੀ ਨਵਾ ਨਹੀਂ ਹੈ ਤਾਂ ਫਿਰ ਕੀ ਹੈ ਨਵਾਂ?

ਨਵਾਂ ਹੈ - ਭਾਰਤੀਅਾਂ ਦਾ ਵਿਸ਼ਵ ਦੇ ਸਿਆਸੀ ਪਟਲ ’ਤੇ ਮਹੱਤਵਪੂਰਨ ਅਹੁਦਿਅਾ ’ਤੇ ਆਸੀਨ ਹੋਣਾ।

ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਚੋਣਾਂ ’ਚ ਜੇਤੂ ਹੋਣਾ ਇਕ ਮਹੱਤਵਪੂਰਨ ਕਦਮ ਹੋ ਸਕਦਾ ਹੈ- ਇਕ ਭਾਰਤੀ ਮਾਂ, ਜੋ ਇਕ ਵਿਗਿਆਨਿਕ ਸੀ ਦੀ ਬੇਟੀ ਦੇ ਇ ਪੱਧਰ ’ਤੇ ਪਹੁੰਚ ਜਾਣਾ ਯਕੀਨੀ ਮਾਣ ਵਾਲੀ ਗੱਲ ਹੈ ਪਰ ਇਹ ਇਕ ਇਕੱਲਾ ਉਦਾਹਰਣ ਨਹੀਂ ਹੈ।

ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਜੋ ਰਾਸ਼ਟਰਤੀ ਜੋ ਬਾਈਡੇਨ ਜਲਦੀ ਹੀ ਵਿਵੇਕ ਮੂਰਤੀ, ਜੋ ਇਕ ਜਨਰਲ ਸਰਜਨ ਹੈ, ਨੂੰ ਹੈਲਥ ਸੈਕ੍ਰੇਟਰੀ ਦੇ ਅਹੁਦੇ ’ਤੇ ਨਿਯੁਕਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨੀਰਾ ਟੰਡਨ ਨੂੰ ਪ੍ਰਬੰਧਨ ਅਤੇ ਬਜਟ ਦਫਤਰ ਦੇ ਨਿਦੇਸ਼ਕ ਦੇ ਰੂਪ ’ਚ ਨਾਮਜ਼ਦ ਕੀਤਾ ਹੈ। ਟੰਡਨ ਇਸ ਪ੍ਰਭਾਵਸ਼ਾਲੀ ਅਹੁਦੇ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਅਸ਼ਵੇਤ ਔਰਤ ਹੋਵਗੀ।

ਜੇਕਰ ਨਿੱਕੀ ਹੇਲੀ ਟਰੰਪ ਸਰਕਾਰ ’ਚ ਅਮਰੀਕਾ ਦੀ ਯੂ. ਐੱਨ. ’ਚ ਰਾਜਦੂਤ ਰਹਿ ਚੁੱਕੀ ਹੈ ਪਰ ਉਹ ਸਿਰਫ ਸਿਆਸੀ ਅਹੁਦੇ ਦੇ ਕਾਰਨ ਆਰਥਿਕ ਰੂਪ ਨਾਲ ਇੰਨਾ ਮਹੱਤਵਪੂਰਨ ਨਹੀਂ ਸੀ।

ਅਜਿਹੇ ’ਚ ਸਭ ਤੋਂ ਮਹੱਤਵਪੂਰਨ ਅਤੇ ਆਰਥਿਕ ਰੂਪ ਨਾਲ ਪ੍ਰਭਾਵਸ਼ਾਲੀ ਅਹੁਦਾ ਹੈ ਇੰਗਲੈਂਡ ’ਚ ਖੇਤੀ ਸੁਨਕ ਦਾ (ਉਹ ਇੰਫੋਸਿਸ ਦੇ ਸਹਿ-ਸੰਸਥਾਪਕ ਅਤੇ ਸਾਬਕਾ ਪ੍ਰਧਾਨ ਨਾਰਾਇਣ ਮੂਰਤੀ ਦੇ ਜਵਾਈ ਹਨ) ਉਹ ਇਕ ਬ੍ਰਿਟਿਸ਼ ਰਾਜਨੇਤਾ ਹਨ ਜੋ ਫਰਵਰੀ 2020 ਤੋਂ ਰਾਜਕੋਸ਼ ਦੇ ਚਾਂਸਲਰ ਭਾਵ ਵਿੱਤ ਮੰਤਰੀ ਹਨ। ਬ੍ਰਿਟਿਸ਼ ਇਤਿਹਾਸ ’ਚ ਇਸ ਸਰਕਾਰ ਦੇ ਸਭ ਤੋਂ ‘ਦੇਸੀ ਸਰਕਾਰ’ ਕਿਹਾ ਗਿਆ ਹੈ।

52 ਸਾਲਾਂ ਆਗਰਾ ’ਚ ਜਨਮੇ ਆਲੋਕ ਸ਼ਰਮਾ ਨੂੰ ਕਾਰੋਬਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਲਈ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਪ੍ਰੀਤੀ ਪਟੇਲ ਗ੍ਰਹਿ ਸਕੱਤਰ ਬਣੀ ਹੈ, ਜੋ ਬ੍ਰਿਟੇਨ ਸਰਕਾਰ ’ਚ ਆਪਣਾ ਦੂਸਰਾ ਕਾਰਜਕਾਲ ਪੂਰਾ ਕਰ ਰਹੀ ਹੈ।

ਕੈਨੇਡਾ ’ਚ ਦੇਖਿਆ ਜਾਵੇ ਤਾਂ ਪ੍ਰਤੀਰੱਖਿਆ ਮੰਤਰੀ ਸੱਜਣ ਸਮੇਤ ਅੱਠ ਅਤੇ ਸਿੱਖ ਮੰਤਰੀ ਟਰੁਡੋ ਦੀ ਮਨਿਸਟਰੀ ’ਚ ਸ਼ਾਮਲ ਹੈ, ਸਮੇਂ-ਸਮੇਂ ’ਤੇ ਉਨ੍ਹਾਂ ਵਲੋਂ ਪੰਜਾਬ ਦੇ ਮਾਮਲਿਅਾਂ ’ਚ ਦਖਲ ਅੰਦਾਜ਼ੀ ’ਤੇ ਸਵਾਲ ਉੱਠਦਾ ਰਹਿੰਦਾ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਮੰਤਰੀਅਾਂ ਦੇ ਸਮਰਥਨ ਤੋਂ ਬਗੈਰ ਇਹ ਸਰਕਾਰ ਅਸਥਿਰ ਹੋ ਜਾਵੇਗੀ।

ਇਥੋਂ ਤਕ ਫਿਜੀ ਜਾਂ ਸਿੰਗਾਪੁਰ ਵਰਗੇ ਦੇਸ਼ਾਂ ਦਾ ਸਵਾਲ ਹੈ ਕਈ ਭਾਰਤੀ ਉਥੋਂ ਦੀਅਾਂ ਸਰਕਾਰਾਂ ’ਚ ਕੰਮ ਕਰ ਰਹੇ ਹਨ ਪਰ ਇਸ ਨਵੰਬਰ ਦੀ 2 ਤਰੀਕ ਨੂੰ ਪਹਿਲੀ ਵਾਰ ਨਿਊਜ਼ੀਲੈਂਡ ’ਚ ਪ੍ਰਿਯਾਂਕ ਰਾਧਾਕ੍ਰਿਸ਼ਣਨ, ਨਿਊਜ਼ੀਲੈਂਡ ਦੀ ਪਹਿਲੀ ਭਾਰਤੀ ਮੂਲ ਦੀ ਮੰਤਰੀ ਬਣੀ, ਜਦੋਂ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਨੇ ਪੰਜ ਨਵੇਂ ਮੰਤਰੀਅਾਂ ਨੂੰ ਆਪਣੀ ਕਾਰਜਕਾਰਣੀ ’ਚ ਸ਼ਾਮਲ ਕੀਤਾ।

ਧਿਆਨ ਦੇਣ ਦੀ ਗੱਲ ਇਹ ਵੀ ਹੈ ਕਿ ਡਾਕਟਰ ਗੌਰਵ ਸ਼ਰਮਾ 25 ਨਵੰਬਰ ਨੂੰ ਨਿਊਜ਼ੀਲੈਂਡ ਦੇ ਸਭ ਤੋਂ ਨੌਜਵਾਨ ਅਤੇ ਨਵੇਂ ਚੁਣੇ ਸੰਸਦ ਮੈਂਬਰਾਂ ਚੋਂ ਇਕ ਨਿਯੁਕਤ ਹੋਏ ਹਨ, ਉਨ੍ਹਾਂ ਨੇ ਬੁੱਧਵਾਰ ਨੂੰ ਦੇਸ਼ ਦੀ ਸੰਸਦ ’ਚ ਸੰਸਕ੍ਰਿਤ ’ਚ ਸਹੁੰ ਚੁੱਕੀ।

ਕਮਲਾ ਪਰਸਾਡ ਬਿਸੇਸਰ ਜੋ ਭਾਰਤੀ ਮੂਲ ਕੀਤੀ ਹੈ ਅਤੇ ਅੱਜਕਲ ਸੰਯੁਕਤ ਰਾਸ਼ਟਰੀ ਕਾਂਗਰਸ ਦੀ ਅਗਵਾਈ ਕਰ ਰਹੀ ਹੈ, ਤ੍ਰਿਨਿਦਾਦ ਅਤੇ ਟੋਬੈਗੋ ਦੀ ਵਿਰੋਧੀ ਦਿਰ ਦੀ ਨੇਤਾ ਹੈ। ਹਾਲਾਂਕਿ ਉਹ 2010 ਤੋਂ 1015 ਤਕ ਦੇਸ਼ ਦੀ ਪਹਿਲੀ ਪ੍ਰਧਾਨਮੰਤਰੀ ੀ।

ਇਸੇ ਤਰ੍ਹਾਂ ਅਨੀਤਾ ਆਨੰਦ ਕੈਨੇਡਾ ਦੀ ਕੈਬਨਿਟ ’ਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੂ ਮਹਿਲਾ ਹੈ ਅਤੇ ਹੁਣ ਇਕ ਜਨਤਕ ਸੇਵਾਵਾਂ ਅਤੇ ਖਰੀਦ ਲਈ ਜ਼ਿੰਮੇਵਾਰ ਹੈ।

ਕਿਉਂਕਿ ਫਿਜੀ ਦੀ ਲਗਭਗ 38 ਫੀਸਦੀ ਆਬਾਦੀ ਭਾਰਤੀ ਮੂਲ ਦੀ ਹੈ, ਦੇਸ਼ ਦੀ ਲੇਬਰ ਪਾਰਟੀ ਦੇ ਨੇਤਾ ਮਹਿੰਦਰ ਚੌਧਰੀ 1999 ’ਚ ਪ੍ਰਧਾਨ ਮੰਤਰੀ ਚੁਣੇ ਜਾਣ ਵਾਲੇ ਪਹਿਲੇ ਇੰਡੋ-ਫਿਜੀਅਨ ਬਣੇ ਜਦਕਿ ਸਿਰਫ ਇਕ ਸਾਲ ਬਾਅਦ ਚੌਧਰੀ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੂੰ ਇਕ ਫੌਜ ਸਮਰਥਿਤ ਤਖਤਾ ਪਲਟ ’ਚ ਬਾਹਰ ਕਰ ਦਿੱਤਾ ਗਿਆ।

ਕੁਝ ਮਹੀਨੇ ਪਹਿਲਾਂ ਤਕ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਾਰਡਕਰ ਸਨ ਜੋ ਭਾਰਤੀ ਮੂਲ ਦੇ ਹਨ। ਉਨ੍ਹਾਂ ਦੇ ਪਿਤਾ ਦਾ ਜਨਮ ਮੁੰਬਈ ’ਚ ਹੋਿਾ ਸੀ ਪਰ ਉਹ 1960 ਦੇ ਦਹਾਕੇ ’ਚ ਯੂ. ਕੇ. ਚਲੇ ਗਏ। ਪਿਛਲੇ ਸਾਲ ਦਸੰਬਰ ’ਚ ਭਾਰਤ ਦੀ ਯਾਤਰਾ ਦੌਰਾਨ ਵਾਰਡਕਰ ਮਹਾਰਾਸ਼ਟਰ ’ਚ ਆਪਣੇ ਜੱਦੀ ਪਿੰਡ ਗਏ।

ਇਸੇ ਤਰ੍ਹਾਂ ਨਾਲ ਛੇਦੀ ਭਰ ਜਗਨ ਜਿਨ੍ਹਾਂ ਨੇ ਆਧੁਨਿਕ ਗੁਯਾਨਾ ਦਾ ਰਾਸ਼ਟਰਪਿਤਾ ਮੰਨਿਆ ਜਾਂਦਾ ਹੈ, 1953 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ’ਚ ਚੁਣੇ ਗਏ। ਜਗਨ 1992 ਤੋਂ 1997 ਤਕ ਗੁਯਾਨਾ ਦੇ ਚੌਥੇ ਰਾਸ਼ਟਰਪਤੀ ਦੇ ਰੂਪ ’ਚ ਕੰਮ ਕਰਦੇ ਰਹੇ।

ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਪ੍ਰਵਾਸੀ ਭਾਰਤੀ ਦੂਸਰੇ ਦੇਸ਼ਾਂ ’ਚ ਸਿਆਸਤ ’ਚ ਆਏ ਹਨ। ਇਸ ਤੋਂ ਪਹਿਲਾਂ ਦਾਦਾਭਾਈ ਨੌਰੋਜੀ 1892 ਤੋਂ 1895 ਤਕ ਬ੍ਰਿਟਿਸ਼ ’ਚ ਮੰਤਰੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੰਡੀਅਨ ਮੇਨ ਡ੍ਰੇਨ ਦੀ ਗੱਲ ਆਪਣੇ ਪਹਿਲੇ ਭਾਸ਼ਣ ’ਚ ਸੰਸਦ ’ਚ ਕੀਤੀ ਸੀ ਕਿ ਕਿਵੇਂ ਅੰਗਰੇਜ਼ ਭਾਰਤ ਤੋਂ ਪੈਸਾ ਲੈ ਕੇ ਜਾ ਰਹੇ ਹਨ ਪਰ ਹੁਣ ਭਾਰਤੀ ਔਰਤਾਂ ਵੀ ਵਿਦੇਸ਼ਾਂ ’ਚ ਸਿਆਸਤ ’ਚ ਆਪਣਾ ਨਾਂ ਬਣਾ ਰਹੀ ਹੈ ਅਤੇ ਭਾਰਤ ਨੂੰ .. ਕਰ ਰਹੀ ਹੈ।


Bharat Thapa

Content Editor

Related News