ਸੰਨ 2100 ਤਕ ਬਿਰਧਾਂ ਦੀ ਗਿਣਤੀ ਕਈ ਗੁਣਾਂ ਵਧੇਗੀ

07/20/2020 2:54:20 AM

‘ਵਾਸ਼ਿੰਗਟਨ ਇੰਸਟੀਚਿਉੂਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਊਏਸ਼ਨ’ ਦੀ ਯੂਨੀਵਰਸਿਟੀ ਦੇ ਖੋਜੀਆਂ ਨੇ 2017 ’ਚ ਪ੍ਰਜਨਨ ਦਰ ਲਗਭਗ 2.4 ਫੀਸਦੀ ਤਕ ਘਟਾ ਦਿੱਤੀ ਹੈ ਅਤੇ ‘ਲੈਸੇਟ’ ’ਚ ਪ੍ਰਕਾਸ਼ਿਤ ਉਨ੍ਹਾਂ ਦੇ ਅਧਿਐਨ ਪ੍ਰਾਜੈਕਟ ’ਚ ਦੱਸਿਆ ਗਿਆ ਹੈ ਕਿ 2100 ਤਕ ਿਹ 1.17 ਫੀਸਦੀ ਦੀ ਦਰ ਤੋਂ ਹੇਠਾਂ ਡਿੱਗ ਜਾਵੇਗੀ।

ਉਨ੍ਹਾਂ ਦੇ ਅਨੁਸਾਰ ਜਾਪਾਨ ਦੀ ਆਬਾਦੀ 2017 ਦੇ 12.8 ਕਰੋੜ ਦੇ ਸਿਖਰ ਤੋਂ ਡਿੱਗਣ ਦਾ ਅਨੁਮਾਨ ਹੈ ਜੋ ਸਦੀ ਦੇਅਖੀਰ ਤਕ 5.3 ਕਰੋਡ਼ ਤੋਂ ਵੀ ਘੱਟ ਹੋ ਜਾਵੇਗੀ । ਇਟਲੀ ’ਚ ਇਸ ਅਰਸੇ ਦੌਰਾਨ 6.1 ਕਰੋਡ਼ ਦੀ ਆਬਾਦੀ ਦੇ 2.8 ਕਰੋਡ਼ ਤਕ ਡਿੱਗਣ ਦਾ ਅਨੁਮਾਨ ਹੈ।

ਸਪੇਨ, ਪੁਰਤਗਾਲ, ਥਾਈਲੈਂਡ ਅਤੇ ਦੱਖਣੀ ਕੋਰੀਆ ਸਮੇਤ ਅਜਿਹੇ 23 ਦੇਸ਼ ਹੋਰ ਹਨ ਜਿਨ੍ਹਾਂ ਦੀ ਅਬਾਦੀ ਅੱਧੀ ਤੋਂ ਵੀ ਵੱਧ ਘੱਟ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪ੍ਰੋਫੈਸਰ ਕ੍ਰਿਸਟੋਫਰ ਮਰੇ ਦੇ ਅਨੁਸਾਰ ਇਹ ਹੈਰਾਨ ਕਰਨ ਵਾਲੀ ਸਥਿਤੀ ਹੋਵੇਗੀ।

ਚੀਨ ਮੌਜੂਦਾ ਸਮੇਂ ਦੁਨੀਆ ਦਾ ਸਬ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿਸਦੇ ਸਾਲ 2100 ਤਕ ਲਗਭਗ 73.2 ਕਰੋਡ਼ ਤਕ ਪੁਹੰਚਣ ਤੋਂ ਪਹਿਲਾਂ ਚਾਰ ਸਾਲਾਂ ’ਚ 1.4 ਅਰਬ ਦੇ ਸਿਖਰ ’ਤੇ ਪਹੁੰਚਣ ਦੀ ਉਂਮੀਦ ਹੈ। ਭਾਰਤ ਸਬ ਤੋਂ ਵਧ ਆਬਾਦੀ ਹੋਣ ਦੇ ਕਾਰਨ ਪਹਿਲੇ ਨੰਬਰ ’ਤੇ ਆਪਣੀ ਜਗ੍ਹਾ ਬਣਾਏਗਾ। ਬ੍ਰਿਟੇਨ ਦੀ ਆਬਾਦੀ ਦੇ 2063 ਬਿੱਚ 7.5 ਕਰੋਡ਼ ਤਕ ਪਹੁੰਚ ਕੇ 2100 ਤਕ 7.1 ਕਰੋਡ਼ ਤਕ ਡਿੱਗਣ ਦਾ ਅਨੁਮਾਨ ਹੈ।

ਨਤੀਜੇ ਵਜੋਂ, ਖੋਜਕਰਤਾਵਾਂ ਦਾ ਵਿਚਾਰ ਹੈ ਕਿ ਸਦੀ ਦੇ ਅੰਤ ਤਕ 8.8 ਅਰਬ ਤਕ ਡਿੱਗਣ ਤੋਂ ਪਹਿਲਾਂ, ਧਰਤੀ ’ਤੇ ਲੋਕਾਂ ਦੀ ਆਬਾਦੀ2064 ਦੇ ਨੇੜੇ -ਤੇੜੇ 9.7 ਅਰਬ ਹੋ ਜਾਵੇਗੀ ।

ਪ੍ਰੋਫੈਸਰ ਕ੍ਰਿਸਟੋਫਰ ਮਰੇ ਦੇ ਅਨੁਸਾਰ, ਇਹ ਇਕ ਬਹੁਤ ਵੱਡੀ ਸਮੱਸਿਆ ਹੋਵੇਗੀ। ਦੁਨੀਆ ਦੇ ਵਧੇਰੇ ਲੋਕ ਕੁਦਰਤੀ ਤੌਰ ’ਤੇ ਆਬਾਦੀ ’ਚ ਗਿਰਾਵਟ ਦਾ ਕਾਰਨ ਬਣ ਰਹੇ ਹਨ। ‘‘ਮੈਨੂੰ ਲੱਗਦਾ ਹੈ ਕਿ ਇਹ ਇੰਨੀ ਵੱਡੀ ਅਤੇ ਅਸਧਾਰਨ ਗੱਲ ਹੈ ਕਿ ਸਾਨੂੰ ਸਮਾਜਾਂ ਨੂੰ ਮੁੜਗਠਿਤ ਕਰਨਾ ਹੋਵੇਗਾ।’’

ਅਧਿਐਨ ਪ੍ਰਾਜੈਕਟ ਦੇ ਅਨੁਮਾਨ ਦੇ ਅਨੁਸਾਰ :

* 2017 ’ਚ ਪੰਜ ਸਾਲ ਦੀ ਉਮਰ ਤੋਂ ਛੋਟੇ ਬੱਚਿਆਂ ਦੀ ਗਿਣਤੀ 68.1 ਕਰੋਡ਼ ਤੋਂ ਘੱਟ ਕੇ 2100 ’ਚ 40.1 ਕਰੋਡ਼ ਹੋ ਜਾਵੇਗੀ ।

* 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 14.1 ਕਰੋਡ਼ ਤੋਂ ਵਧ ਕੇ 88.6 ਕਰੋਡ਼ ਹੋ ਜਾਵੇਗੀ !

ਪ੍ਰੋ . ਮਰੇ ਕਹਿੰਦੇ ਹਨ, ਇਹ ਬਹੁਤ ਵੱਡੀ ਸਮਾਜਿਕ ਤਬਦੀਲੀ ਪੈਦਾ ਕਰੇਗਾ। ਬੜੇ ਵੱਡੇ ਪੱਧਰ ਤੇ ਬਿਰਧ ਦੁਨੀਆ ’ਚ ਹੋਣਗੇ ਤਾਂ ਟੈਕਸ ਦਾ ਭੁਗਤਾਨ ਕੌਣ ਕਰੇਗਾ? ਬਜ਼ੁਰਗਾਂ ਦੇ ਲਈ ਸਿਹਤ ਸੇਵਾਵਾਂ ਦਾ ਭੁਗਤਾਨ ਕੌਣ ਕਰੇਗਾ? ਬੁਜੁਰਗਾਂ ਦੀ ਦੇਖਭਾਲ ਕਿਵੇਂ ਹੋਵੇਗੀ? ਕੀ ਲੋਕ ਤਦ ਵੀ ਕੰਮ ਤੋਂ ਰਿਟਾਇਰ ਹੋ ਸਕਣਗੇ।’’

ਪ੍ਰਾਜੈਕਟ ਰਿਪੋਰਟ ਦੇ ਅਨੁਸਾਰ, ਜੇਕਰ ਭਾਰਤ ਪਹਿਲੇ ਨੰਬਰ ’ਤੇ ਹੋਵੇਗਾ ਤਾਂ 2100 ਤਕ ਤਿੰਨ ਅਰਬ ਤੋਂ ਵਧ ਲੋਕਾਂ ਵਾਲੇ ਅਫਰੀਕਾ ਦੀ ਆਬਾਦੀ ਆਕਾਰ ’ਚ ਤਿਗੁਣੀ ਹੋਣ ਦੀ ਆਸ ਹੈ। ਅਧਿਐਨ ਇਹ ਵੀ ਕਹਿੰਦਾ ਹੈ ਕਿ ਨਾਈਜੀਰਿਆ 79.1 ਕਰੋਡ਼ ਦੀ ਆਬਾਦੀ ਦੇ ਨਾਲ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ। ਹਾਲਾਂਕਿ ਇਹ ਸਭ ਇਕ ਅਨੁਮਾਨਿਤ ਖੋਜ ਦੇ ਮੁਤਾਬਕ ਹੈ ਪਰ ਧਿਆਨ ਦੇਣ ਯੋਗ ਜੋ ਗੱ ਲ ਹੈ, ਉਨ੍ਹਾਂ ’ਚੋਂ ਸਭ ਤੋਂ ਜਰੂਰੀ ਭਾਰਤ ਲਈ ਦਿੱਤੇ ਗਏ ਨਿਰਦੇਸ਼ ਹਨ। ਮੰਨਿਆ ਗਿਆ ਕਿ ਜੇਕਰ ਭਾਰਤ ਆਪਣੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਸੁਧਾਰ ਕਰ ਕੇ ਵਿਸ਼ਵ ਪੱਧਰ ’ਤੇ ਲੈ ਆਏ ਤਾਂ ਇਸਦਾ ਜਨਸਮੂਹ ਨਾ ਸਿਰਫ ਦੇਸ਼, ਸਗੋਂ ਸੰਸਾਰ ਭਰ ’ਚ ਪ੍ਰਭਾਵਸ਼ਾਲੀ ਸਥਾਨ ਅਤੇ ਰੂਪ ’ਚ ਰਹਿ ਸਕੇਗਾ!


Bharat Thapa

Content Editor

Related News