ਕੋਰੋਨਾ ਤੋਂ ਬਚਾਅ ਲਈ ਬਜ਼ੁਰਗ ਸੁਰੱਖਿਆ ਦੀ ਅਣਦੇਖੀ ਦੀ ਜ਼ਿੱਦ ਛੱਡਣ

09/01/2020 3:34:09 AM

ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਕੋਰੋਨਾ ਇਨਫੈਕਸ਼ਨ ਦਾ ਸਭ ਤੋਂ ਵੱਧ ਖਤਰਾ ਬਜ਼ੁਰਗਾਂ ਨੂੰ ਹੈ ਕਿਉਂਕਿ ਵਧਦੀ ਉਮਰ ਦੇ ਨਾਲ ਸਿਹਤ ਸਬੰਧੀ ਹੋਰ ਬੀਮਾਰੀਆਂ ਉਨ੍ਹਾਂ ਦੇ ਸਰੀਰ ਨੂੰ ਘੇਰਨ ਲਗਦੀਆਂ ਹਨ ਅਤੇ ਰੋਗਾਂ ਤੋਂ ਬਚਾਅ ਦੀ ਸਰੀਰ ਦੀ ਸਮਰੱਥਾ ਵੀ ਨੌਜਵਾਨਾਂ ਦੀ ਤੁਲਨਾ ’ਚ ਬਹੁਤ ਘੱਟ ਹੋ ਜਾਂਦੀ ਹੈ। ਕਿਸੇ ਬੀਮਾਰੀ ਦਾ ਇਲਾਜ ਕਰਵਾ ਰਹੇ ਬਜ਼ੁਰਗਾਂ ਦੇ ਦੂਜੇ ਲੋਕਾਂ ਦੀ ਤੁਲਨਾ ’ਚ ਜਲਦੀ ‘ਕੋਰੋਨਾ’ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਕਾਰਨ ਡਾਕਟਰਾਂ ਨੇ ਬਜ਼ੁਰਗਾਂ ਦੇ ਲਈ ਐਡਵਾਇਜ਼ਰੀ ਜਾਰੀ ਕੀਤੀ ਹੋਈ ਹੈ, ਜਿਸ ਦੇ ਅਨੁਸਾਰ ਉਨ੍ਹਾਂ ਨੂੰ ਘਰ ’ਚ ਰਹਿਣ, ਘਰ ਆਉਣ ਵਾਲੇ ਲੋਕਾਂ ਨੂੰ ਮਿਲਣ ਤੋਂ ਬਚਣ ਅਤੇ ਜ਼ਿਆਦਾ ਜ਼ਰੂਰੀ ਹੋਣ ’ਤੇ ਹੀ ਸੁਰੱਖਿਅਤ ਦੂਰੀ ਬਣਾ ਕੇ ਮਿਲਣ ਦੀ ਸਲਾਹ ਦਿੱਤੀ ਗਈ ਹੈ।

ਇਸੇ ਸੰਦਰਭ ’ਚ ਕੇਂਦਰੀ ਸਿਹਤ ਮੰਤਰਾਲਾ ਨੇ ਸੂਬਾ ਸਰਕਾਰਾਂ ਨੂੰ ਇਨਫੈਕਸ਼ਨ ਦੇ ਪ੍ਰਤੀ ਸੰਵੇਦਨਸ਼ੀਲ ਆਬਾਦੀ ’ਤੇ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ’ਚੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਪੀੜਤ ਲੋਕਾਂ ਦੇ ਇਲਾਵਾ ਅੱਧੇ ਤੋਂ ਵੱਧ (51 ਫੀਸਦੀ) 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸ਼ਾਮਿਲ ਹਨ। ਇਸ ਲਈ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਚੌਕਸੀ ਵਰਤਣੀ ਚਾਹੀਦੀ ਹੈ।

27 ਅਗਸਤ ਨੂੰ ਵੱਧ ਮੌਤ ਦਰ ਵਾਲੇ ਸੂਬਿਆਂ ਦੇ ਨਾਲ ਮੁੜ-ਨਿਰੀਖਣ ਬੈਠਕ ’ਚ ਮੰਤਰਾਲਾ ਨੇ ਉਨ੍ਹਾਂ ਨੂੰ ਇਨਫੈਕਸ਼ਨ ਦੇ ਪ੍ਰਤੀ ਸੰਵੇਦਨਸ਼ੀਲ ਆਬਾਦੀ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ, ‘‘ਦੇਸ਼ ਦੇ ਘੱਟੋ ਘੱਟ 10 ਸੂਬਿਆਂ ’ਚ ਪਿਛਲੇ ਕੁਝ ਸਮੇਂ ਦੌਰਾਨ ਕੋਰੋਨਾ ਇਨਫੈਕਸ਼ਨ ਨਾਲ ਹੋਈਅਾਂ ਮੌਤਾਂ ’ਚ 90 ਫੀਸਦੀ ਮੌਤਾਂ ਬਜ਼ੁਰਗਾਂ ਦੀਆਂ ਹੋਈਆਂ ਹਨ।’’ ਇਸ ਲਈ ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਬਜ਼ੁਰਗ ਦੂਜੇ ਲੋਕਾਂ ਨਾਲ ਮਿਲਣ-ਜੁਲਣ ਤੋਂ ਪ੍ਰਹੇਜ਼ ਕਰਨ, ਜੇਕਰ ਮਿਲਣਾ ਬਹੁਤ ਜ਼ਰੂਰੀ ਹੈ ਤਾਂ ਮੁਲਾਕਾਤ ਦਾ ਸਮਾਂ ਘੱਟ ਤੋਂ ਘੱਟ ਹੋਵੇ ਅਤੇ ਇਸ ’ਚ ਵੀ ਸੁਰੱਖਿਅਤ ਦੂਰੀ ਬਣਾਏ ਰੱਖਣ, ਲੋਕਾਂ ਨੂੰ ਆਪਣੇ ਨੇੜੇ ਨਾ ਬਿਠਾਉਣ ਅਤੇ ਸਮੇਂ-ਸਮੇਂ ’ਤੇ ਆਪਣੇ ਹੱਥਾਂ ਆਦਿ ਨੂੰ ਸੈਨੀਟਾਈਜ਼ ਕਰਦੇ ਰਹਿਣ ਕਿਉਂਕਿ ਸੁਰੱਖਿਆ ਨਿਯਮਾਂ ਦਾ ਪਾਲਨ ਨਾ ਕਰਨ ਦੀ ਜ਼ਿੱਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ।

-ਵਿਜੇ ਕੁਮਾਰ


Bharat Thapa

Content Editor

Related News