ਕੈਪਟਨ ਅਮਰਿੰਦਰ ਸਿੰਘ ਦੇ ਵਾਂਗ ਹੋਰ ਮੁੱਖ ਮੰਤਰੀ ਵੀ ਆਪਣਾ ਅਤੇ ਸਟਾਫ ਦਾ ਕੋਰੋਨਾ ਟੈਸਟ ਕਰਵਾਉਣ

07/17/2020 3:25:53 AM

ਦੇਸ਼ ’ਚ ‘ਕੋਰੋਨਾ’ ਮਹਾਮਾਰੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸਮਾਜ ਦਾ ਕੋਈ ਵੀ ਵਰਗ ਇਸ ਤੋਂ ਅਛੁਤਾ ਨਹੀਂ ਰਿਹਾ। ਇਥੋ ਤਕ ਕਿ ਸੱਤਾ ਦੇ ਗਲਿਆਰੇ ਅਤੇ ਸਮਾਜ ਦੇ ਪ੍ਰਭਾਵਸ਼ਾਲੀ ਵਰਗ ਨਾਲ ਜੁੜੇ ਲੋਕ ਵੀ ਇਸਦੀ ਲਪੇਟ ’ਚ ਆ ਰਹੇ ਹਨ:

* ਸਾਬਕਾ ਕੇਂਦਰੀ ਮੰਤਰੀ ਅਤੇ ਗੁਜਰਾਤ ਕਾਂਗਰਸ ਦੇ ਸਾਬਕਾ ਪ੍ਰਧਾਨ ਭਰਤ ਸਿੰਘ ਸੋਲੰਕੀ ‘ਕੋਰੋਨਾ’ ਪਾਜ਼ੇਟਿਵ ਪਾਏ ਗਏ।

* ਅਮਿਤਾਭ ਬਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬਚਨ ਦੇ ਇਲਾਵਾ ਐਸ਼ਵਰਿਆ ਰਾਏ ਅਤੇ ਅਰਾਧਿਆ ਬਚਨ, ਅਭਿਨੇਤਾ ਅਨੁਪਮ ਖੇਰ ਦੀ ਮਾਂ ਦੁਲਾਰੀ, ਉਨ੍ਹਾਂ ਦੇ ਭਰਾ ਅਤੇ ਭਾਬੀ ਅਤੇ ਭਤੀਜੀ ਦੀ ਰਿਪੋਰਟ ਵੀ ‘ਕੋਰੋਨਾ’ ਪਾਜ਼ੇਟਿਵ ਆਈ।

* ਭਾਜਪਾ ਨੇਤਾ ਜਿਓਤਿਰਾਦਿਤਿਯਾ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਸਿੰਧੀਆ ਦੀ ਰਿਪੋਰਟ ਵੀ ਪਾਜ਼ੇਟਿਵ ਆਈ।

*ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਵੀ ‘ਕੋਰੋਨਾ’ ਇਨਫੈਕਟਿਡ ਹੋਏ।

* ਬਿਹਾਰ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਜਾਇਸਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਬਿਹਾਰ ਸਰਕਾਰ ਦੇ ਮੰਤਰੀ ਸ਼ੈਲੇਸ਼ ਕੁਮਾਰ, ਵਿਨੋਦ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਵਿਧਾਇਕ ਫੈਸਲ ਰਹਿਮਾਨ ਸਹਿਤ ਬਿਹਾਰ ਭਾਜਪਾ ਦੇ 75 ਨੇਤਾ ‘ਕੋਰੋਨਾ’ ਪਾਜ਼ੇਟਿਵ ਪਾਏ ਗਏ।

* ਮਹਾਰਾਸ਼ਟਰ ਦੇ ਸਮਾਜਿਕ ਨਿਆ ਮੰਤਰੀ ਧਨੰਜੇ ਮੁੰਡੇ, ਮਹਾਰਾਸ਼ਟਰ ਕਾਂਗਰਸ ਦੇ ਨੇਤਾ ਅਸ਼ੋਕ ਚਵਾਨ ਅਤੇ ਰਾਕਾਂਪਾ ਨੇਤਾ ਜਤਿੰਦਰ ਅਵਹਾੜ ਦੇ ਵੀ ‘ਕੋਰੋਨਾ’ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ।

* ਦਿੱਲੀ ਦੇ ਸਿਹਤ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਨੇਤਾ ਸਤਯੇਂਦਰ ਜੈਨ ਦੀ ਦੁਬਾਰਾ ‘ਕੋਰੋਨਾ’ ਟੈਸਟ ਰਿਪੋਰਟ ਪਾਜ਼ੇਟਿਵ ਆਈ।

* ਭੋਪਾਲ ਦੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਕਰਮ ਬਰਮਾ ਵੀ ‘ਕੋਰੋਨਾ’ ਇਨਫੈਕਸ਼ਨ ਦਾ ਸ਼ਿਕਾਰ ਹੋਏ ਹਨ।

* ਝਾਰਖੰਡ ਦੇ ਪੀਣ ਵਾਲੇ ਪਾਣੀ ਅਤੇ ਸਫਾਈ ਵਿਭਾਗ ਦੇ ਮੰਤਰੀ ਮਿਥਿਲੇਸ਼ ਠਾਕੁਰ ਵੀ ‘ਕੋਰੋਨਾ’ ਦੀ ਲਪੇਟ ’ਚ ਆ ਗਏ। ਇਨ੍ਹਾਂ ਸਾਰਿਆਂ ਤੋਂ ਇਲਾਵਾ ਇਸ ਸੂਚੀ ’ਚ ਹੋਰ ਵੀ ਦਰਜਨਾਂ ਨਾਮ ਸ਼ਾਮਲ ਹਨ।

ਇਸੇ ਦਰਮਿਆਨ ਪੰਜਾਬ ਦੇ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਅਤੇ ਪੰਜਾਬ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਸਹਿਤ ਸਕੱਤਰੇਤ ’ਚ ‘ਕੋਰੋਨਾ’ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਨਾ ਸਿਰਫ ਆਪਣਾ ‘ਕੋਰੋਨਾ’ ਟੈਸਟ ਕਰਵਾਇਆ, ਜਿਸਦੀ ਰਿਪੋਰਟ ਨੈਗਟਿਵ ਆਈ,ਸਗੋਂ ਉਨ੍ਹਾਂ ਨੇ ਆਪਣੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਆਪਣੀ ‘ਕੋਰੋਨਾ’ ਸਬੰਧੀ ਜਾਂਚ ਕਰਵਾਉਣ ਲਈ ਕਿਹਾ ਹੈ।

ਆਪਣਾ ਕੋਰੋਨਾ ਟੈਸਟ ਕਰਵਾਉਣ ਵਾਲੇ ਕੈਪਟ ਅਮਰਿੰਦਰ ਸਿੰਘ ਪਹਿਲਾ ਮੁਖ ਮੰਤਰੀ ਹਨ। ਦਰਅਸਲ ‘ਉੱਚੇ ਲੋਕ’ ਖੁਦ ਤਾਂ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਪਰ ਦੂਸਰਿਆਂ ’ਤੇ ਇਸਦਾ ਪਾਲਣ ਕਰਨ ਦੇ ਲਈ ਜ਼ੋਰ ਪਾਉਂਦੇ ਰਹਿੰਦੇ ਹਨ। ਇਸ ਲਿਹਾਜ਼ ਤੋਂ ਅਮਰਿੰਦਰ ਸਿੰਘ ਨੇ ਆਪਣਾ ‘ਕੋਰੋਨਾ’ ਟੈਸਟ ਕਰਵਾ ਕੇ ਇਕ ਮਿਸਾਲ ਪੇਸ਼ ਕੀਤੀ ਹੈ।

ਇਸ ਲਈ ਹੁਣ ਸੂਬੇ ਦੇ ਮੁਖ ਮੰਤਰੀਆਂ ਨੂੰ ਵੀ ਆਪਣੀ, ਆਪਣੇ ਵਿਭਾਗੀ ਮੰਤਰੀਆਂ ਅਤੇ ਸਟਾਫ ਆਦਿ ਦੀ ‘ਕੋਰੋਨਾ’ ਸਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਨਾਲ ਦੂਸਰੇ ਆਮ ਲੋਕ ਵੀ ਆਪਣਾ ‘ਕੋਰੋਨਾ’ ਟੈਸਟ ਕਰਵਾਉਣ ਨੂੰ ਪ੍ਰੇਰਿਤ ਹੋਣਗੇ ਅਤੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਉਣ ਸਬੰਧੀ ਡਰ ਖਤਮ ਹੋਵੇਗਾ।

-ਵਿਜੇ ਕੁਮਾਰ


Bharat Thapa

Content Editor

Related News