ਪਾਕਿ ਦੇ ਹੱਕ ’ਚ ਨਾਅਰੇ ਲਗਾਉਣ ਵਾਲਿਆਂ ਦੇ ਵਿਰੁੱਧ ਕਾਰਵਾਈ ਹੋਵੇ
Thursday, Jan 05, 2023 - 01:19 AM (IST)

ਇਨ੍ਹੀਂ ਦਿਨੀਂ ਜਿੱਥੇ ਦੇਸ਼ ’ਚ ਕੁਝ ਲੋਕਪ੍ਰਤੀਨਿਧੀ ਬੇਤੁਕੀ ਬਿਆਨਬਾਜ਼ੀ ਨਾਲ ਵਾਤਾਵਰਣ ’ਚ ਤਣਾਅ ਪੈਦਾ ਕਰ ਰਹੇ ਹਨ, ਉੱਥੇ ਹੀ ਕੁਝ ਰਾਸ਼ਟਰ ਵਿਰੋਧੀ ਤੱਤ ਅੱਤਵਾਦ ਦੇ ਕੇਂਦਰ ਪਾਕਿਸਤਾਨ ਦੇ ਪੱਖ ’ਚ ਨਾਅਰੇ ਲਗਾ ਕੇ ਦੇਸ਼ ਦੇ ਵਾਤਾਵਰਣ ’ਚ ਜ਼ਹਿਰ ਘੋਲ ਰਹੇ ਹਨ :
* 24 ਸਤੰਬਰ, 2022 ਨੂੰ ਪੁਣੇ (ਮਹਾਰਾਸ਼ਟਰ) ’ਚ ‘ਪਾਪੁਲਰ ਫ੍ਰੰਟ ਆਫ ਇੰਡੀਆ’ ਨੇ ਆਪਣੇ ਰੋਸ ਵਿਖਾਵੇ ਦੇ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ।
* 4 ਨਵੰਬਰ, 2022 ਨੂੰ ਆਜ਼ਮਗੜ੍ਹ (ਉੱਤਰ ਪ੍ਰਦੇਸ਼) ਦੇ ‘ਜਹਾਨਾਗੰਜ’ ’ਚ ਇਕ ਸਿਆਸੀ ਜਲੂਸ ’ਚ ਪਾਕਿਸਤਾਨ ਦੇ ਪੱਖ ’ਚ ਨਾਅਰੇ ਲਗਾਉਣ ’ਤੇ ਕੇਸ ਦਰਜ ਕੀਤਾ ਗਿਆ।
* 18 ਨਵੰਬਰ, 2022 ਨੂੰ ਬੇਂਗਲੁਰੂ (ਕਰਨਾਟਕ) ’ਚ ‘ਮਰਾਠਾ ਹੱਲੀ’ ਦੇ ਇਕ ਪ੍ਰਾਈਵੇਟ ਕਾਲਜ ’ਚ ਇਕ ਸਮਾਰੋਹ ’ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਤੇ ਫੋਨ ’ਤੇ ਰਿਕਾਰਡ ਕਰਨ ਦੇ ਦੋਸ਼ ’ਚ 3 ਵਿਦਿਆਰਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
* 24 ਦਸੰਬਰ, 2022 ਨੂੰ ਆਰਾ (ਬਿਹਾਰ) ਜ਼ਿਲੇ ਦੇ ਚੰਡੀ ਪਿੰਡ ’ਚ ਕੁਝ ਨੌਜਵਾਨਾਂ ਨੂੰ ਇਕ ਮੈਚ ’ਚ ਆਪਣੀ ਜਿੱਤ ਦਾ ਜਸ਼ਨ ਮਨਾਉਣ ਦੇ ਦੌਰਾਨ ਪਾਕਿਸਤਾਨ ਸਮਰਥਕ ਨਾਅਰੇ ਲਗਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* ਅਤੇ ਹੁਣ 3 ਜਨਵਰੀ ਨੂੰ ਠਾਣੇ (ਮਹਾਰਾਸ਼ਟਰ) ਦੇ ‘ਭਿਵੰਡੀ’ ਸ਼ਹਿਰ ’ਚ ਇਕ ਸਕੂਲ ਦੇ ਬਾਹਰ ਹੋਏ ਵਿਰੋਧ ਵਿਖਾਵੇ ਦੇ ਦੌਰਾਨ ਪਾਕਿਸਤਾਨ ਸਮਰਥਕ ਨਾਅਰੇ ਲਗਾਉਣ ਦੇ ਦੋਸ਼ ’ਚ 5 ਔਰਤਾਂ ਸਮੇਤ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਜਿਹਾ ਕਰ ਕੇ ਆਪਣੀਆਂ ਰਾਸ਼ਟਰ ਵਿਰੋਧੀ ਭਾਵਨਾਵਾਂ ਦਾ ਸਬੂਤ ਦੇਣ ਵਾਲਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ