‘ਕੋਰੋਨਾ’: ਇਸ ਬੀਮਾਰੀ ਵਿਚ ਵੀ ਕੁਝ ਲੋਕ ਮੌਕੇ ਦਾ ਨਾਜਾਇਜ਼ ਫਾਇਦਾ ਲੈਣ ਦੀ ਫਿਰਾਕ ’ਚ!

03/18/2020 1:40:01 AM

ਮੇਨ ਆਰਟੀਕਲ

ਵਿਸ਼ਵ ਦੇ 150 ਕਰੋੜ ਲੋਕਾਂ ਨੂੰ ਘਰ ’ਚ ਕੈਦ ਹੋਣ ਲਈ ਮਜਬੂਰ ਕਰ ਦੇਣ ਵਾਲੇ ਕੋਰੋਨਾ ਵਾਇਰਸ ਨਾਲ ਵਿਸ਼ਵ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਾਰੇ ਪ੍ਰਭਾਵਿਤ ਦੇਸ਼ ਆਪੋ-ਆਪਣੇ ਢੰਗ ਨਾਲ ਇਸ ਨਾਲ ਨਜਿੱਠ ਰਹੇ ਹਨ। ਭਾਰਤ ਦੇ ਸਾਰੇ ਸਕੂਲਾਂ, ਸਵਿਮਿੰਗ ਪੂਲਜ਼, ਮਾਲਜ਼ ਅਤੇ ਸਿਨੇਮਾਘਰਾਂ ਅਾਦਿ ਨੂੰ 31 ਮਾਰਚ ਤਕ ਬੰਦ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਦੇਸ਼ ਦੇ ਅਨੇਕਾਂ ਵੱਡੇ ਮੰਦਰਾਂ ’ਚ ਸ਼ਰਧਾਲੂਆਂ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਗਈ ਹੈ। ਅਨੇਕਾਂ ਦੇਸ਼ਾਂ ਨੇ ਦੂਜੇ ਦੇਸ਼ਾਂ ਦੇ ਲੋਕਾਂ ਦੇ ਆਉਣ-ਜਾਣ ਨੂੰ ਰੋਕ ਦਿੱਤਾ ਹੈ। ਦੱਖਣੀ ਅਫਰੀਕਾ ਸਰਕਾਰ ਨੇ ਈਰਾਨ ਅਤੇ ਚੀਨ ਦੇ ਹਜ਼ਾਰਾਂ ਵੀਜ਼ੇ ਰੱਦ ਕਰ ਦਿੱਤੇ ਹਨ। ਯੂਰਪ ਦੇ ਦਰਜਨਾਂ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਸੀਲ ਕਰਨ ਦੇ ਨਾਲ ਹੀ ਕਰਫਿਊ ਲਾਉਣ ਤੋਂ ਇਲਾਵਾ ਜ਼ਿਆਦਾਤਰ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਅਮਰੀਕਾ ’ਚ 60 ਫੀਸਦੀ ਆਬਾਦੀ ’ਤੇ ‘ਕੋਰੋਨਾ’ ਦੇ ਖਤਰੇ ਦੇ ਮੱਦੇਨਜ਼ਰ ਉੱਥੇ ਸ਼ੱਟਡਾਊਨ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਨਵੀਆਂ ਸਿਹਤ ਗਾਈਡਲਾਈਨਜ਼ ਜਾਰੀ ਕਰਨ ਤੋਂ ਇਲਾਵਾ ਕੁਝ ਸੂਬਿਆਂ ’ਚ ਕਰਫਿਊ ਵੀ ਲਾ ਦਿੱਤਾ ਗਿਆ ਹੈ। ਫਰਾਂਸ ਨੇ ਵੀ ਇਟਲੀ ਅਤੇ ਸਪੇਨ ਵਾਂਗ ਇੰਨੀਆਂ ਪਾਬੰਦੀਆਂ ਲਾ ਦਿੱਤੀਅਾਂ ਹਨ ਕਿ ਜੰਗ ਤੋਂ ਛੁੱਟ ਸ਼ਾਇਦ ਹੀ ਕਦੇ ਲਾਈਆਂ ਗਈਅਾਂ ਹੋਣ। ਅਨੇਕਾਂ ਇਲਾਜ ਕੇਂਦਰਾਂ ’ਚ ਦਾਖਲ ਸ਼ੱਕੀ ਮਰੀਜ਼ ਉੱਥੋਂ ਭੱਜ ਕੇ ਆਪਣੇ ਸੰਪਰਕ ’ਚ ਆਉਣ ਵਾਲੇ ਲੋਕਾਂ ਲਈ ਵੀ ਖਤਰਾ ਬਣ ਰਹੇ ਹਨ। ਅਜਿਹੇ ਲੋਕਾਂ ਅਤੇ ਰੋਗ ਲੁਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਆਸਟਰੇਲੀਆ ’ਚ ਸਿਹਤ ਮੁਲਾਜ਼ਮਾਂ ਨੂੰ ਅਜਿਹਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਫੜ ਕੇ ਹਸਪਤਾਲ ਪਹੁੰਚਾਉਣ ਲਈ ਘਰਾਂ ਦੀ ਤਲਾਸ਼ੀ ਦੇ ਅਧਿਕਾਰ ਦਿੱਤੇ ਗਏ ਹਨ। ਉੱਥੇ ਹੀ ਸ਼੍ਰੀਲੰਕਾ ਵਿਚ ਕੋਰੋਨਾ ਦੇ ਲੱਛਣ ਲੁਕਾਉਣ ’ਤੇ 6 ਮਹੀਨਿਆਂ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ। ਭਾਰਤ ’ਚ ਚੀਫ ਜਸਟਿਸ ਐੱਸ. ਏ. ਬੋਬੜੇ ਨੇ ਦੇਸ਼ ਦੀਆਂ ਜੇਲਾਂ ’ਚ ਡੱਕੇ ਕੈਦੀਆਂ ’ਤੇ ‘ਕੋਰੋਨਾ ਵਾਇਰਸ’ ਦਾ ਅਸਰ ਪੈਣ ਦੇ ਖਦਸ਼ਿਆਂ ਨੂੰ ਦੇਖਦੇ ਹੋਏ ਸਾਰੀਆਂ ਸਬੰਧਤ ਧਿਰਾਂ ਨੂੰ 23 ਮਾਰਚ ਤਕ ਇਹ ਦੱਸਣ ਲਈ ਕਿਹਾ ਹੈ ਕਿ ਉਹ ਕੈਦੀਆਂ ਨੂੰ ‘ਕੋਰੋਨਾ’ ਤੋਂ ਬਚਾਉਣ ਲਈ ਕੀ ਕਰ ਰਹੇ ਹਨ। ਕੁਝ ਸੂਬਿਆਂ ਵਿਚ ਤਾਂ ਕੈਦੀਆਂ ਨੂੰ ਅਸਥਾਈ ਤੌਰ ’ਤੇ ਪੈਰੋਲ ’ਤੇ ਭੇਜ ਦੇਣ ਦੀ ਸਲਾਹ ਵੀ ਦਿੱਤੀ ਗਈ ਹੈ। ਇਕ ਪਾਸੇ ਲੋਕ ਇਸ ਮੁਸੀਬਤ ਤੋਂ ਬਚਾਅ ਲਈ ਧਾਰਮਿਕ ਪੂਜਾÀ¹-ਪਾਠ ਤਕ ਕਰ ਰਹੇ ਹਨ ਅਤੇ ਪਿਛਲੇ ਦਿਨੀਂ ਇੰਦੌਰ ਦੇ ਮਹਾਕਾਲ ਮੰਦਰ ’ਚ ਭਗਵਾਨ ਮਹਾਕਾਲ ਦੀ ਵਿਸ਼ੇਸ਼ ਪੂਜਾ ਕੀਤੀ ਗਈ ਤਾਂ ਦੂਜੇ ਪਾਸੇ ਅਜਿਹੇ ਗੁੰਮਰਾਹਕੁੰਨ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ‘‘ਕੋਵਿਡ (ਕੋਰੋਨਾ) ਇਕ ਅਵਤਾਰ ਹੈ।’’ ‘ਕੋਰੋਨਾ’ ਤੋਂ ਬਚਾਅ ਦੇ ਨਾਂ ’ਤੇ ਕੁਝ ਸਮਾਜ ਵਿਰੋਧੀ ਤੱਤਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਠੱਗਿਆ ਵੀ ਜਾ ਰਿਹਾ ਹੈ। ਲਖਨਊ ਵਿਚ ‘ਕੋਰੋਨਾ ਵਾਇਰਸ’ ਨੂੰ ਠੀਕ ਕਰਨ ਦਾ ਤਬੀਤ 11-11 ਰੁਪਏ ’ਚ ਵੇਚ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਇਕ ਫਰਜ਼ੀ ਬਾਬਾ ਅਹਿਮਦ ਸਿੱਦੀਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਸ਼ਰਾਰਤੀ ਤੱਤ ਬੇਸਿਰ-ਪੈਰ ਦੀਆਂ ਅਫਵਾਹਾਂ ਫੈਲਾ ਕੇ ਅਤੇ ਹੈਂਡ ਸੈਨੀਟਾਈਜ਼ਰਾਂ ਅਤੇ ਪ੍ਰੋਟੈਕਟਿਵ ਮਾਸਕਾਂ ਆਦਿ ਦੀ ਚੋਰ ਬਾਜ਼ਾਰੀ ਕਰ ਕੇ ਅਤੇ ਨਕਲੀ ਸੈਨੀਟਾਈਜ਼ਰ ਅਤੇ ਮਾਸਕ ਵੇਚ ਕੇ ਲੋਕਾਂ ਨੂੰ ਲੁੱਟ ਰਹੇ ਹਨ। ਅਜਿਹੇ ਮਾਹੌਲ ’ਚ ਇਕ ਚੰਗੀ ਖਬਰ ਵੀ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ‘ਕੋਰੋਨਾ’ ਦੇ ਇਲਾਜ ਲਈ ਸਭ ਤੋਂ ਤੇਜ਼ ਵੈਕਸੀਨ ਤਿਆਰ ਕਰਨ ਦੀ ਦਿਸ਼ਾ ’ਚ ਕਦਮ ਚੁੱਕਿਆ ਗਿਆ ਹੈ ਅਤੇ ਉਸ ਦੇ ਪਹਿਲੇ ਪੜਾਅ ਦਾ ਤਜਰਬਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਚੰਗੇ ਨਤੀਜੇ ਛੇਤੀ ਹੀ ਸਾਹਮਣੇ ਆਉਣਗੇ। ਭਾਵੇਂ ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਸੰਕਟ ਦਾ ਸਾਹਮਣਾ ਗਰਮੀਅਾਂ ਦੇ ਮੌਸਮ ਤਕ ਕਰਨਾ ਪੈ ਸਕਦਾ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਜਿਥੇ ‘ਕੋਰੋਨਾ ਵਾਇਰਸ’ ਕਾਰਣ ਬਾਜ਼ਾਰਾਂ ’ਚ ਕਾਰੋਬਾਰ ਠੱਪ ਹੋ ਗਿਆ ਹੈ, ਉੱਥੇ ਹੀ ਲੋਕ ਆਨਲਾਈਨ ਸ਼ਾਪਿੰਗ ’ਤੇ ਨਿਰਭਰ ਹੋ ਗਏ ਹਨ ਅਤੇ ਗਾਹਕਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਐਮਾਜ਼ੋਨ ਨੇ ਅਮਰੀਕਾ ’ਚ 1 ਲੱਖ ਨਵੀਆਂ ਫੁੱਲ ਅਤੇ ਪਾਰਟ ਟਾਈਮ ਭਰਤੀਆਂ ਕਰਨ ਦਾ ਫੈਸਲਾ ਲਿਆ ਹੈ। ਬਹਿਰਹਾਲ ਅੱਜ ਜਦਕਿ ਵਿਸ਼ਵ ਇਕ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ, ਸਿਹਤ ਰੱਖਿਆ ਦੀਆਂ ਪੁਰਾਣੀਅਾਂ ਭਾਰਤੀ ਪ੍ਰਣਾਲੀਆਂ ਨਾਲ ਸਰੀਰ ’ਚ ਰੋਗਾਂ ਤੋਂ ਬਚਾਅ ਦੀ ਸਮਰੱਥਾ ਵਧਾਉਣ ਦੇ ਗੁਣ ਨੂੰ ਦੇਖਦੇ ਹੋਏ ਹਾਰਵਰਡ ਮੈਡੀਕਲ ਸਕੂਲ ਦੇ ਲੋਕਾਂ ਨੂੰ ‘ਕੋਰੋਨਾ’ ਦੇ ਸੰਭਾਵਿਤ ਖਤਰਿਆਂ ਤੋਂ ਬਚਣ ਲਈ ਯੋਗ ਕਰਨ ਅਤੇ ਧਿਆਨ ਲਾਉਣ ਦੇ ਨਾਲÀ¹Ã-ਨਾਲ ਸਾਹ ’ਤੇ ਕਾਬੂ ਪਾਉਣ ਦੀ ਕਲਾ ਸਿੱਖਣ ਦੀ ਸਲਾਹ ਵੀ ਦਿੱਤੀ ਹੈ। ਇਸ ਬਾਰੇ ਇਕ ਕਵਿਤਾ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ :-

‘‘ਕਲ ਰਾਤ ਸਪਨੇ ਮੇਂ ਆਯਾ ‘ਕੋਰੋਨਾ’, ਮੁਸਕਰਾ ਕੇ ਬੋਲਾ ਮੁਝਸੇ ਡਰੋ ਨਾ, ਕਿਤਨੀ ਅੱਛੀ ਹੈ ਤੁਮਹਾਰੀ ਸੰਸਕ੍ਰਿਤੀ, ਹਾਥ ਜੋੜ ਸਬਕਾ ਸਵਾਗਤ ਕਰਤੇ ਹੈਂ, ਤੋ ਵਹੀ ਕਰੋ ਨਾ। ਮੁਝਸੇ ਡਰੋ ਨਾ। ਸਾਦਾ ਭੋਜਨ, ਉੱਚ ਵਿਚਾਰ, ਯਹੀ ਹੈਂ ਤੁਮਹਾਰੇ ਸੰਸਕਾਰ, ਜੰਕ ਫੂਡ ਕੇ ਚੱਕਰ ਮੇਂ ਪੜੋ ਨਾ।

ਉਸ ਨੇ ਕਹਾ ਸ਼ੁਰੂ ਸੇ ਤੁਮਹੇਂ ਸਿਖਾਯਾ ਗਯਾ ਹੈ ਕਿ ਜਬ ਭੀ ਬਾਹਰ ਸੇ ਆਓ ਘਰ ਮੇਂ ਹਾਥ-ਪੈਰ ਧੋ ਕਰ ਆਓ। ਮਤ ਭੂਲੋ ਅਪਨੀ ਸੰਸਕ੍ਰਿਤੀ ਕੋ, ਵਹੀ ਕਰੋ ਨਾ, ਮੁਝਸੇ ਡਰੋ ਨਾ।

ਉਸਨੇ ਕਹਾ ਸ਼ੁਰੂ ਸੇ ਤੁਮ ਮੂਕ ਜਾਨਵਰੋਂ ਕੋ ਪਾਲ ਕਰ, ਉਨਹੇਂ ਸਨੇਹ ਦੇਤੇ ਆਏ ਹੋ, ਰਖਸ਼ਣ ਹੈ ਤੁਮਹਾਰੀ ਸੰਸਕ੍ਰਿਤੀ, ਭਖਸ਼ਣ ਕਰੋ ਨਾ।

ਕਲ ਰਾਤ ਸਪਨੇ ਮੇਂ ਆਯਾ ‘ਕੋਰੋਨਾ’ ਜੋ ਮੁਝਸੇ ਬੋਲਾ ਵੋ ਤੁਮ ਭੀ ਕਰੋ ਨਾ।’’

ਸਮਾਜ ਦੇ ਹਰ ਵਿਅਕਤੀ ਨੂੰ ਹੋਰਨਾਂ ੳੁਪਾਵਾਂ ਦੇ ਨਾਲ-ਨਾਲ ਉਪਰੋਕਤ ਸਾਵਧਾਨੀ ਵਰਤ ਕੇ ‘ਕੋਰੋਨਾ’ ਰੋਕੋ ਕੋਸ਼ਿਸ਼ਾਂ ’ਚ ਪ੍ਰਸ਼ਾਸਨ ਦਾ ਸਾਥ ਦੇਣ ਦੀ ਜ਼ਰੂਰਤ ਹੈ, ਨਾ ਕਿ ਮੌਕੇ ਦਾ ਨਾਜਾਇਜ਼ ਫਾਇਦਾ ਲੈਣ ਅਤੇ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੀ।

-ਵਿਜੇ ਕੁਮਾਰ\\\


Bharat Thapa

Content Editor

Related News