ਐਂਡ੍ਰਾਇਡ ਯੂਜ਼ਰਸ ਲਈ Gmail 'ਚ ਸ਼ਾਮਿਲ ਹੋਇਆ ਬੇਹੱਦ ਹੀ ਕੰਮ ਦਾ ਫੀਚਰ

08/21/2018 5:37:30 PM

ਜਲੰਧਰ- ਗੂਗਲ (Google) ਨੇ Gmail ਦੇ ਐਂਡ੍ਰਾਇਡ ਵਰਜਨ 'ਚ ਇਕ ਨਵਾਂ ਫੀਚਰ ਜੋੜਿਆ ਹੈ। iOS ਤੋਂ ਬਾਅਦ ਹੁਣ ਐਂਡ੍ਰਾਇਡ ਯੂਜ਼ਰ ਲਈ ਗੂਗਲ ਨੇ Gmail ਦੇ ਐਂਡ੍ਰਾਇਡ ਐਪ ਲਈ Undo Send ਫੀਚਰ ਨੂੰ ਰੋਲ ਆਊਟ ਕੀਤਾ ਹੈ। ਇਸ ਫੀਚਰ ਦਾ ਇੰਤਜਾਰ ਯੂਜ਼ਰ ਪਿਛਲੇ ਕਾਫ਼ੀ ਸਮੇਂ ਤੋਂ ਕਰ ਰਹੇ ਸਨ। ਕਈ ਸਾਲਾਂ ਦੀ ਟੈਸਟਿੰਗ ਤੋਂ ਬਾਅਦ ਕੰਪਨੀ ਨੇ 2015 'ਚ Undo Send ਫੀਚਰ ਨੂੰ ਲਾਂਚ ਕੀਤਾ ਸੀ। ਇਸ ਫੀਚਰ ਦੀ ਮਦਦ ਤੋਂ ਭੇਜੀ ਗਈ ਈ-ਮੇਲ ਨੂੰ ਵਾਪਸ ਲਈ ਜਾ ਸਕਦੀ ਹੈ। ਇਹ ਫੀਚਰ ਨਵਾਂ ਨਹੀਂ ਹੈ, ਨਵੰਬਰ 2016 'ਚ Gmail Undo Send ਫੀਚਰ ਆਈ. ਓ, ਐੱਸ ਯੂਜ਼ਰ ਲਈ ਉਪਲੱਬਧ ਕਰਾ ਦਿੱਤਾ ਗਿਆ ਸੀ। ਹੁਣ ਇਹ ਫੀਚਰ Android ਲਈ ਲਾਂਚ ਕਰ ਦਿੱਤਾ ਗਿਆ ਹੈ।PunjabKesari
ਐੈਂਡ੍ਰਾਇਡ ਪਲੇਟਫਾਰਮ 'ਤੇ ਇਸ ਫੀਚਰ ਨੂੰ ਸਭ ਤੋਂ ਪਹਿਲਾਂ ਵੈੱਬਸਾਈਟ ਐਂਡ੍ਰਾਇਡ ਪੁਲਸ ਨੇ ਸਪਾਟ ਕੀਤਾ ਹੈ। ਦੱਸ ਦਈਏ ਕਿ ਐਂਡ੍ਰਾਇਡ ਯੂਜ਼ਰ ਲਈ Gmail Undo Send ਫੀਚਰ ਦਾ ਵਰਜਨ 8.7 ਰੋਲ ਆਊਟ ਹੋਵੇਗਾ। ਇਹ ਫੀਚਰ ਡੈਸਕਟਾਪ ਵਰਜਨ ਦੀ ਤਰ੍ਹਾਂ ਹੀ ਕੰਮ ਕਰੇਗਾ। ਈ-ਮੇਲ ਭੇਜਣ ਤੋਂ ਬਾਅਦ ਹੇਠਾਂ ਇਕ ਬਾਕਸ ਓਪਨ ਹੋਵੇਗਾ ਜਿਸ 'ਚ Sending ਲਿਖਿਆ ਵਿਖਾਈ ਦੇਵੇਗਾ। ਇਸ ਦੇ ਨਾਲ ਕੈਂਸਿਲ ਕਰਨ ਦੀ ਵੀ ਇਕ ਆਪਸ਼ਨ ਵਿਖਾਈ ਦੇਵੇਗੀ। ਜਿਵੇਂ ਕਿ‌ ਤੁਸੀਂ ਤਸਵੀਰ 'ਚ ਵੇਖ ਸਕਦੇ ਹੋ ਈ-ਮੇਲ ਸੈਂਡ ਹੋਣ ਦੇ ਬਾਅਦ ਤੁਹਾਨੂੰ ਅੰਡੂ ਆਪਸ਼ਨ ਵਿਖਾਈ ਦੇਵੇਗੀ  

Gmail ਦੇ 8.7 ਵਰਜਨ 'ਚ ਇਸ ਫੀਚਰ ਨੂੰ ਸਾਰੇ ਯੂਜ਼ਰ ਇਸਤੇਮਾਲ ਕਰ ਸਕੋਗੇ। ਜੇਕਰ ਤੁਸੀਂ ਇਸ ਫੀਚਰ ਨੂੰ ਨਹੀਂ ਵੇਖ ਪਾ ਰਹੇ ਹੋ ਤੋ ਹੁਣੇ Google Play Store 'ਤੇ ਜਾ ਕੇ ਚੈੱਕ ਕਰ ਸਕਦੇ ਹੋ।


Related News