ਸਿਵਲ ਹਸਪਤਾਲ ’ਚ ਐਂਟੀ-ਰੈਬੀਜ਼ ਇੰਜੈਕਸ਼ਨ ਖਤਮ

Thursday, Dec 20, 2018 - 03:55 PM (IST)

ਸਿਵਲ ਹਸਪਤਾਲ ’ਚ ਐਂਟੀ-ਰੈਬੀਜ਼ ਇੰਜੈਕਸ਼ਨ ਖਤਮ

ਅੰਮ੍ਰਿਤਸਰ (ਦਲਜੀਤ) - ਸਿਵਲ ਹਸਪਤਾਲ ’ਚ ਐਂਟੀ-ਰੈਬੀਜ਼ ਇੰਜੈਕਸ਼ਨ ਖਤਮ ਹੋ ਗਏ ਹਨ। ਹਸਪਤਾਲ ’ਚੋਂ ਮੁਫਤ ’ਚ ਲੱਗਣ ਵਾਲਾ ਇਹ ਇੰਜੈਕਸ਼ਨ ਮਰੀਜ਼ਾਂ ਨੂੰ 300 ਰੁਪਏ ਦੇ ਕੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਖਰੀਦਣਾ ਪੈ ਰਿਹਾ ਹੈ। ਕੁੱਤਿਆਂ ਵੱਲੋਂ ਕੱਟਣ ਤੋਂ ਬਾਅਦ ਸੁਰੱਖਿਆ ਲਈ ਐਂਟੀ-ਰੈਬੀਜ਼ ਇੰਜੈਕਸ਼ਨ ਮਰੀਜ਼ਾਂ ਨੂੰ ਲਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਰੋਜ਼ਾਨਾ ਇਕ ਦਰਜਨ ਦੇ ਕਰੀਬ ਅਜਿਹੇ ਮਰੀਜ਼ ਵਾਪਸ ਜਾ ਰਹੇ ਹਨ ਜੋ ਐਂਟੀ-ਰੈਬੀਜ਼ ਇੰਜੈਕਸ਼ਨ ਲਵਾਉਣ ਆਉਂਦੇ ਹਨ। ਹਸਪਤਾਲ ’ਚ ਆਏ ਮਰੀਜ਼ਾਂ ਨੇ ਦੱਸਿਆ ਕਿ ਉਕਤ ਇੰਜੈਕਸ਼ਨ ਮੁਫਤ ਵਿਚ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਇੰਜੈਕਸ਼ਨ ਕਦੋਂ ਆਉਣਗੇ, ਇਸ ਸਬੰਧੀ ਨਾ ਤਾਂ ਅਧਿਕਾਰੀਆਂ ਨੂੰ ਤੇ ਨਾ ਹੀ ਮੁਲਾਜ਼ਮਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਕਹਿਣ ਨੂੰ ਤਾਂ ਪੰਜਾਬ ਦੇ ਬਾਕੀ ਸਰਕਾਰੀ ਹਸਪਤਾਲਾਂ ਲਈ ਆਦਰਸ਼ ਹੈ ਪਰ ਸਰਕਾਰ ਦੀ ਨਾਲਾਇਕੀ ਕਾਰਨ ਇਹ ਹਸਪਤਾਲ ਹੁਣ ਆਪਣਾ ਰੁਤਬਾ ਗਵਾਉਂਦਾ ਜਾ ਰਿਹਾ ਹੈ। ਕੋਟਸ.... 4 ਕੁ ਦਿਨਾਂ ਤੋਂ ਐਂਟੀ-ਰੈਬੀਜ਼ ਇੰਜੈਕਸ਼ਨ ਖਤਮ ਹਨ। ਸਪਲਾਈ ਮੰਗਵਾਈ ਜਾ ਰਹੀ ਹੈ, ਅਗਲੇ 2 ਦਿਨਾਂ ’ਚ ਆ ਜਾਵੇਗੀ।–ਡਾ. ਰਜਿੰਦਰ ਅਰੋਡ਼ਾ, ਐੱਸ. ਐੱਮ. ਓ.।


Related News