ਗਰਮੀਆਂ ’ਚ ਵੱਧ ਰਿਹਾ ਅੰਮ੍ਰਿਤਸਰ ਦੀਆਂ ਔਰਤਾਂ ’ਚ ਨੈੱਟ ਦੀਆਂ ਸਾੜ੍ਹੀਆਂ ਪ੍ਰਤੀ ਵਿਸ਼ੇਸ ਰੁਝਾਨ

Wednesday, Jul 03, 2024 - 10:33 AM (IST)

ਗਰਮੀਆਂ ’ਚ ਵੱਧ ਰਿਹਾ ਅੰਮ੍ਰਿਤਸਰ ਦੀਆਂ ਔਰਤਾਂ ’ਚ ਨੈੱਟ ਦੀਆਂ ਸਾੜ੍ਹੀਆਂ ਪ੍ਰਤੀ ਵਿਸ਼ੇਸ ਰੁਝਾਨ

ਅੰਮ੍ਰਿਤਸਰ - ਔਰਤਾਂ ਦੇ ਆਊਟਫਿੱਟਸ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਚੱਲਦਿਆਂ ਉਨ੍ਹਾਂ ਦੇ ਡਿਜਾਇੰਸ, ਰੰਗਾਂ ਅਤੇ ਫੈਬ੍ਰਿਕ ਦੇ ਅਧਾਰ ’ਤੇ ਬਹੁਤ ਸਾਰੇ ਬਦਲਾਅ ਆਉਦੇ-ਜਾਂਦੇ ਰਹਿੰਦੇ ਹਨ। ਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਈ ਵੀ ਵੱਖ-ਵੱਖ ਤਰ੍ਹਾਂ ਦੇ ਔਰਤਾਂ ਦੇ ਆਊਟਫਿੱਟਸ ਲਈ ਵੱਖ-ਵੱਖ ਫ੍ਰੈਬਿਕ ਦੀ ਵਰਤੋ ਕੀਤੀ ਜਾਂਦੀ ਹੈ, ਜਿੱਥੋਂ ਤੱਕ ਗੱਲ ਕੀਤੀ ਜਾਵੇ ਇੰਡੀਅਨ ਪਹਿਰਾਵੇ ਸਾੜੀ ਦੀ ਤਾਂ ਇਸ ਤਰ੍ਹਾਂ ਦੇ ਪਹਿਰਾਵਿਆਂ ਨੂੰ ਔਰਤਾਂ ਵਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਗਰਮੀ ਹੋਵੇ ਜਾ ਸਰਦੀ ਕਿਸੇ ਵੀ ਖਾਸ ਮੌਕੇ ’ਤੇ ਜਾਣ ਲਈ ਔਰਤਾਂ ਸਾੜ੍ਹੀਆਂ ਪਾਉਣਾ ਵਿਸ਼ੇਸ ਤੌਰ ’ਤੇ ਪਸੰਦ ਕਰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ

ਗਰਮੀ ਦੇ ਚੱਲਦਿਆਂ ਸਾੜ੍ਹੀਆਂ ਦੇ ਫ੍ਰੈਬਿਕ ਦੇ ਅਧਾਰ ’ਤੇ ਕਾਫੀ ਜ਼ਿਆਦਾ ਤਬਦੀਲੀਆਂ ਦੇਖਣ ਨੂੰ ਆਉਦੀਆਂ ਹਨ, ਜਿੱਥੇ ਸਰਦੀਆਂ ਵਿਚ ਔਰਤਾਂ ਬਨਾਰਸੀ, ਸਿਲਕ ਆਦਿ ਦੀਆਂ ਸਾੜ੍ਹੀਆਂ ਪਾਉਣਾ ਪਸੰਦ ਕਰਦੀਆਂ ਹਨ, ਉਥੇ ਜੇਕਰ ਗੱਲ ਗਰਮੀਆਂ ਦੀ ਹੋਵੇ ਤਾਂ ਔਰਤਾਂ ਕੋਟਨ, ਜੋਰਜਟ ਅਤੇ ਨੈੱਟ ਦੀਆਂ ਸਾੜੀਆਂ ਪਾਉਣਾ ਜ਼ਿਆਦਾ ਪਹਿਲ ਕਰਦੀਆਂ ਹਨ ਪਰ ਜਦੋ ਗੱਲ ਫੰਕਸ਼ਨਲ ਸਾੜੀ ਦੀ ਆ ਜਾਵੇ ਤਾਂ ਇਸ ’ਚ ਨੈੱਟ ਦੀ ਸਾੜੀ ’ਚ ਕਾਫੀ ਕਿਸਮਾਂ ਦੇਖਣ ਨੂੰ ਮਿਲਦੀਆ ਹਨ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

 ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਅਤੇ ਆਕਰਸ਼ਕ ਕਢਾਈ ਨਾਲ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਂਦਾ ਹੈ, ਜੋ ਔਰਤਾਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ ਅਤੇ ਬਾਜ਼ਾਰ ਵਿਚ ਅਜਿਹੀਆਂ ਨੈੱਟ ਸਾੜੀਆਂ ਦੀ ਉਪਲਬਧਤਾ ਵੀ ਕਾਫੀ ਜ਼ਿਆਦਾ ਰਹਿੰਦੀਆਂ ਹਨ। ਇਸੇ ਕਾਰਨ ਔਰਤਾਂ ਫੰਕਸ਼ਨਲ ਸਾੜ੍ਹੀਆਂ ਵਿਚ ਨੈੱਟ ਦੀਆਂ ਵੱਖ-ਵੱਖ ਕਿਸਮ ਦੀਆਂ ਸਾੜ੍ਹੀਆਂ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਰੁਝਾਨ ਨੂੰ ਅਪਣਾਉਂਦੀਆਂ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਅੱਜ-ਕੱਲ੍ਹ ਅੰਮ੍ਰਿਤਸਰ ਦੀਆਂ ਔਰਤਾਂ ਵੱਖ-ਵੱਖ ਤਰ੍ਹਾਂ ਦੀਆਂ ਸੁੰਦਰ ਨੈੱਟ ਸਾੜ੍ਹੀਆਂ ਪਾ ਕੇ ਵੱਖ-ਵੱਖ ਪ੍ਰੋਗਰਾਮਾਂ ਵਿਚ ਪਹੁੰਚ ਰਹੀਆਂ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News