ਮੁੰਡਿਆਂ ਨਾਲੋਂ ਵਧ ਕੁੜੀਆਂ ਨੂੰ ਹੁੰਦੀ ਹੈ ਇਹ ਬੀਮਾਰੀ, ਇਸੇ ਕਾਰਨ ਦੋ ਵਾਰ ਜਨਮ ਹੋਇਆ ਇਸ ਬੱਚੀ ਦਾ (ਤਸਵੀਰਾਂ)

10/25/2016 10:40:20 AM

ਹਿਊਸਟਨ— ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ''ਚ ਇਕ ਬੱਚੀ ਨੇ ਦੋ ਵਾਰ ਜਨਮ ਲਿਆ। ਟੈਕਸਾਸ ''ਚ ਰਹਿਣ ਵਾਲੀ ਇਕ ਔਰਤ ਨੂੰ ਗਰਭ ''ਚ ਪਲ ਰਹੀ ਬੱਚੀ ਦਾ ਆਪਰੇਸ਼ਨ ਕਰਵਾਉਣਾ ਪਿਆ। ਬੱਚੀ ਨੂੰ ਪਹਿਲਾਂ ਬਾਹਰ ਕੱਢਿਆ ਗਿਆ ਅਤੇ ਫਿਰ ਆਪਰੇਸ਼ਨ ਕਰਕੇ ਮੁੜ ਉਸਦੀ ਮਾਂ ਦੇ ਗਰਭ ''ਚ ਰੱਖ ਦਿੱਤਾ ਗਿਆ। ਇਸ ਨੂੰ ਚਮਤਕਾਰ ਕਿਹਾ ਜਾ ਰਿਹਾ ਹੈ। 

ਅਸਲ ''ਚ ਮਾਰਗਰੇਟ ਬੋਇਮਰ ਨਾਂ ਦੀ ਔਰਤ ਜਦ 16 ਹਫਤਿਆਂ ਦੀ ਗਰਭਵਤੀ ਸੀ ਤਾਂ ਡਾਕਟਰਾਂ ਨੇ ਉਸ ਨੂੰ ਇਕ ਬੁਰੀ ਖਬਰ ਦਿੱਤੀ ਸੀ ਕਿ ਬੱਚੀ ਨੂੰ ਟਿਊਮਰ ਹੈ। 23 ਹਫਤਿਆਂ ਦੇ ਗਰਭਕਾਲ ਤਕ ਬੱਚੀ ਦਾ ਟਿਊਮਰ ਉਸਦੇ ਆਕਾਰ ਦੇ ਬਰਾਬਰ ਹੋ ਗਿਆ ਸੀ ਅਤੇ ਇਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਗਿਆ। ਇਸ ਲਈ ਡਾਕਟਰਾਂ ਨੂੰ ਆਪਰੇਸ਼ਨ ਕਰਨਾ ਪਿਆ।  ਦੋ ਡਾਕਟਰਾਂ ਨੇ 5 ਘੰਟਿਆਂ ਤਕ ਬੱਚੀ ਦਾ ਆਪਰੇਸ਼ਨ ਕਰਕੇ ਉਸ ਨੂੰ ਮੁੜ ਗਰਭ ''ਚ ਰੱਖ ਦਿੱਤਾ। ਇਸ ਮਗਰੋਂ ਅਗਲੇ 12 ਹਫਤਿਆਂ ਤਕ ਮਾਰਗਰੇਟ ਨੂੰ ਪੂਰੀ ਤਰ੍ਹਾਂ ਆਰਾਮ ਕਰਨਾ ਪਿਆ ਅਤੇ ਫਿਰ 6 ਜੂਨ ਨੂੰ ਉਸਨੇ ਆਪਣੀ ਬੱਚੀ ਲਿਨਲੀ ਨੂੰ ਦੋਬਾਰਾ ਜਨਮ ਦਿੱਤਾ। ਇਹ ਬੱਚੀ ਸਿਹਤਮੰਦ ਹੈ ਅਤੇ ਇਸਦਾ ਭਾਰ 2 ਕਿਲੋ ਹੈ। ਡਾਕਟਰਾਂ ਨੇ ਕਿਹਾ ਕਿ ਇਹ ਇਕ ਆਮ ਟਿਊਮਰ ਸੀ ਜੋ ਆਮ ਤੌਰ ''ਤੇ ਬੱਚਿਆਂ ਨੂੰ ਹੋ ਜਾਂਦਾ ਹੈ ਅਤੇ ਹੁਣ ਉਹ ਸੁਰੱਖਿਅਤ ਹੈ। ਇਹ ਬੀਮਾਰੀ ਮੁੰਡਿਆਂ ਦੇ ਮੁਕਾਬਲੇ ਕੁੜੀਆਂ ''ਚ 4 ਗੁਣਾ ਵਧ ਹੁੰਦੀ ਹੈ ਅਤੇ ਇਸਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ। 8 ਦਿਨ ਦੀ ਲਿਨਲੀ ਦਾ ਇਕ ਛੋਟਾ ਆਪਰੇਸ਼ਨ ਮੁੜ ਹੋਇਆ । ਹੁਣ ਉਹ 4 ਮਹੀਨਿਆਂ ਦੀ ਹੋ ਗਈ ਹੈ ਅਤੇ ਠੀਕ ਹੋ ਰਹੀ ਹੈ।

Related News