ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ
Tuesday, Apr 06, 2021 - 06:17 PM (IST)
ਨਵੀਂ ਦਿੱਲੀ - ਭਾਰਤ ਵਿਚ ਜਿਥੇ ਡਿਗਰੀ ਹੋਲਡਰ ਨੂੰ ਨੌਕਰੀ ਮਿਲਣਾ ਮੁਸ਼ਕਲ ਹੁੰਦਾ ਹੈ ਉਥੇ ਬਿਨਾਂ ਡਿਗਰੀ ਵਾਲਿਆਂ ਨੂੰ ਕਿਸੇ ਵੀ ਮਸ਼ਹੂਰ ਕੰਪਨੀ ਵਿਚ ਨੌਕਰੀ ਮਿਲਣਾ ਲਗਭਗ ਅਸੰਭਵ ਹੀ ਹੁੰਦਾ ਹੈ। ਦੂਜੇ ਪਾਸੇ ਅਮਰੀਕਾ ਵਿਚ ਟੈਸਲਾ ਕਾਰ ਕੰਪਨੀ ਕਾਲਜ ਅਤੇ ਉੱਚ ਸਿੱਖਿਆ ਵਾਲੇ ਉਮੀਦਵਾਰਾਂ ਨੂੰ ਵਿਸ਼ੇਸ਼ ਮਹੱਤਵ ਨਾ ਦਿੰਦੇ ਹੋਏ ਸਿਰਫ਼ ਸਕੂਲੀ ਪੜ੍ਹਾਈ ਪੂਰੀ ਕਰਨ ਵਾਲਿਆਂ ਨੂੰ ਭਰਤੀ ਕਰ ਰਹੀ ਹੈ। ਇਸ ਦੇ ਤਹਿਤ ਕੰਪਨੀ ਆਸਟਿਨ ਸ਼ਹਿਰ ਵਿਚ ਆਪਣੀ ਗੀਗਾ ਫੈਕਟਰੀ ਲਈ 10 ਹਜ਼ਾਰ ਕਾਮਿਆਂ ਦੀ ਭਰਤੀ ਸ਼ੁਰੂ ਕਰ ਰਹੀ ਹੈ। ਕੰਪਨੀ ਮੁਤਾਬਕ ਇਥੇ ਨੌਕਰੀ ਲਈ ਕਾਲਜ ਦੀ ਡਿਗਰੀ ਦੀ ਜ਼ਰੂਰਤ ਨਹੀਂ ਹੋਵੇਗੀ। ਟੈਸਲਾ ਦੇ ਮਾਲਕ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਇਸ ਪਲਾਂਟ ਵਿਚ 2022 ਤੱਕ ਲੋਕਾਂ ਨੂੰ ਕੰਮ 'ਤੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਉਛਾਲ, ਜਾਣੋ ਕਿੰਨੇ ਵਧੇ ਕੀਮਤੀ ਧਾਤੂਆਂ ਦੇ ਭਾਅ
ਕੰਪਨੀ ਮੁਤਾਬਕ ਕੰਪਨੀ ਦਾ ਟੀਚਾ ਸਕੂਲ ਦੀ ਪੜ੍ਹਾਈ ਕਰ ਚੁੱਕੇ ਨੌਜਵਾਨਾਂ ਨੂੰ ਨੌਕਰੀ ਕਰਦੇ ਹੋਏ ਕਾਲਜ ਦੀ ਸਿੱਖਿਆ ਹਾਸਲ ਕਰ ਸਕਣਾ ਦੱਸਿਆ ਜਾ ਰਿਹਾ ਹੈ। ਦੁਨੀਆ ਦੇ ਪ੍ਰਮੁੱਖ ਅਰਬਪਤੀ ਮਸਕ ਇਸ ਟੀਚੇ ਲਈ ਲਗਭਗ ਸਾਢੇ 7 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ। ਪਿਛਲੇ ਸਾਲ ਇਸ ਫੈਕਟਰੀ ਲਈ ਪੰਡ ਹਜ਼ਾਰ ਕਾਮਿਆਂ ਦੀ ਭਰਤੀ ਦੀ ਗੱਲ ਕਹੀ ਜਾ ਰਹੀ ਹੈ ਪਰ ਹੁਣ ਇਸ ਅੰਕੜੇ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : SBI ਦੀ ਪਾਲਸੀ 'ਚ ਹਰ ਰੋਜ਼ ਜਮ੍ਹਾ ਕਰੋ 100 ਰੁਪਏ ਤੋਂ ਘੱਟ ਦੀ ਰਾਸ਼ੀ , ਮਿਲੇਗਾ 2.5 ਕਰੋੜ ਦਾ ਕਵਰ
ਨੌਕਰੀ ਅਤੇ ਸਿੱਖਿਆ ਇਕੱਠੇ
ਤਾਜ਼ਾ ਭਰਤੀਆਂ ਲਈ ਕੰਪਨੀ ਨੇ ਆਸਟਿਨ ਦੇ ਕਮਿਊਨਿਟੀ ਕਾਲਜ ਟੈਕਸਾਸ ਯੂਨੀਵਰਸਿਟੀ , ਡੇਲ ਵੇਲ ਸਕੂਲ ਆਦਿ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਕੰਪਨੀ ਉਨ੍ਹਾਂ ਵਿਦਿਆਰਥੀਆਂ ਦੀ ਭਰਤੀ ਕਰਨ ਬਾਰੇ ਵੀ ਸੋਚ ਰਹੀ ਹੈ ਜਿਹੜੇ ਪੜ੍ਹਾਈ ਕਰਨ ਦੇ ਨਾਲ ਟੈਸਲਾ ਵਿਚ ਕੈਰੀਅਰ ਸ਼ੁਰੂ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।