ਕਿੱਥੋਂ ਤੱਕ ਜਾਵੇਗਾ ਟਰੰਪ ਦਾ ਵਿਸਥਾਰਵਾਦ
Tuesday, Jan 13, 2026 - 02:43 PM (IST)
–ਕਲਿਆਣੀ ਸ਼ੰਕਰ
ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਆਪਣੀ ਦੂਜੀ ਟਰਮ ਦਾ ਪਹਿਲਾ ਸਾਲ ਪੂਰਾ ਕਰਨਗੇ। ਟਰੰਪ ਦੀ ਦੂਜੀ ਟਰਮ ਦੀ ਵਿਦੇਸ਼ ਨੀਤੀ, ਜੋ ਜਨਵਰੀ 2025 ’ਚ ਸ਼ੁਰੂ ਹੋਈ ਸੀ, ਅਮਰੀਕਾ ਦੀ ਰਵਾਇਤੀ ਦ੍ਰਿਸ਼ਟੀਕੋਣ ਤੋਂ ਕਾਫੀ ਵੱਖ ਹੈ, ਇੱਥੋਂ ਤੱਕ ਕਿ ਉਨ੍ਹਾਂ ਦੀ ਪਹਿਲੀ ਟਰਮ ਤੋਂ ਵੀ। ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਕੰਮ, ਜਿਸ ’ਚ ਐਗਰੀਮੈਂਟ ਤੋਂ ਪਿੱਛੇ ਹਟਣਾ ਅਤੇ ਟੈਰਿਫ ਦੀ ਵਰਤੋਂ ਕਰਨਾ ਸ਼ਾਮਲ ਹੈ, ਇਕਤਰਫਾ ਸੋਚ ਵੱਲ ਇਕ ਕਦਮ ਨੂੰ ਦਿਖਾਉਂਦੇ ਹਨ, ਜਿਸ ਨਾਲ ਲੋਕ ਕੌਮਾਂਤਰੀ ਸਥਿਰਤਾ ਅਤੇ ਗਠਜੋੜ ਨੂੰ ਲੈ ਕੇ ਚੌਕਸੀ ਮਹਿਸੂਸ ਕਰ ਸਕਦੇ ਹਨ।
ਟਰੰਪ ਦਾ ਨਵਾਂ ਤਰੀਕਾ ਜ਼ਿਆਦਾ ਤਬਦੀਲੀ ਵਾਲਾ ਹੈ ਅਤੇ ਇਸ ਨੇ ਕੌਮਾਂਤਰੀ ਸੰਬੰਧਾਂ ’ਚ ਵੱਡੇ ਬਦਲਾਅ ਕੀਤੇ ਹਨ। ਮੁੱਖ ਗੱਲਾਂ ’ਚ ਮੋਨਰੋ ਡੋਕਟ੍ਰੀਨ ਦੇ ਤਹਿਤ ਪੱਛਮੀ ਗੋਲਾਰਧ ’ਤੇ ਵੱਧ ਫੋਕਸ, ਯੂਰਪੀਅਨ ਸਹਿਯੋਗੀਆਂ ਦੇ ਨਾਲ ਤਣਾਅਪੂਰਨ ਰਿਸ਼ਤੇ ਅਤੇ ਡੈਮੋਕ੍ਰੇਸੀ ਨੂੰ ਉਤਸ਼ਾਹ ਦੇਣ ਤੋਂ ਲੈ ਕੇ ਟ੍ਰਾਂਜੈਕਸ਼ਨਲ ਡਿਪਲੋਮੇਸੀ ਵੱਲ ਵਧਣਾ ਸ਼ਾਮਲ ਹੈ,ਜੋ ਇਕ ਰਣਨੀਤਿਕ ਮੁੜ ਨਿਰਮਾਣ ਦਾ ਸੰਕੇਤ ਦਿੰਦਾ ਹੈ। ਜਿਵੇਂ ਕੀ ਸੀ.ਐੱਨ.ਐੱਨ. ਕਹਿੰਦਾ ਹੈ, ‘ਉਨ੍ਹਾਂ ਨੇ (ਟਰੰਪ) ਯੂ.ਐੱਸ.ਏਡ ਵਰਗੀਆਂ ਏਜੰਸੀਆਂ ਨੂੰ ਬਰਬਾਦ ਕਰ ਦਿੱਤਾ, ਹਜ਼ਾਰਾਂ ਯੂ.ਐੱਸ.ਏਡ ਵਰਕਰਾਂ ਨੂੰ ਕੱਢ ਦਿੱਤਾ, ਆਪਣੇ ਦੁਸ਼ਮਣਾਂ ’ਤੇ ਸਰਕਾਰੀ ਵਕੀਲ ਲਗਾ ਦਿੱਤੇ ਅਤੇ 6 ਜਨਵਰੀ ਦੇ ਦੰਗਾਈਆਂ ਨੂੰ ਮਾਫੀ ਦੇ ਕੇ ਨਿਆਂ ਦਾ ਮਜ਼ਾਕ ਉਡਾਇਆ।’’
ਇਸ ਦੌਰਾਨ, ਟਰੰਪ ਦੀ ਵਿਦੇਸ਼ ਨੀਤੀ ’ਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਨਾਲੋਂ ਵੀ ਵੱਧ ਵੱਡੇ ਬਦਲਾਅ ਹੋਏ। ਟਰੰਪ ਨੇ ਦੁਨੀਆ ਨੂੰ ਕਈ ਵਾਰ ਹੈਰਾਨ ਕਰ ਦਿੱਤਾ ਹੈ, ਉਨ੍ਹਾਂ ਦੇ ਅਣਕਿਆਸੇ ਵਿਵਹਾਰ ਨੇ ਗਲੋਬਲ ਅਸਥਿਰਤਾ ’ਚ ਯੋਗਦਾਨ ਦਿੱਤਾ ਹੈ। ਟਰੰਪ ਦੇ ਸਮਰਥਕ ਉਨ੍ਹਾਂ ਦੀ ਗੱਲਬਾਤ ਕਰਨ ਦੇ ਤਰੀਕੇ ਅਤੇ ਅਮਰੀਕੀ ਹਿੱਤਾਂ ’ਤੇ ਉਨ੍ਹਾਂ ਦੇ ਜ਼ੋਰ ਨਾਲ ਖੁਸ਼ ਸਨ ਪਰ ਉਨ੍ਹਾਂ ਦੇ ਆਲੋਚਕਾਂ ਨੂੰ ਡਰ ਸੀ ਕਿ ਇਨ੍ਹਾਂ ਨਾਲ ਲੰਬੇ ਸਮੇਂ ਦੇ ਸਾਥੀ ਕਮਜ਼ੋਰ ਹੋ ਸਕਦੇ ਹਨ। ਟਰੰਪ ਦੇ ਦੂਜੇ ਕਾਰਜਕਾਲ ਦੀ ਖਾਸੀਅਤ ਕਾਰਜਕਾਰੀ ਅਧਿਕਾਰ ਦੀ ਤੇਜ਼ੀ ਨਾਲ ਅਤੇ ਵੱਡੇ ਪੈਮਾਨੇ ’ਤੇ ਵਰਤੋਂ ਹੈ, ਜਿਸ ਨਾਲ ਉਨ੍ਹਾਂ ਦੀ ਬਹੁਤ ਜ਼ਿਆਦਾ ਤਾਕਤ ਦਾ ਅਹਿਸਾਸ ਹੁੰਦਾ ਹੈ।
ਟਰਾਂਸ-ਪੈਸੀਫਿਕ ਪਾਰਟਨਰਸ਼ਿਪ (ਟੀ.ਪੀ.ਪੀ.) ਅਤੇ ਪੈਰਿਸ ਕਲਾਈਮੈਂਟ ਵਰਗੇ ਮਲਟੀਲੇਟਰਲ ਐਗਰੀਮੈਂਟਸ ਤੋਂ ਟਰੰਪ ਦੇ ਹਟਣ ਨਾਲ ਗਲੋਬਲ ਸੰਸਥਾਵਾਂ ’ਚ ਅਮਰੀਕਾ ਦੇ ਲੰਬੇ ਸਮੇਂ ਦੇ ਅਸਰ ਅਤੇ ਭਰੋਸੇ ਨੂੰ ਲੈ ਕੇ ਚਿੰਤਾਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਭਵਿੱਖ ’ਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਪ੍ਰਭਾਵਿਤ ਹੋਣਗੀਆਂ।
ਉਨ੍ਹਾਂ ਨੇ ਆਫਿਸ ’ਚ ਆਪਣੇ ਪਹਿਲੇ ਹਫਤੇ ’ਚ ਹੀ ਟੀ.ਪੀ.ਪੀ. ਟ੍ਰੇਡ ਡੀਲ ਤੋਂ ਨਾਂ ਵਾਪਸ ਲੈ ਲਿਆ। ਰਾਸ਼ਟਰਪਤੀ ਪੈਰਿਸ ਕਲਾਈਮੈਂਟ ਐਗਰੀਮੈਂਟ ਤੋਂ ਬਾਹਰ ਹੋ ਗਏ, ਇਨ੍ਹਾਂ ਕਦਮਾਂ ਨੇ ਉਨ੍ਹਾਂ ਦੇ ਸ਼ੱਕ ਨੂੰ ਅੰਤਰਰਾਸ਼ਟਰੀ ਫਰੇਮਵਰਕ ਵੱਲ ਮੋੜ ਦਿੱਤਾ, ਜਿਨ੍ਹਾਂ ਦੇ ਬਾਰੇ ’ਚ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਅਮਰੀਕੀ ਪ੍ਰਭੂਸੱਤਾ ਨੂੰ ਰੋਕਦੇ ਹਨ।
ਟਰੰਪ ਨੂੰ ਗੱਠਜੋੜ ਪਸੰਦ ਨਹੀਂ ਹਨ ਅਤੇ ਉਹ ਯੂਰਪੀ ਸਹਿਯੋਗੀਆਂ ਨੂੰ ਕਮਜ਼ੋਰ ਮੰਨਦੇ ਹਨ। ਇਸ ਸਾਲ, ਉਨ੍ਹਾਂ ਨੇ ਜ਼ੈਲੇਂਸਕੀ ਅਤੇ ਪੁਤਿਨ ਦੇ ਨਾਲ ਕਈ ਵਾਰ ਗੱਲ ਕੀਤੀ ਅਤੇ ਯੂਕ੍ਰੇਨ ’ਚ ਯੁੱਧ ਰੋਕਣ ਦੀ ਕੋਸ਼ਿਸ਼ ਲਈ ਅਲਾਸਕਾ ’ਚ ਪੁਤਿਨ ਦੇ ਨਾਲ ਆਹਮੋ-ਸਾਹਮਣੇ ਮੀਟਿੰਗ ਵੀ ਕੀਤੀ ਯੂਕ੍ਰੇਨ ’ਚ ਯੁੱਧ ਸੁਲਝਣ ਵੱਲ ਵਧ ਰਿਹਾ ਹੈ ਪਰ ਇਹ ਟਰੰਪ ਦੀ ਉਮੀਦ ਤੋਂ ਕਿਤੇ ਜ਼ਿਆਦਾ ਹੌਲੀ ਹੋ ਰਿਹਾ ਹੈ, ਕਿਉਂਕਿ ਪੁਤਿਨ ਜ਼ਿੱਦੀ ਹਨ।
ਯੂਰਪ ਦੇ ਨਾਲ ਰਿਸ਼ਤੇ ਖਰਾਬ ਹੋ ਗਏ ਹਨ, ਜਿਸ ਨਾਲ ਡੈਮੋਕ੍ਰੇਸੀ ਨੂੰ ਉਤਸ਼ਾਹ ਦੇਣ ਦੀਆਂ ਕੋਸ਼ਿਸ਼ਾਂ ’ਚ ਰੁਕਾਵਟ ਆਈ। ਪੱਛਮੀ ਗੋਲਾਰਧ ’ਤੇ ਵੱਧ ਫੋਕਸ ਇਕ ਜ਼ਰੂਰੀ ਪਹਿਲੂ ਹੈ, ਜਿਸ ਨਾਲ ਚਿੰਤਾਵਾਂ ਵਧ ਸਕਦੀਆਂ ਹਨ। ਉਨ੍ਹਾਂ ਨੇ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ (ਐੱਨ. ਏ. ਐੱਫ. ਟੀ. ਏ.) ਤੋਂ ਹਟਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਸ ਨੂੰ ਫਿਰ ਗੱਲਬਾਤ ਦੇ ਲਈ ਸ਼ੁਰੂ ਕੀਤਾ, ਜਿਸ ’ਚ ਸੋਲਰ ਪੈਨਲ ਅਤੇ ਵਾਸ਼ਿੰਗਟਨ ਮਸ਼ੀਨ ’ਤੇ ਟੈਰਿਫ ਸ਼ਾਮਲ ਹਨ।
ਉਨ੍ਹਾਂ ਨੇ ਸਹਿਯੋਗੀਆਂ ਦੇ ਵਿਰੁੱਧ ਟੈਰਿਫ ਨੂੰ ਹਥਿਆਰ ਵਾਂਗ ਵਰਤਿਆ, ਗਾਜ਼ਾ ਤੋਂ ਬੰਧਕਾਂ ਨੂੰ ਰਿਹਾਅ ਕਰਵਾਇਆ ਅਤੇ ਵੈਨੇਜ਼ੁਏਲਾ ਸਰਕਾਰ ਦੇ ਵਿਰੁੱਧ ਦਬਾਅ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ। ਅਮਰੀਕੀ ਫੌਜੀਆਂ ਨੇ ਦੇਸ਼ ’ਤੇ ਹਮਲਿਆਂ ਤੋਂ ਬਾਅਦ ਵੈਨੇਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਨੂੰ ਫੜ ਲਿਆ। ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਅਮਰੀਕਾ ਲਿਆਂਦਾ ਗਿਆ ਹੈ, ਜਿੱਥੇ ਨਿਊਯਾਰਕ ’ਚ ਉਸ ’ਤੇ ਡਰੱਗਜ਼ ਦੇ ਦੋਸ਼ ਲਗਾਏ ਗਏ ਹਨ।
ਪਿਛਲੇ ਸਾਲ ਦਸੰਬਰ ’ਚ ਜਾਰੀ ਨੈਸ਼ਨਲ ਸਕਿਓਟਿਰੀ ਸਟ੍ਰੈਟੇਜੀ ਨੇ ਗਲੋਬਰ ਰਿਸ਼ਤਿਆਂ ਦੇ ਲਈ ਇਕ ਵੱਖ ਰਸਤਾ ਦੱਸਿਆ। ਇਹ ਸਟ੍ਰੈਟੇਜੀ ਲੋਕਤੰਤਰ ਨੂੰ ਉਤਸ਼ਾਹ ਦੇਣ ਤੋਂ ਹਟ ਕੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦਿੰਦੀ ਹੈ। ਇਸ ਨੇ ਵੱਡੇ ਪੱਧਰ ’ਤੇ ਮਾਈਗ੍ਰੇਸ਼ਨ ਨੂੰ ਦੇਸ਼ਾਂ ਵਲੋਂ ਖੜ੍ਹੀਆਂ ਕੀਤੀਆਂ ਗਈਆਂ ਦੂਜੀਆਂ ਗਲੋਬਲ ਚੁਣੌਤੀਆਂ ਤੋਂ ਉਪਰ ਇਕ ਗੰਭੀਰ ਬਾਹਰੀ ਖਤਰੇ ਦੇ ਰੂਪ ’ਚ ਪਛਾਣਿਆ। ਇਕ ਨਵਾਂ ਨਜ਼ਰੀਆ ਸਾਹਮਣੇ ਆਇਆ, ਜਿਸ ਤੋਂ ਪਤਾ ਲੱਗਾ ਕਿ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ ਕੌਮਾਂਤਰੀ ਸ਼ਕਤੀ ਨੂੰ ਕਿਵੇਂ ਆਕਾਰ ਦਿੰਦੇ ਹਨ। ਇਸ ਨਜ਼ਰੀਏ ਨੇ ਅਮਰੀਕਾ ਦੇ ਦੁਨੀਆ ਦੇ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਅਤੇ ਦੋਸਤਾਂ ਅਤੇ ਦੁਸ਼ਮਣਾਂ ਦੋਵਾਂ ਦੇ ਨਾਲ ਭਵਿੱਖ ਦੇ ਰਿਸ਼ਤਿਆਂ ਦੇ ਲਈ ਮਾਹੌਲ ਬਣਾਇਆ।
ਇਹ ਵੱਡੇ ਪੱਧਰ ’ਤੇ ਮਾਈਗ੍ਰੇਸ਼ਨ ਨੂੰ ਅਮਰੀਕਾ ਦੇ ਲਈ ਸਭ ਤੋਂ ਵੱਡਾ ਬਾਹਰੀ ਖਤਰਾ ਮੰਨਦਾ ਹੈ, ਜੋ ਚੀਨ, ਰੂਸ ਅਤੇ ਅੱਤਵਾਦ ਤੋਂ ਵੀ ਅੱਗੇ ਹੈ। ਇਹ ਦੁਨੀਆ ਨੂੰ ਅਮਰੀਕਾ, ਰੂਸ ਅਤੇ ਚੀਨ ਵਿਚਾਲੇ ਅਸਰ ਵਾਲੇ ਇਲਾਕਿਆਂ ’ਚ ਵੰਡਿਆ ਹੋਇਆ ਦੇਖਦਾ ਹੈ। ਇਹ ਦੱਖਣੀ ਗੋਲਾਰਧ ’ਚ ਅਮਰੀਕੀ ਦਬਦਬੇ ਨੂੰ ਮਜ਼ਬੂਤ ਕਰਨ ਦੇ ਲਈ ਮੋਨਰੋ ਡਾਕਟ੍ਰਿਨ ਨੂੰ ਫਿਰ ਤੋਂ ਲਾਗੂ ਕਰਨ ਦੀ ਮੰਗ ਕਰਦਾ ਹੈ। ਲਾਤਿਨ ਅਮਰੀਕਾ ਅਤੇ ਕੈਰੇਬਿਅਨ ’ਤੇ ਟਰੰਪ ਪ੍ਰਸ਼ਾਸਨ ਦੇ ਫੋਕਸ ’ਚ ਸ਼ਾਮਲ ਹਨ
ਜਿੱਥੋਂ ਤੱਕ ਯੂਕ੍ਰੇਨ ਦੀ ਗੱਲ ਹੈ, ਅਮਰੀਕਾ ਨੇ ਕੀਵ ਨੂੰ ਮਿਲਟਰੀ ਮਦਦ ਦਿੱਤੀ।
ਟਰੰਪ ਨੇ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ, ਜਿਸ ’ਚ ਅਲਾਸਕਾ ’ਚ ਇਕ ਮੀਟਿੰਗ ਵੀ ਸ਼ਾਮਲ ਹੈ। ਇਸ ਝਗੜੇ ਦੇ ਲਈ ਪ੍ਰੈਜ਼ੀਡੈਂਟ ਜ਼ੈਲੇਸਕੀ ਅਤੇ ਪ੍ਰੈਜ਼ੀਡੈਂਟ ਬਾਈਡੇਨ ਨੂੰ ਦੋਸ਼ੀ ਠਹਿਰਾਇਆ ਗਿਆ। ਸ਼ਾਂਤੀ ਗੱਲਬਾਤ ਹੌਲੀ-ਹੌਲੀ ਅੱਗੇ ਵਧ ਰਹੀ ਹੈ, ਅਮਰੀਕਾ ਅਤੇ ਰੂਸ ਫਰਵਰੀ 2026 ’ਚ ਸਾਊਦੀ ਅਰਬ ’ਚ ਮਿਲਣਗੇ। ਇਜ਼ਰਾਈਲ ਅਤੇ ਫਿਲਸਤੀਨੀਆਂ ਵਿਚਾਲੇ ਬਚਾਅ ਕਰਨ ਦੀਆਂ ਟਰੰਪ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ। ਅਮਰੀਕਾ ਇਜ਼ਰਾਈਲ ਦੀ ਪੂਰੀ ਸਪੋਰਟ ਕਰਦਾ ਹੈ।
ਭਾਰਤ 2025 ’ਚ ਇਸ ਉਮੀਦ ਦੇ ਨਾਲ ਆਇਆ ਸੀ ਕਿ ਡੋਨਾਲਡ ਟਰੰਪ ਦੀ ਦੂਜੀ ਪ੍ਰੈਜ਼ੀਡੈਂਸੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਲਈ ਕੀ ਲਿਆਏਗੀ। ਭਾਰਤ ’ਚ ਟਰੰਪ ਦੀ ਵ੍ਹਾਈਟ ਹਾਊਸ ’ਚ ਵਾਪਸੀ ਨੂੰ ਲੈ ਕੇ ਲੋਕਾਂ ਦੀ ਰਾਏ ਕਿਤੇ ਜ਼ਿਆਦਾ ਪਾਜ਼ੇਟਿਵ ਸੀ। ਟਰੰਪ ਨੇ ਇਸ ਨੂੰ ਬਦਲ ਦਿੱਤਾ। ਅਹੁਦਾ ਸੰਭਾਲਣ ਦੇ ਬਾਅਦ ਤੋਂ ਟਰੰਪ ਨੇ ਟੈਰਿਫ ਵਧਾਏ ਹਨ, ਐੱਚ-1 ਬੀ ਵੀਜ਼ਾ ’ਤੇ ਰੋਕ ਲਗਾਈ ਹੈ ਅਤੇ ਚੀਨ ਦੇ ਨਾਲ ਡੀਲ ਕੀਤੀ ਹੈ। ਸਭ ਤੋਂ ਨਵਾਂ ਮਾਮਲਾ ਭਾਰਤ ’ਚ 500 ਫੀਸਦੀ ਟੈਰਿਫ ਦਾ ਝਟਕਾ ਹੈ, ਕਿਉਂਕਿ ਟਰੰਪ ਨੇ ਅਮਰੀਕਾ ਨੂੰ ਐਕਸਪੋਰਟ ’ਤੇ 500 ਫੀਸਦੀ ਟੈਰਿਫ ਦਾ ਪ੍ਰਸਤਾਵ ਦੇਣ ਵਾਲੇ ਬਿੱਲ ਦਾ ਸਮਰਥਨ ਕੀਤਾ ਹੈ।
ਰਾਸ਼ਟਰਪਤੀ ਟਰੰਪ ਨੇ ਇਕ ਵਾਰ ਕਿਹਾ ਸੀ, ‘‘ਅਮਰੀਕਾ ਧਰਤੀ ’ਤੇ ਸਭ ਤੋਂ ਮਹਾਨ, ਸਭ ਤੋਂ ਤਾਕਤਵਰ, ਸਭ ਤੋਂ ਇੱਜ਼ਤਦਾਰ ਦੇਸ਼ ਦੇ ਤੌਰ ’ਤੇ ਆਪਣੀ ਸਹੀ ਜਗ੍ਹਾ ਵਾਪਸ ਹਾਸਲ ਕਰੇਗਾ, ਜਿਸ ਨਾਲ ਪੂਰੀ ਦੁਨੀਆ ’ਚ ਉਸ ਦੀ ਇੱਜ਼ਤ ਅਤੇ ਸ਼ਲਾਘਾ ਹੋਵੇਗੀ। ਹੁਣ ਤੋਂ ਕੁਝ ਹੀ ਸਮੇਂ ’ਚ, ਅਸੀਂ ਗਲਫ ਆਫ ਮੈਕਸੀਕੋ ਦਾ ਨਾਂ ਬਦਲ ਕੇ ਗਲਫ ਆਫ ਅਮਰੀਕਾ ਕਰਨ ਜਾ ਰਹੇ ਹਾਂ।’’ ਉਨ੍ਹਾਂ ਦਾ ਵਿਸਤਾਰਵਾਦ ਸ਼ੁਰੂ ਹੋ ਗਿਆ ਹੈ ਅਤੇ ਸਾਨੂੰ ਉਡੀਕ ਕਰਨੀ ਹੋਵੇਗੀ ਕਿ ਇਹ ਕਿੱਥੋਂ ਤੱਕ ਜਾਂਦਾ ਹੈ।
