ਅਮਰੀਕਾ 'ਚ ਕਾਮਿਆਂ ਦੀ ਘਾਟ, 14 ਸਾਲ ਦੇ ਬੱਚਿਆਂ ਦੀ ਭਰਤੀ ਕਰ ਰਹੀ ਕੰਪਨੀ

Saturday, Sep 04, 2021 - 07:26 AM (IST)

ਅਮਰੀਕਾ 'ਚ ਕਾਮਿਆਂ ਦੀ ਘਾਟ, 14 ਸਾਲ ਦੇ ਬੱਚਿਆਂ ਦੀ ਭਰਤੀ ਕਰ ਰਹੀ ਕੰਪਨੀ

ਨਿਊਯਾਰਕ - ਅਮਰੀਕੀ ਫੂਡ ਚੇਨ ਕੰਪਨੀ ਮੈਕਡੋਨਲਡ 40 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਕਾਮਿਆਂ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਕੰਪਨੀ ਦੀ ਓਰੇਗਨ ਸਥਿਤ ਫ੍ਰੈਂਚਾਇਜ਼ੀ  ਨੇ 14 ਸਾਲ ਤੋਂ 15 ਸਾਲ ਦੇ ਬੱਚਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਰੇ ਰੈਸਟੋਰੈਂਟ ਦੇ ਬਾਹਰ ਵਿਗਿਆਪਨ ਲਿਖੇ ਬੈਨਰ ਲਗਾ ਦਿੱਤੇ ਹਨ। ਇਹ ਨਿਯੁਕਤੀਆਂ ਕਿਰਤ ਕਾਨੂੰਨਾਂ ਦੇ ਤਹਿਤ ਹੋ ਰਹੀਆਂ ਹਨ। ਕੰਪਨੀ ਦੀ ਫ੍ਰੈਂਚਾਇਜ਼ੀ ਮੇਡਫੋਰਡ ਰੈਸਟੋਰੈਂਟ ਦੇ ਸੰਚਾਲਕ ਹੀਥਰ ਕੈਨੇਡੀ ਨੇ ਕਿਹਾ ਕਿ ਅਜਿਹੀ ਸਥਿਤੀ ਕਦੇ ਨਹੀਂ ਆਈ। ਅਸੀਂ ਕਾਮਿਆਂ ਨੂੰ ਹਰ ਘੰਟੇ 15 ਡਾਲਰ(ਲਗਭਗ 1100 ਰੁਪਏ) ਅਤੇ ਹਰ ਹਫ਼ਤੇ 22 ਹਜ਼ਾਰ ਰੁਪਏ ਦਾ ਬੋਨਸ ਦੇ ਰਹੇ ਹਾਂ। ਇਸ ਦੇ ਬਾਵਜੂਦ ਲੋਕ ਦਿਲਚਸਪੀ ਨਹੀਂ ਦਿਖਾ ਰਹੇ। 

ਕੈਨੇਡੀ ਨੇ ਕਿਹਾ ਕਿ 16 ਸਾਲ ਤੱਕ ਦੇ ਬੱਚਿਆਂ ਦੀ ਭਰਤੀ ਲਈ ਹੁਣ ਤੱਕ 25 ਅਰਜ਼ੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਵਿਚ ਆਪਣੇ ਰੈਸਟੋਰੈਂਟ ਦੇ ਕਾਮਿਆਂ ਨੂੰ ਘੱਟੋ-ਘੱਟ ਤਨਖ਼ਾਹ 1100 ਰੁਪਏ ਪ੍ਰਤੀ ਘੰਟਾ ਕਰੇਗੀ। ਉਸ ਦੇ ਮੁਲਾਜ਼ਮਾਂ ਦੀ ਔਸਤ ਉਮਰ 27 ਸਾਲ ਹੈ।

ਇਹ ਵੀ ਪੜ੍ਹੋ: ਮਹਿੰਗਾਈ ਕਾਰਨ ਮਚੀ ਹਾਹਾਕਾਰ, ਕੁਝ ਮਹੀਨਿਆਂ 'ਚ ਹੀ 190 ਰੁਪਏ ਵਧੇ ਘਰੇਲੂ ਗੈਸ ਸਿਲੰਡਰ ਦੇ ਭਾਅ

ਅਮਰੀਕਾ ਵਿਚ ਰਿਕਾਰਡ 11 ਲੱਖ ਤੋਂ ਵਧ ਨੌਕਰੀਆਂ

ਅਮਰੀਕੀ ਕਿਰਤ ਵਿਭਾਗ ਮੁਤਾਬਕ ਦੇਸ਼ ਵਿਚ ਨੌਕਰੀ ਦੀ ਭਰਤੀ 5.90 ਲੱਖ ਤੋਂ ਵਧ ਕੇ 11 ਲੱਖ ਹੋ ਗਈ ਹੈ। ਇਹ ਹੁਣ ਤੱਕ ਦਾ ਰਿਕਾਰਡ ਹੈ। ਦੂਜੇ ਪਾਸੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਮੈਕਡਾਨਲਡ ਦੇਸ਼ ਦੀ ਪਹਿਲੀ ਕੰਪਨੀ ਨਹੀਂ ਹੈ। ਇਸ ਤੋਂ ਇਲਾਵਾ ਬਰਗਰ ਕਿੰਗ ਫੂਡ ਚੇਨ ਵੈਂਡੀ, ਟੈਕਸਾਨ ਚੇਨ ਲਾਇਨੇ ਚਿਕਨ ਫਿੰਗਰ ਵੀ ਕਾਮਿਆਂ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਨੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਕਈ ਮਨ-ਲੁਭਾਉਣੇ ਪ੍ਰਸਤਾਵ ਦਿੱਤੇ ਹਨ। ਇਸ ਦੇ ਨਾਲ ਹੀ ਥਾਂ-ਥਾਂ ਹੋਰਡਿੰਗਸ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ: EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News