ਵਿਸ਼ਵ ਬੈਂਕ ਦੀ ਪ੍ਰਧਾਨਗੀ ਦੇ ਅਹੁਦੇ ਲਈ ਇੰਦਰਾ ਨੂਈ ਦਾ ਨਾਂ ਅੱਗੇ

01/16/2019 1:05:17 PM

ਵਾਸ਼ਿੰਗਟਨ—ਵਰਲਡ ਬੈਂਕ ਚੀਫ ਬਣਨ ਦੀ ਰੇਸ 'ਚ ਪੈਪਸਿਕੋ ਦੀ ਸਾਬਕਾ ਸੀ.ਈ.ਓ. ਇੰਦਰਾ ਨੂਈ ਦਾ ਨਾਂ ਵੀ ਸ਼ਾਮਲ ਹੈ। ਵਾਈਟ ਹਾਊਸ ਪ੍ਰਸ਼ਾਸਨ ਦੇ ਇਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਦਰਾ ਦੇ ਇਲਾਵਾ ਟ੍ਰੈਜਰੀ ਡਿਪਾਰਟਮੈਂਟ ਦੇ ਅਧਿਕਾਰੀ ਡੇਵਿਡ ਮਾਲਪਾਸ ਅਤੇ ਓਵਰਸੀਜ਼ ਪ੍ਰਾਈਵੇਟ ਇੰਵੈਸਟਮੈਂਟ ਕਾਰਪੋਰੇਸ਼ਨ ਦੇ ਸੀ.ਈ.ਓ. ਰੇ ਵਾਸ਼ਬਰਨ ਦਾ ਨਾਂ ਵੀ ਅੱਗੇ ਹੈ। 
ਇਨ੍ਹਾਂ ਤਿੰਨਾਂ ਦਾ ਨਾਂ ਉਦੋਂ ਆਇਆ ਹੈ ਜਦੋਂ ਚਰਚਾ ਚੱਲ ਰਹੀ ਸੀ ਕਿ ਪਹਿਲੀ ਫਰਵਰੀ ਨੂੰ ਜਿਮ ਯਾਂਗ ਕਿਮ ਦੇ ਅਹੁਦਾ ਛੱਡਦੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਵਿਸ਼ਵ ਬੈਂਕ ਦਾ ਨਾਂ ਪ੍ਰਧਾਨ ਲੱਭਣ 'ਚ ਅਗਵਾਈ ਕਰ ਰਹੀ ਹੈ। ਅਕਤੂਬਰ 'ਚ ਇੰਦਰਾ ਨੂਈ ਨੇ ਪੈਪਸਿਕੋ ਛੱਡੀ ਸੀ। ਮਾਲਪਾਸ ਵਿਦੇਸ਼ ਮੰਤਰਾਲੇ 'ਚ ਟ੍ਰੈਜਰੀ ਦੇ ਅੰਡਰ ਸੈਕ੍ਰੇਟਰੀ ਹੈ ਅਤੇ ਵਾਸ਼ਬਰਨ ਅਗਸਤ 2017 ਤੋਂ ਓ.ਪੀ.ਆਈ.ਸੀ. ਦੇ ਸੀ.ਈ.ਓ. ਹਨ। ਇਹ ਉਨ੍ਹਾਂ ਲੋਕਾਂ 'ਚੋਂ ਹਨ ਜਿਨ੍ਹਾਂ ਦਾ ਨਾਂ ਵਰਲਡ ਬੈਂਕ ਹੈੱਡ ਬਣਨ ਲਈ ਸਾਹਮਣੇ ਆ ਰਿਹਾ ਹੈ।
ਯੂਨਾਈਟਿਡ ਸਟੇਟ 1949 ਤੋਂ ਹੀ ਵਰਲਡ ਬੈਂਕ ਦੇ ਲੀਡਰ ਦੀ ਚੋਣ ਕਰਦਾ ਆ ਰਿਹਾ ਹੈ। ਕਿਮ ਨੇ ਕਾਰਜਕਾਲ ਖਤਮ ਹੋਣ ਦੇ ਤਿੰਨ ਸਾਲ ਪਹਿਲਾਂ ਵਿਸ਼ਵ ਬੈਂਕ ਦੇ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਾਰਜਕਾਲ ਸਾਲ 2022 'ਚ ਖਤਮ ਹੋ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਕਈ ਮਾਮਲਿਆਂ 'ਚ ਟਰੰਪ ਪ੍ਰਸ਼ਾਸਨ ਦੇ ਨਾਲ ਮਤਭੇਦ ਹੋਣ ਵੀ ਵਜ੍ਹਾ ਨਾਲ ਇਹ ਫੈਸਲਾ ਕੀਤਾ ਗਿਆ ਹੈ। 


Aarti dhillon

Content Editor

Related News