ਗੁਰਬਖਸ਼ ਸਿੱਧੂ ਨੇ ਇਕ ਵਾਰ ਫੇਰ ਚਮਕਾਇਆ ਪੰਜਾਬੀਆ ਦਾ ਨਾਂ

11/15/2023 5:07:25 AM

ਮੈਕਸੀਕੋ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਨਿਵਾਸੀ ਐਥਲੀਟ ਅਕਸਰ ਐਥਲੈਟਿਕਸ ਮੀਟ ਵਿਚ ਹਿੱਸਾ ਲੈ ਕੇ ਸੀਨੀਅਰ ਖੇਡਾਂ ਵਿਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਦਾ ਰਹਿੰਦਾ ਹੈ। ਇਸ ਵਾਰ ਗੁਰਬਖ਼ਸ਼ ਸਿੰਘ ਸਿੱਧੂ ਨੇ ਸਿਉਡਾਡ, ਜੁਆਰੇਜ਼ ਮੈਕਸੀਕੋ ਵਿਚ ਉੱਤਰੀ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਦੀ ਆਊਟਡੋਰ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। 9 ਤੋਂ 12 ਨਵੰਬਰ ਤੱਕ ਚੱਲੀ ਇਸ ਮੀਟਿੰਗ ਵਿਚ 31 ਦੇਸ਼ਾਂ ਨੇ ਹਿੱਸਾ ਲਿਆ। ਅਮਰੀਕਾ ਭਰ ਤੋਂ 31 ਅਥਲੀਟਾਂ ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਬਿਹਾਰ ਜਾਣ ਵਾਲੀ ਰੇਲਗੱਡੀ ਹੋਈ ਰੱਦ, ਭੜਕੇ ਯਾਤਰੀਆਂ ਨੇ ਸਰਹਿੰਦ 'ਚ ਟਰੇਨ 'ਤੇ ਕੀਤਾ ਪਥਰਾਅ (ਵੀਡੀਓ)

ਸਿੱਧੂ ਨੇ ਫਰਿਜ਼ਨੋ ਤੋਂ ਟੀਮ ਯੂ.ਐੱਸ.ਏ. ਦੀ ਨੁਮਾਇੰਦਗੀ ਵੀ ਕੀਤੀ। ਉਸਨੇ ਹੈਮਰ ਥਰੋਅ ਅਤੇ ਵੇਟ ਥਰੋਅ ਵਿਚ ਗੋਲਡ ਮੈਡਲ ਜਿੱਤਿਆ। ਸਿੱਧੂ ਨੇ ਡਿਸਕਸ ਥਰੋਅ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ। ਸਿੱਧੂ ਨੇ ਫਰਿਜ਼ਨੋ, ਕੈਲੀਫੋਰਨੀਆ ਤੋਂ ਟੀਮ ਯੂਐਸਏ ਦੀ ਨੁਮਾਇੰਦਗੀ ਕਰਦਿਆਂ ਕੁੱਲ 3 ਤਗਮੇ ਜਿੱਤੇ ਹਨ। ਟੀਮ USA ਨੇ 18 ਸੋਨੇ ਦੇ ਤਗਮੇ, 15 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਜਿੱਤੇ। ਅਮਰੀਕਾ ਦੀ ਕੁੱਲ੍ਹ ਟੀਮ ਨੇ 44 ਤਗਮੇ ਜਿੱਤੇ।

ਸਿੱਧੂ ਨੇ ਪੱਤਰਕਾਰਾਂ ਨਾਲ ਕਰਦਿੰਆ ਕਿਹਾ ਕਿ ਉਹ 68 ਸਾਲ ਦੀ ਉਮਰ ਵਿਚ ਵੀ ਫਿੱਟ ਮਹਿਸੂਸ ਕਰਦੇ ਹਨ, ਅਤੇ ਪਿਛਲੇ ਲੰਮੇ ਸਮੇਂ ਤੋਂ ਫਰਿਜ਼ਨੋ ਵਿਖੇ ਰਹਿਕੇ ਸੀਨੀਅਰ ਖੇਡਾਂ ਵਿਚ ਲਗਾਤਾਰ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਨ੍ਹਾਂ ਸਾਰੇ ਮੁਕਾਬਲਿਆਂ ਵਿਚ ਫਰਿਜ਼ਨੋ ਦੀ ਨੁਮਾਇੰਦਗੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News