ਜਨਮਦਿਨ ਤੋਂ 18 ਦਿਨ ਪਹਿਲਾਂ ਹੀ ਇਸ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਅਮਰੀਕੀ ਰਾਸ਼ਟਰਪਤੀ ਨੇ ਪ੍ਰਗਾਇਆ ਦੁੱਖ

Sunday, Jan 02, 2022 - 12:22 PM (IST)

ਅਮਰੀਕਾ (ਬਿਊਰੋ) - ਹਾਲੀਵੁੱਡ ਦੀ ਦਿੱਗਜ ਅਦਾਕਾਰਾ ਬੈਟੀ ਵ੍ਹਾਈਟ ਦਾ 99 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਪਿਛਲੇ 60 ਸਾਲਾਂ ਤੋਂ ਉਨ੍ਹਾਂ ਨੇ ਟੀ.ਵੀ. ਨੂੰ ਮੁੱਖ ਆਧਾਰ ਬਣਾਇਆ ਹੈ। ਬੈਟੀ ਵ੍ਹਾਈਟ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ 'ਦਿ ਗੋਲਡਨ ਗਰਲਜ਼' ਅਤੇ 'ਦਿ ਮੈਰੀ ਟਾਈਲਰ ਮੂਰ' ਸ਼ੋਅ ਨਾਲ ਕੀਤੀ ਸੀ। ਉਹ ਟੀ. ਵੀ. ਦੇ ਇਤਿਹਾਸ 'ਚ ਸਭ ਤੋਂ ਵੱਧ ਕੰਮ ਕਰਨ ਵਾਲੀ ਅਦਾਕਾਰਾ ਰਹੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਹਾਲੀਵੁੱਡ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।

ਜਨਮਦਿਨ ਤੋਂ 18 ਦਿਨ ਪਹਿਲਾਂ ਹੀ ਦੁਨੀਆ ਨੂੰ ਕਿਹਾ ਅਲਵਿਦਾ 
ਬੈਟੀ ਵ੍ਹਾਈਟ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ 'ਦਿ ਗੋਲਡਨ ਗਰਲਜ਼' ਅਤੇ 'ਦਿ ਮੈਰੀ ਟਾਈਲਰ ਮੂਰ' ਸ਼ੋਅ ਨਾਲ ਕੀਤੀ। ਬੈਟੀ ਨੂੰ ਉਨ੍ਹਾਂ ਹਾਲੀਵੁੱਡ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਆਪਣੀ ਪਛਾਣ ਬਣਾਈ ਅਤੇ ਸਿਨੇਮਾ ਨੂੰ ਨਵਾਂ ਰੂਪ ਦਿੱਤਾ। ਜਨਮਦਿਨ ਤੋਂ 18 ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ। ਜੇ ਬੈਟੀ ਜ਼ਿੰਦਾ ਹੁੰਦੇ ਤਾਂ ਉਹ 17 ਜਨਵਰੀ ਨੂੰ ਆਪਣਾ 100ਵਾਂ ਜਨਮਦਿਨ ਮਨਾਉਂਦੇ।

ਇਹ ਖ਼ਬਰ ਵੀ ਪੜ੍ਹੋ - ਵਿੱਕੀ ਕੌਸ਼ਲ ਨੂੰ ਬਾਈਕ 'ਤੇ ਸਾਰਾ ਅਲੀ ਖ਼ਾਨ ਨੂੰ ਘੁਮਾਉਣਾ ਪੈ ਗਿਆ ਮਹਿੰਗਾ, ਜਾਣੋ ਕਿਵੇਂ

80 ਦੇ ਦਹਾਕੇ 'ਚ ਟੈਲੀਵਿਜ਼ਨ ਸ਼ੋਅ ਦੁਆਰਾ ਪ੍ਰਭਾਵਿਤ
ਟੀ. ਐੱਮ. ਜ਼ੈੱਡ. ਦੀ ਇੱਕ ਰਿਪੋਰਟ ਅਨੁਸਾਰ, ਅਦਾਕਾਰਾ ਨੇ ਸ਼ੁੱਕਰਵਾਰ ਸਵੇਰੇ 9.30 ਵਜੇ ਆਪਣੇ ਘਰ 'ਚ ਆਖਰੀ ਸਾਹ ਲਿਆ। ਬੈਟੀ ਨੇ 80 ਦੇ ਦਹਾਕੇ 'ਚ ਟੈਲੀਵਿਜ਼ਨ ਸ਼ੋਅ 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਬੈਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1939 'ਚ ਪੇਸ਼ੇਵਰ ਤੌਰ 'ਤੇ ਕੀਤੀ ਸੀ। ਉਸ ਸਮੇਂ ਦੌਰਾਨ ਉਨ੍ਹਾਂ ਨੇ ਪ੍ਰਸਿੱਧ ਟੀ. ਵੀ. ਸ਼ੋਅ 'ਦਿ ਗੋਲਡਨ ਗਰਲ' 'ਚ ਰੋਜ਼ ਨਾਈਲੈਂਡ ਦਾ ਕਿਰਦਾਰ ਨਿਭਾ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਹ ਸੀਰੀਜ਼ 1985 ਤੋਂ 1992 ਤੱਕ ਚੱਲੀ। ਬੈਟੀ ਵ੍ਹਾਈਟ ਦਾ ਇੱਕ ਦਿਲਚਸਪ ਰਿਕਾਰਡ ਵੀ ਇਸ ਦੇ ਨਾਮ ਹੈ। ਉਨ੍ਹਾਂ ਦੇ ਨਾਮ 'ਤੇ 115 ਐਕਟਿੰਗ ਕ੍ਰੈਡਿਟ ਵੀ ਹਨ ਅਤੇ ਉਹ 'ਦਿ ਬੋਲਡ ਐਂਡ ਦਿ ਬਿਊਟੀਫੁੱਲ', 'ਲੇਡੀਜ਼ ਮੇਨ', 'ਦੈਟ 70 ਸ਼ੋਅ', 'ਬੋਸਟਨ ਲੀਗਲ', 'ਹੌਟ ਇਨ ਕਲੀਵਲੈਂਡ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਧੀ ਵਾਮਿਕਾ ਦੇ 'Mummy' ਆਖਣ ਤੋਂ ਬਾਅਦ ਭਾਵੁਕ ਹੋਈ ਅਨੁਸ਼ਕਾ ਸ਼ਰਮਾ, ਵੇਖੋ ਪਿਆਰੀ ਵੀਡੀਓ

ਅਮਰੀਕੀ ਰਾਸ਼ਟਰਪਤੀ ਵੱਲੋਂ ਦੁੱਖ ਦਾ ਪ੍ਰਗਟਾਵਾ
ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਉਨ੍ਹਾਂ ਨੂੰ ਬਹੁਤ ਹੀ ਪਿਆਰੀ ਔਰਤ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਅਤੇ ਜਿਲ (ਅਮਰੀਕਾ ਦੀ ਪਹਿਲੀ ਮਹਿਲਾ) ਬੈਟੀ ਵ੍ਹਾਈਟ ਨੂੰ ਬਹੁਤ ਯਾਦ ਕਰਨਗੇ, ਉਨ੍ਹਾਂ ਨੇ ਕਿਹਾ ਕਿ ਬੈਟੀ ਨੇ ਬਚਪਨ ਤੋਂ ਹੀ ਅਮਰੀਕੀ ਨਾਗਰਿਕਾਂ ਲਈ ਮੁਸਕਰਾਹਟ ਲਿਆਉਣ ਲਈ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਨਵੇਂ ਸਾਲ 'ਤੇ ਹੀ ਲੋਕਾਂ ਨੇ ਘੇਰੀ ਨੇਹਾ ਕੱਕੜ, ਕਿਹਾ 'ਫੈਲਾਓ ਕੋਰੋਨਾ ਫੈਲਾਓ'

ਕਈ ਐਵਾਰਡਾਂ ਨਾਲ ਕੀਤਾ ਜਾ ਚੁੱਕੈ ਸਨਮਾਨਿਤ 
ਬੈਟੀ ਵ੍ਹਾਈਟ ਨੂੰ ਪ੍ਰਾਈਮਟਾਈਮ ਐਮੀ ਐਵਾਰਡ, ਅਮਰੀਕਨ ਕਾਮੇਡੀ ਐਵਾਰਡ, ਸਕ੍ਰੀਨ ਐਕਟਰ ਗਿਲਡ ਐਵਾਰਡ ਅਤੇ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਉਸ ਦੇ ਸ਼ਾਨਦਾਰ ਕਰੀਅਰ ਅਤੇ ਹਾਲੀਵੁੱਡ ਸਿਨੇਮਾ 'ਚ ਉਸ ਦੇ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਗਿਆ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News