ਡੋਨਾਲਡ ਟਰੰਪ ਦੇ ਬੇਟੇ ਦੀ ਐਲਨ ਮਸਕ ਨੂੰ ਖ਼ਾਸ ਅਪੀਲ

Friday, Jan 15, 2021 - 06:46 PM (IST)

ਵਾਸ਼ਿੰਗਟਨ — ਡੋਨਾਲਡ ਟਰੰਪ ਦੇ ਬੇਟੇ ਨੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਟੇਸਲਾ ਅਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਦੇ ਸੰਸਥਾਪਕ ਐਲਨ ਮਸਕ ਨੂੰ ਇਕ ਖ਼ਾਸ ਅਪੀਲ ਕੀਤੀ ਹੈ। ਟਰੰਪ ਜੂਨੀਅਰ ਦਾ ਕਹਿਣਾ ਹੈ ਕਿ ਐਲਨ ਇੱਕ ਅਜਿਹਾ ਸੋਸ਼ਲ ਮੀਡੀਆ ਪਲੇਟਫਾਰਮ ਬਣਾਉਣ ਜਿੱਥੇ ਉਸ ਦੇ ਪਿਤਾ ਨੂੰ ਬੈਨ ਦਾ ਸਾਹਮਣਾ ਨਾ ਕਰਨਾ ਪਏ। ਮਹੱਤਵਪੂਰਣ ਗੱਲ ਇਹ ਹੈ ਕਿ 6 ਜਨਵਰੀ ਨੂੰ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿੱਲ ’ਤੇ ਧਾਵਾ ਬੋਲ ਦਿੱਤਾ ਅਤੇ ਕਈਂ ਘੰਟਿਆਂ ਦੀ ਗੜਬੜੀ ਦੌਰਾਨ ਪੰਜ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਟਵਿੱਟਰ ਨੇ ਟਰੰਪ ਦੇ ਖਾਤੇ ਨੂੰ ਪੱਕੇ ਤੌਰ ’ਤੇ ਮੁਅੱਤਲ ਕਰ ਦਿੱਤਾ। ਟਵਿੱਟਰ ਦੀ ਪਾਬੰਦੀ ਦੇ ਬਾਅਦ, ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਯੂਟਿੳੂਬ ਨੇ ਵੀ ਸਿਵਲ ਸਿਕਿਓਰਿਟੀ ਦਾ ਹਵਾਲਾ ਦਿੰਦੇ ਹੋਏ ਟਰੰਪ ਦੇ ਅਕਾਉਂਟ ’ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ

ਹੁਣ ਟਰੰਪ ਦੇ ਬੇਟੇ ਨੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਐਲਨ ਮਸਕ ਖ਼ੁਦ ਇਕ ਸੋਸ਼ਲ ਮੀਡੀਆ ਪਲੇਟਫਾਰਮ ਕਿਉਂ ਨਹੀਂ ਬਣਾਉਂਦੇ? ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਮੈਂ ਕਿਸੇ ਰੂੜ੍ਹੀਵਾਦੀ ਪਲੇਟਫਾਰਮ ਦੀ ਵਕਾਲਤ ਕਰ ਰਿਹਾ ਹਾਂ। ਮੈਂ ਇਕ ਅਜਿਹਾ ਪਲੇਟਫਾਰਮ ਚਾਹੁੰਦਾ ਹਾਂ ਜਿੱਥੇ ਮੈਂ ਆਪਣੇ ਵਿਚਾਰਾਂ ਨੂੰ ਦੂਜੀਆਂ ਵਿਚਾਰਧਾਰਾਵਾਂ ਦੇ ਲੋਕਾਂ ਨਾਲ ਸ਼ੇਅਰ ਕਰ ਸਕਾਂ ਨਾ ਕਿ ਕੋਈ ਅਜਿਹਾ ਪਲੇਟਫਾਰਮ ਜਿਥੇ ਸਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਐਲਨ ਮਸਕ ਤੁਸੀਂ ਅਜਿਹਾ ਪਲੇਟਫਾਰਮ ਕਿਉਂ ਨਹੀਂ ਬਣਾਉਂਦੇ। ਕਿਰਪਾ ਕਰਕੇ ਇਸ ਕੰਸੈਪਟ ਦੇ ਨਾਲ ਆਓ। ਉਨ੍ਹਾਂ ਨੇ ਆਪਣੇ ਦਮ ’ਤੇ ਸਪੇਸ ਨੂੰ ਲੈ ਕੇ ਬਿਹਤਰੀਨ ਕੰਮ ਕੀਤਾ ਹੈ। ਮੈਨੂੰ ਲਗਦਾ ਹੈ ਕਿ ਉਹ ਹੀ ਅਜਿਹੇ ਵਿਅਕਤੀ ਹਨ ਜੋ ਟਵਿੱਟਰ ਵਰਗੇ ਪਲੇਟਫਾਰਮ ਤੋਂ ਜ਼ਿਆਦਾ ਵਧੀਆ ਪਲੇਟਫਾਰਮ ਤਿਆਰ ਕਰ ਸਕਦੇ ਹਨ। ਮੈਨੂੰ ਲਗਦਾ ਹੈ ਕਿ ਤੁਸੀਂ ਇਕ ਅਜਿਹੇ ਇਨਸਾਨ ਹੋ ਜੋ ਫਰੀ ਸਪੀਚ ਨੂੰ ਬਚਾ ਸਕਦੇ ਹੋ।

ਇਹ ਵੀ ਪੜ੍ਹੋ : ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੀ ਬਦਲੇਗੀ ਨੁਹਾਰ, ਮਿਲਣਗੀਆਂ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੀਆਂ ਸਹੂਲਤਾਂ

ਸੋਸ਼ਲ ਮੀਡੀਆ ’ਤੇ ਬੈਨ ਹੋਣ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਵੱਡੀਆਂ ਟੇਕ ਕੰਪਨੀਆਂ ਬਹੁਤ ਵੱਡੀ ਗਲਤੀ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਸੀ ਕਿ ‘ਇਨ੍ਹਾਂ ਕੰਪਨੀਆਂ ਦਾ ਇਹ ਤਰੀਕਾ ਦੇਸ਼ ਨੂੰ ਵੰਡਣ ਵਾਲਾ ਹੈ ਅਤੇ ਮੈਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਰ ਰਿਹਾ ਹਾਂ। ਇਨ੍ਹਾਂ ਕੰਪਨੀਆਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਇਸ ਨਾਲ ਬਾਕੀ ਕੰਪਨੀਆਂ ਵਿਚ ਵੀ ਅਜਿਹਾ ਕਰਨ ਦਾ ਸੰਦੇਸ਼ ਜਾਵੇਗਾ ਜਿਸ ਕਾਰਨ ਕਾਫ਼ੀ ਪਰੇਸ਼ਾਨੀ ਹੋ ਸਕਦੀ ਹੈ।’

ਟਵਿੱਟਰ ਨੇ ਦਿੱਤੀ ਸਫ਼ਾਈ

ਟਰੰਪ ਨੂੰ ਬੈਨ ਕਰਨ ਦੇ ਫ਼ੈਸਲੇ ’ਤੇ ਟਵਿੱਟਰ ਦੇ ਬਾਨੀ ਅਤੇ ਸੀਈਓ ਜੈਕ ਡੋਰਸੀ ਨੇ ਕਿਹਾ ਸੀ ਕਿ ਇਹ ਹਰ ਤਰੀਕੇ ਨਾਲ ਟਵਿੱਟਰ ਦੀ ਅਸਫਲਤਾ ਵੀ ਹੈ ਕਿਉਂਕਿ ਅਸੀਂ ਇਸ ਪਲੇਟਫਾਰਮ ’ਤੇ ਸਿਹਤਮੰਦ ਸੰਵਾਦ ਨੂੰ ਵਾਧਾ ਦੇਣ ਲਈ ਲੌੜੀਂਦੇ ਕਦਮ ਨਹੀਂ ਚੁੱਕ ਸਕੇ।

ਇਹ ਵੀ ਪੜ੍ਹੋ : ਬਰਡ ਫਲੂ ਕਾਰਣ ਸੋਇਆ ਖਲ਼ ਦੀ ਘਰੇਲੂ ਖਪਤ ’ਚ ਇਕ ਲੱਖ ਟਨ ਦੀ ਗਿਰਾਵਟ ਦਾ ਖਦਸ਼ਾ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News