ਸਿੱਖ ਕੌਂਸਲ ਆਫ਼ ਕੈਲੀਫੋਰਨੀਆ ਨੇ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਦੇ ਪ੍ਰਬੰਧਕਾਂ ਦਾ ਕੀਤਾ ਸਨਮਾਨ

Tuesday, May 16, 2023 - 08:24 PM (IST)

ਸਿੱਖ ਕੌਂਸਲ ਆਫ਼ ਕੈਲੀਫੋਰਨੀਆ ਨੇ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਦੇ ਪ੍ਰਬੰਧਕਾਂ ਦਾ ਕੀਤਾ ਸਨਮਾਨ

ਫਰਿਜ਼ਨੋ/ਕੈਲੀਫੋਰਨੀਆ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ) : ਸੈਂਟਰਲ ਕੈਲੀਫੋਰਨੀਆ ਦੇ ਸਮੂਹ ਗੁਰੂਘਰਾਂ ਦੇ ਪ੍ਰਬੰਧਾਂ ਅਤੇ ਸਿੱਖੀ ਦੇ ਪ੍ਰਚਾਰ ਲਈ ਬਣੀ ਸੰਸਥਾ 'ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫੋਰਨੀਆ' ਵੱਲੋਂ ਫਰਿਜ਼ਨੋ ਨੇੜੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ, ਸਨਵਾਕੀਨ ਦੇ ਸਮੂਹ ਪ੍ਰਬੰਧਕਾਂ ਦਾ ਸਿੱਖੀ ਦੇ ਪ੍ਰਚਾਰ 'ਚ ਸੇਵਾਵਾਂ ਨਿਭਾਉਣ, ਗੁਰੂਘਰ ਦੇ ਉਚੇਚੇ ਪ੍ਰਬੰਧਾਂ ਅਤੇ ਗੁਰੂਘਰ ਦਾ ਸਿੱਖ ਕੌਂਸਲ ਦੇ ਮੈਂਬਰ ਕਰਕੇ ਵਿਸ਼ੇਸ਼ ਤੌਰ 'ਤੇ ਪਲੈਕ ਦੇ ਕੇ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ : ਯੁੱਧ ਦੇ ਬਦਲ ਰਹੇ ਹਾਲਾਤ, ਰੂਸ ਦੇ ਸੈਨਿਕਾਂ 'ਤੇ ਹਾਵੀ ਹੋ ਰਹੀ ਯੂਕ੍ਰੇਨ ਦੀ ਫ਼ੌਜ

PunjabKesari

ਇਸ ਸਿੱਖ ਕੌਂਸਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਚੀਮਾ ਨੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਚੰਗੇ ਕਾਰਜਾਂ ਦੀ ਗੱਲ ਕਰਦਿਆਂ ਹਾਜ਼ਰੀਨ ਨੂੰ ਵਧਾਈ ਦਿੱਤੀ, ਜਦ ਕਿ ਸਿੱਖ ਕੌਂਸਲ ਦੇ ਬਾਕੀ ਪ੍ਰਮੁੱਖ ਮੈਂਬਰਾਂ 'ਚ ਗੁਰਜੰਟ ਸਿੰਘ ਗਿੱਲ, ਭਾਈ ਪਰਮਪਾਲ ਸਿੰਘ ਆਦਿ ਵੀ ਹਾਜ਼ਰ ਸਨ। ਇਸ ਸਮੇਂ ਗੁਰੂਘਰ ਦੀ ਸਮੁੱਚੀ ਕਮੇਟੀ ਵੱਲੋਂ ਗੁਰਬਿੰਦਰ ਸਿੰਘ ਧਾਲੀਵਾਲ ਨੇ ਸਿੱਖ ਕੌਂਸਲ ਵੱਲੋਂ ਇਹ ਮਾਣ ਬਖਸ਼ਣ ਲਈ ਧੰਨਵਾਦ ਕੀਤਾ।

ਯਾਦ ਰਹੇ ਕਿ ਗੁਰੂ ਨਾਨਕ ਸਿੱਖ ਟੈਂਪਲ ਸੈਂਟਰਲ ਕੈਲੀਫੋਰਨੀਆ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਗੁਰੂਘਰ ਹੈ, ਜਿਸ ਨੂੰ ਹੈਰੀਟੇਜ ਹੋਣ ਦਾ ਮਾਣ ਪ੍ਰਾਪਤ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News