ਮਜ਼ਦੂਰਾਂ ਦੀ ਘਾਟ ਤੇ ਪਾਣੀ ਕੀ ਕਿੱਲਤ ਨੇ ਝੋਨੇ ਦੀ ਸਿੱਧੀ ਬਿਜਾਈ ਵੱਲ ਮੋੜੇ ਕਿਸਾਨ

Monday, Jun 01, 2020 - 05:32 PM (IST)

ਜਲਾਲਾਬਾਦ (ਸੇਤੀਆ) - ਸੂਬੇ ਅੰਦਰ ਲੇਬਰ ਦੀ ਘਾਟ ਤੇ ਝੋਨੇ ਦੀ ਲਗਵਾਈ 'ਚ ਹੋਏ ਵਾਧੇ ਕਾਰਣ ਕਿਸਾਨ ਇਸ ਵਾਰ ਪਾਣੀ ਅਤੇ ਪੈਸਿਆਂ ਦੀ ਬੱਚਤ ਕਰਨ ਦਾ ਮਨ ਬਣਾ ਚੁੱਕੇ ਹਨ। ਜਿਸਦੇ ਚਲਦਿਆਂ ਇਲਾਕੇ ਅੰਦਰ ਆਧੁਨਿਕ ਮਸ਼ੀਨਾਂ ਰਾਹੀਂ ਝੋਨੇ ਦੀ ਬਿਜਾਈ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਹਲਕੇ ਦੇ ਪਿੰਡ ਪੰਜਕੋਹੀ ਉਰਫ ਕੱਚਾ ਕਾਲੇ ਵਾਲਾ ਵਿਖੇ ਅਗਾਂਹਵਧੂ ਕਿਸਾਨ ਅਤੇ ਸਾਬਕਾ ਆਰਮੀ ਕੈਪਟਨ ਗੁਰਚਰਨ ਸਿੰਘ ਵੱਲੋਂ ਆਪਣੇ ਖੇਤ ਵਿੱਚ ਦੀ ਸਹਿਕਾਰੀ ਸਭਾ ਖੁੜੰਜ ਵੱਲੋਂ ਤਿਆਰ ਕਰਵਾਈ ਗਈ ਆਧੁਨਿਕ ਸੁਪਰ ਸੀਡਰ ਮਸ਼ੀਨ ਨਾਲ ਸਿੱਧੇ ਤੌਰ ’ਤੇ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ। ਕਰੀਬ 18 ਦਿਨ ਪਹਿਲਾਂ ਕਿਸਾਨ ਵਲੋਂ ਖੇਤ ਨੂੰ ਤਿਆਰ ਕਰਕੇ ਮਸ਼ੀਨ ਰਾਹੀਂ ਝੋਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਹੁਣ ਝੋਨੇ ਦੇ ਬੂਟੇ ਉੱਗਣ ਤੋਂ ਬਾਅਦ ਇਨ੍ਹਾਂ ਨੂੰ ਦੇਖਣ ਲਈ ਆਲੇ-ਦੁਆਲੇ ਪਿੰਡਾਂ ਦੇ ਜਾਗਰੂਕ ਕਿਸਾਨ ਵੀ ਪਹੁੰਚ ਰਹੇ ਹਨ। ਇਸ ਦੌਰਾਨ ਉਹ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਵੀ ਲੈ ਰਹੇ ਹਨ।

ਸਿੱਖਿਆ ਵਿਭਾਗ ਦੀ ਡਿਜ਼ੀਟਲ ਸਿੱਖਿਆ ਵਿਦਿਆਰਥੀਆਂ ਲਈ ਖੋਲ੍ਹੇਗੀ ਨਵੇਂ ਰਾਹ 

ਉਧਰ ਅਗਾਂਹਵਧੂ ਕਿਸਾਨ ਹਰਦੇਵ ਸਿੰਘ ਵੈਰੋਕਾ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨਾ, ਜਿੱਥੇ ਪਾਣੀ ਅਤੇ ਲੇਬਰ ਦੀ ਵੱਡੇ ਤੌਰ ’ਤੇ ਬੱਚਤ ਹੋਵੇਗੀ, ਉੱਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜ਼ਮੀਨ ਨੂੰ ਵਹਾਉਣ ’ਤੇ ਘੱਟ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਸਮੇਂ ਦੀ ਜਰੂਰਤ ਅਤੇ ਪਾਣੀ ਦੇ ਖਰਚੇ ਨੂੰ ਘੱਟ ਕਰਨ ਲਈ ਹੁਣ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਪੂਰੀ ਤਰ੍ਹਾ ਅੱਗੇ ਵੱਧ ਜਾਣਾ ਚਾਹੀਦਾ ਹੈ। 

ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ

ਕਿਸਾਨ ਪ੍ਰੇਮ ਕੰਬੋਜ਼ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ ਹੱਥ ਜਰੂਰ ਅਜਮਾਉਣੇ ਚਾਹੀਦੇ ਹਨ। ਜਿਸ ਨਾਲ ਕਿਸਾਨਾਂ ਨੂੰ ਭਵਿੱਖ ਦਾ ਪੂਰੀ ਤਰ੍ਹਾਂ ਪਤਾ ਲੱਗ ਸਕੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਝੋਨੇ ਦੀ ਬਿਜਾਈ ਨੂੰ ਦੇਖਦਿਆਂ ਨਹਿਰੀ ਪਾਣੀ ਤੇ ਬਿਜਲੀ ਸਪਲਾਈ 24 ਘੰਟੇ ਨਿਰਧਾਰਤ ਕਰਨੀ ਚਾਹੀਦੀ ਹੈ ਤਾਂਕਿ ਕਿਸਾਨਾਂ ਨੂੰ ਸਿੰਚਾਈ ਲਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਪ੍ਰੇਮ ਕੰਬੋਜ਼ ਨੇ ਕਿਹਾ ਕਿ ਕਿਸਾਨ ਜ਼ਿਆਦਾਤਰ ਪੀ.ਆਰ-14 ਵੱਧ ਤਰਜੀਹ ਦੇ ਰਹੇ ਹਨ, ਜਿਸਦੇ ਨਤੀਜੇ ਵੀ ਚੰਗੇ ਹਨ। 

PunjabKesari

ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

ਰਾਈਸ ਮਿੱਲਰ ਰੰਜਮ ਕਾਮਰਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਚਲਦਿਆਂ ਨਿਰਯਾਤ ਬੰਦ ਹੋਣ ਕਾਰਣ ਬਾਸਮਤੀ 1121 ਦੇ ਭਾਅ ਕਾਫੀ ਹੇਠਾਂ ਵੱਲ ਆਏ ਹਨ ਅਤੇ ਅਜੇ ਕੋਈ ਹਾਲਾਤ ਜ਼ਿਆਦਾ ਚੰਗੇ ਨਹੀਂ ਹਨ। ਕਿਉਂਕਿ ਕੋਰੋਨਾ ਵਾਇਰਸ ਦੇ ਕਾਰਣ ਇੰਟਰਨੈਸ਼ਨਲ ਮਾਰਕੀਟ ਵਿੱਚ ਕਾਫੀ ਉਲਟ ਫੇਰ ਹੋਇਆ ਹੈ ਅਤੇ ਕੱਚੇ ਤੇਲ ਦੇ ਭਾਅ ਵੀ ਡਿੱਗੇ ਹਨ। ਇਸ ਕੱਚੇ ਤੇਲ ’ਤੇ ਹੀ ਬਾਸਮਤੀ ਦਾ ਝੋਨੇ ਦਾ ਵਜੂਦ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜ਼ਿਆਦਾ ਪਰਮਲ ਝੋਨੇ ਦੀ ਬਿਜਾਈ ਵੱਲ ਧਿਆਨ ਦੇਣ ਤਾਂ ਜੋ ਸਰਕਾਰ ਵੀ ਉਨ੍ਹਾਂ ਦਾ ਝੋਨਾ ਸਮੇਂ ਸਿਰ ਖਰੀਦ ਸਕੇ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਉਸਾਰੀ ਗਈ ਮਸੀਤ

ਉਧਰ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਚੰਦਰ ਖੈਰੇਕੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸਾਨਾਂ ਨੂੰ ਸੁਝਾਅ ਹੈ ਕਿ ਬਾਸਮਤੀ 'ਚ ਭਾਰਤੀ ਡਿਮਾਂਡ ਅਨੁਸਾਰ 30-40 ਫੀਸਦੀ ਬਾਸਮਤੀ 1121 ਦੀ ਬਿਜਾਈ ਕਰਨੀ ਚਾਹੀਦੀ ਹੈ। ਬਾਕੀ ਪਰਮਲ ਝੋਨੇ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿੰਨੀ ਪਰਮਲ ਦੀ ਬਿਜਾਈ ਵੱਧ ਹੋਵੇਗੀ ਨਾ ਤਾਂ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਅਤੇ ਆੜ੍ਹਤੀਆਂ ਨੂੰ ਖਤਰਾ ਮਹਿਸੂਸ ਨਹੀਂ ਹੋਵੇਗਾ। 

ਮਾਂ ਬਾਪ ਦਾ ਜ਼ਿੰਦਗੀ ਵਿੱਚ ਅਹਿਮ ਰੋਲ, ਆਓ ਇੱਜ਼ਤ ਕਰਨਾ ਸਿੱਖੀਏ


rajwinder kaur

Content Editor

Related News