ਖੇਤੀ ਦੀ ਇਸ ਤਕਨੀਕ ਦਾ ਕਰੋ ਇਸਤੇਮਾਲ, ਫਸਲ ਤੋਂ ਪਸ਼ੂਪਾਲਨ ਤੱਕ ਨਾਲ ਹੋਵੇਗਾ ਵਧੀਆ ਮੁਨਾਫਾ

02/17/2023 6:01:56 PM

ਨਵੀਂ ਦਿੱਲੀ- ਜੇਕਰ ਕਿਸਾਨ ਇੱਕ ਹੀ ਜਗ੍ਹਾ 'ਤੇ ਖੇਤੀ ਕਰਨ ਦੇ ਨਾਲ-ਨਾਲ ਬਾਗਵਾਨੀ, ਪਸ਼ੂ ਪਾਲਨ, ਕੁੱਕੜ ਪਾਲਣ, ਮੱਛੀ ਪਾਲਣ ਕਰਨਾ ਸ਼ੁਰੂ ਕਰ ਦੇਵੇ ਤਾਂ ਮੁਨਾਫਾ ਕਈ ਗੁਣਾ ਵਧ ਸਕਦਾ ਹੈ। ਇੱਕ ਹੀ ਖੇਤ ਦੀ ਵਰਤੋਂ ਇਕੱਠੇ ਕੋਈ ਹਵਾ ਹਵਾਈ ਗੱਲ ਨਹੀਂ ਹੈ ਅਸਲ ਇਸ 'ਚ ਸੱਚਾਈ ਹੈ। ਆਓ ਜਾਣਦੇ ਹਨ ਕਿਵੇਂ....
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਆਤਮ-ਨਿਰਭਰ ਬਣਾਉਣ ਲਈ ਖੇਤੀ-ਕਿਸਾਨੀ 'ਚ ਨਵੀਆਂ-ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਇੰਟੀਗ੍ਰੇਟਿਡ ਫਾਰਮਿੰਗ ਵੀ ਅਜਿਹੀ ਹੀ ਇਕ ਤਕਨੀਕ ਹੈ। ਇਸ ਤਕਨੀਕ ਦੀ ਖੇਤੀ ਕਰਕੇ ਕਿਸਾਨ ਕਈ ਗੁਣਾ ਮੁਨਾਫਾ ਨੂੰ ਵਧਾ ਸਕਦੇ ਹਨ।

ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
ਕਿਸਾਨ ਇਸ ਤਕਨੀਕ 'ਚ ਮੁੱਖ ਫਸਲ ਦੇ ਨਾਲ-ਨਾਲ ਉਸ ਹੀ ਖੇਤ ਜਾਂ ਉਸ ਦੇ ਆਲੇ-ਦੁਆਲੇ ਮੁਰਗੀ ਪਾਲਣ, ਮੱਛੀ ਪਾਲਣ, ਮਧੁਮੱਖੀ ਪਾਲਣ, ਰੇਸ਼ਮ, ਸਬਜੀ-ਫਲ, ਖੁੰਭਾਂ ਦੀ ਖੇਤੀ ਇੱਕ ਹੀ ਜ਼ਮੀਨ 'ਤੇ ਕਰਦਾ ਹੈ। ਅਜਿਹਾ ਕਰਨ ਨਾਲ ਕਿਸਾਨਾਂ ਦੀ ਇੱਕ ਫਸਲ 'ਤੇ ਨਿਰਭਰਤਾ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਅਤੇ ਫਸਲ ਦੇ ਖਾਧ ਲਈ ਕਿਸਾਨਾਂ ਨੂੰ ਵੱਖ ਤੋਂ ਰਾਸ਼ੀ ਨਹੀਂ ਖਰਚ ਕਰਨੀ ਪੈਂਦੀ ਹੈ। ਪਸ਼ੂਆਂ ਲਈ ਚਾਰਾ ਖੇਤਾਂ 'ਚ ਵੀ ਪੈਦਾ ਹੁੰਦਾ ਹੈ। ਪਸ਼ੂਆਂ ਦਾ ਰਹਿੰਦ ਖਾਦ ਬਣਾਉਣ ਦੇ ਕੰਮ ਆ ਜਾਂਦਾ ਹੈ। ਜੇਕਰ ਤੁਸੀਂ ਮੱਛੀ ਪਾਲਣ ਕਰ ਰਹੇ ਹੋ ਤਾਂ ਇਸ ਦੇ ਆਹਾਰ ਖੇਤ ਅਤੇ ਡੇਅਰੀ ਤੋਂ ਮਿਲ ਜਾਂਦੇ ਹਨ। 

ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
ਕਿਵੇਂ ਕਰੀਏ ਇੰਟੀਗ੍ਰੇਟੇਡ ਫਾਰਮਿੰਗ?
ਇੰਟੀਗ੍ਰੇਟੇਡ ਫਾਰਮਿੰਗ 'ਤੇ ਲਗਾਤਾਰ ਕੰਮ ਕਰ ਰਹੇ ਖੇਤੀ ਵਿਗਿਆਨੀ ਡਾ: ਦਯਾਸ਼ੰਕਰ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਲਗਾਤਾਰ ਵੱਧ ਰਹੀ ਆਬਾਦੀ ਅਤੇ ਘਟਦੇ ਕੁਦਰਤੀ ਸਰੋਤਾਂ ਕਾਰਨ ਕਿਸਾਨਾਂ ਨੂੰ ਖੇਤੀ ਅਤੇ ਇਸ ਦੇ ਤਰੀਕਿਆਂ ਦੀ ਵਰਤੋਂ ਕਰਨ ਦੀ ਲੋੜ ਹੈ। ਜੇਕਰ ਤੁਹਾਡੇ ਕੋਲ ਖੇਤੀ ਲਈ ਜ਼ਮੀਨ ਘੱਟ ਹੈ ਤਾਂ ਵੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਹਾਡੇ ਕੋਲ ਸੀਮਤ ਖੇਤੀ ਵਾਲੀ ਜ਼ਮੀਨ ਦੇ ਹਰ ਇੰਚ ਦੀ ਵਰਤੋਂ ਕਰਕੇ ਵੀ ਤੁਸੀਂ ਚੰਗਾ ਮੁਨਾਫਾ ਲੈ ਸਕਦੇ ਹੋ।

ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਪਹਿਲਾਂ ਤਿਆਰ ਕਰੋ ਮਾਡਲ 
ਸਭ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਇਸ ਖੇਤੀ ਦਾ ਕੋਈ ਮਾਡਲ ਹੋਵੇ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖੇਤ ਦੇ ਕਿਸ ਪਾਸੇ ਫ਼ਸਲ ਬੀਜਣੀ ਹੈ ਅਤੇ ਕਿਸ ਪਾਸੇ ਸਬਜ਼ੀਆਂ। ਕਿਹੜੀ ਫ਼ਸਲ ਨਾਲ ਕਿਹੜੀਆਂ ਸਬਜ਼ੀਆਂ ਉਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮੱਛੀ ਪਾਲਣ ਲਈ ਫਾਰਮ ਦੇ ਕਿਹੜੇ ਹਿੱਸੇ 'ਚ ਛੱਪੜ ਬਣਾਉਣਾ ਹੈ ਜਾਂ ਪੋਲਟਰੀ ਫਾਰਮਿੰਗ ਲਈ ਜਗ੍ਹਾ ਦੀ ਚੋਣ ਕਿਵੇਂ ਕਰਨੀ ਹੈ। ਇਹ ਸਭ ਜਾਣਨ ਲਈ ਕਿਸਾਨ ਖੇਤੀ ਵਿਗਿਆਨੀਆਂ ਨਾਲ ਵੀ ਸੰਪਰਕ ਕਰ ਸਕਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 


Aarti dhillon

Content Editor

Related News