ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

Thursday, Jul 02, 2020 - 04:30 PM (IST)

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗ੍ਰੇਟਰ ਨੌਇਡਾ ਦੀ  ਹੈਲੀਪੈਡ ਸੁਵਿਧਾ ਤੋਂ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਹਰੀ ਝੰਡੀ ਦਿਖਾਈ। ਇਹ ਹੈਲੀਕੌਪਟਰ ਉੱਤਰਲਾਈ ਏਅਰ ਫੋਰਸ ਸਟੇਸ਼ਨ ਬਾੜਮੇਰ ਲਈ ਉਡਾਨ ਭਰੇਗਾ ਅਤੇ ਸ਼ੁਰੂ ਵਿੱਚ ਉੱਥੇ ਠਹਿਰੇਗਾ ਅਤੇ ਉੱਥੋਂ ਉਹ ਬਾੜਮੇਰ, ਜੈਸਲਮੇਰ, ਬੀਕਾਨੇਰ, ਜੋਧਪੁਰ ਅਤੇ ਨਾਗੌਰ ਦੇ ਮਾਰੂਥਲੀ ਇਲਾਕਿਆਂ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤਾਇਨਾਤ ਰਹੇਗਾ। ਬੈੱਲ 206-ਬੀ3 ਹੈਲੀਕਾਪਟਰ ਵਿੱਚ ਇਕੋ ਪਾਇਲਟ ਹੀ ਕਾਰਵਾਈ ਕਰੇਗਾ। ਇਸ ਦੇ ਇੱਕ ਟ੍ਰਿਪ ਵਿੱਚ  ਕੀਟਨਾਸ਼ਕ ਲਿਜਾਣ ਦੀ ਸਮਰੱਥਾ 250 ਲੀਟਰ ਹੋਵੇਗੀ ਅਤੇ ਉਹ 25 ਤੋਂ 50 ਹੈਕਟੇਅਰ ਇਲਾਕੇ ਨੂੰ ਇੱਕ ਉਡਾਨ ਵਿੱਚ ਕਵਰ ਕਰੇਗਾ। ਇੱਕ ਸ਼ਕਤੀਸ਼ਾਲੀ ਕਮੇਟੀ ਨੇ ਮਾਰੂਥਲੀ ਇਲਾਕਿਆਂ ਵਿੱਚ ਹਵਾਈ ਸਪਰੇਅ ਕਰਨ ਵਾਲੀ ਫਰਮ ਨੂੰ ਅੰਤਿਮ ਰੂਪ ਦਿੱਤਾ ਅਤੇ ਉਸ ਨੇ ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਹਾਸਲ ਕੀਤੀ। 

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਹੈਲੀਕਾਪਟਰਾਂ ਦੀ ਤੈਨਾਤੀ ਹਵਾਈ ਕੰਟਰੋਲ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਨੂੰ ਦੇਖਦੇ ਹੋਏ ਕੀਤੀ ਗਈ। ਇਸ ਤੋਂ ਪਹਿਲਾਂ ਡਰੋਨ, ਹੈਲੀਕਾਪਟਰ ਅਤੇ ਹਵਾਈ ਜਹਾਜ਼ ਵੀ ਇਸ ਕੰਮ ਵਿੱਚ ਲਗਾਏ ਗਏ। ਕੈਬਨਿਟ ਸਕੱਤਰ ਨੇ 27 ਮਈ, 2020 ਨੂੰ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਹਿਦਾਇਤ ਕੀਤੀ ਕਿ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਅਤੇ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਤੈਨਾਤੀ ਰਾਹੀਂ ਹਵਾਈ ਸਪਰੇਅ ਕਰਵਾਉਣ। ਇਸ ਤੋਂ ਬਾਅਦ ਇੱਕ ਅੰਤਰ-ਮੰਤਰਾਲਾ ਸ਼ਕਤੀਸ਼ਾਲੀ ਕਮੇਟੀ ਐਡੀਸ਼ਨਲ ਸਕੱਤਰ, ਖੇਤੀ ਦੀ ਅਗਵਾਈ ਵਿੱਚ ਕਾਇਮ ਕੀਤੀ ਗਈ ਤਾਕਿ ਕੀਟਨਾਸ਼ਕਾਂ ਦੇ ਹਵਾਈ ਸਪਰੇਅ ਲਈ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕੌਪਟਰਾਂ ਦੀ ਵਰਤੋਂ ਕਰਨ ਲਈ ਵਸਤਾਂ ਅਤੇ ਸੇਵਾਵਾਂ ਹਾਸਲ ਕੀਤੀਆਂ ਜਾਣ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ, ਪਵਨ ਹੰਸ, ਡੀ.ਜੀ.ਸੀ.ਏ., ਏਅਰ ਇੰਡੀਆ ਅਤੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਇਸ ਕਮੇਟੀ ਦੇ ਮੈਂਬਰ ਹਨ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਡਰੋਨਜ਼ ਰਾਹੀਂ ਹਵਾਈ ਸਪਰੇਅ 
ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਕਾਇਮ ਕੀਤੀ ਗਈ ਸ਼ਕਤੀਸ਼ਾਲੀ ਕਮੇਟੀ ਦੀ ਸਿਫਾਰਸ਼ ਉੱਤੇ ਸਾਰੇ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ 5 ਕੰਪਨੀਆਂ ਦੀ ਮਦਦ ਲਈ ਤਾਕਿ ਡਰੋਨਜ਼ ਦੀਆਂ ਸੇਵਾਵਾਂ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਹਾਸਲ ਕੀਤੀਆਂ ਜਾਣ। ਇਸ ਦੇ ਨਾਲ ਹੀ 5 ਕੰਪਨੀਆਂ ਨੂੰ 5 ਡਰੋਨਜ਼ ਪ੍ਰਤੀ ਕੰਪਨੀ ਦੇ ਹਿਸਾਬ ਨਾਲ ਤੈਨਾਤ ਕਰਨ ਲਈ ਕਿਹਾ ਗਿਆ। ਹੁਣ ਤੱਕ 12 ਡਰੋਨ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ ਅਤੇ ਨਾਗੌਰ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤਾਇਨਾਤ ਕੀਤੇ ਗਏ ਹਨ। ਡਰੋਨਾਂ ਦੀ ਵਰਤੋਂ ਨੇ ਇਕ ਵਾਧੂ ਆਯਾਮ ਇਸ ਵਿੱਚ ਜੋੜ ਦਿੱਤਾ ਹੈ ਕਿਉਂਕਿ ਇਹ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਦਾ ਹੈ। ਇਕ ਡਰੋਨ ਇਕ ਘੰਟੇ ਵਿੱਚ 16-17 ਹੈਕਟੇਅਰ ਇਲਾਕੇ ਨੂੰ ਕਵਰ ਕਰਦਾ ਹੈ ਅਤੇ 4 ਘੰਟਿਆਂ ਵਿੱਚ ਇਹ 70 ਹੈਕਟੇਅਰ ਇਲਾਕੇ ਨੂੰ ਕਵਰ ਕਰ ਸਕਦਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਲਈ ਡਰੋਨ ਨੂੰ ਤੈਨਾਤ ਕਰਨ ਲਈ ਜੋ ਸ਼ਰਤਾਂ ਰੱਖੀਆਂ ਸਨ ਉਨ੍ਹਾਂ ਵਿੱਚ ਹੋਰ ਛੋਟ ਦੇ ਦਿੱਤੀ ਹੈ ਅਤੇ ਇੰਜਣ ਦੀ ਸ਼ਕਤੀ ਵਾਲੇ ਡਰੋਨ 50 ਕਿਲੋਗ੍ਰਾਮ ਤੱਕ ਦੇ ਭਾਰ ਵਾਲੇ ਇਸ ਵਿੱਚ ਰਾਤ ਵੇਲੇ ਵੀ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਵਰਤੇ ਜਾ ਸਕਦੇ ਹਨ।

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

ਹੁਣ ਤੱਕ ਟਿੱਡੀ ਦਲ ਕਾਬੂ ਰਕਬਾ 
ਰਾਜ ਸਰਕਾਰਾਂ ਨੇ ਕੰਟਰੋਲ ਅਪ੍ਰੇਸ਼ਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਅਤੇ ਟਰੈਕਟਰ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਉੱਤੇ ਸਪਰੇਅਰ ਰੱਖ ਕੇ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ। 11 ਅਪ੍ਰੈਲ, 2020 ਤੋਂ ਸ਼ੁਰੂ ਹੋ ਕੇ 28 ਜੂਨ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਵਿੱਚ 2,33,488 ਹੈਕਟੇਅਰ ਇਲਾਕੇ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਕੀਤੇ ਗਏ।

ਗੁਣਾਂ ਦਾ ਭੰਡਾਰ ਹੈ 'ਪਪੀਤਾ', ਵਧਾਉਂਦਾ ਹੈ ਇਨ੍ਹਾਂ ਰੋਗਾਂ ਨਾਲ ਲੜਨ ਦੀ ਸਮਰਥਾ

ਖੁਰਾਕ ਅਤੇ ਖੇਤੀ ਸੰਗਠਨ (ਐੱਫ. ਏ. ਓ.) ਦੀ ਰਿਪੋਰਟ  
ਖੁਰਾਕ ਅਤੇ ਖੇਤੀ ਸੰਗਠਨ ਦੇ ਟਿੱਡੀ ਦਲ ਦੇ 27 ਜੂਨ, 2020 ਦੇ ਸਟੇਟਸ ਅੱਪਡੇਟ ਅਨੁਸਾਰ ਉੱਤਰੀ ਸੋਮਾਲੀਆ ਵਿੱਚ ਜੋ ਕੀੜਿਆਂ ਦਾ ਇਕੱਠ ਹੋ ਗਿਆ ਸੀ, ਉਸ ਦੇ ਹਿੰਦ ਮਹਾਸਾਗਰ ਰਾਹੀਂ ਗਰਮੀਆਂ ਵਿੱਚ ਇਧਰ ਆ ਜਾਣ ਦੀ ਸੰਭਾਵਨਾ ਹੈ ਅਤੇ ਉਹ ਭਾਰਤ-ਪਾਕ ਸਰਹੱਦ ਉੱਤੇ ਪਹੁੰਚ ਸਕਦੇ ਹਨ। ਪਾਕਿਸਤਾਨ ਵਿੱਚ ਇਨ੍ਹਾਂ ਕੀੜਿਆਂ ਨੇ ਸਿੰਧ ਵਿੱਚ ਅੰਡੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਵੇਲੇ ਇਹ ਦਲ ਸਿੰਧੂ ਘਾਟੀ ਵਿੱਚ ਮੌਜੂਦ ਹਨ। ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੇ ਤਕਨੀਕੀ ਅਧਿਕਾਰੀਆਂ ਦੀਆਂ ਵਰਚੁਅਲ ਮੀਟਿੰਗਾਂ ਸਪਤਾਹਕ ਆਧਾਰ ਉੱਤੇ ਹੋਈਆਂ ਹਨ। ਹੁਣ ਤੱਕ 15 ਸਵੈਕ-ਟਾਕ ਮੀਟਿੰਗਾਂ ਇਸ ਸਾਲ ਹੋ ਚੁੱਕੀਆਂ ਹਨ। ਇਸ ਖੇਤਰ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

‘‘ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ 26 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਪਿਛਲੇ ਸਾਲ ਟਿੱਡੀ ਦਲ ਨੇ ਹਮਲਾ ਕੀਤਾ। ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੇ ਤਾਲਮੇਲ ਨਾਲ ਕੰਮ ਕਰਕੇ ਇਸ ਉੱਤੇ ਪ੍ਰਭਾਵੀ ਢੰਗ ਨਾਲ ਕਾਬੂ ਪਾਇਆ। ਇਹ ਅਨੁਮਾਨ ਸੀ ਕਿ ਇਸ ਸਾਲ ਟਿੱਡੀ ਦਲ ਦੀ ਵੱਡੀ ਸਮੱਸਿਆ ਖੜ੍ਹੀ ਹੋਵੇਗੀ ਪਰ ਸਰਕਾਰ ਨੇ ਪੂਰੀ ਤਿਆਰੀ ਕੀਤੀ  ਰਾਜ ਸਰਕਾਰਾਂ ਨੂੰ ਚੌਕਸ ਕੀਤਾ ਅਤੇ ਉਹ ਕੇਂਦਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਮਸ਼ੀਨਾਂ ਦੀ ਤੈਨਾਤੀ, ਮੋਟਰ ਗੱਡੀਆਂ ਅਤੇ ਮਨੁੱਖੀ ਸ਼ਕਤੀ ਵਿੱਚ ਵਾਧਾ ਕੀਤਾ ਗਿਆ ਅਤੇ ਸਬੰਧਿਤ ਰਾਜਾਂ  ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਐੱਸਡੀਆਰਐੱਫ ਫੰਡਾਂ ਦੀ ਵਰਤੋਂ ਹੋ ਰਹੀ ਹੈ। ਡਰੋਨਾਂ ਦੀ ਪਹਿਲੀ ਵਾਰੀ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ ਦਾ ਹੈਲੀਕਾਪਟਰ ਰਾਹੀਂ ਹਵਾਈ ਸਪਰੇਅ ਕਰਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੰਗਲੈਂਡ ਅਧਾਰਿਤ ਇੱਕ ਕੰਪਨੀ ਨੂੰ 5 ਏਰੀਅਲ ਸਪਰੇਅ ਵਾਲੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਗਿਆ ਹੈ ਅਤੇ ਇਕ ਵਾਰ ਉਹ ਮਸ਼ੀਨਾਂ ਮਿਲ ਗਈਆਂ ਤਾਂ ਉਨ੍ਹਾਂ ਨੂੰ ਵਾਯੂ ਸੈਨਾ ਦੇ ਹੈਲੀਕਾਪਟਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਅਤੇ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਕਾਰਵਾਈ ਉੱਤੇ ਲਗਾਇਆ ਜਾਵੇਗਾ।’’

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


author

rajwinder kaur

Content Editor

Related News