ਝੋਨੇ ਦੀ ਪਰਾਲੀ ਜ਼ਮੀਨ ’ਚ ਵਾਹੁਣ ਉਪਰੰਤ ਕਣਕ ਬੀਜਣ ਤੇ ਖੇਤੀ ਖਰਚੇ ਘਟਾਉਣ ’ਤੇ ਜ਼ੋਰ ਦੇਣ ਕਿਸਾਨ

Thursday, Oct 08, 2020 - 12:12 PM (IST)

ਮੁੱਖ ਖੇਤੀਬਾੜੀ ਅਫਸਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਾਹਿਰਾਂ ਵੱਲੋਂ ਪਰਾਲੀ ਨੂੰ ਖੇਤ ਵਿੱਚ ਮਿਲਾਉਣਾ ਸਭ ਤੋਂ ਵਧੀਆ ਅਤੇ ਲਾਭਕਾਰੀ ਵਿਕੱਲਪ ਦੱਸਿਆ ਗਿਆ ਹੈ। ਮਾਹਿਰ ਦੱਸਦੇ ਹਨ ਕਿ ਪਰਾਲੀ ਵਿੱਚ ਵੱਡੀ ਮਾਤਰਾ ਵਿੱਚ ਉਹ ਖਾਦਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀ ਜ਼ਮੀਨ ਵਿੱਚ ਵੱਧ ਉਪਜ ਲੈਣ ਲਈ ਪਾਉਂਦੇ ਹਾਂ। ਇਸ ਲਈ ਪਰਾਲੀ ਨੂੰ ਮੁੜ ਜ਼ਮੀਨ ਵਿੱਚ ਮਿਲਾ ਕੇ ਲਾਭ ਲੈਣਾ ਚਾਹੀਦਾ ਹੈ। ਕਣਕ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਖੇਤੀ ਮਾਹਿਰਾਂ ਵੱਲੋਂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਕੇ ਹੈਪੀਸੀਡਰ ਮਸ਼ੀਨ ਜਾਂ ਸੁਪਰਸੀਡਰ ਮਸ਼ੀਨਾਂ ਨਾਲ ਕਣਕ ਦੀ ਸਿੱਧੀ ਬਿਜਾਈ ਲਈ ਸਿਫਾਰਸ਼ ਕੀਤੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ

ਪਿੰਡ ਸ਼ਾਹਪੁਰ ਬਲਾਕ ਨਕੋਦਰ ਦੇ ਕਿਸਾਨ ਹਰਵਿੰਦਰ ਸਿੰਘ ਕੋਲ ਭਾਵੇਂ 2 ਖੇਤ ਦੀ ਮਲਕੀਅਤ ਹੀ ਹੈ ਪਰ ਠੇਕੇ ’ਤੇ ਤਕਰੀਬਨ 250 ਏਕੜ ਰਕਬੇ ’ਤੇ ਇਹ ਕਿਸਾਨ ਖੇਤੀ ਕਰਦਾ ਹੈ। ਇਸ ਕਿਸਾਨ ਵੱਲੋਂ ਤਕਰੀਬਨ 5 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਉਸ ਨੇ ਪਹਿਲੇ ਸਾਲਾ ਦੌਰਾਨ ਝੋਨੇ ਦੀ ਵਾਢੀ ਤੋਂ ਬਾਅਦ ਤਵੀਆਂ ਚਲਾਉਂਦੇ ਹੋਏ ਅਤੇ ਉਪਰੰਤ ਰੋਟੋਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ। ਪਿਛਲੇ ਸਾਲ ਸੁਪਰਸੀਡਰ ਮਸ਼ੀਨ ਨਾਲ ਪਿੰਡ ਆਦਰਾਮਾਨ, ਸ਼ਾਂਹਪੁਰ, ਸੰਘੋਵਾਲ, ਬਿੱਲੀਆਂ ਵਿਖੇ ਆਪਣੀ ਅਤੇ ਆਲੇ-ਦੁਆਲੇ ਦੇ ਕਿਸਾਨਾਂ ਦੀ ਬਿਨਾਂ ਪਰਾਲੀ ਸਾੜੇ ਕਣਕ ਦੀ 415 ਏਕੜ ਰਕਬੇ ਵਿੱਚ ਬਿਜਾਈ ਕੀਤੀ ਸੀ ।

ਪੜ੍ਹੋ ਇਹ ਵੀ ਖਬਰ - ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ (ਵੀਡੀਓ)

ਇਸ ਕਿਸਾਨ ਨੇ ਆਪਣਾ ਤਜਰਬਾ ਸਾਂਝਾਂ ਕਰਦੇ ਹੋਏ ਆਖਿਆ ਕਿ ਝੋਨੇ ਦੀ ਪਰਾਲੀ ਜ਼ਮੀਨ ਵਿੱਚ ਵਾਹੁਣ ਉਪਰੰਤ ਘੱਟ ਖਰਚਾ ਕਰਕੇ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਖੇਤਾਂ ਵਿੱਚ ਗੁਲੀ ਡੰਡਾਂ ਵੀ ਘੱਟ ਹੁੰਦਾ ਹੈ। ਉਸ ਨੇ ਦੱਸਿਆ ਕਿ ਕਣਕ ਦੀ ਬੀਜਾਈ ਵਾਲੇ ਇਸ ਤਰਾਂ ਦੇ ਰਕਬੇ ਵਿੱਚ ਕੋਈ ਵੀ ਨਦੀਨ ਨਾਸ਼ਕ ਦੀ ਸਪਰੇ ਨਹੀਂ ਕੀਤੀ ਅਤੇ ਉਸ ਦਾ ਕਣਕ ਦਾ ਝਾੜ ਵੀ 20 ਕੁਇੰਟਲ ਤੋਂ ਵੱਧ ਰਿਹਾ ਸੀ। ਜਦਿਕ ਆਮ ਕਿਸਾਨਾਂ ਨੂੰ ਗੁਲੀਡੰਡੇ ਦੀਆਂ ਬਾਰ-ਬਾਰ ਸਪਰੇਆਂ ਕਰਨ ਦੀ ਲੋੜ ਪਈ ਸੀ। ਕਿਸਾਨ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹੁਣ ਉਪਰੰਤ ਬੀਜੀ ਫਸਲ ’ਤੇ ਯੂਰਿਏ ਦੀ ਖਪਤ ਅੱਧੀ ਰਹਿ ਗਈ ਹੈ ।

ਪੜ੍ਹੋ ਇਹ ਵੀ ਖਬਰ - ਜਬਰ ਜ਼ਨਾਹ ਮਾਮਲਿਆਂ 'ਚ ਦੇਸ਼ ਭਰ ’ਚੋਂ ਪਹਿਲੇ ਨੰਬਰ ’ਤੇ ਹੈ ‘ਰਾਜਸਥਾਨ’ : NCRB (ਵੀਡੀਓ)

ਕਿਸਾਨ ਨੇ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਦੇ ਬੇਅੰਤ ਫਾਇਦੇ ਹੁੰਦੇ ਹਨ। ਹੁਣ ਜੇਕਰ ਕੋਈ ਕਹੇ ਕਿ ਝੋਨੇ ਦੇ ਪਰਾਲ ਨੂੰ ਸਾੜ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ ਉਹ ਇੰਝ ਬਿਲਕੁੱਲ ਨਹੀਂ ਕਰਨਗੇ। ਇਸ ਕਣਕ ਦੇ ਸੀਜਨ ਵਿੱਚ ਇਸ ਕਿਸਾਨ ਕੋਲ ਮੌਜੂਦ 3 ਸੁਪਰਸੀਡਰ ਮਸ਼ੀਨਾ ਰਾਂਹੀ 700 ਏਕੜ ਕਰਬਾ ਕਣਕ ਦਾ ਬੀਜਿਆਂ ਜਾਵੇਗਾ। ਇਸ ਲਈ ਕਿਸਾਨ ਕੋਲ ਇਲਾਕੇ ਦੇ 100 ਏਕੜ ਰਕਬੇ ਅਧੀਨ ਵੱਖ-ਵੱਖ ਕਿਸਾਨ ਵੀਰਾਂ ਪਾਸੋ ਕਣਕ ਦੀ ਸਿੱਧੀ ਸੁਪਰਸੀਡਰ ਰਾਹੀਂ ਬਿਜਾਈ ਕਰਨ ਲਈ ਐਡਵਾਂਸ ਬੂਕਿੰਗ ਲਈ ਆਰਡਰ ਆ ਚੁੱਕੇ ਹਨ। 

PunjabKesari

ਬਲਾਕ ਨਕੋਦਰ ਦੇ ਖੇਤੀਬਾੜੀ ਵਿਕਾਸ ਅਫਸਰ ਡਾ.ਕਰਮਜੀਤ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਸੀ ਆਰ.ਐੱਮ.ਸਕੀਮ ਅਧੀਨ ਇਸ ਕਿਸਾਨ ਨੇ ਪਿਛਲੇ ਸਾਲ ਸੁਪਰਸੀਡਰ ਮਸ਼ੀਨ ਦਾ ਤਜਰਬਾ ਕੀਤਾ ਸੀ, ਜਿਸ ਦੀ ਕਾਮਯਾਬੀ ਤੋਂ ਬਾਅਦ ਇਸ ਕਿਸਾਨ ਦੇ ਕਾਮਯਾਬ ਤਜਰਬੇ ਬਾਰੇ ਦੂਜੇ ਇਲਾਕੇ ਦੇ ਕਿਸਾਨ ਨੂੰ ਦੱਸਿਆ ਜਾ ਰਿਹਾ ਹੈ। ਕਿਸਾਨ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਇਨ ਕਿਰਾਏ ’ਤੇ ਚਲਾਉਂਦਾ ਹੈ। ਇਸ ਦੇ ਨਾਲ-ਨਾਲ ਆਲੂਆਂ ਦੀ ਬਿਜਾਈ ਲਈ ਵੀ ਕਿਸਾਨ ਨੇ ਆਪਣਾ ਤਜਰਬਾ ਸਾਝਾ ਕਰਦੇ ਹੋਏ ਕਿਹਾ ਹੈ ਕਿ ਸੁਪਰ ਐੱਸ.ਐੱਮ.ਐੱਸ.ਰਾਹੀਂ ਵਾਢੀ ਤੋਂ ਬਾਅਦ ਮਲਚਰ ਅਤੇ ਉਪਰੰਤ ਉਲਟਾਵਾਂ ਹਲ੍ਹ ਚਲਾਉਣ ਉਪਰੰਤ ਉਸੇ ਦਿਨ ਆਲੂਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤਰਾਂ ਨਾਲ ਆਲੂਆਂ ਦੀ ਕੁਆਲਿਟੀ ਅਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।

‘ਖੇਤੀ ਸੰਦ’ ਤੱਕ ਸੀਮਤ ਰਹਿਣ ਦੀ ਬਜਾਏ ਕਿਸਾਨ ਅੰਦੋਲਨ ਦਾ ‘ਕੇਂਦਰ ਬਿੰਦੂ’ ਬਣਿਆ ‘ਟਰੈਕਟਰ’

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਨੂੰ ਵਰਤ ਕੇ ਘੱਟ ਖਰਚੇ ਨਾਲ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਛੋਟੇ ਕਿਸਾਨਾਂ ਨੂੰ ਵੀ ਕਿਰਾਏ ’ਤੇ ਇਨ੍ਹਾਂ ਮਸ਼ੀਨਾਂ ਦਾ ਲਾਭ ਲੈਣਾ ਚਾਹੀਦਾ ਹੈ ।

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ
ਖੇਤੀਬਾੜੀ ਅਫਸਰ, ਜਲੰਧਰ


rajwinder kaur

Content Editor

Related News