‘ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਰੀ ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਪੋਰਟਲ ਰਾਹੀਂ ਕਰਨ ਅਪਲਾਈ’

08/03/2022 3:24:50 PM

ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਵਿਸ਼ੇਸ਼ ਕਰਕੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਸੀ.ਆਰ.ਐੱਮ ਸਕੀਮ ਸਾਲ 2022-23 ਤਹਿਤ ਪਰਾਲੀ ਨੂੰ ਨਾ ਸਾੜਨ ਲਈ ਲਾਭਦਾਇਕ ਖੇਤੀ ਮਸ਼ਨਿਰੀ ਦੀ ਖਰੀਦ ’ਤੇ ਸਬਸਿਡੀ ਪ੍ਰਾਪਤ ਕਰਨ ਲਈ ਬਿਨੈ ਪੱਤਰ ਖੇਤੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵੈੱਬ ਪੋਰਟਲ ’ਤੇ 15 ਅਗਸਤ ਤੱਕ ਦਿੱਤੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਐੱਸ.ਐੱਮ.ਐੱਸ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇ ਪਲਾਊ ਹਲ, ਪੈਡੀ ਸਟਰਾਅ ਚੋਪਰ, ਸ਼ਰੈਡਰ, ਮਲਚਰ, ਸ਼ਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ, ਬੇਲਰ ਤੇ ਰੇਕ ਮਸ਼ੀਨਾਂ ਲਈ ਬਿਨੈ ਪੱਤਰ ਮੰਗੇ ਗਏ ਚਾਹਵਾਨ ਬਿਨੈਕਾਰ ਵਿਅਕਤੀਗਤ ਕਿਸਾਨ, ਰਜਿਸਟਰਡ ਫਾਰਮਰ ਗੁਰੱਪ, ਪੰਚਾਇਤ, ਸਹਿਕਾਰੀ ਸਭਾ ਅਤੇ ਕਿਸਾਨ ਨਿਰਮਾਤਾ ਸੰਗਠਨ, ਐੱਫ.ਪੀ.ਓ ਵਲੋਂ ਵਿਭਾਗ ਦੇ ਵੈਬ ਪੋਰਟਲ ’ਤੇ ਜਾ ਕੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। 

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਜਿਸਟਰਡ ਕਰਨ ਸਮੇਂ ਪੋਰਟਲ ’ਤੇ ਦਰਜ ਨਿਯਮ ਅਤੇ ਸ਼ਰਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ, ਤਾਂ ਜੋ ਯੋਗ ਕਿਸਾਨ ਹੀ ਇਸ ਸਕੀਮ ਦਾ ਲਾਭ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਅਪਲਾਈ ਕਰਦੇ ਸਮੇਂ ਬਿਨੈਕਾਰ ਕੋਲ ਅਧਾਰ-ਕਾਰਡ, ਪਾਸਪੋਰਟ ਸਾਈਜ਼ ਫੋਟੋ, ਸਵੈ ਘੋਸ਼ਣਾ ਪੱਤਰ, ਕਿਸਾਨ ਗਰੁੱਪ ਕੋਅਪਰੇਟਿਵ ਸੋਸਾਇਟੀ ਰਜਿਸਟਰੇਸ਼ਨ ਸਰਟੀਫਿਕੇਟ ਜੇਕਰ ਕਿਸਾਨ ਸਮੂਹ ਕੋਅਪਰੇਟਿਵ ਸੋਸਾਇਟੀ ਵਲੋਂ ਅਪਲਾਈ ਕੀਤਾ ਗਿਆ ਹੈ, ਬੈਂਕ ਖਾਤਾ ਪਾਸਬੁੱਕ  ਵਿਅਕਤੀਗਤ ਕਿਸਾਨ, ਰਜਿਸਟਰਡ ਕਿਸਾਨ ਸਮੂਹ, ਗ੍ਰਾਮ ਪੰਚਾਇਤ ਕੋਅਪਰੇਟਿਵ ਸੋਸਾਇਟੀ ਐੱਫ.ਪੀ.ਓ ਦੇ ਨਾਮ ’ਤੇ, ਪੈਨ ਕਾਰਡ (ਜੇਕਰ ਕਿਸਾਨ ਗਰੁੱਪ ਕੋਅਪਰੇਟਿਵ ਸੋਸਾਇਟੀ ਐਫ.ਪੀ.ਓ ਵੱਲੋ ਦਿੱਤਾ ਜਾਣਾ ਹੈ), ਅਨੁਸੂਚਿਤ ਜਾਤੀ ਸਰਟੀਫਿਕੇਟ (ਜੇਕਰ ਕਿਸਾਨ ਗਰੁੱਪ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ) ਆਦਿ ਹੋਣਾ ਜ਼ਰੂਰੀ ਹੈ।

ਇਸ ਤੋਂ ਇਲਾਵਾ ਕਿਸਾਨ ਗਰੁੱਪ, ਕੋਅਪਰੇਟਿਵ ਸੋਸਾਇਟੀ ਐੱਫ.ਪੀ.ਓ ਸਹਿਕਾਰੀ ਸਭਾ ਦੇ ਪ੍ਰਮੁੱਖ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਨੰਬਰ ਆਦਿ ਦਾ ਵਿਵਰਣ ਪੋਰਟਲ ’ਤੇ ਦਰਜ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਦਰਜ ਕੀਤਾ ਜਾਣ ਵਾਲਾ ਮੋਬਾਇਲ ਨੰਬਰ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ ਤਾਂ ਜੋ ਪੋਰਟਲ ਵੱਲੋਂ ਸਮੇਂ-ਸਮੇਂ ’ਤੇ ਭੇਜੇ ਜਾਣ ਵਾਲੇ ਵਨ ਟਾਇਮ ਪਾਸਵਰਡ (ਓ.ਟੀ.ਪੀ) ਜਾ ਹੋਰ ਸੰਦੇਸ਼ ਬਿਨੈਕਾਰ ਨੂੰ ਉਸ ਮੋਬਾਇਲ ’ਤੇ ਪ੍ਰਾਪਤ ਹੋਣ ਸਕਣ। ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈਣ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ’ਤੇ ਨਕੇਲ ਪਾਈ ਜਾ ਸਕੇ। ਵਾਤਾਵਰਣ ਵਿੱਚ ਫੈਲਣ ਵਾਲੇ ਹਵਾ ਪ੍ਰਦੂਸ਼ਣ ਧਰਤੀ ਦੀ ਉਪਜਾਊ ਸ਼ਕਤੀ, ਮਨੁੱਖ ਅਤੇ ਹੋਰ ਜੀਵ ਜੰਤੂਆਂ ਦੀ ਸਿਹਤ ’ਤੇ ਹੋਦ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ। ਵਧੇਰੇ ਜਾਣਕਾਰੀ ਲਈ ਕੋਈ ਤਕਨੀਕੀ ਜਾਂ ਗੈਰ ਤਕਨੀਕੀ ਮੁਸ਼ਕਲ ਆਉਣ ’ਤੇ ਕਿਸਾਨ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸਪੰਰਕ ਕਰ ਸਕਦੇ ਹਨ।


rajwinder kaur

Content Editor

Related News