ਬਾਰਿਸ਼ ਘੱਟ ਹੋਣ ਕਾਰਣ ਖਾਲੀ ਪਿਐ ਭਾਖੜਾ ਨੰਗਲ ਡੈਮ ਦੀ ਝੀਲ ਦਾ ਚੌਥਾ ਹਿੱਸਾ

09/11/2020 5:12:10 PM

ਗੁਰਦਾਸਪੁਰ (ਹਰਮਨਪ੍ਰੀਤ) - ਪਿਛਲੇ ਸਾਲ ਪੰਜਾਬ ਦੇ ਕਈ ਜ਼ਿਲਿਆਂ ਵਿਚ ਵੱਡਾ ਕਹਿਰ ਵਰਪਾਉਣ ਦੇ ਬਾਅਦ ਇਸ ਸਾਲ ਪੰਜਾਬ ਦੇ ਬਹੁ-ਗਿਣਤੀ ਜ਼ਿਲ੍ਹਿਆਂ ਵਿਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਪਹਾੜਾਂ ਵਿਚ ਬਰਫ ਪਿਘਲਣ ਅਤੇ ਬਾਰਿਸ਼ ਦੀ ਦਰ ਘੱਟ ਹੋਣ ਕਾਰਣ ਪੰਜਾਬ ਦੇ ਡੈਮਾਂ ਵਿਚ ਵੀ ਪਾਣੀ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਰਹਿ ਗਈ ਹੈ। ਇਕੱਤਰ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਇਸ ਸੀਜਨ ਵਿਚ ਕਰੀਬ 23 ਫੀਸਦੀ ਘੱਟ ਬਾਰਿਸ਼ ਹੋਈ ਹੈ, ਜਦੋਂਕਿ ਹਰਿਆਣਾ ਅੰਦਰ ਇਸ ਸਾਲ ਨਾਰਮਲ 376.2 ਐੱਮ.ਐੱਮ. ਬਾਰਿਸ਼ ਦੇ ਮੁਕਾਬਲੇ 357.7 ਐੱਮ.ਐੱਮ. ਬਾਰਿਸ਼ ਹੋਈ ਹੈ ਜੋ 5 ਫੀਸਦੀ ਘੱਟ ਹੈ। ਚੰਡੀਗੜ੍ਹ ਅੰਦਰ ਇਸ ਸਾਲ 9 ਫੀਸਦੀ ਸਰਪਲੱਸ ਬਾਰਿਸ਼ ਦਰਜ ਕੀਤੀ ਗਈ ਹੈ। ਘੱਟ ਬਾਰਿਸ਼ ਹੋਣ ਦਾ ਸਿੱਧਾ ਅਸਰ ਪੰਜਾਬ ਅੰਦਰ ਬਿਜਲੀ ਉਤਪਾਦਨ ਕਰਨ ਲਈ ਬਣਾਏ ਗਏ ਡੈਮਾਂ ਦੀਆਂ ਝੀਲਾਂ ਵਿਚ ਪਾਣੀ ਦੇ ਪੱਧਰ ’ਤੇ ਪੈ ਰਿਹਾ ਹੈ। ਇਸ ਸਾਲ ਇਨ੍ਹਾਂ ਪ੍ਰਮੁੱਖਾਂ ਡੈਮਾਂ ਦੀਆਂ ਝੀਲਾਂ ਵਿਚ ਪਾਣੀ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੈ। ਭਾਖੜਾ ਡੈਮ ਦਾ ਤਾਂ ਚੌਥਾ ਹਿੱਸਾ ਇਸ ਸਾਲ ਖਾਲੀ ਪਿਆ ਹੈ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੀ ਹੈ ਭਾਖੜਾ ਡੈਮ ਦੀ ਸਥਿਤੀ?
ਇਕੱਤਰ ਜਾਣਕਾਰੀ ਅਨੁਸਾਰ ਬਾਰਿਸ਼ ਦੀ ਮਾਤਰਾ ਦਾ ਸਿੱਧਾ ਅਸਰ ਡੈਮਾਂ ਵਿਚ ਬਿਜਲੀ ਉਤਪਾਦਨ ਅਤੇ ਨਹਿਰਾਂ ਵਿਚ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ’ਤੇ ਪੈਂਦਾ ਹੈ। ਭਾਖੜਾ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਅੰਦਰ ਫਸਲਾਂ ਦੀ ਸਿੰਚਾਈ ਹੁੰਦੀ ਹੈ। ਪਰ ਇਸ ਸਾਲ ਘੱਟ ਹੋਈ ਬਾਰਿਸ਼ ਕਾਰਣ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਕਾਫੀ ਘੱਟ ਰਹਿਣ ਦਾ ਅਸਰ ਇਨ੍ਹਾਂ ਤਿੰਨਾਂ ਸੂਬਿਆਂ ਅੰਦਰ ਫਸਲਾਂ ਦੀ ਸਿੰਚਾਈ ਨੂੰ ਵੀ ਪ੍ਰਭਾਵਿਤ ਕਰੇਗਾ। ਤਿੰਨ ਦਿਨ ਪਹਿਲਾਂ ਭਾਖੜਾ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 19 ਫੁੱਟ ਘੱਟ ਸੀ। ਇਸ ਸਾਲ ਇਸ ਡੈਮ ਵਿਚ ਪਾਣੀ ਦਾ ਪੱਧਰ 1661 ਫੁੱਟ ਦੇ ਕਰੀਬ ਸੀ ਜਦੋਂ ਕਿ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਬਰਸਾਤਾਂ ਦੇ ਮੌਸਮ ਵਿਚ ਹਰੇਕ ਸਾਲ 31 ਅਗਸਤ ਤੱਕ ਇਸ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ 1680 ਫੁੱਟ ਤੱਕ ਪਹੁੰਚ ਜਾਣਾ ਚਾਹੀਦਾ ਹੈ।

ਚੋਣਾਂ ਮੌਕੇ ਸਿਆਸੀ ਦਲਾਂ ਦੇ ਖਰਚਿਆਂ ਦਾ ਲੇਖਾ-ਜੋਖਾ, ਕਰੋੜਾਂ 'ਚ ਹੁੰਦੇ ਨੇ ਖਰਚੇ (ਵੀਡੀਓ)

ਇਸ ਮੌਕੇ ਇਸ ਡੈਮ ਦੀ ਝੀਲ ਵਿਚ ਪਾਣੀ ਦੀ ਕੁੱਲ ਸਮਰੱਥਾ 6.229 ਬਿਲੀਅਨ ਕਿਊਬਿਕ ਮੀਟਰ ਦੇ ਮੁਕਾਬਲੇ ਕਰੀਬ 4.622 ਬਿਲੀਅਨ ਕਿਊਬਿਕ ਮੀਟਰ ਪਾਣੀ ਹੈ ਜੋ ਇਸ ਦੀ ਸਮਰੱਥਾ ਨਾਲੋਂ ਕਰੀਬ 25.7 ਫੀਸਦੀ ਘੱਟ ਹੈ। ਇਸ ਦਾ ਸਿੱਧਾ ਕਾਰਣ ਇਸ ਸਾਲ ਬਾਰਿਸ਼ ਘੱਟ ਹੋਣ ਅਤੇ ਡੈਮ ਵਿਚੋਂ ਪਾਣੀ ਦਾ ਡਿਸਚਾਰਜ ਜ਼ਿਆਦਾ ਹੋਣ ਨੂੰ ਮੰਨਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਸਾਲ ਪਹਾੜਾਂ ਵਿਚ ਬਰਫ ਪਿਗਲਣ ਅਤੇ ਬਾਰਿਸ਼ ਦੀ ਦਰ ਘੱਟ ਹੋਣ ਕਾਰਣ ਵੀ ਇਸ ਡੈਮ ਵਿਚ ਪਾਣੀ ਘੱਟ ਪਹੁੰਚਿਆ ਹੈ। ਆਮ ਤੌਰ ’ਤੇ ਬਰਸਾਤਾਂ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਡੈਮ ਦੀ ਕੁੱਲ ਸਮਰੱਥਾ ਨੂੰ ਦੇਖਦੇ ਹੋਏ ਪਾਣੀ ਦਾ ਪੱਧਰ 1560 ਫੁੱਟ ਤੱਕ ਹੇਠਾਂ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਰਸਾਤਾਂ ਦੇ ਦਿਨਾਂ ਵਿਚ ਆਉਣ ਵਾਲੇ ਪਾਣੀ ਨਾਲ ਡੈਮ ਨੂੰ ਕੋਈ ਨੁਕਸਾਨ ਨਾ ਹੋਵੇ। ਪਰ ਇਸ ਸਾਲ ਜਿਸ ਢੰਗ ਨਾਲ ਬਰਸਾਤ ਘੱਟ ਹੋਣ ਕਾਰਣ ਡੈਮ ਵਿਚ ਪਾਣੀ ਦੀ ਮਾਤਰਾ ਘੱਟ ਹੋਈ ਹੈ, ਉਸ ਦਾ ਅਸਰ ਇਸ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ’ਤੇ ਪੈ ਸਕਦਾ ਹੈ।

ਜਾਣੋ ਗਰਭਵਤੀ ਜਨਾਨੀਆਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ

ਥੀਨ ਅਤੇ ਪੌਂਗ ਡੈਮਾਂ ਦੀ ਸਥਿਤੀ
ਪੰਜਾਬ ਅੰਦਰ ਪੌਂਗ ਡੈਮ ਅਤੇ ਥੀਨ ਡੈਮ ਵਿਚ ਪਿਛਲੇ ਸਾਲ ਇਨਾਂ ਦਿਨਾਂ ਦੇ ਮੁਕਾਬਲੇ 75 ਫੀਸਦੀ ਅਤੇ 58 ਫੀਸਦੀ ਪਾਣੀ ਹੈ। 3 ਸਤੰਬਰ ਤੱਕ ਥੀਨ ਡੈਮ ਵਿਚ ਕੁੱਲ ਸਮਰੱਥਾ 527.91 ਦੇ ਮੁਕਾਬਲੇ 514.25 ਮੀਟਰ ਪਾਣੀ ਸੀ ਜਦੋਂ ਕਿ ਪੌਂਗ ਡੈਮ ਵਿਚ ਪਾਣੀ ਦੀ ਕੁੱਲ ਸਮਰੱਥਾ 423. 67 ਮੀਟਰ ਦੇ ਮੁਕਾਬਲੇ 418. 98 ਮੀਟਰ ਪਾਣੀ ਸੀ।

ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

ਪੰਜਾਬ ਅੰਦਰ 23 ਫੀਸਦੀ ਘੱਟ ਹੋਈ ਹੈ ਬਾਰਿਸ਼
ਡੈਮ ਵਿਚ ਪਾਣੀ ਦੀ ਮਾਤਰਾ ਘਟਣ ਨਾਲ ਬਿਜਲੀ ਉਤਪਾਦਨ ’ਤੇ ਅਸਰ ਪਵੇਗਾ ਉਥੇ ਸਿੰਚਾਈ ਲਈ ਨਹਿਰਾਂ ਵਿਚ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਵੀ ਪ੍ਰਭਾਵਿਤ ਹੋਵੇਗਾ। ਘੱਟ ਬਾਰਿਸ਼ ਹੋਣ ਦਾ ਸਿੱਧਾ ਅਸਰ ਧਰਤੀ ਹੇਠਲੇ ਪਾਣੀ ਦੇ ਪੱਧਰ ’ਤੇ ਵੀ ਪੈਂਦਾ ਹੈ। ਪੰਜਾਬ ਅੰਦਰ ਆਮ ਤੌਰ ’ਤੇ ਮਾਨਸੂਨ ਸੀਜਨ ਵਿਚ ਔਸਤਨ 490 ਐੱਮ.ਐੱਮ. ਬਾਰਿਸ਼ ਹੁੰਦੀ ਹੈ। ਪਰ ਇਸ ਸਾਲ 4 ਸਤੰਬਰ ਤੱਕ ਪੰਜਾਬ ਅੰਦਰ 379.8 ਐੱਮ.ਐੱਮ. ਬਾਰਿਸ਼ ਹੀ ਹੋਈ ਹੈ ਜਦੋਂ ਕਿ ਇਸ ਸਮੇਂ ਦੌਰਾਨ ਨਾਰਮਲ 402.7 ਐੱਮ.ਐੱਮ. ਬਾਰਿਸ਼ ਹੋਣੀ ਚਾਹੀਦੀ ਸੀ। ਪਰ 23 ਐੱਮ.ਐੱਮ. ਬਾਰਿਸ਼ ਘੱਟ ਬਾਰਿਸ਼ ਹੋਣ ਦਾ ਕਈ ਪੱਖਾਂ ਤੋਂ ਨੁਕਸਾਨ ਹੋ ਰਿਹਾ ਹੈ। ਜੇਕਰ ਜੂਨ ਮਹੀਨੇ ਦੇ ਅੰਕੜੇ ਦੇਖੇ ਜਾਣ ਤਾਂ ਉਸ ਮਹੀਨੇ 50.4 ਐੱਮ.ਐੱਮ. ਦੇ ਮੁਕਾਬਲੇ ਸੂਬੇ ਅੰਦਰ ਕਰੀਬ 50.3 ਐੱਮ.ਐੱਮ. ਬਾਰਿਸ਼ ਹੋਈ ਸੀ ਜਦੋਂ ਕਿ ਜੁਲਾਈ ਮਹੀਨੇ ਵਿਚੋਂ 176.2 ਐੱਮ.ਐੱਮ. ਦੇ ਮੁਕਾਬਲੇ 185.2 ਐੱਮ.ਐੱਮ. ਬਾਰਿਸ਼ ਹੋਣ ਕਾਰਨ ਵੀ ਕਿਸਾਨਾਂ ਸਮੇਤ ਹੋਰ ਵਰਗਾਂ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ। ਅਗਸਤ ਮਹੀਨੇ ਵਿਚ 160 ਐੱਮ.ਐੱਮ. ਦੇ ਮੁਕਾਬਲੇ 125 ਐੱਮ.ਐੱਮ. ਬਾਰਿਸ਼ ਹੋਈ ਹੈ। ਪੰਜਾਬ ਅੰਦਰ ਹੁਸ਼ਿਆਰਪੁਰ ਅੰਦਰ 55 ਫੀਸਦੀ, ਮਾਨਸਾ ਵਿਚ 49 ਫੀਸਦੀ, ਤਰਨਤਾਰਨ ਵਿਚ 40, ਨਵਾਂਸ਼ਹਿਰ ਵਿਚ 35, ਜਲੰਧਰ ਅੰਦਰ 31, ਪਟਿਆਲਾ ਅੰਦਰ 18 ਅਤੇ ਮੋਗਾ ਜ਼ਿਲ੍ਹੇ ਅੰਦਰ 17 ਫੀਸਦੀ ਘੱਟ ਬਾਰਿਸ਼ ਹੋਈ ਹੈ। ਦੂਜੇ ਪਾਸੇ ਫਰੀਦਕੋਟ ਅੰਦਰ 94, ਮੁਕਤਸਰ ਵਿਚ 53 ਅਤੇ ਸੰਗਰੂਰ ਵਿਚ 28 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ।

ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋ ਕੇ ਪੰਛੀਆਂ ਵਾਂਗ ਦਿਓ ਹੁਣ ਆਪਣੇ ਸੁਫ਼ਨਿਆਂ ਨੂੰ ਉਡਾਣ


rajwinder kaur

Content Editor

Related News