ਲੇਖ : ਸਰਕਾਰਾਂ ਦੇ ਰਵੱਈਏ, ਕਿਸਾਨਾਂ ਦੇ ਹੱਕ

10/14/2020 12:12:28 PM

ਸਰਕਾਰ ਕੋਈ ਵੀ ਹੋਵੇ ਉਸਦਾ ਟੀਚਾ ਸਿਰਫ਼ ਅਤੇ ਸਿਰਫ਼ ਲੋਕ ਸੇਵਾ ਹੀ ਹੋਣਾ ਚਾਹੀਦਾ ਹੈ। ਲੋਕ ਹਿੱਤ ਵਿੱਚ ਕੰਮ ਕਰ ਕਰਕੇ ਜੀਵਨ ਮਿਆਰ ਉੱਚਾ ਚੁੱਕ ਤੇ ਵਧੀਆ ਉਪਰਾਲਿਆਂ ਨਾਲ ਕੋਸ਼ਿਸ਼ ਕਰਕੇ ਇਨਸਾਨੀਅਤ ਨੂੰ ਉੱਚਾ ਚੁੱਕਣਾ ਚਾਹੀਦਾ ਹੈ। ਰਾਜਾ ਜੇਕਰ ਵਧੀਆ ਹੈ ਤਾਂ ਉਸਦੇ ਰਾਜ ਦੀ ਜਨਤਾ ਸੁਖਾਲੇ ਜੀਵਨ ਦਾ ਆਨੰਦ ਮਾਣੇਗੀ ਪਰ ਜੇਕਰ ਰਾਜਾ ਸੂਝਵਾਨ ਨਹੀਂ ਹੈ ਜਾਂ ਕਹੀਏ ਰਾਜ ਚਲਾਉਣ ਤੋਂ ਅਨਜਾਣ ਹੈ ਤਾਂ ਜਨਤਾ ਉੱਤੇ ਦੁੱਖਾਂ ਦਾ ਸੰਤਾਪ ਲਾਜ਼ਮੀ ਹੈ। ਲੱਖਾਂ ਹਜ਼ਾਰਾਂ ਲੋਕ ਰਾਜਾ ਜਾਂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਸਰਕਾਰ ਉੱਤੇ ਹੀ ਨਿਰਭਰ ਹਨ। 

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਕਿਉਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਸਰਕਾਰ?
ਅੱਜ ਤੱਕ ਦੀਆਂ ਸਰਕਾਰਾਂ ਨੇ ਵੱਖ-ਵੱਖ ਉਪਰਾਲੇ ਕਰਕੇ ਲੋਕਾਂ ਨੂੰ ਸਹੂਲਤਾਂ ਦੇ ਕੇ ਉਨ੍ਹਾਂ ਦੇ ਜੀਵਨ ਮਿਆਰ ਨੂੰ ਉੁੱਚਾ ਚੁੱਕਿਆ ਹੈ ਪਰ ਕੁਝ ਸਮੇਂ ਤੋਂ ਸਰਕਾਰ ਪਤਾ ਨਹੀਂ ਕਿਉਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਪਹਿਲਾਂ ਨੋਟ ਬੰਦੀ ਨੇ ਲੋਕਾਂ ਦੇ ਸਾਹ ਸੁਕਾਏ, ਲਾਈਨਾਂ ਵਿੱਚ ਖੜ੍ਹ-ਖੜ੍ਹ ਕੇ ਨੋਟ ਬਦਲਾਉਣ ਜਾਂ ਨਵੀ ਨਵੀਂ ਕਰੰਸੀ ਲੈਣ ਲਈ ਕਤਾਰਾਂ ਵਿੱਚ ਖੜ ਕੇ ਜਲੀਲ ਹੋਣ ਦਾ ਦਰਦ ਅਜੇ ਭੁੱਲੇ ਨਹੀਂ ਸੀ ਕਿ ਵੱਧਦੀ ਮਹਿੰਗਾਈ, ਪੈਟਰੋਲ ਡੀਜ਼ਲ, ਬਿਜਲੀ ਦੀਆਂ ਦਰਾਂ ਵਿੱਚ ਵਾਧਾ, ਘੱਟਦੇ ਵਪਾਰ ਨੇ ਲੋਕਾਂ ਦਾ ਲੋਕਾਂ ਦਮ ਘੁੱਟ ਲਿਆ। ਹਵਾਈ ਅੱਡਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਸੁਝਾਅ ਦੇ ਕੇ ਠੇਕੇ ’ਤੇ ਦੇਣਾ ਨਜਦੀਕ ਹੈ। ਰੇਲਵੇ ਨੂੰ ਵੀ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ ਅਤੇ ਬਿਜਲੀ ਬੋਰਡ ਪਾਵਰ ਗਰਿੱਡ ਨੂੰ ਵੀ ਹੱਥਾਂ ਵਿੱਚ ਦੇਣ ਦੀਆਂ ਸਲਾਹਾਂ ਚੱਲ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਲੋਕਾਂ ਦੀ ਆਮਦਨੀ ਨੂੰ ਖਤਮ ਕਰਕੇ ਚਿੰਤਾ ਵਿੱਚ ਪਾਇਆ
ਸਾਡੇ ਮੰਤਰੀ ਸਾਹਿਬ ਨੇ ਜੀਉ (JIO) ਦੇ ਬ੍ਰਾਂਡ ਅੰਬੈਸਡਰ ਦੀ ਭੂਮਿਕਾ ਨਿਭਾ ਕੇ, ਕੰਪਨੀ ਨੂੰ ਉਤਾਂਹ ਚੁੱਕਿਆ ਅਤੇ ਸਰਕਾਰੀ ਕੰਪਨੀ ਬੀ.ਐੱਸ.ਐੱਨ. ਐੱਲ. ਦੀ ਸਾਰ ਵੀ ਨਾ ਪੁੱਛੀ। ਕੋਈ ਵੀ ਸਰਕਾਰ ਸਰਕਾਰੀ ਅਦਾਰੇ ਨੂੰ ਪਹਿਲ ਦੇ ਕੇ ਸਮੇਂ-ਸਮੇਂ ’ਤੇ ਨਵੀਆਂ ਸਕੀਮਾਂ, ਤਕਨੀਕਾਂ ਨਾਲ ਚਲਾਉਂਦੀ ਹੈ, ਜਿਸ ਨਾਲ ਸਰਕਾਰ ਅਤੇ ਲੋਕ ਦੋਵਾਂ ਦਾ ਫਾਇਦਾ ਹੋਵੇ ਪਰ ਅੰਬਾਨੀ ਸਾਹਿਬ ਦੀ ਕੰਪਨੀ ਨੂੰ ਹੁੰਗਾਰਾ ਦੇ ਕੇ ਸਰਕਾਰ ਦੀ ਸਰਕਾਰੀ ਜੇਬ ਵੀ ਹਲਕੀ ਹੋਈ, ਕਿੰਨੇ ਲੋਕ ਜੋ BSNL ਵਿੱਚ ਨੌਕਰੀ ਕਰਦੇ ਹਨ ਨੂੰ ਨੌਕਰੀ ਖਤਮ ਹੋਣ ਦਾ ਖਦਸ਼ਾ ਖਾ ਰਿਹਾ ਹੈ। ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਨੇ ਲੋਕਾਂ ਦੀ ਆਮਦਨੀ ਨੂੰ ਖਤਮ ਕਰਕੇ ਚਿੰਤਾ ਵਿੱਚ ਪਾਇਆ, ਜਦਕਿ ਸਰਕਾਰ ਨੇ ਲੋਕਾਂ ਲਈ ਕੁਝ ਤਾਂ ਕੀ ਕਰਨਾ ਸੀ ਬਲਕਿ ਨੰਗਪੁਣਾ ਦਿਖਾ ਕੇ ਲੋਕਾਂ ਤੋਂ ਆਸ ਕੀਤੀ ਕੇ ਲੋਕ ਉਨ੍ਹਾਂ ਦੇ PM care Fund ਵਿੱਚ ਦਾਨ ਕਰਨ ਅਤੇ ਇਸਦੀ ਕੋਈ ਆਡਿਟ ਨਹੀਂ ਅਤੇ ਨਾ ਹੀ ਕੋਈ ਪਾਰਦਰਸ਼ਤਾ ਹੈ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਇਨਸਾਨੀਅਤ ਨੂੰ ਉੱਚਾ ਚੁੱਕਣ ’ਚ ਨਾਕਾਮ ਹੋਏ ਸਰਕਾਰੀ ਨੁਮਾਇੰਦੇ 
ਸੰਵਿਧਾਨ ਨੂੰ ਸੋਧ ਕੇ ਜਨਵਰੀ 2020 ਵਿੱਚ ਆਪਣੇ ਫਾਇਦਿਆਂ ਨੂੰ ਬਰਕਰਾਰ ਰੱਖਣ, ਲੋਕਾਂ ਵਿੱਚ ਜਾਤਾਂ ਪਾਤਾਂ ਦੇ ਵਿਰੋਧ ਦੀ ਫੁੱਟ, ਆਪਣਾ ਵੋਟ ਬੈਂਕ ਵਧਾਉਣ ਲਈ ਸੋਧ ਕੀਤੀ ਅਤੇ ਕੋਟਿਆਂ ਨੂੰ ਬਰਕਰਾਰ ਰੱਖਿਆ, ਜਦਕਿ ਹਰ ਕੋਈ ਜਾਣਦਾ ਹੈ ਕਿ ਕੋਟਿਆਂ ਨੇ ਜਾਨਲੇਵਾ ਸਿੱਧ ਹੋਣਾ ਹੈ। ਕੋਟਿਆਂ ਦੇ ਸਿਰ ’ਤੇ ਬਣੇ ਡਾਕਟਰ ਕਿਸੇ ਹੋਣਹਾਰ ਦੀ ਜਗ੍ਹਾ ਲੈ ਕੇ ਆਪਣਾ ਫਾਇਦਾ ਤਾਂ ਲੈ ਸਕਦੇ ਹਨ ਪਰ ਕਿਸੇ ਮਰੀਜ਼ ਲਈ ਜਾਨਲੇਵਾ ਹੋ ਸਕਦੇ ਹਨ, ਕਿਉਂਕਿ ਜਿਸ ਡਾਕਟਰ ਨੂੰ ਕੁਝ ਆਉਂਦਾ ਨਹੀਂ, ਉਹ ਜਾਨਲੇਵਾ ਸਿੱਧ ਹੋਵੇਗਾ। ਸਾਡੀ ਸਰਕਾਰ ਸਿਰਫ਼ ਹਿੰਦੂ, ਹਿੰਦੀ, ਹਿੰਦੋਸਤਾਨ ਨੂੰ ਉੱਚਾ ਚੁੱਕਣ ਵਿੱਚ ਮਸ਼ਰੂਫ ਰਹੀ ਪਰ ਅਫਸੋਸ ਸਰਕਾਰੀ ਨੁਮਾਇੰਦੇ ਇਨਸਾਨੀਅਤ ਨੂੰ ਨਾ ਉੱਚਾ ਚੁੱਕ ਸਕੇ। 

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਢਿੱਡ ਦੀ ਭੁੱਖ ਮਿਟਾਉਂਦਾ ਹੈ ਸਾਡਾ ਅੰਨਦਾਤਾ 
ਇਨ੍ਹਾਂ ਸਭ ਗੱਲਾਂ ਤੋਂ ਬਾਅਦ ਗੱਲ ਆ ਕੇ ਰੁਕੀ ਸਾਡੇ ਅੰਨਦਾਤਿਆਂ ਉੱਤੇ, ਜਿਸਨੇ ਤਪਦੀਆਂ ਧੁੱਪਾਂ ਵਿੱਚ ਹੱਥ ਪੈਰ ਸੜਵਾ ਕੇ ਲੋਕਾਂ ਲਈ ਅੰਨ ਉਗਾਇਆ ਅਤੇ ਸਾਰੇ ਦੇਸ਼ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਦੇਸ਼ ਤੋਂ ਬਾਹਰ ਕਿਸਾਨਾਂ ਦਾ ਬੀਜਿਆ ਅੰਨ ਨਿਰਜਾਤ ਕਰਕੇ ਆਮਦਨੀ ਕੀਤੀ। ਜੇਕਰ ਕਿਸਾਨਾਂ ਨੂੰ ਪੂਜਿਆ ਵੀ ਜਾਵੇ ਤਾਂ ਘੱਟ ਨਹੀਂ ਹੋਵੇਗਾ, ਕਿਉਂਕਿ ਧਰਮ ਦੇਵੀ ਦੇਵਤੇ, ਬਾਬੇ, ਗੁਰੂ ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਹਨ ਪਰ ਚੰਗੀਆਂ ਗੱਲਾਂ ਨਾਲ ਭੁੱਖ ਨਹੀਂ ਮਿਟਦੀ। ਭੁੱਖ ਮਿਟਾਉਂਦਾ ਹੈ ਤਾਂ ਕਿਸਾਨ ਜੋ ਮਿੱਟੀ ਨਾਲ ਮਿੱਟੀ ਹੋ ਕੇ ਸਾਡੇ ਲਈ ਖੇਤਾਂ ਵਿੱਚ ਕੰਮ ਕਰਦਾ ਹੈ। ਜੇਕਰ ਕਿਸਾਨੀ ਖਤਮ ਹੋ ਗਈ ਤਾਂ ਵਪਾਰਕ ਭਾਈਚਾਰਾ, ਲੋਕਲ ਛੋਟੇ ਅਦਾਰਿਆਂ ਵਾਲੇ ਲੋਕ ਭੁੱਖੇ ਮਰ ਜਾਣਗੇ। 

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਫੈਸਲੇ ਲਈ ਵਿੱਚਰਨਾ ਬਹੁਤ ਜ਼ਰੂਰੀ
ਮੱਕੀ ਦੀ MSP ਕਰੀਬ 1500/- ਰੁਪਏ ਤਹਿ ਸੀ ਪਰ 800/- ਰੁਪਏ ਤੋਂ ਵੱਧ ਨਹੀਂ ਵਿਕ ਰਹੀ। ਇਹ ਸਭ ਤਹਿ ਹੈ ਕਿ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਨਾਲ ਸ਼ੋਸ਼ਣ ਹੀ ਹੋਣਾ ਹੈ। ਏ. ਸੀ. ਵਿੱਚ ਬੈਠ ਕੇ ਫੈਸਲੇ ਲੈਣੇ ਬਹੁਤ ਸੌਖਾ ਹੈ ਪਰ ਕਿਸੇ ਫੈਸਲੇ ਲਈ ਵਿੱਚਰਨਾ ਬਹੁਤ ਜ਼ਰੂਰੀ ਹੈ। ਸਰਕਾਰਾਂ ਵੀ ਤੱਦ ਤੱਕ ਰਾਜਾ ਹਵ ਜਦ ਤੱਕ ਜਨਤਾ ਮੰਨਦੀ ਹੈ, ਨਹੀਂ ਤਖਤ ਹਿੱਲਦਿਆਂ ਦੇਰ ਨਹੀ ਲੱਗਦੀ। ਸਰਕਾਰ ਨੂੰ ਬੇਨਤੀ ਹੈ ਅੰਬਾਨੀ, ਅਡਾਨੀ ਪੱਖ ਦੇਖ ਕੇ ਫੈਸਲੇ ਨਾ ਕਰੋ, ਜਦ ਖਾਲੀ ਹੱਥ ਮੂੰਹ ਨੂੰ ਜਾਵੇ ਤਾਂ ਲੋਕ ਲੁਟੇਰੇ ਬਣਨ ਲਈ ਮਜ਼ਬੂਰ ਹੁੰਦੇ ਹਨ। ਬੇਨਤੀ ਹੈ ਕਿ ਜ਼ਮੀਨੀ ਪੱਧਰ ਉੱਤੇ ਉੁੱਤਰ ਕੇ ਫੈਸਲੇ ਲਉ ਤਾਂ ਆਮ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇ। ਜੇਕਰ ਆਰਡੀਨੈਂਸ ਅਮਲ ਵਿੱਚ ਆਉਂਦਾ ਹੈ ਤਾਂ ਮੰਡੀਆਂ ਖਤਮ, ਮੰਡੀ ਬੋਰਡ, ਮਾਰਕੀਟ ਕਮੇਟੀਆਂ, ਫੂਡ ਸਪਲਾਈ ਮਹਿਕਮੇ ਖਤਰੇ ’ਚ ਪੈ ਜਾਣਗੇ ਤੇ ਜੇਕਰ ਲੋਕਾਂ ਕੋਲ ਜ਼ਮੀਨਾਂ ਹੀ ਨਾ ਰਹੀਆਂ ਤਾਂ ਪਟਵਾਰਖਾਨਿਆਂ ਦਾ ਵੀ ਕੰਮ ਖਤਮ ਹੋ ਜਾਵੇਗਾ, ਬੇਰੁਜ਼ਗਾਰੀ ਦੀ ਮਾਰ ਵਧੇਗੀ। 

ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)

ਚਾਹੇ ਵੱਡੇ ਵਪਾਰੀ ਅਤੇ ਕੰਪਨੀਆਂ ਮਾਲਾਮਾਲ ਹੋਣਗੀਆਂ ਪਰ ਆਮ ਲੋਕਾਂ ਨੂੰ ਬਹੁਤ ਵੱਡੀ ਤ੍ਰਾਸਦੀ ਦਾ ਸਾਹਮਣਾ ਕਰਨਾ ਪਵੇਗਾ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਥਾਂ ਸਰਕਾਰ ਬੇਰੁਜ਼ਗਾਰੀ ਅਤੇ ਭੁੱਖ ਮਰੀ ਵੱਲ ਕਦਮ ਵਧਾ ਰਹੀ ਹੈ। ਇੱਕ ਲੇਖਕ ਨੇ ਆਪਣੀ ਕਿਤਾਬ ਵਿੱਚ ਬਹੁਤ ਹੀ ਸੋਹਣਾ ਲਿਖਿਆ ਸੀ, “ਮੰਨਿਆ ਕੇ ਬੁਲਬੁਲੇ ਹਾਂ ਪਰ ਜਿੰਨਾ ਚਿਰ ਹਾ ਪਾਣੀ ਦੀ ਹਿੱਕ ਉੱਤੇ ਨੱਚਾਂਗੇ”। ਸੰਘਰਸ਼ ਕਰਾਂਗੇ ਕਿਉਂਕਿ ਜੇਕਰ ਆਪਣਾ ਆਪ ਗਵਾ ਲਿਆ ਤਾਂ ਜ਼ਿੰਦਗੀ ਜਿਉਣ ਦੇ ਮਾਇਨੇ ਖਤਮ ਹੋ ਜਾਣਗੇ। ਕਿਸਾਨੀ ਸਾਡਾ ਰੱਬ ਹੈ ਜੇਕਰ ਇਹ ਵਿੱਸਰ ਗਈ ਤਾਂ ਕਿਸਾਨ ਦੀ ਹੋਂਦ ਹੀ ਖਤਮ ਹੋ ਜਾਵੇਗੀ ਅਤੇ ਰਹਿ ਜਾਵੇਗਾ ਤਾਂ ਸਿਰਫ਼ ਮਜਦੂਰ, ਜੋ ਆਪਣੇ ਹੀ ਖੇਤਾਂ ਵਿੱਚ ਮਜਦੂਰੀ ਕਰੇਗਾ। ਬਹੁਤ ਲੀਡਰ, ਸਿੰਗਰ ਵੀਰ ਧਰਨੇ ਦੇ ਹਿੱਤ ਵਿੱਚ ਆਏ ਪਰ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਧਰਨੇ ਜੋਸ਼ ਨਾਲ ਲਾਉ, ਹੱਕਾਂ ਲਈ ਲਾਉ, ਨਾ ਕਿ ਸਿੰਗਰਾਂ ਨਾਲ ਤਸਵੀਰਾਂ ਖਿਚਾਉਣ ਲਈ। ਹੁੱਲੜਬਾਜੀਆਂ ਨਾ ਕਦੇ ਹੱਕ ਨਹੀਂ ਮਿਲੇ, ਜੋਸ਼ ਨਾਲ ਹੱਕ ਮੰਗਾਂਗੇ ਅਤੇ ਲੈ ਕੇ ਰਹਾਂਗੇ।

ਪੁਸ਼ਪਿੰਦਰ ਜੀਤ ਸਿੰਘ ਭਲੂਰੀਆ (ਪ੍ਰਿੰਸ),
ਕੋਟਕਪੂਰਾ 
9780100442


rajwinder kaur

Content Editor

Related News