ਮੱਕੀ ਦੀ ਫਸਲ ਬੀਜਣ ਤੋਂ ਕੋਹਾਂ ਦੂਰ ਹੋਏ ਕਿਸਾਨ

06/05/2020 2:22:56 PM

ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਣਾ ਬਹੁਤ ਜ਼ਿਆਦਾ ਪਸੰਦ ਹੈ। ਇਸ ਤੋਂ ਇਲਾਵਾ ਜੇਕਰ ਕਿਤੇ ਘਰ ਦਾ ਬਣਿਆ ਹੋਇਆ ਮੱਖਣ ਸਾਗ ਵਿੱਚ ਪਾਉਣ ਨੂੰ ਮਿਲ ਜਾਏ, ਤਾਂ ਫਿਰ ਕਿਆ ਈ ਬਾਤਾਂ ਨੇ, ਕਿਉਂਕਿ ਇਸ ਤਰ੍ਹਾਂ ਖਾਣ ਦਾ ਮਜ਼ਾ ਹੀ ਵੱਖਰਾ ਹੈ। ਅਜੌਕੇ ਸਮੇਂ ਵਿਚ ਸਾਗ ਤਾਂ ਜਰੂਰ ਲੱਭ ਜਾਂਦਾ ਹੈ ਪਰ ਮੱਕੀ ਦਾ ਆਟਾ ਬਹੁਤ ਘੱਟ ਲੱਭਦਾ ਹੈ, ਜਿਸ ਨਾਲ ਮੱਕੀ ਦੀ ਰੋਟੀ ਖਾਣ ਦਾ ਸੁਪਨਾ ਅਧੂਰਾ ਈ ਰਹਿ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਵੱਟਵੀਂ ਫਸਲ ਬੀਜ ਕੇ ਰਾਜੀ ਨਹੀਂ ਹਾਂ, ਕਿਉਂਕਿ ਇਸ ਦੇ ਵੀ ਕਈ ਕਾਰਨ ਹਨ। ਜੇ ਕਿਤੇ ਅਸੀਂ ਭੁੱਲ ਭੁਲੇਖੇ ਮੱਕੀ ਬੀਜ ਵੀ ਲਈਏ, ਉਸ ਨੂੰ ਖੇਚਲ ਅਤੇ ਮਿਹਨਤ ਕਰਕੇ ਪਕਾਅ ਵੀ ਲਈਏ, ਤਾਂ ਫਿਰ ਸਾਨੂੰ ਵੇਚਣ ਲੱਗਿਆਂ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੈ।

ਪੜ੍ਹੋ ਇਹ ਵੀ ਖਬਰ -ਮਾਂ-ਬਾਪ ਲਈ 'ਧੀਆਂ ਕਿਹੜੀਆਂ ਸੌਖੀਆਂ ਨੇ ਤੋਰਨੀਆਂ..?

ਮੱਕੀ ਦੀ ਫ਼ਸਲ ਦੇ ਲਈ ਸਰਕਾਰ ਵਲੋਂ ਖਾਸ ਤੌਰ ’ਤੇ ਇਹਦਾ ਮੰਡੀਕਰਨ ਹੋਣਾ ਚਾਹੀਦਾ ਹੈ, ਮੰਡੀਕਰਨ ਦੇ ਨਾਲ ਨਾਲ ਇਹਦਾ ਮੁੱਲ ਵੀ ਪੂਰਾ ਮਿਲਣਾ ਚਾਹੀਦਾ ਹੈ। ਜੇ ਕਿਤੇ ਸਰਕਾਰ ਵਲੋਂ ਵਧੀਆ ਤਰੀਕੇ ਨਾਲ ਇਹਦਾ ਮੰਡੀਕਰਨ ਹੋ ਜਾਵੇ ਤੇ ਨਾਲ ਹੀ ਵਧੀਆ ਰੇਟ ਮਿਲ ਜਾਵੇ, ਤਾਂ ਹੋ ਸਕਦਾ ਹੈ ਕਿ ਕਿਸਾਨ ਝੋਨੇ ਤੋਂ ਹੱਟ ਕੇ ਇਹੋ ਜਿਹੀਆਂ ਫਸਲਾਂ ਨੂੰ ਪਹਿਲਾਂ ਦੇ ਵਾਂਗ ਪਹਿਲ ਦੇਣ ਲੱਗ ਜਾਣ। ਮੈਂ ਕਈ ਵਾਰੀ ਸੋਚਦਾ ਵੀ ਹਾਂ ਅਤੇ ਕਈਆਂ ਕਿਸਾਨ ਵੀਰਾਂ ਨੂੰ ਪੁੱਛਦਾ ਵੀ ਹੈਂ ਕਿ ਬਈ ਮੱਕੀ ਦੀ ਖੇਤੀ ਕਿਉਂ ਨਹੀ ਕਰਦੇ, ਤੇ ਅੱਗੋਂ ਕਿਸਾਨ ਵੀਰਾਂ ਦਾ ਜਵਾਬ ਵੀ ਇਹੋ ਹੀ ਹੁੰਦਾ ਹੈ, ਬਾਈ ਕੀ ਕਰੀਏ, ਕਿਤੇ ਵਿਕਦੀ ਵੁਕਦੀ ਹੈਗੀ ਨਹੀਂ, ਧੱਕੇ ਨਾਲ ਈ ਸੁੱਟਣੀ ਪੈਂਦੀ ਆ ਉਹ ਵੀ ਘੱਟ ਰੇਟ ’ਚ। 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਰਧਾਲੂ : ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖ਼ਸ਼

ਮੈਂ ਕਿਸਾਨ ਵੀਰਾਂ ਵਲੋਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੱਕੀ ਦੀ ਫਸਲ ਦੀ ਸਾਂਭ ਸੰਭਾਲ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਕਿਸਾਨਾਂ ਨੂੰ ਫਸਲ ਦਾ ਪੂਰਾ-ਪੂਰਾ ਮੁੱਲ ਦਿੱਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਕਿਸਾਨ ਵੀਰਾਂ ਦਾ ਹੌਂਸਲਾ ਵੀ ਵਧੇਗਾ ਅਤੇ ਝੋਨੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਣ ਵਾਲਾ ਬਹੁਮੁੱਲਾ ਪਾਣੀ ਵੀ ਬਚੇਗਾ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਨਾਲ-ਨਾਲ ਹੁਣ ਮਲੇਰੀਆ ਵੀ ਬਣ ਸਕਦਾ ਹੈ ਅਗਲੀ ਘਾਤਕ ਬੀਮਾਰੀ (ਵੀਡੀਓ)

ਕਿਸਾਨ ਵੀਰੋ, ਜੇ ਹੋ ਸਕੇ ਤਾਂ ਝੋਨੇ ਦਾ ਰਕਬਾ ਘਟਾ ਕੇ ਵੱਟਾਂ ਉੱਤੇ ਮੱਕੀ ਦੀ ਫਸਲ ਬੀਜੋ, ਜਦੋਂ ਹਰੀਆਂ ਛੱਲੀਆਂ ਤਿਆਰ ਹੋ ਜਾਣ ਤਾਂ ਭੁੰਨਣ ਵਾਲਿਆਂ ਨਾਲ ਸੰਪਰਕ ਕਰੋ ਅਤੇ ਉਹਨੂੰ ਨੂੰ ਦੱਸੋ ਜੋ ਆਪਣੇ ਆਪ ਭੰਨ ਕੇ ਅਤੇ ਤੋਲ ਕੇ ਲੈ ਜਾਂਦੇ ਹਨ, ਇਸ ਤਰ੍ਹਾਂ ਵੀ ਪੂਰੀ ਕਮਾਈ ਕਰ ਸਕਦੇ ਹਾਂ ਅਤੇ ਕੜਬ ਨੂੰ ਸੁੱਕਾ ਨੇ ਪਸ਼ੂਆਂ ਲਈ ਵੀ ਵਰਤ ਸਕਦੇ ਹਾਂ, ਇਹ ਮੇਰਾ ਸੁਝਾਅ ਹੈ। ਅਗਰ ਕਿਸੇ ਨੂੰ ਮੇਰੀ ਕੋਈ ਗੱਲ, ਸਹੀ ਨਾ ਲੱਗੀ ਹੋਵੇ ਤਾਂ ਮੈ ਖਿਮਾ ਦਾ ਜਾਚਕ ਹਾਂ। 

ਪੜ੍ਹੋ ਇਹ ਵੀ ਖਬਰ - ਸਾਹ ਸੰਬੰਧੀ ਮੁਸ਼ਕਲਾਂ ਨੂੰ ਦੂਰ ਕਰਦੀ ਹੈ ‘ਹਲਦੀ’, ਦਿਲ ਲਈ ਵੀ ਹੈ ਫਾਇਦੇਮੰਦ

ਵੀਰ ਸਿੰਘ (ਵੀਰਾ) ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ  
ਸੰਪਰਕ- 9855069972, ਵੱਟਸ- 9780253156


rajwinder kaur

Content Editor

Related News