ਧਰਤੀ ਹੇਠਲੇ ਪਾਣੀ ਨੂੰ ਵਧਾਉਣ ਲਈ ਅਪਣਾਓ ਸੁਰੱਖਿਅਤ ਰੀਚਾਰਜਿੰਗ ਤਕਨੀਕਾਂ: ਖੇਤੀਬਾੜੀ ਵਿਗਿਆਨੀ

Monday, Jun 22, 2020 - 09:48 AM (IST)

ਧਰਤੀ ਹੇਠਲੇ ਪਾਣੀ ਨੂੰ ਵਧਾਉਣ ਲਈ ਅਪਣਾਓ ਸੁਰੱਖਿਅਤ ਰੀਚਾਰਜਿੰਗ ਤਕਨੀਕਾਂ: ਖੇਤੀਬਾੜੀ ਵਿਗਿਆਨੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਦੇਸ਼ ਦੇ ਕੁੱਲ ਭੰਗੋਲਿਕ ਖੇਤਰ ਦੇ ਕੇਵਲ 1.53% ਖੇਤਰ ਵਾਲਾ ਪੰਜਾਬ ਰਾਜ ਪਿਛਲੇ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ ਵਿਚ 27-40% ਚੌਲ ਅਤੇ 43-75% ਕਣਕ ਦਾ ਯੋਗਦਾਨ ਦੇ ਰਿਹਾ ਹੈ। ਸਿੰਚਾਈ ਅਧੀਨ ਕੁੱਲ ਖੇਤਰ ਵਿਚੋਂ 99% ਰਕਬਾ ਹੈ,  ਜਿਸ ਵਿਚੋਂ ਧਰਤੀ ਹੇਠਲੇ ਪਾਣੀ ਨਾਲ (72%) ਅਤੇ ਨਹਿਰੀ ਪਾਣੀ (28%) ਨਾਲ ਸਿੰਜਿਆ ਜਾਂਦਾ ਹੈ । ਝੋਨਾ-ਕਣਕ ਫਸਲਾਂ ਦੀ ਪ੍ਰਣਾਲੀ ਦੁਆਰਾ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ, ਧਰਤੀ ਹੇਠਲੇ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ, ਕਿਉਂਕਿ ਸਤਹੀ ਪਾਣੀ ਦੀ ਸਪਲਾਈ ਅਢੁੱਕਵੀਂ ਹੈ। ਟਿਊਬਵੈਲਾਂ ਦੀ ਗਿਣਤੀ ਮੌਜੂਦਾ ਸਮੇਂ ਵਿਚ ਵਧ ਕੇ 14.76 ਲੱਖ ਹੋ ਗਈ ਹੈ, ਜੋ 1970-71 ਵਿਚ 1.92 ਲੱਖ ਸੀ। ਇਨ੍ਹਾਂ ਸਾਰੇ ਕਾਰਨਾਂ  ਕਰਕੇ, ਨਤੀਜਾ ਇਹ ਹੋਇਆ ਕਿ ਰਾਜ ਦੇ 109 ਬਲਾਕ ਅਤਿ- ਸ਼ੋਸ਼ਿਤ  ਅਤੇ ਸਿਰਫ 22 ਬਲਾਕ ਸੁਰਖਿਅਤ ਹਨ। ਇਹ 22 ਬਲਾਕ ਵੀ ਉਹ ਹਨ, ਜਿਨ੍ਹਾਂ ਵਿੱਚ ਜਾਂ ਤਾਂ ਪਾਣੀ ਮਾੜਾ ਹੈ (ਦੱਖਣੀ- ਪੱਛਮੀ ਪੰਜਾਬ ), ਜਾਂ ਬਹੁਤ ਡੂੰਘਾ ਹੈ (ਕੰਢੀ ਇਲਾਕਾ)। ਪਿਛਲੇ ਦੋ ਦਹਾਕਿਆਂ ਦੌਰਾਨ, ਰਾਜ ਵਿਚ ਹਰ ਸਾਲ ਜ਼ਮੀਨ ਹੇਠਲਾ ਪਾਣੀ ਔਸਤਨ 50 ਸੈਂਟੀਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਜਿਸ ਕਰਕੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਦੀ ਸਖ਼ਤ ਜ਼ਰੂਰਤ ਹੈ। 

ਖੇਤੀਬਾੜੀ ਵਿਗਿਆਨੀ ਰਾਜਨ ਅਗਰਵਾਲ, ਸਮਨਪ੍ਰੀਤ ਕੌਰ ਅਤੇ ਸੰਜੇ ਸੱਤਪੁੱਤੇ ਨੇ ਦਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ, ਜਿਵੇਂ ਕਿ ਛੱਤਾਂ ਰਾਹੀਂ, ਖੇਤਾਂ ਦਾ ਰੇੜੂ ਪਾਣੀ ਜਾਂ ਵਾਧੂ ਨਹਿਰੀ ਪਾਣੀ ਨੂੰ ਪੁਰਾਣੇ ਖੂਹਾਂ ਰਾਹੀਂ ਰੀਚਾਰਜ, ਝੋਨੇ ਵਿੱਚ ਵੱਟਾਂ ਦੀ ਊਚਾਈ ਅਤੇ ਪਿੰਡਾਂ ਦੇ ਛਪੜਾਂ ਦੇ ਪਾਣੀ ਦਾ ਸੋਧ ਅਤੇ ਇਸਤੇਮਾਲ ਕਰਨਾ।

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ:

PunjabKesari
ਇਹ ਬਹੁਤ ਹੀ ਸਰਲ ਤੇ ਸਸਤੀ ਇਕਾਈ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ। ਇਹ ਇਕਾਈ ਵਿਦਿਅਕ ਸੰਸਥਾਨਾਂ, ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਸ਼ਾਪਿੰਗ ਕੰਪਲੈਕਸਾਂ, ਕਮਿਊਨਿਟੀ ਸੈਂਟਰਾਂ ਅਤੇ ਉਦਯੋਗਿਕ ਕੰਪਲੈਕਸਾਂ (ਜਿਥੇ ਕਿ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ ਹੈ) ਵਿਚ ਆਸਾਨੀ ਨਾਲ ਅਪਣਾਈ  ਜਾ ਸਕਦੀ ਹੈ। ਪੰਜਾਬ ਦੇ  ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕ੍ਰਮਵਾਰ 13 ਅਤੇ 27 ਲੱਖ ਰਿਹਾਇਸ਼ੀ ਮਕਾਨ ਹਨ। ਮੰਨਿਆ ਜਾਵੇ ਕਿ ਹਰੇਕ ਘਰ ਦਾ ਔਸਤਨ ਬਾਰਿਸ਼ ਵਾਲਾ ਖੇਤਰ 100 ਮੀਟਰ 2 ਹੋਵੇ ਤਾਂ 13500 ਕਰੋੜ ਲੀਟਰ ਪਾਣੀ ਦੀ ਬਚਤ ਹੋ ਸਕਦੀ ਹੈ। ਇਸ ਨਾਲ ਨਾਂ-ਸਿਰਫ ਭੂਮੀਗਤ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ ਸਗੋਂ ਜ਼ਮੀਨ ਹੇਠਲੇ ਪਾਣੀ ਦਾ ਸਤਰ ਉੱਪਰ ਹੋਵੇਗਾ ।

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਛੱਤਾਂ ਉੱਪਰ ਇਕੱਠੇ ਹੋਏ ਪਾਣੀ ਦੇ ਨਮੂਨਿਆਂ ਦੇ ਟੈਸਟ ਵਿੱਚ ਪਾਇਆ ਗਿਆ ਕਿ ਇਸ ਵਿੱਚ ਜੀਵ-ਜੰਤੂਆਂ ਦੀ ਮੌਜੂਦਗੀ ਨਹੀਂ ਹੁੰਦੀ ਅਤੇ ਮੀਂਹ ਦਾ ਪਾਣੀ ਰਸਾਇਣਕ ਅਸ਼ੁੱਧੀਆਂ ਤੋਂ ਮੁਕਤ ਹੁੰਦਾ ਹੈ। ਪਰ ਫਿਰ ਵੀ ਇਕੱਠੇ ਕੀਤੇ ਪਾਣੀ ਦੀ ਸ਼ੁੱਧਤਾ ਲਈ ਫਿਲਟਰ ਦੀ ਲੋੜ ਹੈ।  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਫਿਲਟ੍ਰੇਸ਼ਨ ਇਕਾਈ ਤਿਆਰ  ਕਿਤੀ ਹੈ । ਇਸ ਇਕਾਈ ਨੂੰ  ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ, ਜੋ ਕਿ ਨਿਤਾਰਣ ਦਾ ਕੰਮ ਕਰਦਾ ਹੈ, ਪਾਣੀ ਵਿੱਚੋ ਮਿੱਟੀ ਤੇ ਗਾਰ ਹੇਠਾਂ ਬੈਠ ਜਾਂਦੀ ਹੈਂ ਤੇ ਇਸ ਤੋਂ ਬਾਅਦ ਪਾਣੀ ਫਿਲੇਟਰੇਸ਼ਨ ਇਕਾਈ ਚੋਂ ਨਿਕਲ ਕੇ ਰੀਚਾਰਜ ਬੋਰ ਦੇ ਵਿੱਚ ਚਲਾ ਜਾਂਦਾ ਹੈ। ਇਸ ਇਕਾਈ ਦਾ ਖਰਚਾ ਛੱਤ ਦੇ ਖੇਤਰਫਲ, ਬਾਰਿਸ਼ ਅਤੇ ਭੂਮੀਗਤ ਹਾਲਤਾਂ ਤੇ ਨਿਰਭਰ ਕਰਦਾ ਹੈ। ਪਰ ਆਮ ਤੌਰ ਤੇ ਇਸ ਦਾ ਖਰਚਾ, ਛੱਤ ਦੇ ਖੇਤਰਫਲ ਦੇ ਹਿਸਾਬ ਨਾਲ 100-500 ਮੀ2  ਤਕਰੀਬਨ 30 ਤੋਂ 70 ਹਜ਼ਾਰ ਤੱਕ ਹੁੰਦਾ ਹੈ। ਇਹ ਇਕਾਈ 15 ਤੋਂ 20 ਸਾਲ ਚਲਦੀ ਹੈ। ਇਸ ਇਕਾਈ ਦੀ ਸਮੇਂ-ਸਮੇਂ ਤੇ ਇਸ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਪਹਿਲੀ ਬਾਰਿਸ਼ ਦਾ ਪਾਣੀ ਇਸ ਇਕਾਈ ਦੇ ਵਿੱਚ ਨਾ ਪਾਇਆ ਜਾਵੇ ਅਤੇ ਛੱਤ ਨੂੰ ਸਾਫ ਰੱਖਿਆ ਜਾਵੇ।

ਪੁਰਾਣੇ ਸੁੱਕੇ ਖੂਹਾਂ  ਦੁਆਰਾਂ ਪਾਣੀ ਦਾ ਰਿਚਾਰਜ :

PunjabKesari
ਇਹ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਭਾਰੀ ਮੀਂਹ ਦੇ ਦੌਰਾਨ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਖੜ੍ਹਾ ਹੋ ਜਾਂਦਾ ਹੈ। ਜਿਸ ਨਾਲ ਝੋਨੇ ਤੋਂ ਬਿਨਾਂ ਹੋਰ ਫਸਲਾਂ ਜਿਵੇਂ ਕਿ ਮੱਕੀ, ਕਪਾਹ, ਸਬਜ਼ੀਆਂ, ਤੇਲ ਬੀਜ ਆਦਿ ਪ੍ਰਭਾਵਿਤ ਹੁੰਦੇ ਹਨ ਅਤੇ ਨਾਲ ਹੀ ਪਾਣੀ ਦੀ ਵੱਡੀ ਮਾਤਰਾ ਵਿੱਚ ਬਰਬਾਦੀ ਹੁੰਦੀ ਹੈ। ਖੇਤਾਂ ਵਿੱਚ ਖੜੇ ਮੀਂਹ ਦੇ ਵਾਧੂ ਪਾਣੀ ਨੂੰ ਸੰਭਾਲਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਪੁਰਾਣੇ ਸੁੱਕੇ ਖੂਹਾਂ ਰਾਹੀਂ ਰਿਚਾਰਜ ਕੀਤਾ ਜਾਵੇ । ਨਹਿਰਾਂ ਦਾ ਵਾਧੂ ਪਾਣੀ ਵੀ ਇਨ੍ਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਕਈ ਵਾਰੀ ਮੀਂਹ ਦੇ ਮੌਸਮ ਵਿੱਚ ਨਹਿਰੀ ਪਾਣੀ ਦੀ ਮਾਤਰਾ ਕਾਫੀ ਵੱਧ ਜਾਂਦੀ ਤੇ ਕਿਸਾਨ ਨੂੰ ਸਿੰਚਾਈ ਲਈ ਉਸ ਦੀ ਜ਼ਰੂਰਤ ਨਹੀਂ ਹੁੰਦੀ। ਇਸ ਪਾਣੀ ਨੂੰ ਨਾ-ਵਰਤੋਂ ਵਿੱਚ ਆਉਣ ਵਾਲੇ ਖੂਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਪਰ ਇਨ੍ਹਾਂ ਦੀ ਖੂਹਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਇਹਨਾਂ ਦੀ ਸਫਾਈ ਬਹੁਤ ਜ਼ਰੂਰੀ ਹੈ। 

ਮਾਨਸਿਕ ਤਣਾਅ ਦੂਰ ਕਰਨ ਵਿਚ ਜਾਣੋ ਕੀ ਹੈ ਯੋਗ ਅਭਿਆਸ ਦੀ ਮਹੱਤਤਾ

ਵਰਖਾ ਰੁੱਤ ਸਮੇਂ ਖੂਹ ਵਿੱਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ ਜੋ ਕਿ ਜਾਨਲੇਵਾ ਹੋ ਸਕਦੀਆਂ ਹਨ, ਸਾਨੂੰ ਵਾਧੂ ਇਹਤਿਆਤ ਵਰਤਣ ਦੀ ਜਰੂਰਤ ਹੈਂ । ਖੂਹ ਦੀ ਸਫ਼ਾਈ ਕਰਨ ਤੋਂ ਬਾਅਦ, ਤਲ ਦੇ 15 ਸੈਂਟੀਮੀਟਰ  ਉਪਰਲੀ ਮਿੱਟੀ ਦੀ ਪਰਤ ਨੂੰ, ਸ਼ਿਲਿੰਗ ਪ੍ਰਭਾਵ ਤੋਂ ਬਚਾਣ ਲਈ, ਹਟਾ ਦੇਣਾ ਜਾਣਾ ਚਾਹੀਦਾ ਹੈ। ਖੂਹ ਤੋਂ ਥੋੜ੍ਹਾ ਪਹਿਲੇ ਪਾਣੀ ਨੂੰ ਟੋਏ ਵਿੱਚ ਪਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਵਿਚਲਾ ਗਾਰ ਹੇਠਾਂ ਰਹਿ ਜਾਵੇ ਅਤੇ ਨਿੱਤਰਿਆ ਹੋਇਆ ਪਾਣੀ ਖੂਹ ਵੱਲ ਜਾਵੇ। ਇਹ ਵੀ ਸ਼ਿਫਾਰਸ ਕੀਤੀ ਜਾਂਦੀ ਹੈ ਟੋਏ ਦੀ ਬਨਾਵਟ ਸ਼ੰਕੂ ਆਕਾਰ ਵਿੱਚ ਕੀਤੀ ਜਾਵੇ ਤਾਂ ਉਹ ਪਾਸਿਆ ਤੋਂ ਡਿੱਗਦਾ ਨਹੀਂ ਹੈ।

ਝੋਨੇ ਦੇ ਖੇਤਾਂ ਵਿਚ ਵੱਟਾ  ਦੀ ਵਾਧੂ ਉਚਾਈ:-
ਝੋਨੇ ਦੇ ਖੇਤਾਂ ਦੀ ਵੱਟ ਦੀ ਉਚਾਈ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਮੀਂਹ ਦਾ ਪਾਣੀ ਅਤੇ ਕਿਸਾਨ ਦੇ ਖੇਤ ਦਾ ਖਾਦ ਉਸਦੇ ਖੇਤ ਵਿੱਚ ਰਹੇ। ਝੋਨੇ ਦੇ ਖੇਤ ਵਿਚ, ਵੱਧ ਤੋਂ ਵੱਧ ਮੀਂਹ ਦੀ ਸੰਭਾਲ ਵਾਸਤੇ, ਹਲਕਿਆਂ, ਮੱਧਮ ਅਤੇ ਭਾਰੀ ਜ਼ਮੀਨਾਂ  ਵਿਚ ਪ੍ਰਭਾਵਸ਼ਾਲੀ ਵੱਟ ਦੀ ਉਚਾਈ 17.5, 22.5 ਅਤੇ 27.5 ਸੈਂਟੀਮੀਟਰ ਕ੍ਰਮਵਾਰ ਦੀ ਸਿਫਾਰਸ਼ ਕੀਤੀ ਗਈ ਹੈ । ਇਸ ਸਧਾਰਣ ਅਭਿਆਸ ਨਾਲ ਝੋਨੇ ਦਾ ਖੇਤ ਬਰਸਾਤ ਦੇ ਮੌਸਮ ਵਿਚ ਰੀਚਾਰਜ ਬੇਸਿਨ ਦਾ ਕੰਮ ਕਰੇਗਾ ।

ਕਹਾਣੀ : ਅਸੀ ਨੂੰਹਾਂ ਨਹੀਂ ਧੀਆਂ ਹਾਂ...

ਪਿੰਡ ਦੇ ਛੱਪੜਾਂ ਦੀ ਸਫਾਈ:  
ਰਾਜ ਵਿੱਚ 18,000 ਤੋਂ ਵੱਧ ਪਿੰਡ ਦੇ ਛੱਪੜ ਹਨ। ਪਿੰਡ ਦੇ ਘਰਾਂ ਦਾ ਗੰਦਾ ਪਾਣੀ ਇਨ੍ਹਾਂ ਛੱਪੜਾਂ ਵਿੱਚ ਵਗਦਾ ਹੈ। ਪਾਣੀ ਸੰਭਾਲਣ ਦੀ ਸਮਰੱਥਾ ਵਧਾਉਣ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਪਾਣੀ ਦੀ ਕੋਆਲਟੀ ਖੇਤੀਬਾੜੀ ਲਈ ਠੀਕ ਹੈ ਤਾਂ ਛੱਪੜਾਂ ਦਾ ਸ਼ੋਧਿਕਰਣ ਕੀਤਾ ਜਾਵੇ। ਇਸ ਦੇ ਨਾਲ ਨਾ ਕੇਵਲ ਜ਼ਮੀਨ ਹੇਠਲੇ ਪਾਣੀ ਦਾ ਸਤਰ ਉੱਪਰ ਆਏਗਾ ਬਲਕਿ ਪੇਂਡੂ ਵਤਾਵਰਨ ਅਤੇ ਆਰਥਿਕ ਹਾਲਾਤਾਂ ਵਿਚ ਵੀ ਸੁਧਾਰ ਹੋਵੇਗਾ। ਪਾਣੀ ਨੂੰ ਖੇਤੀਬਾੜੀ ਦੇ ਖੇਤਾਂ ਵਿਚ ਲਿਜਾਣ ਲਈ ਇਨ੍ਹਾਂ ਤਲਾਬਾਂ ਵਿਚੋਂ ਜ਼ਮੀਨਦੋਜ਼ ਪਾਈਪਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਵਿਭਾਗ ਦੇ ਇੱਕ ਅੰਦਾਜ਼ੇ ਅਨੁਸਾਰ ਸਿੰਜਾਈ ਲਈ ਪਿੰਡ ਦੇ ਛੱਪੜ ਦੇ ਪਾਣੀ ਦੀ ਮੁਰੰਮਤ ਅਤੇ ਮੁੜ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪ੍ਰਤੀ ਸਾਲ 6 ਸੈਮੀ. ਤੱਕ ਘੱਟ ਜਾਵੇਗੀ।

ਧਰਤੀ ਹੇਠਲੇ ਪਾਣੀ ਦਾ ਰੀਚਾਰਜ ਕਰਦੇ ਸਮੇਂ ਸਾਵਧਾਨੀਆਂ :   
ਕਈ ਕਿਸਾਨ ਸਿੱਧੇ ਤੌਰ ’ਤੇ ਆਪਣੇ ਖੇਤ ਦਾ ਰੇੜੂ ਪਾਣੀ ਨੂੰ ਬੋਰ ਖੂਹ ਜਾਂ ਸਬਮਰਸੀਬਲ ਬੋਰਾਂ ਵੱਲ ਮੋੜ ਰਹੇ ਹਨ। ਅਜਿਹਾ ਕਰਦੇ ਸਮੇਂ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦਾ ਬਹੁਤ ਵੱਡਾ ਜੋਖਮ ਹੁੰਦਾ ਹੈ। ਝੋਨੇ ਦੇ ਖੇਤ ਵਿੱਚ ਕਈ ਖੇਤੀ ਰਸਾਇਣ ਜਿਵੇਂ ਕੀਟ ਨਾਸ਼ਕਾਂ, ਖਾਦਾਂ, ਨਦੀਨ ਨਾਸ਼ਕਾਂ, ਜੈਵਿਕ ਖਾਦ, ਸੂਖਮ ਜੀਵ-ਜੰਤੂ ਆਦਿ ਮੌਜੂਦ ਹਨ। ਜੇ ਅਸੀਂ ਇਸ ਕਿਸਮ ਦੇ ਪਾਣੀ ਨੂੰ ਸ਼ੁੱਧ ਧਰਤੀ ਹੇਠਲੇ ਪਾਣੀ ਵਿਚ ਸਿੱਧਾ ਰਿਚਾਰਜ ਕਰਦੇ ਹਾਂ ਤਾਂ ਅਸੀਂ ਸ਼ੁੱਧ ਪਾਣੀ ਨੂੰ ਵੀ ਦੂਸ਼ਿਤ ਕਰ ਰਹੇ ਹਾਂ। ਇਸ ਨਾਲ ਪਾਣੀ ਦੀ ਗੁਣਵੱਤਾ ’ਤੇ ਵੀ ਮਾੜਾ ਅਸਰ ਪਵੇਗਾ। ਜੇ ਕਿਸਾਨ ਖੇਤਾਂ ਦਾ ਰੇੜੂ ਪਾਣੀ ਨੂੰ ਸਬਮਰਸੀਬਲ ਬੋਰ ਵੱਲ ਮੋੜ ਰਹੇ ਹਨ ਤਾਂ ਸਬਮਰਸੀਬਲ ਪੰਪ ਦੀ ਕਾਰਜ ਸਮਰੱਥਾ ਤੇ ਮਾੜਾ ਅਸਰ ਪੈਂਦਾ ਹੈਂ ਅਤੇ ਉਹ ਲੰਬੇ ਸਮੇਂ ਤਕ ਸਹੀ ਕੰਮ ਨਹੀਂ ਕਰ ਸਕੇਗਾ। ਇਸ ਲਈ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਤਕਨੀਕ ਨੂੰ ਅਪਣਾਉਂਦੇ ਸਮੇਂ ਸਾਨੂੰ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ ।  

ਚਿਹਰੇ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਮੂੰਹ ਦੇ ਛਾਲੇ ਦੂਰ ਕਰਦਾ ਹੈ ‘ਗੁਲਕੰਦ’


author

rajwinder kaur

Content Editor

Related News