ਡਾ. ਗਿਆਨ ਸਿੰਘ ਤੋਂ ਸੁਣੋ ਦੇਸ਼ ਦੀ GDP ਦਾ ਬੇੜਾ ਡੋਬਣ ਵਾਲਿਆਂ ਬਾਰੇ (ਵੀਡੀਓ)

09/09/2020 6:16:42 PM

ਜਲੰਧਰ (ਬਿਊਰੋ) - ਇਸ ਸਮੇਂ ਦੇਸ਼ ’ਚ ਜੀ.ਡੀ.ਪੀ ਦਾ ਮਾਮਲਾ ਬਹੁਤ ਭੱਖ ਰਿਹਾ ਹੈ। ਕੌਮੀ ਅੰਕੜਾ ਦਫਤਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਵਾਰ ਜੀ.ਡੀ.ਪੀ ’ਚ 23.9 ਫੀਸਦੀ ਗਿਰਾਵਟ (ਸੰਗੋੜ) ਦਰਜ ਕੀਤੀ ਗਈ ਹੈ। ਇਸ ਮੌਕੇ ਜੇਕਰ ਗੱਲ ਹੋਰਨਾਂ ਮੁਲਕਾਂ ਦੀ ਕੀਤੀ ਜਾਵੇ ਤਾਂ ਅਮਰੀਕਾ ਦੀ ਜੀ.ਡੀ.ਪੀ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਭਾਰਤ ਦੀ ਜੀ.ਡੀ.ਪੀ ਨਾਲੋਂ 9 ਫੀਸਦੀ ਜ਼ਿਆਦਾ ਹੈ। ਦੂਜੇ ਪਾਸੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਜੀ.ਡੀ.ਪੀ ’ਚ ਆਏ ਇਸ ਸੰਗੋੜ ਨੂੰ ਰੱਬ ਦਾ ਕਹਿਰ ਦੱਸਿਆ ਹੈ।

ਪੜ੍ਹੋ ਇਹ ਵੀ ਖਬਰ - ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਵਿਆਹ ਕਰਵਾਉਣ ਲੱਗੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਦੇਸ਼ ਦੀ ਜੀ.ਡੀ.ਪੀ ’ਚ ਆਏ ਸੰਗੋੜ ਨੂੰ ਲੈ ਕੇ ਜਗਬਾਣੀ ਦੇ ਪੱਤਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਅਰਥਸ਼ਾਸਤਰੀ ਡਾ. ਗਿਆਨ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਫ਼ਸਲਾਂ ਦੀ ਸਰਕਾਰੀ ਖਰੀਦ ਕਰਨ ਤੋਂ ਸਰਕਾਰ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ। ਦੂਜੇ ਪਾਸੇ ਖੇਤੀਬਾੜੀ ਆਰਡੀਨੈਂਸਾਂ ਨਾਲ MSP ਨੂੰ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀ ਅਤੇ ਆਰਡੀਨੈਂਸਾਂ ਨੂੰ ਲੈ ਕੇ ਡਾ. ਗਿਆਨ ਸਿੰਘ ਨੇ ਹੋਰ ਕੀ-ਕੀ ਕਿਹਾ, ਦੇ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਖੇਤੀਬਾੜੀ ਦੀ ਇਹ ਵੀਡੀਓ...

ਇਸ ਖਬਰ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਰੋ ਕਲਿੱਕ - ਦੇਸ਼ ਦੀ GDP ਦਾ ਬੇੜਾ ਡੋਬਣ ਵਾਲਿਆਂ ਨੂੰ ਡਾ. ਗਿਆਨ ਸਿੰਘ ਦੇ ਤਿੱਖੇ ਸਵਾਲ 


rajwinder kaur

Content Editor

Related News