ਫਲਦਾਰ ਬੂਟਿਆਂ ਨੂੰ ਬਚਾਉਣ ਲਈ ‘ਸੰਜੀਵਨੀ’ ਤੋਂ ਘੱਟ ਨਹੀਂ ਹੈ ‘ਬੋਰਡੋ ਮਿਸ਼ਰਣ’

08/07/2020 1:45:17 PM

ਗੁਰਦਾਸਪੁਰ (ਹਰਮਨਪ੍ਰੀਤ) - ਵੱਖ-ਵੱਖ ਕਿਸਮ ਦੇ ਫਲਦਾਰ ਬੂਟਿਆਂ ਨੂੰ ਬੀਮਾਰੀਆਂ ਤੇ ਬਰਸਾਤ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਜਿਥੇ ਹੋਰ ਕਈ ਢੰਗ ਅਪਣਾਏ ਜਾ ਸਕਦੇ ਹਨ। ਉਸ ਦੇ ਨਾਲ ਹੀ ਬਾਗਬਾਨ ਬੋਰਡੋ ਮਿਸ਼ਰਣ, ਬੋਰਡੋ ਪੇਸਟ ਅਤੇ ਬੋਰਡੋ ਪੇਂਟ ਦੀ ਵਰਤੋਂ ਕਰ ਕੇ ਬੂਟਿਆਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਨ। ਮਾਹਰਾਂ ਅਨੁਸਾਰ ਕਾਂਟ-ਛਾਂਟ ਤੋਂ ਬਾਅਦ ਰੋਗੀ ਅਤੇ ਸੁੱਕੀਆਂ ਟਾਹਣੀਆਂ ਨੂੰ ਇਕੱਠੇ ਕਰ ਕੇ ਸਾੜ ਦੇਣਾ ਚਾਹੀਦਾ ਹੈ ਅਤੇ ਅਤੇ ਜ਼ਖਮਾਂ ਜਾਂ ਟੱਕਾਂ ’ਤੇ ਘੱਟੋ-ਘੱਟ ਬੋਰਡੋ ਮਿਸ਼ਰਣ ਦਾ ਇਕ ਛਿੜਕਾਅ ਕਰ ਕੇ ਬੀਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ

ਕੀ ਹੈ ਬੋਰਡੋ ਮਿਸ਼ਰਣ?
ਪੀ.ਏ.ਯੂ .ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਦੇ ਮਾਹਰ ਹਰਪ੍ਰੀਤ ਸਿੰਘ, ਅਨੀਤਾ ਅਰੋੜਾ ਅਤੇ ਅਮਰਿੰਦਰ ਕੌਰ ਨੇ ਦੱਸਿਆ ਕਿ ਬੋਰਡੋ ਮਿਸ਼ਰਣ ਇਕ ਬਹੁਤ ਮਹੱਤਵਪੂਰਨ ਕਾਪਰ ਉਲੀਨਾਸ਼ਕ ਹੈ, ਜੋ ਕਿ ਫਲਦਾਰ ਬੂਟਿਆਂ ਦੀਆਂ ਕਈ ਬੀਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ। ਬੋਰਡੋ ਮਿਸ਼ਰਣ ਉਲੀਨਾਸ਼ਕ ਨੀਲਾ ਥੋਥਾ, ਚੂਨਾ ਅਤੇ ਪਾਣੀ ਦਾ ਸੁਮੇਲ ਹੈ। ਇਹ ਇਕ ਉਲੀਨਾਸ਼ਕ ਹੋਣ ਦੇ ਨਾਲ-ਨਾਲ ਬੈਕਟੀਰੀਆ ਦੇ ਨਾਲ ਹੋਣ ਵਾਲੀਆਂ ਬੀਮਾਰੀਆਂ ਨੂੰ ਵੀ ਰੋਕਦਾ ਹੈ। ਮੀਂਹ ਪੈਣ ਤੋਂ ਬਾਅਦ ਬੂਟੇ ਦੀ ਸਤਹਿ ’ਤੇ ਬਰਕਰਾਰ ਰਹਿਣਾ ਅਤੇ ਲੰਮਾ ਸਮਾਂ ਬੂਟੇ ਦੇ ਨਾਲ ਚੰਬੜ ਕੇ ਰਹਿਣ ਦੀ ਕੁਦਰਤੀ ਸ਼ਕਤੀ ਕਰ ਕੇ ਇਹ ਇਕ ਬਹੁਤ ਹੀ ਸ਼ਾਨਦਾਰ ਉਲੀਨਾਸ਼ਕ ਹੈ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ

ਕਿਵੇਂ ਕੰਮ ਕਰਦੈ ਬੋਰਡੋ ਮਿਸ਼ਰਣ
ਮਾਹਰਾਂ ਨੇ ਦੱਸਿਆ ਕਿ ਬੋਰਡੋ ਮਿਸ਼ਰਣ ਵਿਚ ਮੌਜੂਦ ਨੀਲੇ ਥੋਥੇ ਦੇ ਕਾਪਰ ਕਣ ਬੀਮਾਰੀ ’ਤੇ ਆਪਣਾ ਪ੍ਰਭਾਵ ਦਿਖਾਉਂਦੇ ਹਨ। ਇਹ ਕਾਪਰ ਦੇ ਕਣ ਉਲੀ ਦੇ ਕਣਾਂ ਨੂੰ ਪੁੰਗਰਣ ਨਹੀਂ ਦਿੰਦੇ, ਜਿਸਦੇ ਸਿੱਟੇ ਵਜੋਂ ਬੀਮਾਰੀ ਰੁੱਕ ਜਾਂਦੀ ਹੈ। ਇਸ ਲਈ ਬੋਰਡੋ ਮਿਸ਼ਰਣ ਦਾ ਛਿੜਕਾਅ ਹਮੇਸ਼ਾ ਬੀਮਾਰੀ ਦੇ ਹਮਲੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਬੋਰਡੋ ਮਿਸ਼ਰਣ ਦੇ ਬਦਲ ਵਜੋਂ ਬਣੇ-ਬਣਾਏ ਬਾਜ਼ਾਰ ਵਿਚੋਂ ਮਿਲਣ ਵਾਲੇ ਨੀਲਾ ਥੋਥਾ ਅਧਾਰਿਤ ਉਲੀਨਾਸ਼ਕ ਅਜੇ ਤੱਕ ਇਸ ਦੀ ਥਾਂ ਨਹੀਂ ਲੈ ਸਕੇ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

PunjabKesari

ਬੋਰਡੋ ਮਿਸ਼ਰਣ ਤਿਆਰ ਕਰਨ ਲਈ ਲੋੜੀਂਦਾ ਸਾਮਾਨ
ਉਨ੍ਹਾਂ ਦੱਸਿਆ ਕਿ ਬੋਰਡੋ ਮਿਸ਼ਰਣ ਦੇ ਘੋਲ ਨੂੰ ਤਿਆਰ ਕਰਨਾ ਕਾਫ਼ੀ ਸੌਖਾ ਹੈ ਅਤੇ ਇਹ ਦੂਜੇ ਉਲੀ-ਨਾਸ਼ਕਾਂ ਦੇ ਮੁਕਾਬਲੇ ਬਹੁਤ ਸਸਤਾ ਪੈਂਦਾ ਹੈ। ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿਚ ਘੋਲਣਾ ਚਾਹੀਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਪਰ ਸਲਫ਼ੇਟ ਠੰਢੇ ਪਾਣੀ ’ਚ ਬਹੁਤ ਹੌਲੀ ਘੁਲਦਾ ਹੈ, ਇਸ ਲਈ ਸਰਦੀ ਦੇ ਮੌਸਮ ਦੌਰਾਨ ਇਸ ਨੂੰ ਗਰਮ ਪਾਣੀ ਵਿਚ ਘੋਲਣਾ ਚਾਹੀਦਾ ਹੈ। ਇਸ ਨੂੰ ਘੋਲਣ ਦੇ ਇਲਾਵਾ ਇਕ ਹੋਰ ਭਾਂਡੇ ’ਚ 2 ਕਿਲੋ ਅਣਬੁਝਿਆ ਚੂਨਾ ਲੈ ਕੇ ਉਸ ਨੂੰ ਹੌਲੀ-ਹੌਲੀ ਪਾਣੀ ਦੇ ਛਿੱਟੇ ਮਾਰ ਕੇ ਠੰਢਾ ਕਰਨਾ ਚਾਹੀਦਾ ਹੈ ਤਾਂ ਜੋ ਇਸਦਾ ਪਾਊਡਰ ਬਣ ਜਾਵੇ। ਫਿਰ ਇਸ ਵਿਚ 125 ਲਿਟਰ ਪਾਣੀ ਮਿਲਾ ਦੇਣਾ ਚਾਹੀਦਾ ਹੈ। ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲ ਮਿਲਾ ਦੇਣੇ ਚਾਹੀਦਾ ਹੈ ਜਿਸ ਤੋਂ ਪਹਿਲਾਂ ਚੂਨੇ ਦਾ ਘੋਲ ਮਿਲਾਉਣ ਤੋਂ ਪਹਿਲਾਂ ਇਸਨੂੰ ਚੰਗੀ ਤਰ੍ਹਾਂ ਪੁਣ ਲੈਣਾ ਚਾਹੀਦਾ ਹੈ। ਪੁਣਨ ਤੋਂ ਬਾਅਦ ਸਪਰੇਅ ਪੰਪ ਨਾਲ ਚੰਗੀ ਤਰ੍ਹਾਂ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

PunjabKesari

ਬੋਰਡੋ ਮਿਸ਼ਰਣ ਦੀ ਪਰਖ ਦਾ ਢੰਗ
ਬੋਰਡੋ ਮਿਸ਼ਰਣ ਦੇ ਘੋਲ ਵਿਚ ਚੂਨੇ ਕਾਰਣ ਖਾਰਾਪਣ ਹੁੰਦਾ ਹੈ। ਜੇਕਰ ਮਿਸ਼ਰਣ ਤੇਜ਼ਾਬੀ ਹੋਵੇ ਤਾਂ ਇਸ ’ਚ ਨੀਲੇ ਥੋਥੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਬੂਟੇ ਲਈ ਜ਼ਹਿਰੀਲੀ ਹੁੰਦੀ ਹੈ। ਤੇਜ਼ਾਬੀ ਘੋਲ ਦੀ ਸਪਰੇਅ ਕਰਨ ’ਤੇ ਬੂਟੇ ਦੇ ਪੱਤੇ ਝੁਲਸ ਜਾਂਦੇ ਹਨ। ਇਸ ਲਈ ਛਿੜਕਾਅ ਕਰਨ ਤੋਂ ਪਹਿਲਾਂ ਬੋਰਡੋ ਮਿਸ਼ਰਣ ਦੀ ਪਰਖ ਕਰਨ ਲਈ ਘੋਲ ਵਿਚ ਲੋਹੇ ਦੀ ਵਸਤੂ ਚਾਕੂ, ਦਾਤੀ, ਜਾਂ ਬਲੇਡ ਆਦਿ ਨੂੰ ਡੋਬ ਕੇ ਪਰਖ ਕੀਤੀ ਜਾ ਸਕਦੀ ਹੈ। ਮਿਸ਼ਰਣ ’ਚ ਨੀਲੇ ਥੋਥੇ ਦੀ ਮਾਤਰਾ ਜ਼ਿਆਦਾ ਹੋਣ ’ਤੇ ਇਨ੍ਹਾਂ ਉੱਪਰ ਤਾਂਬੇ ਦੀ ਪਰਤ ਜੰਮ ਜਾਵੇਗੀ। ਜਿਸ ਕਾਰਣ ਇਹ ਮਿਸ਼ਰਣ ਸਪਰੇਅ ਲਈ ਬਿਲਕੁਲ ਠੀਕ ਨਹੀਂ ਹੋਵੇਗਾ। ਇਸੇ ਤਰ੍ਹਾਂ ਨੀਲੇ ਥੋਥੇ ਦੀ ਮਾਤਰਾ ਜ਼ਿਆਦਾ ਮਾਤਰਾ ਵਾਲੇ ਮਿਸ਼ਰਣ ਵਿਚ ਲਿਟਮਸ ਪੇਪਰ ਡੋਬਣ ’ਤੇ ਨੀਲਾਲਿਟਮਸ ਲਾਲ ਹੋ ਜਾਵੇਗਾ। ਜ਼ਿਆਦਾ ਸਹੀ ਪਰਖ ਲਈ ਪੋਟਾਸ਼ੀਅਮ ਫੈਰੋਸਾਇਆਨਾਈਡ ਵਿਚ ਮਿਸ਼ਰਣ ਦੀਆਂ ਕੁਝ ਬੂੰਦਾਂ ਪਾ ਦਿਉ। ਜੇਕਰ ਪੋਟਾਸ਼ੀਅਮ ਫੈਰੋਸਾਇਆਨਾਈਡ ਦਾ ਰੰਗ ਨਹੀਂ ਬਦਲਦਾ ਤਾਂ ਬੋਰਡੋ ਮਿਸ਼ਰਣ ਛਿੜਕਾਅ ਕਰਨ ਲਈ ਸੁਰੱਖਿਅਤ ਹੈ। ਬੋਰਡੋ ਮਿਸ਼ਰਣ ਦੇ ਤੇਜ਼ਾਬੀ ਘੋਲ ’ਚ ਨੀਲੇ ਥੋਥੇ ਦੀ ਜ਼ਿਆਦਾ ਮਾਤਰਾ ਨੂੰ ਘਟਾÀਣ ਲਈ ਇਸ ਵਿਚ ਚੂਨੇ ਦਾ ਹੋਰ ਘੋਲ ਪਾਉ।

ਪੜ੍ਹੋ ਇਹ ਵੀ ਖਬਰ - ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ

PunjabKesari

ਬੋਰਡੋ ਪੇਸਟ ਤਿਆਰ ਕਰਨ ਦਾ ਢੰਗ
ਹਰਪ੍ਰੀਤ ਸਿੰਘ, ਅਨੀਤਾ ਅਰੋੜਾ ਅਤੇ ਅਮਰਿੰਦਰ ਕੌਰ ਨੇ ਦੱਸਿਆ ਕਿ 2 ਕਿਲੋ ਕਾਪਰ ਸਲਫ਼ੇਟ ਨੂੰ 15 ਲਿਟਰ ਪਾਣੀ ਵਿਚ ਘੋਲੋ। ਇੱਕ ਹੋਰ ਭਾਂਡੇ ਵਿਚ 15 ਲਿਟਰ ਪਾਣੀ ਲਓ। ਇਸ ਪਾਣੀ ਵਿਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿਚ 3 ਕਿਲੋ ਚੂਨਾ ਮਿਲਾਓ ਅਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿਚ ਪਾ ਦਿਓ। ਫਿਰ ਕਾਪਰ ਸਲਫ਼ੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਕੇ ਹਿਲਾਓ। ਇਸ ਪੇਸਟ ਨੂੰ ਕੱਟੇ ਹੋਏ ਥਾਵਾਂ ਜਾਂ ਜ਼ਖ਼ਮਾਂ ਤੇ ਬੁਰਸ਼ ਨਾਲ ਲਗਾ ਦਿਓ।

ਪੜ੍ਹੋ ਇਹ ਵੀ ਖਬਰ - ਦੇਸ਼ ਦੀਆਂ ਸੁਆਣੀਆਂ ਜਾਣੋ ਕਿਵੇਂ ਦੁੱਧ ਅਤੇ ਪਸ਼ੂ ਧਨ ਵਿੱਚ ਬਣਨ ਸਫ਼ਲ ਕਾਰੋਬਾਰੀ

PunjabKesari

ਕਿਵੇਂ ਬਣਾਇਆ ਜਾਂਦੈ ਬੋਰਡੋ ਪੇਂਟ
ਉਨ੍ਹਾਂ ਦੱਸਿਆ ਕਿ ਕਾਪਰ ਸਲਫ਼ੇਟ (ਨੀਲਾ ਥੋਥਾ) ਨੂੰ ਲੋਹੇ ਦੀ ਤਵੀ ’ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਦੋਂ ਤੱਕ ਇਸਦਾ ਪਾਊਡਰ ਨਾ ਬਣ ਜਾਵੇ। ਕਾਪਰ ਸਲਫ਼ੇਟ ਦਾ ਧੂੜਾ ਅਤੇ ਚੂਨੇ ਦਾ ਧੂੜਾ ਰਲਾ ਕੇ ਇਸ ਵਿਚ ਅਲਸੀ ਦਾ ਤੇਲ ਪਾ ਦਿਓ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ। ਹੁਣ ਇਸ ਬੋਰਡੋ ਪੇਂਟ ਦੀ ਬੁਰਸ਼ ਨਾਲ ਜ਼ਖ਼ਮਾਂ ’ਤੇ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪੇਂਟ ਨੂੰ ਕੇਵਲ ਮਿੱਟੀ, ਪਲਾਸਟਿਕ ਜਾਂ ਸ਼ੀਸ਼ੇ ਦੇ ਬਰਤਨ ਵਿਚ ਹੀ ਸੰਭਾਲੋ ਜਾਂ ਲੋੜ ਪੈਣ ਤੇ ਨਵਾਂ ਪੇਂਟ ਤਿਆਰ ਕਰੋ। ਬੋਰਡੋ ਪੇਂਟ ਲਗਾਉਣ ਤੇ ਪਾਣੀ ਇਸ ਵਿਚੋਂ ਨਹੀਂ ਲੰਘ ਸਕਦਾ। ਇਸ ਤਰ੍ਹਾਂ ਇਹ ਪੇਂਟ ਬੂਟੇ ਦੇ ਜ਼ਖ਼ਮ ਅਤੇ ਇਸਦੀ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦਾ ਹੈ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News