ਝੋਨੇ ਦੀ ਸਿੱਧੀ ਬਿਜਾਈ: ਖੇਤਾਂ ਵਿੱਚ ਫ਼ਸਲ ਉੱਗਣ ਵੇਲੇ ਚੂਹਿਆਂ ਦੀ ਰੋਕਥਾਮ

06/08/2020 9:38:49 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਝੋਨੇ ਦੀ ਸਿੱਧੀ ਬਿਜਾਈ ਜਿਥੇ ਬਿਨਾ ਮਜਦੂਰਾਂ ਤੋਂ ਕਰਨੀ ਸੌਖੀ ਹੈ, ਉਥੇ ਹੀ ਇਸ ਲਈ ਕਈ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਜਿਵੇਂ ਕਿ ਸਿੱਧੀ ਬਿਜਾਈ ਨਾਲ ਚੂਹੇ ਫ਼ਸਲ ਦਾ ਬਹੁਤ ਖ਼ਰਾਬਾ ਕਰਦੇ ਹਨ। ਇਸ ਦੀ ਰੋਕਥਾਮ ਲਈ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦੇ ਇਨ੍ਹਾਂ ਨੁਸਕਿਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। 

ਝੋਨੇ ਦੀ ਸਿੱਧੀ ਬਿਜਾਈ ਵਾਲੇ ਖ਼ੇਤਾਂ ਵਿੱਚ ਫ਼ਸਲ ਉੱਗਣ ਵੇਲੇ ਚੂਹਿਆਂ ਦੀ ਰੋਕਥਾਮ ਲਈ ਇੱਕ ਦਿਨ ਪਹਿਲਾਂ ਸ਼ਾਮ ਨੂੰ ਖ਼ੇਤਾਂ ਵਿੱਚਲੀਆਂ, ਵੱਟਾਂ ਉਪਰਲੀਆਂ ਅਤੇ ਆਲੇ-ਦੁਆਲੇ ਦੀਆਂ ਸਾਰਿਆਂ ਚੂਹਿਆਂ ਦੀਆਂ ਖੁੱਡਾਂ ਦੇ ਮੂੰਹ ਮਿੱਟੀ ਨਾਲ ਬੰਦ ਕਰ ਦਿਉ ਅਤੇ ਅਗਲੇ ਦਿਨ ਤਾਜੀਆਂ ਖੁਲਿਆਂ ਖੁੱਡਾਂ ਵਿੱਚ ਜ਼ਹਿਰੀਲਾ ਚੋਗ ਕਾਗਜ਼ ਦੀਆਂ ਢਿੱਲੀਆਂ ਪੁੜੀਆਂ ਵਿੱਚ 10-10 ਗ੍ਰਾਮ ਤਕਰੀਬਨ 6 ਇੰਚ ਹਰ ਖੁੱਡ ਅੰਦਰ ਰੱਖੋ ।

ਪੜ੍ਹੋ ਇਹ ਵੀ ਖਬਰ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

ਪੜ੍ਹੋ ਇਹ ਵੀ ਖਬਰ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

ਚੂਹਿਆਂ ਦਾ ਜ਼ਹਿਰੀਲੇ ਚੋਗ ਨੂੰ ਖਾਣਾ, ਚੋਗ ਵਿੱਚ ਵਰਤੇ ਗਏ ਦਾਣਿਆਂ ਦੇ ਸੁਆਦ ਅਤੇ ਮਹਿਕ ਉਪੱਰ ਨਿਰਭਰ ਕਰਦਾ ਹੈ। ਇਸ ਲਈ ਵਧੇਰੇ ਅਸਰ ਲਈ ਜ਼ਹਿਰੀਲਾ ਚੋਗ ਸਿਫ਼ਾਰਿਸ਼ ਕੀਤੇ ਢੰਗ ਨਾਲ ਹੀ ਬਣਾਉ, ਜੋ ਕਿ ਇਸ ਪ੍ਰਕਾਰ ਹੈ:

2% ਜਿੰਕ ਫ਼ਾਸਫ਼ਾਈਡ ਵਾਲਾ ਚੋਗ: 
ਇੱਕ ਕਿਲੋ ਬਾਜਰਾ ਜਾਂ ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਦਾ ਮਿਸ਼ਰਣ ਲੈ ਕੇ ਉਸ ਵਿੱਚ 20 ਗ੍ਰਾਮ ਕੋਈ ਵੀ ਖਾਣ ਵਾਲਾ ਤੇਲ ਤੇ 20 ਗ੍ਰਾਮ ਪੀਸੀ ਖੰਡ ਚੰਗੀ ਤਰ੍ਹਾਂ ਮਿਲਾਉ। ਫਿਰ ਉਸ ਵਿੱਚ 25 ਗ੍ਰਾਮ ਜਿੰਕ ਫ਼ਾਸਫ਼ਾਈਡ ਪਾਉਡਰ ਪਾ ਕੇ ਕਿਸੇ ਡੰਡੇ ਜਾ ਖੁਰਪੇ ਨਾਲ ਜਾਂ ਹੱਥਾਂ ਤੇ ਰਬੜ ਦੇ ਦਸਤਾਨੇ ਚੜ੍ਹਾ ਕੇ ਰਲਾਉ। ਚੂਹਿਆਂ ਦੀ ਰੋਕਥਾਮ ਦੇ ਚੰਗੇ ਨਤੀਜੇ ਹਾਸਲ ਕਰਨ ਲਈ ਚੂਹੇ ਮਾਰ ਮੁਹਿੰਮ ਦਾ ਪਿੰਡ ਪੱਧਰ ਤੇ ਅਪਨਾਉਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਇੱਕ ਪਿੰਡ ਦੇ ਸਾਰੇ ਖ਼ੇਤਾਂ, ਖਾਲੀ ਥਾਵਾਂ ਅਤੇ ਪੁਰਾਣੀਆਂ ਪੱਕੀਆਂ ਵੱਟਾਂ ਉਪਰ ਰੱਲ ਕੇ ਚੂਹੇਮਾਰ ਦਵਾਈ ਦਾ ਚੋਗ ਰੱਖ ਕੇ ਚੂਹਿਆਂ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਚੂਹੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਕੇ ਖ਼ੇਤੀ ਦਾ ਨੁਕਸਾਨ ਨਾ ਕਰ ਸਕਣ।

ਪੜ੍ਹੋ ਇਹ ਵੀ ਖਬਰ - ‘ਕੋਰੋਨਾ ਜਾਂਚ ਲਈ ਨਮੂਨੇ ਇਕੱਤਰ ਕਰਨ ’ਚ ਲਗਦਾ ਹੈ 60 ਸੈਕਿੰਟ ਤੋਂ ਘੱਟ ਦਾ ਸਮਾਂ’

ਪੜ੍ਹੋ ਇਹ ਵੀ ਖਬਰ - ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਸੇਬ ਦਾ ਸਿਰਕਾ, ਚਿਹਰੇ ਨੂੰ ਵੀ ਬਣਾਏ ਚਮਕਦਾਰ


rajwinder kaur

Content Editor

Related News