ਜ਼ਿਲ੍ਹੇ ਦੇ ਵੱਖ-ਵੱਖ ਪਿਡਾਂ ਵਿੱਚ ਵਿਸ਼ਵ ਮਿੱਟੀ ਦਿਹਾੜੇ ਬਾਰੇ ਕਿਸਾਨਾਂ ਨੂੰ ਕੀਤਾ ਗਿਆ ਜਾਗਰੂਕ

12/06/2020 3:31:17 PM

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਜਲੰਧਰ ਵੱਲੋਂ ਬੀਤੇ ਦਿਨ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਵਿਸ਼ਵ ਸੁਆਇਲ ਡੇਅ ਮਨਾਇਆ ਗਿਆ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਸੁਆਇਲ ਸਾਇੰਸ ਯੂਨੀਅਨ ਨੇ ਸਾਲ 2002 ਵਿੱਚ ਇਸ ਦਿਹਾੜੇ ਨੂੰ ਹਰੇਕ ਸਾਲ 5 ਦਸੰਬਰ ਨੂੰ ਮਨਾਉਣ ਦਾ ਅਹਿਦ ਕੀਤਾ ਸੀ। ਇਸ ਦਾ ਮਕਸਦ ਆਮ ਲੋਕਾਂ ਅਤੇ ਖਾਸ ਕਰਕੇ ਪੇਂਡੂ ਵਰਗ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਟੀ ਦੀ ਖੇਤੀਬਾੜੀ ਲਈ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿਸ਼ਵ ਸੁਆਇਲ ਡੇਅ ਦਾ ਵਿਸ਼ਾ ਹੈ ‘Keep Soil Alive Protect Soil Biodiversity’ ਭਾਵ ਜਿਥੇ ਅੱਜ ਸਾਨੂੰ ਮਿੱਟੀ ਨੂੰ ਜੀਵਤ ਅਵਸਥਾ ਵਿੱਚ ਰੱਖਣ ਲਈ ਉਚੇਚਾ ਧਿਆਨ ਦੇਣ ਦੀ ਜ਼ਰੂਰਤ ਹੈ, ਉਥੇ ਸਾਨੂੰ ਜ਼ਮੀਨ ਦੀ ਭੋਤਿਕ ਬਣਤਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜ਼ਿਲ੍ਹਾ ਜਲੰਧਰ ਵਿੱਚ ਹਰੇਕ ਬਲਾਕ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪਾ ਦਾ ਆਯੋਜਨ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ

PunjabKesari

ਪਿੰਡ ਮੂਸਾਪੁਰ ਬਲਾਕ ਜਲੰਧਰ ਪੂਰਬੀ, ਬਲਾਕ ਦਫ਼ਤਰ ਆਦਮਪੁਰ, ਪਿੰਡ ਕਾਕੜ ਕਲਾਂ, ਤਲਵੰਡੀ ਸੰਘੇੜਾ ਬਲਾਕ ਸ਼ਾਹਕੋਟ। ਇਨ੍ਹਾਂ ਕੈਪਾਂ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮਾਹਿਰਾ ਨੇ ਕਿਹਾ ਕਿ ਖੇਤੀ ਦੀ ਬੱਚ ਖੁੱਚ ਦੀ ਸੰਭਾਲ ਲਈ ਪ੍ਰਭਾਵਸ਼ਾਲੀ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਆਈ ਕਮੀ ਲਈ ਇਲਾਕੇ ਦੇ ਕਿਸਾਨਾਂ ਦੀ ਸ਼ਲਾਂਘਾ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਜ਼ਿਲ੍ਹਾ ਜਲੰਧਰ ਦੇ ਸਮੁੱਚੇ ਕਿਸਾਨਾਂ ਵੱਲੋਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਪਿਛਲੇ ਸਾਲ ਨਾਲੋ ਚੰਗੇਰੇ ਯਤਨ ਕੀਤੇ ਗਏ ਹਨ। ਡਾ.ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਦੀ ਬੱਚ ਖੁੱਚ ਨੂੰ ਜ਼ਮੀਨ ਵਿੱਚ ਵਾਹੁਣ ਤੋਂ ਬਾਅਦ ਫ਼ਸਲਾਂ ਦੀ ਖੇਤੀ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਉਥੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਅਤੇ ਭੌਤਿਕ ਬਣਤਰ ਵਿੱਚ ਸੁਧਾਰ ਹੁੰਦਾ ਹੈ। 

ਵੱਖ-ਵੱਖ ਬਲਾਕ ਖੇਤੀਬਾੜੀ ਅਧਿਕਾਰੀ ਡਾ. ਜਸਵੰਤ ਰਾਏ, ਡਾ.ਅਰੁਣ ਕੋਹਲੀ, ਡਾ. ਰਣਜੀਤ ਸਿੰਘ ਚੌਹਾਨ, ਡਾ.ਦਿਲਬਾਗ ਸਿੰਘ ਸੋਹਲ, ਡਾ. ਬਲਕਾਰ ਚੰਦ, ਡਾ. ਮਨਦੀਪ ਸਿੰਘ, ਡਾ.ਸੁਰਜੀਤ ਸਿੰਘ, ਡਾ. ਜਸਬੀਰ ਸਿੰਘ ਅਤੇ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਾਈ ਸਾਨੂੰ ਜੈਵਿਕ ਉਪਰਾਲਿਆਂ ਦਾ ਸਹਾਰਾ ਲੈਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਅੱਜ ਵੱਖ-ਵੱਖ ਕੈਪਾਂ ਦੌਰਾਨ ਕਿਸਾਨਾਂ ਨੂੰ ਰੂੜੀ ਦੀ ਖਾਦ, ਗੰਡੋਆਂ ਵਾਲੀ ਖਾਦ ਅਤੇ ਹਰੀ ਖਾਦ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਮੀਨ ਵਿੱਚ ਜੈਵਿਕ ਮਾਦਾ 0.4 ਤੋਂ 0.7 ਫੀਸਦੀ ਹੋਣਾ ਚਾਹੀਦਾ ਹੈ, ਜੋ ਸਿਰਫ਼ 0.2-0.25 ਫੀਸਦੀ ਹੀ ਰਹਿ ਗਿਆ ਹੈ। ਇਸ ਨੂੰ ਮਜਬੂਤ ਕਰਨ ਲਈ ਵੱਖ-ਵੱਖ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਜ਼ਮੀਨ ਵਿੱਚ ਵਾਹੁਣ ਦੀ ਜ਼ਰੂਰਤ ਹੈ।

ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’

PunjabKesari

ਇਨ੍ਹਾਂ ਕੈਂਪਾ ਵਿੱਚ ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਾਦਾ ਦਾ ਸੁੱਚਜਾ ਇਸਤੇਮਾਲ ਕਰਦੇ ਹੋਏ, ਜਿਥੇ ਆਪਣੇ ਖੇਤੀ ਖ਼ਰਚੇ ਘਟਾਉਣ, ਉਥੇ ਮਿੱਟੀ ਪਰਖ ਕਰਵਾਉਂਦੇ ਹੋਏ ਅਤੇ ਖੇਤੀ ਵਿੱਚ ਜੈਵਿਕ ਢੰਗ ਤਰੀਕੇ ਅਪਣਾਉਂਦੇ ਹੋਏ ਖੇਤੀ ਖਰਚੇ ਬਚਾਉਣ। ਇਸ ਤੋਂ ਇਲਾਵਾ ਉਹ ਜ਼ਮੀਨ ਦੀ ਉਪੁਜਾਓ ਸ਼ਕਤੀ ਨੂੰ ਵੀ ਦੂਣ ਸਵਾਇਆ ਕਰਨ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ।


rajwinder kaur

Content Editor

Related News