ਦੇਸ਼ ਵਿਚ ਖੇਤੀਬਾੜੀ ਨਾਲ ਸਬੰਧਿਤ ਹੋ ਰਹੀਆਂ ਖ਼ੁਦਕੁਸ਼ੀਆਂ ਘਟੀਆਂ : ਐੱਨ.ਸੀ.ਆਰ.ਬੀ.

09/04/2020 12:24:07 PM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਨੈਸ਼ਨਲ ਕਰਾਈਮ ਰਿਕਾਰਡਸ ਬਿਉਰੋ (ਐੱਨ.ਸੀ.ਆਰ.ਬੀ.) ਦੇ ਤਾਜ਼ਾ ਆਂਕੜੇ ਦਰਸਾਉਂਦੇ ਹਨ ਕਿ ਭਾਰਤ ਵਿਚ ਸਾਲ 2015 ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਖੇਤਰ ਨਾਲ ਸਬੰਧਤ ਖੁਦਕੁਸ਼ੀਆਂ 9.4 ਪ੍ਰਤੀਸ਼ਤ ਤੋਂ ਘੱਟ ਕੇ 2019 ਵਿੱਚ ਕੁੱਲ 7.4 ਪ੍ਰਤੀਸ਼ਤ ਹੀ ਰਹਿ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਇਸ ਕੁੱਲ ਅੰਕੜੇ ਵਿਚ ਗਿਰਾਵਟ ਆਈ ਹੈ ਪਰ ਮਜ਼ਦੂਰਾਂ ਦੇ ਮੁਕਾਬਲੇ 2018 ਤੋਂ 2019 ਤੱਕ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਧੀਆਂ ਹਨ। 

ਰਿਪੋਰਟ ਮੁਤਾਬਕ ਸਾਲ 2019 ਦੌਰਾਨ ਖੇਤੀਬਾੜੀ ਖੇਤਰ ਨਾਲ ਜੁੜੇ ਕੁੱਲ 10281 ਜਣਿਆਂ ਨੇ ਖੁਦਕੁਸ਼ੀ ਕੀਤੀ ਹੈ ਜਿਨ੍ਹਾਂ ਵਿਚੋਂ 5957 ਕਿਸਾਨ / ਕਾਸ਼ਤਕਾਰ ਅਤੇ 4324 ਖੇਤੀਬਾੜੀ ਮਜਬੂਰ ਹਨ। ਇਹ ਦੇਸ਼ ਵਿੱਚ ਕੁੱਲ ਖ਼ੁਦਕੁਸ਼ੀਆਂ (1,39,123) ਦਾ 7.4 % ਹਨ। 5957 ਕਿਸਾਨਾਂ/ਕਾਸ਼ਤਕਾਰ ਦੀਆਂ ਖੁਦਕੁਸ਼ੀਆਂ ਵਿਚੋਂ, ਕੁੱਲ 5563 ਮਰਦ ਅਤੇ 394 ਬੀਬੀਆਂ ਹਨ ਅਤੇ 4324 ਖੇਤੀਬਾੜੀ ਮਜਦੂਰਾਂ ਵਿਚੋਂ 3749 ਮਰਦ ਅਤੇ 575 ਬੀਬੀਆਂ ਹਨ। 

ਕੋਰੋਨਾ ਕਾਲ ਦੌਰਾਨ ਇਕੱਲੇ ਚੀਨ ਦੇਸ਼ ਦੀ ਹੀ ਵਧੀ ਜੀ.ਡੀ.ਪੀ., ਜਾਣੋ ਕਿਉਂ

PunjabKesari

ਖੇਤੀਬਾੜੀ ਖੇਤਰ ਨਾਲ ਜੁੜੇ ਜ਼ਿਆਦਾਤਰ ਪੀੜਤ ਮਹਾਰਾਸ਼ਟਰ (38.2%), ਕਰਨਾਟਕ (19.4%), ਆਂਧਰਾ ਪ੍ਰਦੇਸ਼ (10.0%),  ਮੱਧ ਪ੍ਰਦੇਸ਼ (5.3%), ਛੱਤੀਸਗੜ੍ਹ (4.9%) ਤੇਲੰਗਾਨਾ (4.9%)ਵਿੱਚ ਦੱਸੇ ਗਏ ਹਨ। ਇਸਦੇ ਉਲਟ ਕੁਝ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜਿਵੇਂ ਕਿ ਪੱਛਮੀ ਬੰਗਾਲ, ਬਿਹਾਰ, ਉੜੀਸਾ, ਉਤਰਾਖੰਡ, ਮਨੀਪੁਰ, ਚੰਡੀਗੜ੍ਹ, ਦਮਨ ਅਤੇ ਦਿਯੂ, ਦਿੱਲੀ, ਲਕਸ਼ਦੀਪ ਅਤੇ ਪੁੰਡੂਚੇਰੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਬਿਲਕੁਲ ਨਹੀਂ ਹਨ। ਪੰਜਾਬ ਵਿਚ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ 2018 ਦੌਰਾਨ 323 ਅਤੇ 2019 ਵਿੱਚ 303 ਰਹਿ ਗਈਆਂ। 

ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਅੰਕੜਿਆਂ ’ਚ ਆਈ ਗਿਰਾਵਟ: NCRB (ਵੀਡੀਓ)

ਮਾਹਿਰ:
ਸਾਲ 2000 ਤੋਂ 2016 ਦੇ ਵਿੱਚ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬ ਵਿੱਚ ਇਕੱਠੇ ਕੀਤੇ ਗਏ ਅੰਕੜੇ ਕੁਝ ਵਖਰਾ ਰੰਗ ਦਿਖਾਉਂਦੇ ਹਨ। ਮਾਹਿਰਾਂ ਨੇ ਦੱਸਿਆ ਕਿ ਇਹਨਾਂ 16 ਸਾਲਾਂ ਵਿਚ ਖੇਤੀਬਾੜੀ ਖੇਤਰ ਵਿੱਚ ਖ਼ੁਦਕੁਸ਼ੀਆਂ 16606 ਸਨ। ਇਨ੍ਹਾਂ ਵਿਚ  9243 ਦੇ ਕਰੀਬ ਕਿਸਾਨ ਅਤੇ 7363 ਦੇ ਕਰੀਬ ਖੇਤ ਮਜ਼ਦੂਰ ਸਨ। ਇਹ ਅੰਕੜਾ ਹਰ ਸਾਲ ਔਸਤਨ 1000 ਤੋਂ ਉੱਪਰ ਬਣਦਾ ਹੈ। 

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

PunjabKesari


rajwinder kaur

Content Editor

Related News