ਜੀਵਨ ਦੇ ਬਦਲਦੇ ਰੰਗ-ਢੰਗ

5/21/2020 2:07:44 PM

ਅੱਜ ਤੋਂ ਤਿੰਨ ਮਹੀਨੇ ਪਹਿਲੇ ਕਿਸੇ ਨੇ ਵੀ ਸੁਪਨੇ ਵਿਚ ਜਾਂ ਕਿਤੇ ਦੂਰ-ਦੂਰ ਖਿਆਲਾਂ ਵਿਚ ਵੀ ਨਹੀਂ ਸੋਚਿਆ ਸੀ ਕਿ ਸਾਡੀ ਜੀਵਨ ਸ਼ੈਲੀ ਬਦਲੇਗੀ ਜਾਂ ਬਦਲ ਸਕਦੀ ਹੈ। ਕਿਉਂਕਿ ਕਦੇ ਇਸ ਤੋਂ ਪਹਿਲਾਂ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਇਸਦਾ ਸਵਰੂਪ ਇਸ ਤੋਂ ਇਲਾਵਾ ਕੁਝ ਹੋਰ ਵੀ ਹੋ ਸਕਦਾ ਹੈ। ਜੀਵਨ ਦੀ ਨੱਠਭੱਜ ਅਤੇ ਭੌਤਿਕ ਜ਼ਰੂਰਤਾਂ ਨੇ ਸਾਨੂੰ ਕਦੇ ਇਹ ਵਿਹਲ ਹੀ ਨਹੀਂ ਦਿੱਤੀ ਕਿ ਅਸੀਂ ਇਸਦੇ ਬਾਰੇ ਗੰਭੀਰ ਹੋ ਕੇ ਵਿਚਾਰ ਕਰੀਏ।

ਇਸ ਮਹਾਮਾਰੀ ਨੇ ਕੁਦਰਤੀ ਰੂਪ ਵਿੱਚ ਨਾ ਸਿਰਫ ਸਾਡੀ ਜੀਵਨ ਸ਼ੈਲੀ ਬਦਲੀ ਬਲਕਿ ਸਾਡੀ ਸੋਚ ਵਿਚਾਰ, ਆਦਤਾਂ, ਨੈਤਿਕਤਾ ਆਦਿ ਗੁਣਾਂ ਨੂੰ ਵੀ ਬਦਲ ਕੇ ਰੱਖ ਦਿੱਤਾ। ਇਥੋਂ ਤੱਕ ਕਿ ਸਾਡੀਆਂ ਖਾਣ-ਪੀਣ ਵਾਲੀਆਂ ਆਦਤਾਂ ਅਤੇ ਸਾਡੇ ਪਹਿਰਾਵੇ ਨੂੰ ਵੀ ਪ੍ਰਭਾਵਿਤ ਕੀਤਾ। ਅਸੀ ਇਨ੍ਹਾਂ ਬਦਲਾਆਂ ਵਾਸਤੇ ਮਾਨਸਿਕ ਰੂਪ ਵਿਚ ਬਿਲਕੁਲ ਵੀ ਤਿਆਰ ਨਹੀਂ ਸੀ ਪਰ ਅਸੀਂ ਇਨ੍ਹਾਂ ਨੂੰ ਅਪਨਾਉਣ ਵਾਸਤੇ ਮਜ਼ਬੂਰ ਹੋ ਗਏ, ਕਿਉਂਕਿ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਵਿਕਲਪ ਹੀ ਨਹੀਂ ਸੀ। ਇਹ ਸਭ ਬਹੁਤ ਦੇਰ ਤੱਕ ਜਾਂ ਕਹਿ ਲਵੋ ਸ਼ਾਇਦ ਹਮਸ਼ਾ ਹੀ ਸਾਡੇ ਨਾਲ ਚਲੇਗਾ, ਇਹੋ ਜਿਹੀ ਭਵਿੱਖਬਾਣੀ ਹੈ। 

ਇਸ ਤੋਂ ਪਹਿਲਾਂ ਦੋੜ ਤੋਂ ਪਿੱਛੇ ਮੁੜਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਅਸੀਂ ਹਮੇਸ਼ਾ ਆਪਣੇ ਅਹਿਮ, ਹੰਕਾਰ ਅਤੇ ਅਤਿ ਵਿਸ਼ਵਾਸ ਦੇ ਨਸ਼ੇ ਵਿਚ ਚੂਰ ਹੋਰ ਅੱਗੇ ਜਾਣ ਬਾਰੇ ਹੀ ਸੋਚਦੇ ਸੀ, ਕਿ ਹੁਣ ਅੱਗੋਂ ਕੀ ? ਇਥੋਂ ਤੱਕ ਕਿ ਅਸੀਂ ਆਪਣੀ ਸੰਸਕ੍ਰਿਤੀ, ਸੰਸਕਾਰ ਤੇ ਸੱਭਿਆਚਾਰ ਵਰਗੀ ਪ੍ਰਾਚੀਨ ਧਰੋਹਰ ਨੂੰ ਵੀ ਕਿਤੇ ਪਿਛੇ ਹੀ ਛੱਡ ਆਏ ਸੀ।

ਪਰ ਕੁਦਰਤ ਦੀ ਏਸੀ ਮਾਰ ਪਈ ਸਾਨੂੰ ਅੱਗੇ ਜਾਣ ਦੀ ਥਾਂ ਕਾਫੀ ਕਦਮ ਪਿੱਛੇ ਪਰਤਣਾ ਪਿਆ। ਜਿਹੜੀਆਂ ਜੜ੍ਹਾਂ ਨੂੰ ਅਸੀਂ ਭੁੱਲ ਚੁੱਕੇ ਸੀ, ਉਸ ਤੋਂ ਵੱਖਰੇ ਹੋ ਕੇ ਉਸ ਤੋਂ ਉਖੜ ਚੁੱਕੇ ਸੀ। ਉਸਦੀ ਬੁਨਿਆਦ ਵੱਲ ਫੇਰ ਤੋਂ ਮੁੜਨਾ ਪਿਆ। ਬੇਸ਼ਕ ਇਨ੍ਹਾਂ ਜੜ੍ਹਾਂ ਦੇ ਸਾਨੂੰ ਕਦੇ ਵੀ ਅੱਗੇ ਵੱਧਣ ਤੋਂ ਨਹੀਂ ਰੋਕਿਆ, ਸਗੋਂ ਆਪਣੇ ਆਪ ਨੂੰ ਨਾਲ ਲੈ ਕੇ ਨੈਤਿਕਤਾ ਸੱਚਾਈ ਅਤੇ ਈਮਾਨਦਾਰੀ ਦਾ ਦਾਮਨ ਫੜ੍ਹ ਕੇ ਇਨਸਾਨਿਅਤ ਦੇ ਦਾਇਰੇ ਵਿਚ ਰਹਿ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ, ਤਾਂ ਕਿ ਅਸੀਂ ਬਾਕੀ ਦੁਨੀਆਂ ਤੇ ਸਮਾਜ ਨਾਲ ਉਨੱਤੀ ਅਤੇ ਭਾਈਚਾਰੇ ਵਾਲੀ ਸਾਂਝ ਪਾ ਕੇ ਰੱਖੀਏ।

ਲਾਕਡਾਊਨ ਦੇ ਦੌਰਾਨ ਲੱਗਭਗ ਸਭ ਨੇ ਆਪਣੇ ਆਪ ਦੀ ਤੁਲਨਾ ਜੇਲ ਵਿਚ ਰਹਿ ਰਹੇ ਕੈਦੀਆਂ ਜਾਂ ਪਿੰਜਰੇ ਵਿਚ ਰਹਿ ਰਹੇ ਪੰਛੀ ਨਾਲ ਕੀਤੀ। ਜਦੋਂ ਅਸੀ ਆਪਣੇ ਆਪ ਨੂੰ ਪੰਛੀਆਂ ਦੀ ਤਰ੍ਹਾਂ ਬੇਬਸ, ਬੈਚੇਨ ਤੇ ਘੁੱਟਿਆ ਹੋਇਆ ਪਾਇਆ ਤਾਂ ਰੱਬ ਅਤੇ ਪ੍ਰਸ਼ਾਸਨ ਨਾਲ ਵੀ ਸ਼ਿਕਾਇਤ ਕੀਤੀ ਪਰ ਨਾਲ ਹੀ ਪੰਛੀਆਂ ਦੇ ਦਰਦ ਨੂੰ ਵੀ ਭੱਲੀਭਾਂਤ ਸਮਝਿਆ। ਉਨ੍ਹਾਂ ਲਈ ਵੀ ਹਮਦਰਦੀ ਅਤੇ ਪਿਆਰ ਦੀ ਭਾਵਨਾ ਪਨਪ ਪਈ।

ਦਿਨ ਰਾਤ ਘਰ ਵਿਚ ਰਹਿਣ ਕਰਕੇ ਸਾਡੇ ਸਮਾਜ ਵਿਚ ਵਿਚਰਣ ਦਾ ਦਾਇਰਾ ਛੋਟਾ ਹੋ ਗਿਆ ਪਰ ਹੋਰ ਰਿਸ਼ਤਿਆਂ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਵਿਆਪਕ ਹੋ ਗਿਆ। ਪਹਿਲਾਂ ਸਾਲੋਂ ਸਾਲ ਆਪਣੇ ਤੋਂ ਦੂਰ ਤਾਂ ਕੀ, ਨੇੜੇ ਦੇ ਰਿਸ਼ਤਿਆਂ ਨੂੰ ਵੀ ਨਾ ਤਾਂ ਸਮਾ ਕੇ ਪਾ ਰਹੇ ਸੀ ਤੇ ਨਾਂ ਹੀ ਸੰਵਾਦ ਕਰ ਪਾ ਰਹੇ ਸੀ। ਹੁਣ ਜ਼ਿੰਦਗੀ ਦੀ ਅਸਿਥਰਤਾ ਦੇ ਕਾਰਣ ਨੇੜੇ ਦੇ ਵੀ ਅਤੇ ਦੂਰ ਦੇ ਵੀ ਆਪਣੇ ਯਾਦ ਆਏ। ਉਨ੍ਹਾਂ ਨਾਲ ਬਿਤਾਇਆ ਬਚਪਨ ਜਾਂ ਜਵਾਨੀ ਦੇ ਕਿੱਸੇ ਯਾਦ ਕਰਕੇ ਮਨ ਇਕ ਵਾਰ ਫੇਰ ਹਰਾ-ਭਰਾਅ ਤੇ ਤਰੋਤਾਜ਼ਾ ਹੋ ਗਿਆ। ਇਥੋਂ ਤੱਕ ਕਿ ਗੁਆਂਢੀਆਂ ਨਾਲ ਵੀ ਗਿਲੇ ਸ਼ਿੰਕਵੇ ਅਤੇ ਜੱਲਣ ਦੀ ਭਾਵਨਾ ਖਤਮ ਹੋ ਗਈ। ਉਸਦੀ ਥਾਂ ਇਕ ਪਿਆਰਾ ਜਿਹਾ ਰਿਸ਼ਤਾ ਬਣ ਗਿਆ।

ਇਸ ਤੋਂ ਪਹਿਲਾਂ ਬਾਜ਼ਾਰ ਦੇ ਭੋਜਨ ਦੀ ਜਗ੍ਹਾ ਘਰ ਦੀ ਰੋਟੀ ਬੜੀ ਬੇਸੁਆਦੀ ਤੇ ਨੀਰਸ ਲੱਗਦੀ ਸੀ। ਹੁਣ ਉਹੀ ਰੋਟੀ ਖਾ ਕੇ ਸੁਆਦ ਵੀ ਆਇਆ ਤੇ ਸਰੀਰ ਅੰਦਰ ਇਕ ਸਿਹਤਮੰਦ ਊਰਜਾ ਵੀ ਮਹਿਸੂਸ ਹੋਈ। ਘਰ ਦੀ ਗ੍ਰਹਿਣੀਆਂ ਤੋਂ ਜ਼ਿਆਦਾ ਪੁਰਖਾਂ ਨੇ ਪਾਕ ਕਲਾ ਵਿਚ ਨਿਪੁੰਨਤਾ ਦਿਖਾਈ, ਜਿਸ ਨਾਲ ਔਰਤ ਦੀ ਮਿਹਨਤ ਅਤੇ ਸੁਚੱਜੇਪਣ ਦੀ ਵੀ ਪ੍ਰਸ਼ੰਸਾ ਹੋਈ।

ਆਪਣੇ ਪਿਛੋਕੜ ਤੇ ਸਿੱਖਿਅਕ ਕਹਾਣੀਆਂ ਨਾਲ ਆਪਣੇ ਬੱਚਿਆਂ ਨੂੰ ਦੋਸਤੀ ਵਾਲਾ ਵਰਤਾਅ ਰੱਖ ਕੇ ਰੂਬਰੂ ਵੀ ਕਰਵਾਇਆ। ਬੱਚਿਆਂ ਨੇ ਵੀ ਇਸ ਨੂੰ ਜਾਨਣ ਵਿਚ ਪ੍ਰਸੰਨਤਾ ਅਤੇ ਦਿਲਚਸਪੀ ਦਿਖਾਈ।

ਜਿਹੜੀਆਂ ਲੋੜਾਂ ਦਾ ਕੋਈ ਅੰਤ ਨਹੀਂ ਸੀ ਉਹ ਬਹੁਤ ਛੋਟੀਆਂ ਹੋ ਕੇ ਸਿਮਟ ਗਈਆਂ। ਧਿਆਨ ਦੁਨਿਆਵੀ ਦਿਖਾਵੇ ਅਤੇ ਲਾਲਸਾ ਤੋਂ ਹੱਟ ਕੇ ਰੱਬ ਦੀ ਸੱਚੀ ਸ਼ਰਧਾ ਵਿਚ ਬਦਲ ਗਿਆ, ਜਿਹੜੀ ਕੁਦਰਤ ਤੇ ਵਾਤਾਵਰਣ ਨੂੰ ਅਸੀਂ ਅਣਦੇਖਾ ਤੇ ਦੂਸ਼ਿਤ ਕਰ ਰਹੇ ਸੀ। ਹੁਣ ਤਰ੍ਹਾਂ-ਤਰ੍ਹਾਂ ਦੇ ਪੌਦੇ ਲਗਾ ਕੇ ਪ੍ਰਦੂਸ਼ਣ ਤੋਂ ਬਿਨਾਂ ਸਾਨੂੰ ਅਸਮਾਨ ਦੇਖ ਕੇ ਕੁਦਰਤ ਦੀ ਅਸਲੀ ਨਿਰਮਲਤਾ ਨੂੰ ਦੇਖਣ ਦਾ ਮੌਕਾ ਮਿਲਿਆ ਪੁਰਾਣੀਆਂ ਜੜੀ ਬੂਟੀਆਂ ਤੇ ਔਸ਼ਧੀਆਂ ਦੀ ਮਹੱਤਤਾ ਪਤਾ ਲਗੀ। ਇਸਦੇ ਨਾਲ ਯੋਗ ਅਤੇ ਧਿਆਨ ਦੀ ਮਦਦ ਨਾਲ ਮਾਨਸਿਕ ਤੇ ਸਰੀਰਕ ਸਿਹਤ ਵੱਲ ਵੀ ਰੁਝਾਨ ਹੋਇਆ। 

ਸੰਚਾਰ ਦੇ ਸਾਧਨਾਂ ਦਾ ਸਹੀ ਉਪਯੋਗ ਕੀਤਾ। ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਦੇ ਮਾਰਗ ਦਰਸ਼ਨ ਨਾਲ ਪੂਰੀ ਦੁਨੀਆ ਨਾਲ ਜੁੜੇ ਅਤੇ ਦੇਸ਼ ਦੇ ਲੋਕਾਂ ਲਈ ਪਿਆਰ ਤੇ ਉਨ੍ਹਾਂ ਦੀ ਮਦਦ ਕਰਨ ਦਾ ਜ਼ਜਬਾ ਵੱਧਿਆ। ਸਮਾਜਿਕ ਕੁਰੀਤਿਆਂ-ਖਾਸ ਤੌਰ ’ਤੇ ਦਾਜ ਦੀ ਪ੍ਰਥਾ ਜਿਸ ਨੂੰ ਅਸੀ ਇਕ ਪਾਸੇ ਰੱਖਕੇ ਕਈ ਵਿਆਹ ਬਿਨਾਂ ਕਿਸੇ ਲੈਣ ਦੇਣ ਥੌੜੇ ਹੀ ਸਾਕ ਸੰਬੰਧੀਆਂ ਦੀ ਹਾਜ਼ਿਰੀ ਵਿਚ ਬੜੀ ਹੀ ਸਾਦਗੀ ਨਾਲ ਕੀਤੀ। 

ਘਰ ਦੀ ਗ੍ਰਹਿਣੀਆਂ ਤੋਂ ਜ਼ਿਆਦਾ ਪੁਰਖਾਂ ਨੇ ਪਾਕ ਕਲਾ ਵਿਚ ਨਿਪੁੰਨਤਾ ਦਿਖਾਈ, ਜਿਸ ਨਾਲ ਔਰਤ ਦੀ ਮਿਹਨਤ ਅਤੇ ਸੁਚੱਜੇਪਣ ਦੀ ਵੀ ਪ੍ਰਸ਼ੰਸਾ ਹੋਈ। ਆਪਣੇ ਪਿਛੋਕੜ ਅਤੇ ਸਿੱਖਿਅਕ ਕਹਾਣੀਆਂ ਨਾਲ ਆਪਣੇ ਬੱਚਿਆਂ ਨੂੰ ਦੋਸਤੀ ਵਾਲਾ ਵਰਤਾਅ ਰੱਖ ਕੇ ਰੂਬਰੂ ਵੀ ਕਰਵਾਇਆ। ਬੱਚਿਆਂ ਨੇ ਵੀ ਇਸਨੂੰ ਜਾਨਣ ਵਿਚ ਪ੍ਰਸੰਨਤਾ ਅਤੇ ਦਿਲਚਸਪੀ ਦਿਖਾਈ। 

ਜਿਹੜੀਆਂ ਲੋੜਾਂ ਦਾ ਕੋਈ ਅੰਤ ਨਹੀਂ ਸੀ, ਉਹ ਬਹੁਤ ਛੋਟੀਆਂ ਹੋ ਕੇ ਸਿਮਟ ਗਈਆਂ। ਧਿਆਨ ਦੁਨਿਆਵੀ ਦਿਖਾਵੇ ਅਤੇ ਲਾਲਸਾ ਤੋਂ ਹੱਟ ਕੇ ਰੱਬ ਦੀ ਸੱਚੀ ਸ਼ਰਧਾ ਵਿਚ ਬਦਲ ਗਿਆ। ਜਿਸ ਕੁਦਰਤ ਤੇ ਵਾਤਾਵਰਣ ਨੂੰ ਅਸੀਂ ਅਣਦੇਖਾ ਤੇ ਦੂਸ਼ਿਤ ਕਰ ਰਹੇ ਸੀ, ਹੁਣ ਤਰ੍ਹਾਂ-ਤਰ੍ਹਾਂ ਦੇ ਪੌਦੇ ਲਗਾ ਕੇ ਪ੍ਰਦੂਸ਼ਣ ਤੋਂ ਬਿਨਾਂ ਸਾਨੂੰ ਅਸਮਾਨ ਦੇਖ ਕੇ ਕੁਦਰਤ ਪ੍ਰਦੂਸ਼ਣ ਤੋਂ ਬਿਨਾਂ ਸਾਨੂੰ ਅਸਮਾਨ ਦੇਖ ਕੇ ਕੁਦਰਤ ਦੀ ਅਸਾਨੀ ਨਿਰਮਲਤਾ ਨੂੰ ਦੇਖਣ ਦਾ ਮੌਕਾ ਮਿਲਿਆ। ਪੁਰਾਣੀਆਂ ਜੜ੍ਹੀ ਬੂਟੀਆਂ ਤੇ ਔਸ਼ਧੀਆਂ ਦੀ ਮਹੱਤਤਾ ਪਤਾ ਲਗੀ। ਇਸਦੇ ਨਾਲ ਯੋਗ ਅਤੇ ਧਿਆਨ ਦੀ ਮਦਦ ਨਾਲ ਮਾਨਸਿਕ ਤੇ ਸਰੀਰਕ ਸਿਹਤ ਵੱਲ ਵੀ ਰੁਝਾਨ ਹੋਇਆ।

ਸੰਚਾਰ ਦੇ ਸਾਧਨਾਂ ਦਾ ਸਹੀ ਉਪਯੋਗ ਕੀਤਾ। ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਦੇ ਮਾਰਗ ਦਰਸ਼ਨ ਨਾਲ ਪੂਰੀ ਦੁਨੀਆ ਨਾਲ ਜੁੜੇ। ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਪਿਆਰ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਜਜਬਾ ਵੱਧਿਆ। ਸਮਾਜਿਕ ਕੁਰੀਤੀਆਂ ਖਾਸ ਤੌਰ ’ਤੇ ਦਹੇਜ ਦੀ ਪ੍ਰਥਾ ਜਿਸ ਨੂੰ ਅਸੀ ਇਕ ਪਾਸੇ ਰੱਖ ਕੇ ਕਈ ਵਿਆਹ ਬਿਨਾਂ ਕਿਸੇ ਲੈਣ ਦੇਣ ’ਤੇ ਥੋੜੇ ਹੀ ਸਾਕ ਸੰਬੰਧੀਆਂ ਦੀ ਹਾਜ਼ਰੀ ਵਿਚ ਬੜੀ ਹੀ ਸਾਦਗੀ ਨਾਲ ਕੀਤੇ। 

ਹੈਰਾਨੀ ਵਾਲ ਗੱਲ ਇਹ ਹੈ ਕਿ ਸਾਨੂੰ ਥੋੜੇ ਦਿਨਾਂ ਵਿਚ ਹੀ ਪਤਾ ਲੱਗ ਗਿਆ ਕਿ ਅਸੀ ਸਰੀਰਕ ਰੂਪ ਵਿੱਚ ਇਤਨੇ ਕਮਜ਼ੋਰ ਨਹੀਂ ਹਾਂ। ਫਾਲਤੂ ਦੀਆਂ ਬੀਮਾਰੀਆਂ, ਜੋ ਸ਼ਾਇਦ ਸਾਨੂੰ ਨਹੀਂ ਸਨ, ਡਾਕਟਰਾਂ ਨੇ ਆਪਣੇ ਨਿਜੀ ਸਵਾਰਥ ਅਤੇ ਧੰਦਾ ਚਲਾਉਣ ਲਈ ਸਾਡੇ ਦਿਮਾਗ ਵਿਚ ਪਾਈਆਂ ਸੀ, ਉਹ ਅਚਾਨਕ ਹੀ ਗਾਇਬ ਹੋ ਗਈਆਂ ਹਨ।

PunjabKesari

ਪਰ ਕੁਝ ਬਹੁਤ ਹੀ ਚਿੰਤਾਜਨਕ ਅਤੇ ਪੀੜਦਾਇਕ ਤਜ਼ਰੁਬੇ ਵੀ ਹੋਏ, ਜਿਹੜੇ ਲੋਕ ਇਸ ਮਹਾਮਾਰੀ ਦੇ ਸ਼ਿਕਾਰ ਹੋਏ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਇੱਕਲਾਪਨ ਤੇ ਭਾਵਨਾਤਮਕ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਜਿਸਨੂੰ ਉਨ੍ਹਾਂ ਦੀ ਅੰਦਰ ਦੀ ਆਤਮਾ ਤੱਕ ਨੂੰ ਵੀ ਝਿੰਝੋੜ ਦਿੱਤਾ। ਆਪਣੇ ਸਾਕ-ਸੰਬੰਧੀਆਂ ਦਾ ਹੱਥ ਲੱਗੇ ਬਿਨਾਂ ਉਨ੍ਹਾਂ ਨੂੰ ਦੇਖੇ ਤੇ ਮਹਿਸੂਸ ਕੀਤੇ ਬਿਨਾਂ ਮੌਤ ਦੀ ਨੀਂਦ ਸੋ ਗਏ। ਉਨ੍ਹਾਂ ਨੂੰ ਦੇਖਣ ਵਾਲੇ ਲੋਕਾਂ ਨੇ ਆਪਣੇ ਆਪ ਨੂੰ ਉਨ੍ਹਾਂ ਬਦਕਿਸਮਤਾਂ ਨਾਲ ਜੁੜੇ ਹੋਏ ਪਾਇਆ, ਜਿਸ ਕਾਰਣ ਉਨ੍ਹਾਂ ਅੰਦਰੋ ਲਾਲਚ, ਨਿਰਾਸ਼ਾਵਾਦੀ, ਈਰਖਾ, ਭੇਦਭਾਵ ਆਦਿ ਕਈ ਕੁਰੀਤੀਆਂ ਖਤਮ ਹੋਈਆਂ ਜਾਪਦੀਆਂ ਹਨ।

ਕਈ ਰਿਸ਼ਤੇ ਇਕ ਛੱਤ ਦੇ ਥੱਲੇ ਰਹਿ ਕੇ ਵੀ ਹੋਰ ਦੂਰ ਹੋ ਗਏ। ਔਰਤਾਂ ਦੇ ਨਾਲ ਮਾਨਸਿਕ ਤੇ ਸਰੀਰਕ ਸ਼ੋਸ਼ਨ ਦੀ ਦਰ ਪਹਿਲੇ ਤੋਂ ਜ਼ਿਆਦਾ ਵੱਧੀ। ਬੱਚਿਆਂ ਨੂੰ ਇਸ ਵਾਤਾਵਰਣ ਵਿਚ ਘੁਟਣ ਮਹਿਸੂਸ ਹੋਈ। ਪੁਰਖ ਵੀ ਆਰਥਿਕ ਅਤੇ ਮਾਨਸਿਕ ਤੌਰ ’ਤੇ ਬਹੁਤ ਦੁਖੀ ਅਤੇ ਪਰੇਸ਼ਾਨ ਹੋਏ। ਬਜ਼ੁਰਗਾਂ ਦੀ ਆਜ਼ਾਦੀ ਵੀ ਖਤਮ ਹੋ ਗਈ। ਇਸ ਘੁੱਟਣ ਵਿਚ ਮੌਤ ਦਾ ਅਣਜਾਣਾ ਜਿਹਾ ਡਰ ਹਰ ਵੇਲੇ ਪਿੱਛਾ ਕਰਦਾ ਰਿਹਾ। ਘਰ ਤੋਂ ਬਾਹਰ ਰੋਜ਼, ਜਿਨ੍ਹਾਂ ਨਾਲ ਵਾਹ ਪੈਂਦਾ ਸੀ, ਬਾਜ਼ਾਰਾਂ ਦੀਆਂ ਰੋਣਕਾਂ ਦੇਖ ਕੇ ਮਨ ਉਰਜਾਵਾਨ ਹੁੰਦਾ ਸੀ। ਉਨ੍ਹਾਂ ਸਭ ਚੀਜ਼ਾਂ ਦੀ ਕਮੀ ਬਹੁਤ ਚੁੱਭੀ।

ਜਿਹੜੇ ਲੋਕ ਇਸ ਦੌਰਾਨ ਵਿਛੜ ਗਏ, ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਕੁਝ ਬੇਗਾਨੇ ਸਾਡੇ ਦੇਸ਼ ਵਿਚ, ਕੁਝ ਆਪਣੇ ਵਿਦੇਸ਼ਾਂ ਵਿਚ ਅੱਟਕ ਗਏ। ਕੁਝ ਗਰੀਬ, ਬੇਸਹਾਰਾ ਆਪਣੇ ਘਰ ਜਾਂਦਿਆਂ ਜ਼ਿੰਦਗੀ ਤੋਂ ਅਤੇ ਆਪਣੀਆਂ ਰਾਹਾਂ ਤੋਂ ਭਟਕ ਗਏ। 

ਇਹ ਸਭ ਚੰਗੇ ਮਾੜੇ ਬਦਲਾਅ ਸ਼ਾਇਦ ਅਨਿਸਚਿਤ ਸਮੇਂ ਲਈ ਜਾਂ ਨਿਸ਼ਚਿਤ ਸਮੇਂ ਲਈ ਹਨ। ਇਹ ਪੱਕਾ ਨਹੀਂ ਹੈ ਪਰ ਇਨ੍ਹਾਂ ਜ਼ਰੂਰ ਨਿਸ਼ਚਿਤ ਹੈ ਕਿ ਅਸੀਂ ਇਸ ਸਦੀ ਨੂੰ ਕਦੇ ਵੀ ਨਹੀਂ ਭੁੱਲ ਸਕਾਂਗੇ। ਆਣ ਵਾਲੀਆਂ ਪੀੜੀਆਂ ਵਿਚ ਵੀ ਇਸਦਾ ਵਰਨਣ ਜ਼ਰੂਰ ਹੋਵੇਗਾ। 

ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕੁਝ ਪ੍ਰਾਪਤ ਕਰਨ ਲਈ ਕੁਝ ਗੁਆਉਣਾ ਵੀ ਪੈਂਦਾ ਹੈ, ਜੋ ਅਸੀਂ ਪ੍ਰਾਪਤ ਕੀਤਾ, ਉਸਦੀ ਬਹੁਤ ਵੱਡੀ ਕੀਮਤ ਅਸੀਂ ਅਦਾ ਕੀਤੀ ਹੈ। ਪਰ ਇਸ ਬੁਰੇ ਸਮੇਂ ਨੇ ਸਾਨੂੰ ਬਹੁਤ ਚੰਗੇ ਸਬਕ ਵੀ ਪੜ੍ਹਾਏ ਹਨ। ਲੋੜ ਹੈ ਉਨ੍ਹਾਂ ਪਾਠਾਂ ਨੂੰ ਯਾਦ ਰਖਕੇ ਆਪਣੇ ਜੀਵਨ ਵਿਚ ਉਤਾਰਣਾ ਸਹੇਜਣਾ ਬਹੁਤ ਜ਼ਰੂਰੀ ਹੈ। ਜੇ ਚੰਗਾ ਸਮਾਂ ਨਹੀਂ ਰਿਹਾ ਹੈ ਅਤੇ ਇਹ ਵੀ ਨਹੀਂ ਰਹੇਗਾ। ਜ਼ਿੰਦਗੀ ਦਾ ਨਿਯਮ ਹੈ, ਕੁਝ ਵੀ ਹੋਵੇ ਚੱਲਦੇ ਰਹਿਣਾ। ਬੁਰੀਆਂ ਦੁਖਦਾਈ ਯਾਦਾਂ ਭੁਲ ਕੇ ਚੰਗੇ ਤਜ਼ਰੁਬੇ, ਅਹਿਸਾਸ ਅਤੇ ਸਬਕ ਲੈ ਕੇ ਅੱਗੇ ਵੱਧਣ ਵਿਚ ਹੀ ਸਮਝਦਾਰੀ ਵੀ ਹੈ ਅਤੇ ਸਮੇਂ ਦੀ ਮੰਗ ਵੀ।  

ਜਿਸ ਤਰ੍ਹਾਂ ਰਾਤ ਤੋਂ ਬਾਦ ਦਿਨ, ਦੁੱਖ ਤੋਂ ਬਾਅਦ ਸੁੱਖ, ਇਸੇ ਤਰ੍ਹਾਂ ਮੌਤ ਤੋਂ ਬਾਅਦ ਜ਼ਿੰਦਗੀ ਦਾ ਜ਼ਿੰਦਾ ਹੋਣਾ ਵੀ ਨਿਸ਼ਚਿਤ ਹੈ ਅਤੇ ਅਟੱਲ ਹੈ।

ਹੇ, ਜ਼ਿੰਦਗੀ ਕਦੇ ਤਾਂ,
ਤੂੰ ਹੱਸੇਗੀ।
ਉਜੜ ਕੇ ਵੀ ਇਕ ਵਾਰ,
ਫੇਰ ਵੱਸੇਗੀ। 
ਸੁਨਸਾਨ ਪੱਟਰੀਆਂ ਤੇ ਤੂੰ,
ਮੁੜ ਕੇ ਨਠੇਗੀ।
ਥੱਕੇ ਅਤੇ ਭਟਕੇ ਰਾਹੀਆਂ ਨੂੰ,
ਰਸਤਾ ਦੱਸੇਗੀ।
ਹੇ, ਜ਼ਿੰਦਗੀ ਕਦੇ ਤਾਂ,
ਤੂੰ ਹੱਸੇਗੀ। 


rajwinder kaur

Content Editor rajwinder kaur