ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਹੋ ਰਹੀਆਂ ਲੱਖਾਂ ਮੌਤਾਂ, 3 ਸਾਲ ਪਹਿਲਾਂ ਰਿਪੋਰਟ ’ਚ ਹੋਇਆ ਸੀ ਖੁਲਾਸਾ

Tuesday, Oct 20, 2020 - 05:55 PM (IST)

ਜਲੰਧਰ (ਬਿਊਰੋ) - ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੂਨੀਆਂ ’ਚ ਲੋਕਾਂ ਦੇ ਜਿਊਣ ਦੇ ਸਾਲ ਘੱਟ ਹੁੰਦੇ ਜਾ ਰਹੇ ਹਨ, ਜਿਸ ਦਾ ਕਾਰਨ ਪ੍ਰਦੂਸ਼ਣ ਹੈ। ਦੇਸ਼ ਦੀ ਨਹੀਂ ਸਗੋਂ ਪੂਰੀ ਦੁਨੀਆਂ ’ਚ ਹਵਾ ਵੱਡੇ ਪੱਧਰ ’ਤੇ ਦੂਸ਼ਿਤ ਹੋ ਰਹੀ ਹੈ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆ ਭਰ ਵਿਚ ਲੱਖਾਂ ਦੇ ਕਰੀਬ ਲੋਕ ਮਰ ਜਾਂਦੇ ਹਨ ਅਤੇ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। WHO ਦੇ ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾ ਪਤਾ ਲੱਗਦਾ ਹੈ ਕਿ ਹਰੇਕ ਸਾਲ 70 ਲੱਖ ਦੇ ਕਰੀਬ ਲੋਕ ਹਵਾ ਪ੍ਰਦੂਸ਼ਣ ਕਾਰਨ ਮਰ ਜਾਂਦੇ ਹਨ। ਇਨ੍ਹਾਂ ’ਚੋਂ 38 ਲੱਖ ਦੇ ਕਰੀਬ ਲੋਕ ਬਾਲਣ ਦੇ ਧੂੰਏ ਨਾਲ ਅਤੇ ਰਸੋਈ ਘਰ ਦੀਆਂ ਹਾਨੀਕਾਰਨ ਗੈਸਾਂ ਕਾਰਨ ਮਰ ਜਾਂਦੇ ਹਨ। 

ਪੜ੍ਹੋ ਇਹ ਵੀ ਖਬਰ - 40 ਫ਼ੀਸਦੀ ਸਿਖਿਆਰਥੀ 18 ਸਾਲ ਤੋਂ ਘੱਟ ਉਮਰ 'ਚ ਹੀ ਸ਼ੁਰੂ ਕਰ ਦਿੰਦੇ ਨੇ ਨਸ਼ਿਆਂ ਦਾ ਸੇਵਨ : ਰਿਪੋਰਟ (ਵੀਡੀਓ)

WHO ਮੁਤਾਬਕ ਹਵਾ ਪ੍ਰਦੂਸ਼ਣ ਕਾਰਨ ਸਾਲ 2015 ਵਿਚ 65 ਲੱਖ ਤੇ ਸਾਲ 2016 ’ਚ ਤਕਰੀਬਨ 42 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਹਵਾ ਪ੍ਰਦੂਸ਼ਣ ਕਾਰਨ ਦਿਲ ਦੀ ਬੀਮਾਰੀ, ਫੇਫੜੇ ਦੇ ਕੈਂਸਰ ਅਤੇ ਸਾਹ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਮੌਤ ਦਰ ਵਿੱਚ ਵਾਧਾ ਕਰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਵਾ ‘ਚ ਮਹੀਨ ਕਣਾਂ ਦੇ ਰੂਪ ‘ਚ ਮੌਜ਼ੂਦ ਪ੍ਰਦੂਸ਼ਣ ਤੱਤ (ਪੀ.ਐੱਮ) 2.5 ਦਾ ਪੱਧਰ 10 Micron per cubic meter ਤੋਂ ਵੱਧ ਨਹੀਂ ਹੋਣਾ ਚਾਹੀਦਾ। ਉੱਥੇ ਹੀ ਪੀ.ਐੱਮ 10 ਦਾ ਪੱਧਰ 20 Micron per cubic meter ਤੋਂ ਵੱਧ ਨਹੀਂ ਹੋਣਾ ਚਾਹੀਦਾ। ਭਾਰਤ ‘ਚ 2018 ‘ਚ ਪੀ.ਐੱਮ 2.5 ਦਾ ਔਸਤ ਪੱਧਰ 63 Micron per cubic meter ਸੀ।

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਨੌਕਰੀ ’ਚ ਤਰੱਕੀ ਹੋਣ ਦੇ ਨਾਲ ਖੁੱਲ੍ਹੇਗੀ ਤੁਹਾਡੀ ਕਿਸਮਤ

ਟੇਟ ਆਫ ਗਲੋਬਲ ਏਅਰ ਮੁਤਾਬਕ ਲੰਬੇ ਸਮੇਂ ਤਕ ਘਰ ਤੋਂ ਬਾਹਰ ਰਹਿਣ ਜਾਂ ਘਰ ਵਿਚ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ 2018 ਵਿੱਚ  ਸ਼ੂਗਰ, ਦਿਲ ਦਾ ਦੌਰਾ, ਫੇਫੜੇ ਦੇ ਕੈਂਸਰ ਜਾਂ ਫੇਫੜੇ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਨ ਕਰੀਬ ਪੂਰੀ ਦੁਨੀਆ ਵਿਚ 50 ਲੱਖ ਲੋਕਾਂ ਦੀ ਮੌਤ ਹੋਈ ਸੀ। ਭਾਰਤ ਵਿਚ ਸਿਹਤ ਸਬੰਧੀ ਖਤਰਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹਵਾ ਪ੍ਰਦੂਸ਼ਣ ਅਤੇ ਇਸ ਤੋਂ ਬਾਅਦ ਸਿਗਰਟਨੋਸ਼ੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਹਰ ਸਾਲ ਵਿਸ਼ਵ ਪੱਧਰ 'ਤੇ ਸੜਕੀ ਦੁਰਘਟਨਾਵਾਂ ਅਤੇ ਮਲੇਰੀਆ ਨਾਲੋਂ ਹਵਾ ਪ੍ਰਦੂਸ਼ਣ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

ਬਾਲਣ ਕਾਰਨ, ਗੱਡੀਆਂ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏ ਦੇ ਕਾਰਨ, ਫੈਕਟਰੀਆਂ ’ਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਕਾਰਨ, ਖਰਾਬ ਫਸਲਾਂ ਨੂੰ ਅੱਗ ਲਗਾਉਣ ਕਾਰਨ, ਪਰਾਲੀ ਸਾੜਨ ਕਾਰਨ, ਪਲਾਸਟਿਕ ਜਾਂ ਹੋਰ ਹਾਨੀਕਾਰਨ ਪਦਾਰਥਾਂ ਨੂੰ ਅੱਗ ਲਾਉਣ ਕਾਰਨ, ਜੰਗਲਾਂ ’ਚ ਲੱਗੀ ਅੱਗ ਦੇ ਧੂੰਏ ਕਾਰਨ ਵਾਤਾਵਰਣ ’ਚ ਪ੍ਰਦੂਸ਼ਣ ਹੁੰਦਾ ਹੈ। ਇਹ ਪ੍ਰਦੂਸ਼ਣ ਸਿਹਤ ਲਈ ਬਹੁਤ ਹਾਨੀਕਾਰਨ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)

ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਘਰੇਲੂ ਐੱਲ.ਪੀ.ਜੀ. ਪ੍ਰੋਗਰਾਮ, ਸਵੱਛ ਵਾਹਨ ਮਾਪਦੰਡ ਅਤੇ ਨਵਾਂ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਨਾਲ ਆਉਣ ਵਾਲੇ ਸਾਲਾਂ ਵਿਚ ਲੋਕਾਂ ਨੂੰ ਮਹੱਤਵਪੂਰਨ ਸਿਹਤ ਲਾਭ ਮਿਲਣਗੇ।  


rajwinder kaur

Content Editor

Related News