ਐਂਡਰਸਨ ਤੋਂ ਹਾਰੇ ਯੁਕੀ

08/05/2017 6:58:10 PM

ਵਾਸ਼ਿੰਗਟਨ— ਭਾਰਤ ਦੇ ਯੁਕੀ ਭਾਂਬਰੀ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਏ.ਟੀ.ਪੀ. ਸਿਟੀ ਓਪਨ ਟੈਨਿਸ ਟੂਰਨਾਮੈਂਟ ਦੇ ਤਿੰਨ ਸੈਟ ਤੱਕ ਚਲੇ ਕੁਆਰਟਰਫਾਈਨਲ ਮੁਕਾਬਲੇ 'ਚ 15ਵਾਂ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਏ.ਟੀ.ਪੀ. ਵਿਸ਼ਵ ਟੂਰ 'ਤੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕੁਆਲੀਫਾਇਰ ਯੁਕੀ ਨੂੰ ਮੈਚ 'ਚ ਦੱਖਣੀ ਅਫਰੀਕਾ ਦੇ ਦੁਨੀਆ ਦੇ 45ਵੇਂ ਨੰਬਰ ਦੇ ਖਿਡਾਰੀ ਦੇ ਖਿਲਾਫ 4-6, 6-4, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਯੁਕੀ ਇਸ ਤੋਂ ਪਹਿਲਾਂ ਚੇਨਈ ਓਪਨ ਦੇ ਕੁਆਰਟਰਫਾਈਨਲ 'ਚ ਵੀ ਪਹੰਚੇ ਸਨ। ਪਰ ਉਹ ਏ.ਟੀ.ਪੀ. 250 ਪ੍ਰਤੀਯੋਗਿਤਾ ਸੀ। ਯੁਕੀ ਨੇ ਪੱਤਰਕਾਰਾਂ ਨੂੰ ਕਿਹਾ, ''ਟੂਰਨਾਮੈਂਟ ਮੇਰੇ ਲਈ ਕਾਫਾ ਚੰਗਾ ਰਿਹਾ ਪਰ ਅੱਜ ਦੇ ਨਤੀਜੇ ਨਾਲ ਨਿਰਾਸ਼ ਹਾਂ। ਮੈਨੂੰ ਲਗਦਾ ਹੈ ਕਿ ਦੂਜਾ ਸੈੱਟ ਜਿੱਤਣ ਦੇ ਬਾਅਦ ਮੇਰੇ ਕੋਲ ਮੌਕਾ ਸੀ ਪਰ ਤੀਜੇ ਸੈੱਟ ਦੀ ਸ਼ੁਰੂਆਤ 'ਚ ਛੇਤੀ ਮੇਰੀ ਸਰਵਿਸ ਟੁੱਟੀ ਅਤੇ ਚੰਗੀ ਸਰਵਿਸ ਕਰਨ ਵਾਲੇ ਦੇ ਖਿਲਾਫ ਵਾਪਸੀ ਕਰਨਾ ਮੁਸ਼ਕਲ ਹੁੰਦਾ ਹੈ।  


Related News