ਯੁਕੀ ਨੇ ਐਗੋਨ ਚੈਲੰਜਰ ਦੇ ਦੂਜੇ ਦੌਰ ''ਚ ਕੀਤਾ ਪ੍ਰਵੇਸ਼

06/20/2017 2:25:32 PM

ਬ੍ਰਿਟੇਨ— ਯੁਕੀ ਭਾਂਬਰੀ ਨੇ ਸਖ਼ਤ ਮੁਕਾਬਲੇ 'ਚ ਮੈਚ ਪੁਆਇੰਟ ਬਚਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਪੀਟਰ ਪੋਲਸਕੀ ਨੂੰ ਹਰਾ ਕੇ ਇੱਥੇ ਐਗੋਨ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਥਾਂ ਬਣਾ ਲਈ ਹੈ। ਗੈਰ ਦਰਜਾ ਪ੍ਰਾਪਤ ਭਾਰਤੀ ਯੂ. ਕੀ. ਨੇ ਕੈਨੇਡਾ ਦੇ ਵਿਰੋਧੀ ਨੂੰ 127000 ਯੂਰੋ ਇਨਾਮੀ ਗ੍ਰਾਸ ਕੋਰਟ ਮੁਕਾਬਲੇ ਦੇ ਪਹਿਲੇ ਦੌਰ 'ਚ 6-7, 7-6, 6-3 ਨਾਲ ਹਰਾਇਆ। ਦੂਜੇ ਸੈੱਟ ਦੇ ਟਾਈਬ੍ਰੇਕ 'ਚ 6-7 ਨਾਲ ਪਿਛੜਦੇ ਹੋਏ ਯੂਕੀ ਨੇ ਪੋਲੇਂਸਕੀ ਨੂੰ ਮੈਚ ਪੁਆਇੰਟ ਦੇ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਨੂੰ ਬਚਾਉਣ ਤੋਂ ਬਾਅਦ ਸੈੱਟ ਜਿੱਤਿਆ ਅਤੇ ਫਿਰ ਤੀਜਾ ਅਤੇ ਨਿਰਣਾਇਕ ਸੈੱਟ ਵੀ ਜਿੱਤ ਕੇ 2 ਘੰਟੇ ਅਤੇ 35 ਮਿੰਟ 'ਚ ਮੁਕਾਬਲਾ ਆਪਣੇ ਨਾਂ ਕਰ ਲਿਆ। ਯੂ. ਕੀ. ਨੂੰ ਪਹਿਲੇ ਸੈੱਟ 'ਚ 9 ਬ੍ਰੇਕ ਪੁਆਇੰਟ ਮਿਲੇ ਪਰ ਉਹ ਇਕ ਦਾ ਵੀ ਫਾਇਦਾ ਨਹੀਂ ਚੁੱਕ ਸਕਿਆ। ਇਸ ਭਾਰਤੀ ਨੇ ਇਸ ਦੇ ਨਾਲ ਹੀ ਫ੍ਰੈਂਚ ਓਪਨ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਪੋਲੇਂਸਕੀ ਖਿਲਾਫ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਡਬਲ ਵਰਗ 'ਚ ਜੀਵਨ ਨੇਦੁਨਚੇਝਿਆਨ ਅਤੇ ਸਜਿਓ ਗਾਲਡੋਸ ਦੀ ਜੋੜੀ ਨੂੰ ਆਂਦਰੇਈ ਵਾਸਿਲੇਵਸਕੀ ਅਤੇ ਹੇਂਸ ਪੋਡਲੀਪਿਨਕ ਕਾਸਿਟਲੋ ਦੀ ਜੋੜੀ ਖਿਲਾਫ 6-7,6-7 ਨਾਲ ਹਾਰ ਝੇਲਣੀ ਪਈ।


Related News