ਮਹਿਲਾ ਵਿਸ਼ਵ ਕੱਪ : ਹਰਮਨ ਦੇ ਸੱਟ ਲੱਗਣ ਕਾਰਨ ਫਾਈਨਲ ''ਚ ਖੇਡਣਾ ਸ਼ੱਕੀ

07/22/2017 10:27:52 PM

ਲੰਡਨ— ਭਾਰਤ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦਾ ਐਤਵਾਰ ਨੂੰ ਵਿਸ਼ਵ ਕੱਪ ਦੇ ਫਾਈਨਲ 'ਚ ਖੇਡਣਾ ਸ਼ੱਕੀ ਹੈ। ਮੀਡੀਆ ਰਿਪੋਰਟ ਦੀ ਮੁਤਾਬਕ ਨੈੱਟ ਅਭਿਆਸ ਮੈਚ ਦੌਰਾਨ ਹਰਮਨ ਦੇ ਸੱਜੇ ਮੋਢੇ 'ਤੇ ਸੱਟ ਲੱਗ ਗਈ ਹੈ। ਹਾਲਾਂਕਿ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਉਮੀਦ ਲਗਾਈ ਹੈ ਕਿ 23 ਜੁਲਾਈ ਨੂੰ ਖੇਡੇ ਜਾਣ ਵਾਲੇ ਫਾਈਨਲ ਮੈਚ ਤੋਂ ਪਹਿਲਾਂ ਹਰਮਨ ਠੀਕ ਹੋ ਜਾਵੇਗੀ।

PunjabKesari

ਦੱਸਿਆ ਜਾ ਰਿਹਾ ਹੈ ਕਿ ਸੱਟ ਲੱਗਣ ਤੋਂ ਬਾਅਦ ਹਰਮਨਪ੍ਰੀਤ ਬਹੁਤ ਅਸਹਿਜ਼ ਮਹਿਸੂਸ ਕਰ ਰਹੀ ਸੀ। ਸਪੋਰਟ ਸਟਾਫ ਉਨ੍ਹਾਂ ਦੀ ਦੇਖਭਾਲ 'ਚ ਲੱਗੇ ਸੀ। ਇਸ ਦੌਰਾਨ ਉਨ੍ਹਾਂ ਦੇ ਮੋਢੇ 'ਤੇ ਬਰਫ ਲਗਾਈ ਗਈ। ਉਹ ਨੈੱਟ 'ਤੇ ਦੁਆਰਾ ਬੱਲੇਬਾਜ਼ੀ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ 28 ਸਾਲਾ ਹਰਮਨਪ੍ਰੀਤ ਕੌਰ ਨੇ 115 ਗੇਂਦਾਂ 'ਚ ਜੇਤੂ 171 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਭਾਰਤੀ ਮਹਿਲਾ ਟੀਮ 12 ਸਾਲ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ।


Related News