ਵੀਵੋ ਪ੍ਰੋ ਕਬੱਡੀ ਲੀਗ : ਪੁਣੇਰੀ ਨੇ ਯੂ.ਪੀ. ਨੂੰ ਹਰਾਇਆ

10/01/2017 9:35:17 AM

ਚੇਨਈ, (ਬਿਊਰੋ)— ਪੁਣੇਰੀ ਪਲਟਨ ਨੇ ਆਖਰੀ ਮਿੰਟ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਅੰਤਰ ਜ਼ੋਨ ਮੁਕਾਬਲੇ 'ਚ ਯੂ.ਪੀ. ਯੋਧਾ ਨੂੰ ਰੋਮਾਂਚਕ ਮੈਚ 'ਚ 34-33 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਆਪਣੀ 11ਵੀਂ ਜਿੱਤ ਦਰਜ ਕੀਤੀ। ਪੁਣੇਰੀ ਦੀ ਟੀਮ ਦੀ ਜ਼ੋਨ ਏ 'ਚ 14 ਮੈਚਾਂ 'ਚ ਇਹ 11ਵੀਂ ਜਿੱਤ ਹੈ ਅਤੇ ਉਸ ਦੇ 57 ਅੰਕ ਹੋ ਗਏ ਹਨ। ਉਹ ਤੀਜੇ ਸਥਾਨ 'ਤੇ ਹੈ।

ਯੂਪੀ ਨੂੰ 18 ਮੈਚਾਂ 'ਚ ਅਠਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 48 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਪੁਣੇਰੀ ਨੇ ਰੇਡ ਤੋਂ 21, ਡਿਫੈਂਸ ਤੋਂ 9 ਅਤੇ ਆਲਆਊਟ ਤੋਂ ਚਾਰ ਅੰਕ ਪ੍ਰਾਪਤ ਕੀਤੇ। ਯੂ.ਪੀ. ਨੂੰ ਰੇਡ ਤੋਂ 20, ਡਿਫੈਂਸ ਤੋਂ 10, ਆਲਆਊਟ ਤੋਂ 2 ਅਤੇ ਇਕ ਵਾਧੂ ਅੰਕ ਜੁਟਾਇਆ। ਪੁਣੇਰੀ ਦੇ ਲਈ ਦੀਪਕ ਹੁੱਡਾ ਨੇ 17, ਮੋਨੂੰ ਨੇ ਚਾਰ ਅਤੇ ਸੰਦੀਪ ਨਰਵਾਲ ਨੇ ਤਿੰਨ ਅੰਕ ਹਾਸਲ ਕੀਤੇ। ਯੂਪੀ ਦੇ ਲਈ ਰਿਸ਼ਾਂਕ ਦੇਵਡਿਗਾ ਨੇ 9, ਨਿਤਿਨ ਤੋਮਰ ਨੇ 8 ਅਤੇ ਸਾਗਰ ਕ੍ਰਿਸ਼ਣਾ ਨੇ 6 ਅੰਕ ਪ੍ਰਾਪਤ ਕੀਤੇ।


Related News