ਸਹਿਵਾਗ ਤੇ ਸ਼ੋਏਬ ਇਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

11/22/2017 10:41:05 PM

ਨਵੀਂ ਦਿੱਲੀ— ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਵਿਚਾਲੇ ਇਕ ਵਾਰ ਫਿਰ ਕ੍ਰਿਕਟ ਮੁਕਾਬਲੇ 'ਚ ਰਵਾਇਤੀ ਦੁਸ਼ਮਣੀ ਦੇਖਣ ਨੂੰ ਮਿਲੇਗੀ ਪਰ ਇਸ ਵਾਰ ਕ੍ਰਿਕਟ ਦੇ ਮੈਦਾਨ 'ਤੇ ਨਹੀਂ ਬਲਕਿ ਆਈਸ ਕ੍ਰਿਕਟ 'ਚ ਦਿਸਣਗੇ। ਸਹਿਵਾਗ ਤੇ ਸ਼ੋਏਬ ਦਾ ਮੁਕਾਬਲਾ ਸਵਿਟਜ਼ਰਲੈਂਡ ਦੇ ਸੇਂਟ ਮੌਰਿਟ੍ਰਜ਼ 'ਚ ਬਰਫ ਦੀ ਝੀਲ 'ਤੇ ਐਲਪਸ ਦੇ ਸਾਹਮਣੇ ਹੋਵੇਗਾ।
ਸੇਂਟ ਮੌਰਿਟ੍ਰਜ਼ 'ਚ 1988 'ਚ ਸ਼ੌਕਿਆ ਤੌਰ 'ਤੇ ਕ੍ਰਿਕਟ ਮੈਚ ਹੋਇਆ ਸੀ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਖੇਡ ਦੇ ਮਹਾਨ ਖਿਡਾਰੀਆਂ ਦੇ ਵਿਚ ਇਹ ਮੁਕਾਬਲਾ ਹੋਵੇਗਾ। ਅਗਲੇ ਸਾਲ 8 ਤੇ 9 ਫਰਵਰੀ ਨੂੰ ਇੱਥੇ ਟੀ-20 ਮੈਚ ਖੇਡੇ ਜਾਣਗੇ, ਜਿਸ 'ਚ ਸਹਿਵਾਗ ਤੇ ਸ਼ੋਏਬ ਤੋਂ ਇਲਾਵਾ ਮੁਹੰਮਦ ਕੈਫ, ਮਹੇਲਾ ਜੈਰਵਰਧਨੇ, ਲਸਿੱਥ ਮਲਿੰਗਾ, ਮਾਈਕਲ ਹਸੀ, ਗ੍ਰੀਮ ਸਮਿੱਥ, ਜਾਕ ਕੈਲਿਸ, ਡੇਨਿਅਲ ਵਿਟੋਰੀ, ਨਾਥਨ ਮੈਕੁਲਮ, ਗ੍ਰਾਂਟ ਏਲੀਅਟ, ਮੋਂਟੀ ਪਨੇਸਰ ਤੇ ਊਵੈਸ ਸ਼ਾਹ ਖੇਡਣਗੇ।


Related News