ਸਰਹਾਲ ਮੁੰਡੀ ਦਾ ਕਬੱਡੀ ਕੱਪ ਟੂਰਨਾਮੈਂਟ 1 ਦਸੰਬਰ ਤੋਂ

11/13/2017 5:27:01 AM

ਜਲੰਧਰ (ਵੇਦ ਪ੍ਰਕਾਸ਼/ਵੇਦ ਖੋਸਲਾ)—ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ.) ਸਰਹਾਲ ਮੁੰਡੀ ਤਾਹਰਪੁਰ (ਜਲੰਧਰ) ਵਲੋਂ 1 ਤੋਂ 3 ਦਸੰਬਰ ਤਕ ਪਿੰਡ ਸਰਹਾਲ ਮੁੰਡੀ ਦਾ ਕਬੱਡੀ ਕੱਪ ਟੂਰਨਾਮੈਂਟ-2017  ਕਰਵਾਇਆ ਜਾ ਰਿਹਾ ਹੈ। ਦੋਵਾਂ ਨਗਰਾਂ ਦੀਆਂ ਪੰਚਾਇਤਾਂ ਤੇ ਐੱਨ. ਆਰ. ਆਈਜ਼ ਅਤੇ ਵਿਸ਼ੇਸ਼ ਕਰਕੇ ਕਬੱਡੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਇਸ ਸੰਬੰਧੀ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ। 
ਮੁੱਖ ਪ੍ਰਬੰਧਕਾਂ 'ਚ ਜਸਵੀਰ ਸਿੰਘ, ਗੁਰਪ੍ਰਸਾਦ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ, ਓਂਕਾਰ ਸਿੰਘ ਕਾਲਾ, ਮੱਖਣ ਰੱਤੂ, ਸੰਜੀਵ ਸ਼ਰਮਾ, ਯੋਗਰਾਜ ਰੱਤੂ, ਰਜਿੰਦਰਪਾਲ ਸਿੰਘ, ਮਨਜੀਤ ਸਿੰਘ, ਡਾ. ਮੇਜਰ ਰੱਤੂ, ਕੁਲਵਿੰਦਰ ਸਿੰਘ, ਹਰਜੀਤ ਪੰਜਾਬ ਪੁਲਸ ਤੇ ਡਾ. ਮਨਜੀਤ ਆਦਿ ਸ਼ਾਮਲ ਹਨ। 3 ਦਸੰਬਰ ਨੂੰ ਹੋਣ ਵਾਲੇ ਕਬੱਡੀ ਕੱਪ ਆਲ ਓਪਨ ਦਾ ਪਹਿਲਾ ਇਨਾਮ 61 ਹਜ਼ਾਰ ਰੁਪਏ ਅਤੇ ਦੂਜਾ ਇਨਾਮ 41 ਹਜ਼ਾਰ ਰੁਪਏ ਦਿੱਤਾ ਜਾਵੇਗਾ। ਚੋਟੀ ਦੀਆਂ ਕਲੱਬਾਂ ਤੇ ਅਕੈਡਮੀਆਂ ਦੇ ਭੇੜ ਵਿਸ਼ੇਸ਼ ਆਕਰਸ਼ਣ ਹੋਣਗੇ। ਸਮਾਪਤੀ ਵੇਲੇ ਆਤਿਸ਼ਬਾਜ਼ੀ ਦੇ ਨਜ਼ਾਰੇ ਦੇਖਣਯੋਗ ਹੋਣਗੇ। 2 ਦਸੰਬਰ ਨੂੰ ਕਬੱਡੀ 78 ਕਿਲੋ (15 ਹਜ਼ਾਰ, 11 ਹਜ਼ਾਰ) ਦੇ ਮੁਕਾਬਲੇ ਅਤੇ 1 ਦਸੰਬਰ ਨੂੰ ਕਬੱਡੀ 58 ਕਿਲੋ (7500, 6 ਹਜ਼ਾਰ) ਅਤੇ ਹਲਟੀ ਦੌੜਾਂ ਕਰਵਾਈਆਂ ਜਾਣਗੀਆਂ। ਪਹਿਲੇ 10 ਜੇਤੂਆਂ ਨੂੰ ਇਨਾਮ ਦੇ ਕੇ ਨਿਵਾਜਿਆ ਜਾਵੇਗਾ।


Related News