ਸਾਨੀਆ ਨੇ ਦਿੱਤਾ ਜਵਾਬ, ਪਤੀ ਸ਼ੋਏਬ ਤੋਂ ਇਲਾਵਾ ਕੌਣ ਹੈ ਉਨ੍ਹਾਂ ਦਾ ਪਸੰਦੀਦਾ ਕ੍ਰਿਕਟਰ

12/07/2017 1:28:48 PM

ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਦਿੱਗਜ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ 2010 'ਚ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਜਦੋਂ-ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਮੈਦਾਨ 'ਤੇ ਆਈਆਂ ਤਾਂ ਉਨ੍ਹਾਂ ਤੋਂ ਸਵਾਲ ਕੀਤੇ ਗਏ ਕਿ ਆਖ਼ਰ ਉਹ ਕਿਸ ਟੀਮ ਦੇ ਨਾਲ ਹੈ। ਹੁਣ ਇਕ ਵਾਰ ਫਿਰ ਇਕ ਪ੍ਰਸ਼ੰਸਕ ਨੇ ਸਾਨੀਆ ਤੋਂ ਇਸੇ ਨਾਲ ਮਿਲਦਾ-ਜੁਲਦਾ ਇਕ ਹੋਰ ਸਵਾਲ ਪੁੱਛਿਆ।

ਇਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਸਾਨੀਆ ਤੋਂ ਪੁੱਛਿਆ ਕਿ ਉਨ੍ਹਾਂ ਦਾ ਪਸੰਦੀਦਾ ਕ੍ਰਿਕਟਰ ਕੌਣ ਹੈ? ਹਾਲਾਂਕਿ ਇਸ ਪ੍ਰਸ਼ੰਸਕ ਨੇ ਆਪਣੇ ਸਵਾਲ ਨਾਲ ਸਾਨੀਆ ਨੂੰ ਥੋੜ੍ਹੀ ਰਾਹਤ ਵੀ ਦਿੱਤੀ। ਸਵਾਲ 'ਚ ਇਹ ਵੀ ਲਿਖਿਆ ਸੀ ਕਿ 'ਸ਼ੋਏਬ ਮਲਿਕ ਤੋਂ ਇਲਾਵਾ ਉਨ੍ਹਾਂ ਦਾ ਪਸੰਦੀਦਾ ਕ੍ਰਿਕਟਰ ਕੌਣ ਹੈ'। ਸਾਨੀਆ ਨੇ ਸਿੱਧਾ ਜਿਹਾ ਜਵਾਬ ਦਿੱਤਾ ਅਤੇ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰ ਦਿੱਤਾ। ਸਾਨੀਆ ਨੇ ਲਿਖਿਆ, 'ਸਚਿਨ ਤੇਂਦੁਲਕਰ'।

 


ਜਦਕਿ, ਇਸ ਤੋਂ ਬਾਅਦ ਇਕ ਫੈਨ ਨੇ ਇਹ ਵੀ ਪੁੱਛਿਆ ਕਿ ਉਹ ਵਿਰਾਟ ਕੋਹਲੀ ਦੇ ਬਾਰੇ 'ਚ ਇਕ ਸ਼ਬਦ 'ਚ ਕੀ ਕਹਿਣਾ ਚਾਹੇਗੀ ਤਾਂ ਇਸ 'ਤੇ ਸਾਨੀਆ ਨੇ ਜਵਾਬ ਦਿੱਤਾ, 'ਚੈਂਪੀਅਨ'। 
 


ਪਿਛਲੇ ਸਾਲ ਜਦੋਂ ਸਾਨੀਆ ਨੂੰ ਟਾਈਮ ਮੈਗਜ਼ੀਨ ਨੇ 'ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ' ਲੋਕਾਂ ਦੀ ਲਿਸਟ 'ਚ ਸ਼ਾਮਲ ਕੀਤਾ ਸੀ ਤੱਦ ਸਚਿਨ ਨੇ ਕਿਹਾ ਸੀ, 'ਮਿਰਜ਼ਾ ਪਰਿਵਾਰ ਨੂੰ ਸ਼ਾਇਦ ਪਤਾ ਸੀ ਕਿ ਉਨ੍ਹਾਂ ਦੀ ਧੀ ਭਵਿੱਖ' ਕੀ ਕਰਨ ਵਾਲੀ ਹੈ। ਤਾਂ ਹੀ ਉਸ ਦਾ ਨਾਂ 'ਸਾਨੀਆ' ਰਖਿਆ ਜਿਸ ਦਾ ਮਤਲਬ ਪ੍ਰਭਾਵਸ਼ਾਲੀ ਅਤੇ ਹੁਸ਼ਿਆਰ ਹੁੰਦਾ ਹੈ।'

Sania Mirza Sachin Tendulkar


Related News