ਓ.ਐੱਨ.ਜੀ.ਸੀ. ਨੇ ਬੈਂਗਲੁਰੂ ਹਾਕੀ ਨੂੰ 4-2 ਨਾਲ ਹਰਾ ਕੇ ਮਰੂਗੱਪਾ ਗੋਲਡ ਕੱਪ ਜਿੱਤਿਆ

08/07/2017 12:13:45 PM

ਚੇਨਈ— ਤੇਲ ਅਤੇ ਕੁਦਰਤੀ ਗੈਸ ਨਿਗਮ (ਓ.ਐੱਨ.ਜੀ.ਸੀ.) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਇੱਥੇ ਫਾਈਨਲ 'ਚ ਬੈਂਗਲੁਰੂ ਹਾਕੀ ਸੰਘ ਨੂੰ 4-2 ਨਾਲ ਹਰਾ ਕੇ 91ਵੇਂ ਸਰਬ ਭਾਰਤੀ ਐੱਮ.ਸੀ.ਸੀ. ਮੁਰੂਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਰਾਊਂਡ ਰੋਬਿਨ 'ਚ ਰਲੀ-ਮਿਲੀ ਸਫਲਤਾ ਹਾਸਲ ਕਰਨ ਵਾਲੇ ਓ.ਐੱਨ.ਜੀ.ਸੀ. ਨੇ ਸੈਮੀਫਾਈਨਲ 'ਚ ਚੰਗਾ ਪ੍ਰਦਰਸ਼ਨ ਕੀਤਾ ਜਿੱਥੇ ਉਸ ਨੇ ਪਿਛਲੇ ਚੈਂਪੀਅਨ ਨੂੰ ਹਰਾਇਆ। 

ਫਾਈਨਲ 'ਚ ਉਸ ਦੀ ਟੀਮ ਨੇ ਸ਼ਾਨਦਾਰ ਖੇਡ ਦਿਖਾਇਆ। ਓ.ਐੱਨ.ਜੀ.ਸੀ. ਵੱਲੋਂ ਦਿਵਾਕਰ ਰਾਮ ਨੇ ਤੀਜੇ ਮਿੰਟ 'ਚ ਹੀ ਗੋਲ ਕਰ ਦਿੱਤਾ। ਬੈਂਗਲੁਰੂ ਨੇ ਹਾਲਾਂਕਿ ਦੋ ਮਿੰਟ ਬਾਅਦ ਹੀ ਰਾਜਕੁਮਾਰ ਪਾਲ ਦੇ ਗੋਲ ਨਾਲ ਬਰਾਬਰੀ ਕਰ ਲਈ। ਉਸ ਵੱਲੋਂ 13ਵੇਂ ਮਿੰਟ 'ਚ ਬਿਜੂ ਯਰਕਾਲ ਨੇ ਦੂਜਾ ਗੋਲ ਕੀਤਾ। ਮਨਦੀਪ ਸਿੰਘ ਨੇ ਓ.ਐੱਨ.ਜੀ.ਸੀ. ਵੱਲੋਂ 28ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਬਰਾਬਰੀ ਦਾ ਗੋਲ ਕੀਤਾ। ਅੰਤਰਾਲ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸਨ। ਓ.ਐੱਨ.ਜੀ.ਸੀ. ਦੇ ਮਚਈਆ ਨੇ ਆਖਰੀ ਅੱਠ ਮਿੰਟ 'ਚ ਦੋ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ।  


Related News