ਪੀ.ਜੀ.ਏ. ਚੈਂਪੀਅਨਸ਼ਿਪ ''ਚ ਲਾਹਿੜੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ

08/14/2017 1:34:46 PM

ਚਾਰਲੋਟ (ਅਮਰੀਕਾ)— ਭਾਰਤ ਦੇ ਅਨਿਰਬਾਨ ਲਾਹਿੜੀ ਅੰਤਿਮ ਦੌਰ 'ਚ 78 ਦੇ ਖਰਾਬ ਪ੍ਰਦਰਸ਼ਨ ਦੇ ਨਾਲ 99ਵੀਂ ਪੀ.ਜੀ.ਏ. ਚੈਂਪੀਅਨਸ਼ਿਪ 'ਚ ਅੰਤਿਮ ਸਥਾਨ 'ਤੇ ਰਹੇ। ਲਾਹਿੜੀ ਦਾ ਕੁਲ ਸਕੋਰ 15 ਓਵਰ 299 ਰਿਹਾ ਜਿਸ ਨਾਲ ਉਹ 75ਵੇਂ ਅਤੇ ਅੰਤਿਮ ਸਥਾਨ 'ਤੇ ਰਹੇ।

ਚੋਟੀ 'ਤੇ ਚਲ ਰਹੇ ਕੇਵਿਨ ਕਿਸਨਰ (7 ਅੰਡਰ) ਅਤੇ ਕ੍ਰਿਸ ਸਟ੍ਰੋਡ (6 ਅੰਡਰ) ਤੋਂ ਇਲਾਵਾ ਹਿਦੇਕੀ ਮਾਤਸੁਯਾਮਾ (6 ਅੰਡਰ) ਅਤੇ ਜਸਟਿਨ ਥਾਮਸ (5 ਅੰਡਰ) ਨੇ ਅਜੇ ਅੰਤਿਮ ਦੌਰ ਦੀ ਖੇਡ ਸ਼ੁਰੂ ਨਹੀਂ ਕੀਤੀ ਹੈ। ਇਨ੍ਹਾਂ ਚਾਰਾਂ ਦੀਆਂ ਨਜ਼ਰਾਂ ਆਪਣੇ ਪਹਿਲੇ ਮੇਜਰ ਖਿਤਾਬ 'ਤੇ ਟਿਕੀਆਂ ਹਨ।


Related News