WC ਤੋਂ ਬਾਅਦ ਟ੍ਰੈਵਿਸ ਹੈੱਡ ਦਾ ਹੁਣ IPL ''ਚ ਧਮਾਕਾ, ਮੁੰਬਈ ਦੇ ਗੇਂਦਬਾਜ਼ਾਂ ਦਾ ਚਾੜ੍ਹਿਆ ਕੁੱਟਾਪਾ, ਬਣਾਇਆ ਰਿਕਾਰਡ

03/28/2024 1:49:28 PM

ਸਪੋਰਟਸ ਡੈਸਕ— ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਇੰਡੀਅਨ ਪ੍ਰੀਮੀਅਰ ਲੀਗ ਦੇ ਤਹਿਤ ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਗਏ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦੇ ਹੋਏ ਆਸਟ੍ਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਸੈਸ਼ਨ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਓਪਨਿੰਗ 'ਤੇ ਆਏ ਟ੍ਰੈਵਿਸ ਨੇ ਮਾਫਾਕਾ, ਹਾਰਦਿਕ, ਗੇਰਾਲਡ ਨੂੰ ਨਿਸ਼ਾਨਾ ਬਣਾਇਆ ਅਤੇ ਕਾਫੀ ਚੌਕੇ ਅਤੇ ਛੱਕੇ ਲਗਾਏ। ਟ੍ਰੈਵਿਸ ਨੇ 24 ਗੇਂਦਾਂ 'ਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ।

ਟ੍ਰੈਵਿਸ ਹੈੱਡ ਭਾਰਤੀ ਪਿੱਚਾਂ ਦੇ ਆਦੀ ਹਨ
ਹੈੱਡ ਨੂੰ ਭਾਰਤੀ ਪਿੱਚਾਂ ਬਹੁਤ ਪਸੰਦ ਹਨ। ਖਾਸ ਤੌਰ 'ਤੇ ਭਾਰਤੀ ਟੀਮ ਖਿਲਾਫ ਉਸ ਦਾ ਪ੍ਰਦਰਸ਼ਨ ਚੋਟੀ ਦਾ ਰਿਹਾ ਹੈ। ਹੇਡ ਨੇ ਸਭ ਤੋਂ ਪਹਿਲਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਫਾਈਨਲ ਮੈਚ ਭਾਰਤੀ ਟੀਮ ਤੋਂ ਖੋਹਿਆ ਸੀ, ਜਦੋਂ ਲਾਰਡਜ਼ ਦੇ ਮੈਦਾਨ 'ਤੇ ਹੈੱਡ ਨੇ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਮੋਹਰੀ ਸਥਾਨ 'ਤੇ ਪਹੁੰਚਾਇਆ ਸੀ, ਜਿੱਥੇ ਆਸਟ੍ਰੇਲੀਆ ਦੀ ਜਿੱਤ ਹੋਈ ਸੀ। ਇਸ ਤੋਂ ਬਾਅਦ ਅਹਿਮਦਾਬਾਦ ਦੇ ਮੈਦਾਨ 'ਤੇ ਖੇਡੇ ਗਏ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਟ੍ਰੈਵਿਸ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ।

ਹੈਦਰਾਬਾਦ ਨੇ ਪਹਿਲਾਂ ਖੇਡਦਿਆਂ 10 ਓਵਰਾਂ ਵਿੱਚ 2 ਵਿਕਟਾਂ ਗੁਆ ਕੇ 148 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਵਿੱਚ ਪਹਿਲੇ 10 ਓਵਰਾਂ ਵਿੱਚ ਸਭ ਤੋਂ ਵੱਧ ਸਕੋਰ ਸੀ। ਹਾਲਾਂਕਿ ਹੈਦਰਾਬਾਦ ਦੇ ਖਿਲਾਫ ਹੀ ਦੌੜਾਂ ਦਾ ਪਿੱਛਾ ਕਰਦੇ ਹੋਏ ਮੁੰਬਈ ਨੇ ਦੂਜਾ ਸਰਵੋਤਮ ਸਕੋਰ ਹਾਸਲ ਕੀਤਾ। ਮੁੰਬਈ ਨੇ 10 ਓਵਰਾਂ 'ਚ 141 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2021 ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੇ ਤਿੰਨ ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ ਸਨ। 2014 ਦੇ ਸੀਜ਼ਨ ਵਿੱਚ, ਪੰਜਾਬ ਨੇ ਹੈਦਰਾਬਾਦ ਦੇ ਖਿਲਾਫ 131/3 ਦਾ ਸਕੋਰ ਬਣਾਇਆ, 2008 ਦੇ ਸੀਜ਼ਨ ਵਿੱਚ, ਡੈਕਨ ਚਾਰਜਰਜ਼ ਨੇ ਮੁੰਬਈ ਦੇ ਖਿਲਾਫ 130/0 ਅਤੇ 2016 ਦੇ ਸੀਜ਼ਨ ਵਿੱਚ, ਬੈਂਗਲੁਰੂ ਨੇ ਪੰਜਾਬ ਦੇ ਖਿਲਾਫ 129/0 ਦਾ ਸਕੋਰ ਬਣਾਇਆ।


Tarsem Singh

Content Editor

Related News