INDvsAUS : ਜਾਣੋ ਸਮਿਥ ਦੀ ਕਿਹੜੀ ਗੱਲ ਗੂੰਜ ਰਹੀ ਹੈ ਕੋਹਲੀ ਦੇ ਕੰਨਾਂ 'ਚ

09/21/2017 12:56:22 AM

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਚੇਨਈ 'ਚ ਪਹਿਲੇ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਟੀਮ ਨੇ ਹਰਾ ਦਿੱਤਾ। ਪਰ ਆਸਟਰੇਲੀਆ ਦੇ ਕਪਤਾਨ ਨੇ ਇਕ ਤਾਹਨਾ ਮਾਰ ਦਿੱਤਾ ਜੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਕੰਨਾਂ 'ਚ ਲਗਾਤਾਰ ਗੂੰਜ ਰਿਹਾ ਹੈ। ਸਮਿਥ ਦੇ ਤਾਹਨੇ ਨਾ ਕੋਹਲੀ ਨਾ ਸਿਰਫ ਗੁੱਸੇ 'ਚ ਹੈ ਜਦੋਂ ਕਿ ਉਸ ਨੇ ਇਸ ਦਾ ਕਰਾਰਾ ਜਵਾਬ ਦੇਣ ਦੀ ਠਾਣ ਲਈ ਹੈ।
ਪਹਿਲੇ ਦੱਸਿਆ ਹੈ ਕਿ ਸਟੀਵ ਸਮਿਥ ਨੇ ਕਿ ਕਿਹਾ। ਉਸ ਨੇ ਕਿਹਾ ਕਿ ਭਾਰਤੀ ਟੀਮ ਸਾਡੀ ਤੁਲਨਾ 'ਚ ਜ਼ਿਆਦਾ ਵਨ ਡੇ ਮੈਚ ਖੇਡਦੀ ਹੈ, ਮੈਨੂੰ ਇਹ ਨਹੀਂ ਪਤਾ ਕਿ ਵਿਰਾਟ ਨੇ ਕਿੰਨੇ ਮੈਚ ਖੇਡੇ ਹਨ। ਉਹ ਬਿਹਤਰੀਨ ਖਿਡਾਰੀ ਹੈ ਹਾਲਾਂਕਿ ਮੈਂ ਨਿਜੀ ਉਪਲਬਧੀਆਂ ਨੂੰ ਲੈ ਕੇ ਚਿੰਤਾ 'ਚ ਨਹੀਂ ਹਾਂ, ਮੈਂ ਇੱਥੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਆਇਆ ਹਾਂ।
ਸਮਿਥ ਦੇ ਮੁਤਾਬਕ ਭਾਰਤੀ ਟੀਮ ਜ਼ਿਆਦਾ ਮੈਚ ਖੇਡਦੀ ਹੈ ਇਸ ਲਈ ਵਿਰਾਟ ਦੇ ਜ਼ਿਆਦਾ ਸੈਂਕੜੇ ਹਨ। ਸਮਿਥ ਇਸ਼ਾਰੇ 'ਚ ਕਿ ਕਹਿਣਾ ਚਾਹੁੰਦਾ ਹੈ ਇਹ ਤਾਂ ਹਰੇਕ ਕੋਈ ਸਮਝ ਸਕਦਾ ਹੈ।
ਆਉਣ ਇਕ ਨਜ਼ਰ ਪਾਇਏ।
ਵਿਰਾਟ ਦੇ ਨਾਂ ਵਨ ਡੇ 'ਚ 30 ਸੈਂਕੜੇ ਹਨ
ਹਾਲ ਹੀ 'ਚ ਉਸ ਨੇ ਪਾਨਟਿੰਗ ਦੇ 30 ਸੈਂਕੜੀਆਂ ਦੀ ਬਰਾਬਰੀ ਕੀਤੀ ਹੈ।
ਹੁਣ ਕੋਹਲੀ ਤੋਂ ਅੱਗੇ ਸਿਰਫ ਸਚਿਨ ਹੈ।
ਸਮਿਥ ਦੇ ਨਾਂ 99 ਵਨ ਡੇ 'ਚ 8 ਸੈਂਕੜੇ ਹਨ।
99 ਵਨ ਡੇ 'ਚ ਵਿਰਾਟ 12 ਸੈਂਕੜੇ ਲਗਾ ਚੁੱਕੇ ਸੀ।
ਪਿਛਲੇ ਇਕ ਸਾਲ 'ਚ ਸਮਿਥ ਨੇ 18 ਵਨ ਡੇ 'ਚ 53.85 ਦੀ ਔਸਤ ਨਾਲ 754 ਦੌੜਾਂ ਬਣਾਈਆਂ ਜਿਸ 'ਚ 3 ਸੈਂਕੜੇ ਹਨ ਜਦੋਂ ਕਿ ਵਿਰਾਟ ਨੇ ਇਸ ਦੌਰਾਨ 24 ਵਨ ਡੇ 'ਚ 91.66 ਦੀ ਔਸਤ ਨਾਲ 1375 ਦੌੜਾਂ ਬਣਾਈਆਂ ਜਿਸ 'ਚ 5 ਸੈਂਕੜੇ ਵੀ ਸ਼ਾਮਲ ਹਨ।
ਇਹ ਗੱਲ ਜਾਹਿਰ ਹੈ ਕਿ ਵਿਰਾਟ ਦੇ ਵੱਧਦੇ ਕਦਮ ਤੋਂ ਕਾਫੀ ਖਿਡਾਰੀ ਹੈਰਾਨ ਹਨ, ਖਾਸ ਕਰਕੇ ਕੰਗਾਰੂ। ਇਹ ਸੱਚ ਹੈ ਕਿ ਵਿਰਾਟ ਨੇ ਸਮਿਥ ਤੋਂ ਜ਼ਿਆਦਾ ਮੈਚ ਖੇਡੇ ਹਨ ਪਰ ਕਪਤਾਨ ਬਣਨ ਤੋਂ ਬਾਅਦ ਸਮਿਥ ਨੇ ਜ਼ਿਆਦਾ ਵਨ ਡੇ ਖੇਡੇ ਹਨ ਪਰ ਫਿਰ ਵੀ ਵਿਰਾਟ ਤੋਂ ਪਿੱਛੇ ਹੈ। ਕਪਤਾਨ ਬਣਨ ਤੋਂ ਬਾਅਦ ਸਮਿਥ ਨੇ 42 ਵਨ ਡੇ 'ਚ 5 ਸੈਂਕੜੇ ਲਗਾਏ ਹਨ ਜਦੋਂ ਕਿ ਕਪਤਾਨ ਬਣਨ ਤੋਂ ਬਾਅਦ ਵਿਰਾਟ ਨੇ 36 ਮੈਚਾਂ 'ਚ 8 ਸੈਂਕੜੇ ਲਗਾਏ ਹਨ।


Related News