ਇੰਦੌਰ ਓਪਨ ਆਈ.ਟੀ.ਐੱਫ. ਮਹਿਲਾ ਟੂਰਨਾਮੈਂਟ 25 ਨਵੰਬਰ ਤੋਂ

11/22/2017 8:46:23 AM

ਇੰਦੌਰ, (ਬਿਊਰੋ)— ਦੁਨੀਆ ਦੀਆਂ ਕਰੀਬ 100 ਸੀਨੀਅਰ ਟੈਨਿਸ ਖਿਡਾਰਨਾਂ ਇੱਥੇ 25 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇੰਦੌਰ ਓਪਨ ਆਈ.ਟੀ.ਐੱਫ. ਮਹਿਲਾ ਟੂਰਨਾਮੈਂਟ 'ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ। ਇਸ 8 ਰੋਜ਼ਾ ਪ੍ਰਤੀਯੋਗਿਤਾ 'ਚ 15,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਾਅ 'ਤੇ ਹੋਵੇਗੀ। 
ਮੱਧ ਪ੍ਰਦੇਸ਼ ਟੈਨਿਸ ਸੰਘ ਦੇ ਸਕੱਤਰ ਅਨਿਲ ਧੂਪਰ ਨੇ ਅੱਜ ਦੱਸਿਆ ਕਿ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਲਈ ਹੁਣ ਤੱਕ ਚੀਨ, ਬੋਸਨੀਆ ਅਤੇ ਹਰਜੇਗੋਵਿਨਾ, ਚੀਨੀ ਤਾਈਪੇ, ਉਜ਼ਬੇਕਿਸਤਾਨ, ਕਿਰਗਿਸਤਾਨ, ਰੂਸ, ਆਸਟਰੇਲੀਆ, ਥਾਈਲੈਂਡ, ਹਾਂਗਕਾਂਗ ਅਤੇ ਕਜ਼ਾਖਸਤਾਨ ਦੀਆਂ ਚੋਟੀ ਦੀਆਂ ਮਹਿਲਾ ਖਿਡਾਰਨਾਂ ਦੀਆਂ ਐਂਟਰੀਜ਼ ਪ੍ਰਾਪਤ ਹੋ ਚੁੱਕੀਆਂ ਹਨ। ਮੇਜ਼ਬਾਨ ਭਾਰਤ ਦੀਆਂ 30 ਤੋਂ ਵੱਧ ਮਹਿਲਾ ਖਿਡਾਰਨਾਂ ਦੇ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਉਮੀਦ ਹੈ।


Related News