ਪਾਕਿਸਤਾਨ ਖਿਲਾਫ ਜਿੱਤ ਦੀ ਲੈਅ ''ਤੇ ਟਿੱਕੀ ਰਹੇਗੀ ਭਾਰਤੀ ਟੀਮ : ਮਰੇਨ

10/20/2017 8:28:36 PM

ਢਾਕਾ— ਹੀਰੋ ਏਸ਼ੀਆ ਹਾਕੀ ਕੱਪ-2017 ਟੂਰਨਾਮੈਂਟ 'ਚ ਇਕ ਵਾਰ ਫਿਰ ਭਾਰਤੀ ਪੁਰਸ਼ ਹਾਕੀ ਟੀਮ ਦਾ ਸਾਹਮਣਾ ਪਾਕਿਸਤਾਨ ਨਾਲ ਹੋਣ ਵਾਲਾ ਹੈ ਅਤੇ ਇਸ ਮੈਚ ਦਾ ਹਾਕੀ ਪ੍ਰਸ਼ੰਸਕਾਂ ਨੂੰ ਵੀ ਇੰਤਜ਼ਾਰ ਹੈ। ਇਸ ਮੈਚ ਦੇ ਬਾਰੇ 'ਚ ਭਾਰਤੀ ਟੀਮ ਦੇ ਕੋਚ ਸ਼ੁਅਰਡ ਮਰੇਨ ਨੇ ਕਿਹਾ ਕਿ ਉਸ ਦੀ ਟੀਮ ਪਾਕਿਸਤਾਨ ਨੂੰ ਇਕ ਵਾਰ ਫਿਰ ਇਸ ਟੂਰਨਾਮੈਂਟ 'ਚ ਹਰਾਉਣ ਦੇ ਲਈ ਤਿਆਰ ਹੈ। ਪੂਲ-ਪੱਧਰ 'ਤੇ ਖੇਡੇ ਗਏ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ। ਸ਼ਨੀਵਾਰ ਨੂੰ ਇਕ ਵਾਰ ਫਿਰ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ।
ਨੀਦਰਲੈਂਡ ਦੇ ਮਰੇਨ ਨੇ ਕਿਹਾ ਕਿ ਅਸੀਂ ਪਿਛਲੇ ਮੈਚ 'ਚ ਪਾਕਿਸਤਾਨ ਦੇ ਖਿਲਾਫ ਜਿੱਤ ਹਾਸਲ ਕਰ ਕਾਫੀ ਖੁਸ਼ ਹਾਂ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇਸ ਤੋਂ ਵੀ ਬਿਹਤਰੀਨ ਪ੍ਰਦਰਸ਼ਨ ਕਰ ਸਕਦੇ ਹਾਂ। ਅਸੀਂ ਇਸ ਮੈਚ ਵੀ ਆਪਣੀ ਸੰਰਚਨਾ ਅਤੇ ਪਾਕਿਸਤਾਨ ਟੀਮ ਦੇ ਖਿਲਾਫ ਆਪਣੀ ਯੋਜਵਾਨਾਂ ਦੇ ਨਾਲ ਉਤਰਾਗੇ।
ਭਾਰਤੀ ਟੀਮ ਨੇ ਇਸ ਟੂਰਨਾਮੈਂਟ 'ਚ ਹੁਣ ਤੱਕ ਖੇਡੇ ਗਏ ਕਿਸੇ ਵੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਨਹੀਂ ਕੀਤਾ ਹੈ। ਉਸ ਦਾ ਇਕ ਮੈਚ ਦੱਖਣੀ ਕੋਰੀਆ ਖਿਲਾਫ 1-1 ਨਾਲ ਡ੍ਰਾ ਰਿਹਾ ਸੀ। ਉਥੇ ਹੀ ਆਪਣੇ ਪਿਛਲੇ ਮੈਚ 'ਚ ਉਸ ਨੇ ਮਲੇਸ਼ੀਆ ਨੂੰ 6-2 ਮਾਲ ਹਰਾ ਦਿੱਤਾ ਸੀ।
ਕੋਚ ਦੇ ਤੌਰ 'ਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਟੀਮ ਦਬਾਅ 'ਚ ਰਹਿ ਕੇ ਖੇਡੇ ਕਿਉਂਕਿ ਇਹ ਜਿੱਤ ਹਾਸਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਸਾਡੇ ਲਈ ਇਸ ਸਮੇਂ ਉੱਚ ਪੱਧਰ ਅੰਤਰਰਾਸ਼ਟਰੀ ਮੈਚ ਖੇਡਣਾ ਜਰੂਰੀ ਹੈ ਤਾਂ ਕਿ ਅਸੀਂ ਆਪਣੇ ਪੱਧਰ 'ਚ ਸੁਧਾਰ ਕਰ ਸਕੀਏ।


Related News